ਸੰਪਾਦਕੀ ਜਿਸ ਦਾ ਬਾਦਸ਼ਾਹ, ਬਾਦਸ਼ਾਹਤ ਵੀ ਸਾਰੀ ਉਸੇ ਦੀ
ਰੂਹਾਨੀਅਤ ਵਿੱਚ ਇਹ ਨਿਯਮ ਅਟੱਲ ਹੈ ਕਿ ਜੋ ਆਪਣੇ ਗੁਰੂ ਸੱਚੇ ਮੁਰਸ਼ਿਦੇ ਕਾਮਲ ਦੇ ਬਚਨਾਂ ਨੂੰ ਦ੍ਰਿੜਤਾ ਨਾਲ ਮੰਨ ਲੈਂਦਾ ਹੈ ਉਹ ਹੀ ਪਰਮ ਪਿਤਾ ਪਰਮਾਤਮਾ ਦੀ ਹਰ ਖੁਸ਼ੀ ਦਾ ਹੱਕਦਾਰ ਬਣਦਾ ਹੈ
‘ਜੋ ਤੇਰੀ ਰਮਜ਼ ਪਛਾਣ ਗਿਆ, ਉਹ ਕੁੱਲ ਇਲਮਾਂ ਨੂੰ ਜਾਣ ਗਿਆ’ ਬਾਦਸ਼ਾਹ ਨੇ ਇੱਕ ਵਾਰ ਨੁਮਾਇਸ਼ ਲਾਈ ਸਾਰਾ ਸਮਾਨ ਸੂਈ ਤੋਂ ਜਹਾਜ਼ ਤੱਕ, ਆਟਾ, ਦਾਣਾ, ਨੋਟ, ਸੋਨਾ, ਚਾਂਦੀ, ਹੀਰੇ, ਜਵਾਹਰਾਤ ਆਦਿ ਸਭ ਕੁਝ ਇੱਕ ਵੱਡੇ ਮੈਦਾਨ ਵਿੱਚ ਸਜਾ ਦਿੱਤਾ ਗਿਆ ਮੁਨਿਆਦੀ ਕਰ ਦਿੱਤੀ ਗਈ ਕਿ ਇੱਕ ਵਾਰ ਵਿੱਚ ਕੁਝ ਵੀ ਕੋਈ ਲਿਜਾ ਸਕਦਾ ਹੈ ਬਾਦਸ਼ਾਹ ਖੁਦ ਵੀ ਬੈਠ ਗਿਆ ਉੱਥੇ ਮੈਦਾਨ ਵਿੱਚ ਲੋਕ ਆਉਂਦੇ ਗਏ,
ਆਪਣੀ ਜ਼ਰੂਰਤ ਤੇ ਸਮਰੱਥਾ ਅਨੁਸਾਰ ਸਮਾਨ ਪਦਾਰਥ ਝੋਲੇ ਭਰ-ਭਰ ਕੇ ਲਿਜਾਣ ਲੱਗੇ ਕੋਈ ਨੋਟਾਂ ਤੱਕ ਪਹੁੰਚਿਆ, ਕੋਈ -ਕੋਈ ਹੀਰੇ-ਜਵਾਹਰਾਤ ਤੱਕ ਵੀ ਪਹੁੰਚਿਆ ਇੱਕ ਸ਼ਖਸ ਅਜਿਹਾ ਵੀ ਆਇਆ, ਉਸਨੂੰ ਜਗਿਆਸੂ ਕਹਿ ਲਈਏ, ਉਹ ਅਖੀਰ ਤੱਕ ਪਹੁੰਚਿਆ ਬਾਦਸ਼ਾਹ ਵੀ ਉੱਥੇ ਹੀ ਸੀ, ਕਹਿਣ ਲੱਗਿਆ, ਬਾਦਸ਼ਾਹ-ਸਲਾਮਤ, ਕੁਝ ਵੀ ਲਿਜਾ ਸਕਦਾ ਹਾਂ? ਬੇਸ਼ੱਕ! ਬਾਦਸ਼ਾਹ ਨੇ ਕਿਹਾ, ਤਾਂ ਉਸ ਨੇ ਝੱਟ ਦੇਣੇ ਬਾਦਸ਼ਾਹ ਦੀ ਬਾਂਹ ਫੜ ਲਈ ਕਿ ਮੈਂ ਤਾਂ ਆਪ ਨੂੰ ਲਿਆ! ਬਾਦਸ਼ਾਹ ਬਚਨਾਂ ਵਿੱਚ ਬੰਨ੍ਹਿਆ ਸੀ, ਕਹਿਣ ਲੱਗਿਆ ਕਿ ਠੀਕ ਹੈ, ਮੈਂ ਤੇਰਾ ਹੋ ਗਿਆ ਉਸ ਸ਼ਖ਼ਸ ਨੇ ਕਿਹਾ ਕਿ ਆਪ ਮੇਰੇ ਹੋ ਤਾਂ ਇਹ ਸਭ ਸਮਾਨ ਵੀ ਮੇਰਾ ਹੋ ਗਿਆ!
