Masked Life

ਮੁਖੌਟਾਨੁਮਾ ਜ਼ਿੰਦਗੀ ਤੋਂ ਦੂਰ ਰਹੋ Masked Life ਮਨੁੱਖ ਨੇ ਆਪਣੇ ਵਿਅਕਤੀਤਵ ਨੂੰ ਕੱਛੂਕੁੰਮੇ ਵਾਂਗ ਆਪਣੇ ਖੋਲ ’ਚ ਸਮੇਟ ਲਿਆ ਹੈ ਭਾਵ ਮਨੁੱਖ ਜਿਹੋ-ਜਿਹਾ ਅੰਦਰੋਂ ਹੈ, ਉਹੋ-ਜਿਹਾ ਬਾਹਰੋਂ ਦਿਖਾਈ ਨਹੀਂ ਦਿੰਦਾ ਉਹ ਆਪਣੇ ਵਿਅਕਤੀਤਵ ਨੂੰ ਪਰਦਿਆਂ ’ਚ ਲੁਕਾ ਲੈਣਾ ਚਾਹੁੰਦਾ ਹੈ ਜੋ ਬਹੁਤ ਗਲਤ ਗੱਲ ਹੈ ਸਭ ਕੁਝ ਜਾਣਦੇ ਹੋਏ ਖੁਦ ਨੂੰ ਪਰਦੇ ’ਚ ਢੱਕ ਲੈਣਾ ਸਹੀ ਨਹੀਂ ਕਿਹਾ ਜਾ ਸਕਦਾ ਦੂਜੇ ਸ਼ਬਦਾਂ ’ਚ ਕਹੀਏ ਤਾਂ ਮਨੁੱਖ ਨੇ ਆਪਣੇ ਮੁਖੌਟਾ ਲਾ ਰੱਖਿਆ ਹੈ ਇਸ ਲਈ ਉਸ ਦਾ ਅਸਲ ਚਰਿੱਤਰ ਕਿਸੇ ਦੇ ਸਾਹਮਣੇ ਨਹੀਂ ਆਉਂਦਾ

ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਆਕਰਸ਼ਕ ਮੁਖੌਟੇ ਮਿਲਦੇ ਹਨ ਜੋ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ ਉਨ੍ਹਾਂ ਨੂੰ ਖਰੀਦ ਕੇ ਬੱਚੇ ਆਪਣੇ ਚਿਹਰਿਆਂ ’ਤੇ ਲਾ ਕੇ ਖੁਸ਼ ਹੁੰਦੇ ਹਨ ਬੱਚੇ ਸਭ ਨੂੰ ਦਿਖਾਉਂਦੇ ਫਿਰਦੇ ਹਨ ਉਸੇ ਤਰ੍ਹਾਂ ਮਨੁੱਖਾਂ ਨੇ ਵੀ ਆਪਣੇ-ਆਪਣੇ ਚਿਹਰਿਆਂ ’ਤੇ ਮੁਖੌਟੇ ਲਾ ਰੱਖੇ ਹਨ ਉਹ ਲੋਕ ਆਪਣਾ ਅਸਲ ਚਿਹਰਾ ਸਭ ਤੋਂ ਲੁਕਾ ਕੇ ਰੱਖਦੇ ਹਨ ਸੰਸਾਰ ਨੂੰ ਆਪਣੀ ਅਸਲੀਅਤ ਤੋਂ ਲੋਕ ਦੂਰ ਰੱਖਣਾ ਚਾਹੰਦੇ ਹਨ ਕੁਝ ਹੱਦ ਤੱਕ ਉਹ ਇਸ ਵਿਚ ਸਫ਼ਲ ਵੀ ਹੋ ਜਾਂਦੇ ਹਨ

ਇਨਸਾਨ ਮੇਕਅੱਪ ਕਰਕੇ ਜੇਕਰ ਆਪਣੇ ਚਿਹਰੇ ਨੂੰ ਕੁਝ ਸਮੇਂ ਲਈ ਲੁਕਾਵੇ ਤਾਂ ਠੀਕ ਹੈ ਜਦੋਂ ਉਹ ਉਸ ਲਿਬੇ ਹੋਏ ਚਿਹਰੇ ਨੂੰ ਧੋਂਦਾ ਹੈ ਤਾਂ ਉਸ ਤੋਂ ਬਾਅਦ ਉਸ ਮਨੁੱਖ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ ਪਰ ਮੁਖੌਟਾ ਲਾਉਣ ’ਤੇ ਅਜਿਹਾ ਨਹੀਂ ਹੁੰਦਾ ਜਦੋਂ ਤੱਕ ਮਨੁੱਖ ਆਪਣਾ ਮੁਖੌਟਾ ਨਹੀਂ ਲਾਹੁੰਦਾ, ਉਦੋਂ ਤੱਕ ਉਸ ਦਾ ਅਸਲੀ ਚਿਹਰਾ, ਉਸ ਮੁਖੌਟੇ ਦੇ ਪਿੱਛੇ ਲੁਕਿਆ ਰਹਿੰਦਾ ਹੈ ਸਮੱਸਿਆ ਇੱਥੇ ਇਹ ਹੈ ਕਿ ਮਨੁੱਖ ਆਪਣਾ ਮੁਖੌਟਾ ਲਾਹਵੇ

ਪਤਾ ਨਹੀਂ ਆਪਣੀ ਅਸਲੀਅਤ ਨੂੰ ਪ੍ਰਗਟ ਕਰਨ ’ਤੇ ਮਨੁੱਖ ਨੂੰ ਡਰ ਕਿਉਂ ਲੱਗਦਾ ਹੈ? ਸਮਝ ਨਹੀਂ ਆਉਂਦਾ ਕਿ ਉਹ ਆਪਣਾ ਨਕਲੀ ਚਿਹਰਾ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ? ਮਨੁੱਖ ਜਿਹੋ-ਜਿਹਾ ਹੈ, ਉਸ ਨੂੰ ਉਹੋ-ਜਿਹਾ ਹੀ ਦਿਸਣ ’ਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ, ਪਰ ਅਜਿਹਾ ਹੁੰਦਾ ਨਹੀਂ ਹੈ ਬੜੇ ਦੁੱਖ ਦੀ ਗੱਲ ਹੈ ਕਿ ਸਭ ਲੋਕ ਇੱਕ ਚਿਹਰੇ ਦੇ ਉੱਪਰ ਪਤਾ ਨਹੀਂ ਕਿੰਨੇ ਚਿਹਰੇ ਲਾ ਕੇ ਘੁੰਮਦੇ ਹਨ ਇਸ ਨਾਲ ਉਨ੍ਹਾਂ ਦੀ ਆਪਣੀ ਹੀ ਹੋਂਦ ਗੁਆਚ ਜਾਂਦੀ ਹੈ

Also Read:  ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ

ਗਰੀਬ ਅਮੀਰ ਦਿਸਣਾ ਚਾਹੁੰਦਾ ਹੈ ਮੂਰਖ ਵਿਦਵਾਨ ਹੋਣ ਦਾ ਢੋਂਗ ਕਰਨਾ ਚਾਹੁੰਦਾ ਹੈ ਕੋਈ ਆਪਣੇ-ਆਪ ਨੂੰ ਉੱਚ ਅਹੁਦੇ ’ਤੇ ਦੱਸਣਾ ਚਾਹੁੰਦਾ ਹੈ ਕੋਈ ਖੁਦ ਨੂੰ ਸਰਵਗੁਣ ਸੰਪੰਨ ਕਹਾਉਣਾ ਚਾਹੁੰਦਾ ਹੈ ਕੋਈ ਆਪਣੇ-ਆਪ ਨੂੰ ਸਭ ਤੋਂ ਵੱਡਾ ਭਗਤ ਦਿਖਾਉਣਾ ਚਾਹੁੰਦਾ ਹੈ ਕੋਈ ਕੁਝ ਪ੍ਰਦਰਸ਼ਿਤ ਕਰਨਾ ਚਾਹੁੰਦਾ ਤਾਂ ਕੋਈ ਕੁਝ ਉਹ ਨਹੀਂ ਸੋਚਦੇ ਕਿ ਜਦੋਂ ਕਦੇ ਮੁਖੌਟਾ ਲੱਥ ਜਾਵੇਗਾ ਤੇ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਜਾਵੇਗਾ, ਉਦੋਂ ਸਥਿਤੀ ਕਿਵੇਂ ਦੀ ਹੋ ਜਾਵੇਗੀ

ਮੁਖੌਟਾ ਲਾਉਂਦੇ-ਲਾਉਂਦੇ ਹੌਲੀ-ਹੌਲੀ ਇਹ ਸਥਿਤੀ ਬਣ ਜਾਂਦੀ ਹੈ ਕਿ ਮਨੁੱਖ ਖੁਦ ਹੀ ਆਪਣਾ ਅਸਲੀ ਰੂਪ ਭੁੱਲ ਜਾਂਦਾ ਹੈ ਜਦੋਂ ਕਿਸੇ ਸਮੇਂ ਉਹ ਆਪਣੇ ਅਸਲ ਚਿਹਰੇ ਨੂੰ ਪਹਿਚਾਨਣ ਦਾ ਯਤਨ ਕਰਨ ਲੱਗਦਾ ਹੈ ਤਾਂ ਉਹ ਉਸਨੂੰ ਨਹੀਂ ਮਿਲਦਾ ਜੇਕਰ ਗਲਤੀ ਨਾਲ ਉਸ ਨੂੰ ਆਪਣਾ ਅਸਲੀ ਚਿਹਰਾ ਮਿਲ ਜਾਵੇ ਤਾਂ ਉਹ ਉਸ ਨੂੰ ਪਹਿਚਾਣ ਕੇ ਸਹਿਜ਼ ਨਹੀਂ ਹੁੰਦਾ ਉਹ ਆਪਣੇ ਹੀ ਅਸਲ ਰੂਪ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ

ਅੱਜ ਚਾਹੁੰਦੇ ਹੋਏ ਵੀ ਮਨੁੱਖ ਨੂੰ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਸੁਖ ਮਿਲਣ ’ਤੇ ਵੀ ਉਹ ਜ਼ਿੰਦਗੀ ਨੂੰ ਨਿਰਾਸ਼ਾ ਦੇ ਹਵਾਲੇ ਕਰ ਦਿੰਦਾ ਹੈ ਅਸਲ ’ਚ ਹੋਂਦ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹੋਏ ਇਹ ਮਨੁੱਖ ਪਰਸਪਰ ਇੱਕ-ਦੂਜੇ ਨੂੰ ਧੋਖਾ ਦੇ ਰਹੇ ਹਨ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ’ਚ ਆਪਸ ’ਚ ਕੋਈ ਦੁਸ਼ਮਣੀ ਹੈ ਜਾਂ ਫਿਰ ਕੋਈ ਮੁਕਾਬਲਾ ਹੈ ਮੁਕਾਬਲਾ ਉਹੀ ਵਿਅਕਤੀ ਕਰਦਾ ਹੈ ਜੋ ਬੜਬੋਲਾ ਹੈ ਅਤੇ ਅੰਦਰੋਂ ਕਮਜ਼ੋਰ ਹੁੰਦਾ ਹੈ

ਸਵੈ-ਮਾਣ ’ਚ ਕੀ ਹੁੰਦਾ ਹੈ? ਮਨੁੱਖ ਦੇ ਸਰੀਰ ਨੂੰ ਕਸ਼ਟ ਘੇਰ ਲੈਂਦੇ ਹਨ, ਪਰ ਉਸ ਦੀ ਹੋਂਦ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇੱਥੇ ਇੱਕ ਗੱਲ ਧਿਆਨ ਰੱਖਣ ਯੋਗ ਹੈ ਕਿ ਮਨੁੱਖ ਜਿਹੋ-ਜਿਹਾ ਹੋਵੇਗਾ, ਉਸ ਦੀ ਹੋਂਦ ਵੀ ਉਹੋ-ਜਿਹੀ ਹੀ ਪ੍ਰਤੀਤ ਹੋਵੇਗੀ ਇਸ ਸੰਸਾਰ ’ਚ ਚਾਰੇ ਪਾਸੇ ਸ਼ੀਸ਼ਾ ਹੈ ਮਨੁੱਖ ਚਾਹੇ ਤਾਂ ਉਸ ’ਚ ਆਪਣਾ ਪ੍ਰਤੀਬਿੰਬ ਦੇਖ ਸਕਦਾ ਹੈ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਉਹ ਆਪਣਾ ਅਸਲੀ ਚਿਹਰਾ ਦੇਖਣਾ ਹੀ ਨਹੀਂ ਚਾਹੁੰਦਾ

Also Read:  Credit Card: ਸੰਭਲ ਕੇ ਕਰੋ ਕੇ੍ਰਡਿਟ ਕਾਰਡ ਦੀ ਵਰਤੋਂ

ਈਸ਼ਵਰ ਨੂੰ ਸਰਲ, ਸਹਿਜ਼ ਸੁਭਾਅ ਵਾਲੇ ਲੋਕ ਪਸੰਦ ਆਉਂਦੇ ਹਨ ਉਸ ਨੇ ਕਿਸੇ ਵੀ ਮਨੁੱਖ ਨੂੰ ਨਕਲੀ ਚਿਹਰਾ ਦੇ ਕੇ ਇਸ ਧਰਤੀ ’ਤੇ ਨਹੀਂ ਭੇਜਿਆ, ਇਸ ਲਈ ਉਸ ਨੂੰ ਬਨਾਵਟੀ ਲੋਕ ਨਹੀਂ ਚੰਗੇ ਲੱਗਦੇ ਉਹ ਖੁਦ ਵੀ ਬਨਾਵਟ ਤੋਂ ਦੂਰ ਰਹਿੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਔਲਾਦ ਭਾਵ ਮਨੁੱਖ ਕਿਸੇ ਦੂਜੇ ਦੇ ਨਾਲ ਧੋਖਾ-ਫਰੇਬ ਨਾ ਕਰੇ ਉਹ ਜਿਹੋ-ਜਿਹਾ ਹੈ, ਉਹੋ-ਜਿਹਾ ਹੀ ਸਭ ਦੇ ਸਾਹਮਣੇ ਪੇਸ਼ ਆਵੇ ਸੰਸਾਰ ਦੇ ਸਾਰੇ ਲੋਕ ਇੱਕ-ਦੂਜੇ ਨਾਲ ਧੋਖਾ ਨਾ ਕਰਨ