ਫਿਰ ਲੁੱਟ ਕਿਉਂ? ਤਾਂ ਇਹ ਸੱਚ ਹੈ ਕਿ ਜਿਸ ਦਾ ਬਾਦਸ਼ਾਹ ਹੈ ਬਾਦਸ਼ਾਹੀ ਵੀ ਸਾਰੀ (ਸਾਰਾ ਸਾਜੋ ਸਮਾਨ ਵੀ) ਉਸੇ ਦੀ ਹੈ ਰੂਹਾਨੀ ਮਹਾਂਪੁਰਸ਼ਾਂ ਅਨੁਸਾਰ ਈਸ਼ਵਰੀ ਦਇਆ-ਮਿਹਰ, ਰਹਿਮਤ ਦੇ ਭੰਡਾਰ ਤਾਂ ਸਭ ਦੇ ਅੰਦਰ ਭਰਪੂਰ ਹਨ ਪਰ ਪਾਉਂਦਾ ਉਹ ਹੀ ਹੈ ਜੋ ਆਪਣੇ ਸਤਿਗੁਰ ਨੂੰ ਪਰਮੇਸ਼ਵਰ ਸਵਰੂਪ ਵਿੱਚ ਦ੍ਰਿੜ ਨਿਸ਼ਚੇ ਨਾਲ ਮੰਨਦਾ ਹੈ, ਉਹੀ ਉਸ ਦੇ ਰਹਿਮੋ-ਕਰਮ ਨੂੰ ਪਾਉਣ ਦਾ ਪਾਤਰ ਬਣਦਾ ਹੈ ਉਹੀ ਸ਼ਖਸ ਅਸਲੀ ਹੱਕਦਾਰ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਪੀਰ-ਫਕੀਰ ਦੀ ਸੰਤਾਨ ਹੀ ਰੂਹਾਨੀਅਤ ਨਾਲ ਭਰਪੂਰ ਹੁੰਦੀ ਹੈ, ਅਜਿਹਾ ਨਹੀਂ ਹੋਇਆ ਕਰਦਾ ਰੂਹਾਨੀਅਤ ਵਿੱਚ ਰੂਹਾਨੀਅਤ ਵਿੱਚ ਗੱਲ ਤਾਂ ਅਮਲਾਂ, ਬਚਨਾਂ ਨੂੰ ਦ੍ਰਿੜਤਾ ਨਾਲ ਮੰਨਣ ‘ਤੇ ਨਿਰਭਰ ਕਰਦੀ ਹੈ ਸਮਾਜ ਵਿੱਚ ਸਤਿਕਾਰਯੋਗ ਸੰਤਾਨ ਦਾ ਰੁਤਬਾ ਬਹੁਤ ਉੱਚਾ ਅਤੇ ਪਰਮ ਸਤਿਕਾਰ ਯੋਗ ਹੈ ਕਿਉਂਕਿ ਉਹਨਾਂ ਦੇ ਜਨਮਦਾਤਾ ਮਹਾਨ ਸੰਤ ਕਹਾਏ, ਪਰ ਜੋ ਰੂਹਾਨੀ ਸੰਪਦਾ ਉਹਨਾਂ ਗੁਰੂ, ਪੀਰ, ਫਕੀਰ ਦੇ ਕੋਲ ਸੀ, ਆਪਣੀ ਅਪਾਰ ਦਇਆ-ਮਿਹਰ, ਰਹਿਮਤ ਤਾਂ ਉਹ ਉਸੇ ਨੂੰ ਬਖ਼ਸ਼ਦੇ ਹਨ
ਜੋ ਉਹਨਾਂ ਦਾ ਸਭ ਤੋਂ ਜ਼ਿਆਦਾ ਅਜੀਜ਼ ਹੈ ਭਾਵ ਪਰਮੇਸ਼ਵਰ ਵੱਲੋਂ ਜਿਸ ਨੂੰ ਉਹ ਯੋਗ ਪਾਉਂਦੇ ਹਨ ਕੇਵਲ ਉਸੇ ‘ਤੇ ਉਹ ਆਪਣੇ ਰੂਹਾਨੀ ਰਾਜ਼ ਜ਼ਾਹਿਰ ਕਰਦੇ ਹਨ ਰੂਹਾਨੀਅਤ ਦੀ ਇਹੀ ਯੁਗੋਂ-ਯੁੱਗ ਦੀ ਰੀਤ ਹੈ ਕਿ ਸੱਚੇ ਮੁਰਸ਼ਿਦੇ ਕਾਮਲ ਦੇ ਬਚਨਾਂ ਨੂੰ ਜੋ ਦ੍ਰਿੜ ਇਰਾਦੇ ਨਾਲ ਮੰਨ ਲੈਂਦਾ ਹੈ, ਉਹ ਹੀ ਪਰਮ ਪਿਤਾ ਪਰਮਾਤਮਾ ਦੀ ਹਰ ਖੁਸ਼ੀ ਦਾ ਹੱਕਦਾਰ ਬਣ ਸਕਦਾ ਹੈ ਭਾਵ ਮੁਰਸ਼ਿਦੇ-ਕਾਮਲ ਜਿਸ ਜੀਵ ‘ਤੇ ਆਪਣੀ ਦਇਆ-ਮਿਹਰ ਅਤਾ ਫਰਮਾਉਂਦਾ ਹੈ, ਜਿਸ ਨੂੰ ਉਹ ਅੱਲ੍ਹਾ, ਰਾਮ ਆਪਣੇ ਰਹਿਮੋ-ਕਰਮ ਨਾਲ ਨਵਾਜ਼ ਦਿੰਦਾ ਹੈ,
ਉਹ ਅੱਲ੍ਹਾ, ਰਾਮ, ਵਾਹਿਗੁਰੂ ਆਪਣੇ ਸਾਰੇ ਰਾਜ਼ ਆਪਣੀ ਦਇਆ-ਮਿਹਰ ਦਾ ਉਹ ਗੈਬੀ ਖਜ਼ਾਨਾ ਉਸੇ ਨੂੰ ਹੀ ਬਖ਼ਸ਼ਦਾ ਹੈ ਇਹੀ ਰੂਹਾਨੀਅਤ ਦਾ ਸਾਰ ਹੈ ਰੂਹਾਨੀਅਤ ਵਿੱਚ ਇਹੀ ਸੱਚਾਈ ਸਭ ਤੋਂ ਪਹਿਲਾਂ ਤੇ ਸਭ ਲਈ ਲਾਗੂ ਹੈ ਸਪੱਸ਼ਟ ਹੈ ਕਿ ਰੂਹਾਨੀਅਤ ਦੇ ਸਭ ਰਾਜ਼ ਸੱਚੇ ਗੁਰੂ ਵਿੱਚ ਸਮਾਏ ਹਨ ਜੋ ਜੀਵ ਆਪਣੇ ਗੁਰੂ ਮੁਰਸ਼ਿਦੇ-ਕਾਮਲ ਦੇ ਬਚਨਾਂ ਨੂੰ ਦ੍ਰਿੜਤਾ ਨਾਲ ਮੰਨਦਾ ਹੈ, ਦ੍ਰਿੜ ਵਿਸ਼ਵਾਸ ਨਾਲ ਚੱਲਦਾ ਹੈ ਉਹ ਹੀ ਉਸ ਦੀ ਬਾਦਸ਼ਾਹਤ, ਰੂਹਾਨੀ ਸਲਤਨਤ, ਗੈਬੀ ਨੂਰੀ ਖਜ਼ਾਨੇ ਨੂੰ ਪਾਉਣ ਦਾ ਹੱਕਦਾਰ ਬਣਦਾ ਹੈ ਇਸ ਲਈ ਸੱਚ ਹੀ ਕਿਹਾ ਹੈ ਕਿ ਜਿਸ ਦਾ ਬਾਦਸ਼ਾਹ, ਬਾਦਸ਼ਾਹੀ ਵੀ ਸਾਰੀ ਉਸੇ ਦੀ ਆਪਣੇ ਗੁਰੂ ਮੁਰਸ਼ਿਦੇ ਕਾਮਲ ਨੂੰ ਪਰਮੇਸ਼ਵਰ ਦੇ ਰੂਪ ਵਿੱਚ ਨਿਹਾਰੇ ਅਤੇ ਉਹਨਾਂ ਦੇ ਬਚਨਾਂ ਨੂੰ ਈਸ਼ਵਰੀ ਬਚਨ ਮੰਨ ਕੇ ਚੱਲੇ ਤਾਂ ‘ਪੌਂ ਬਾਰਾਂ ਪੱਚੀ’ ਹੈ
ਸੰਪਾਦਕ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.