ਸੂਰਜ ਦੀ ਰੌਸ਼ਨੀ ਦੀ ਵਰਤੋਂ ਨਾਲ ਪਾਣੀ ਨੂੰ ਗਰਮ ਕਰਨਾ ਸੌਰ ਊਰਜਾ ਦੇ ਪ੍ਰਯੋਗਾਂ ’ਚੋਂ ਸਭ ਤੋਂ ਸਫਲ ਪ੍ਰਯੋਗ ਹੈ ਇੱਕ ਤਰੀਕਾ ਜਿਸ ਨੂੰ ਸੌਰ ਵਾਟਰ ਹੀਟਰ ਕਿਹਾ ਜਾਂਦਾ ਹੈ, ਨਾਲ ਪਾਣੀ ਨੂੰ ਗਰਮ ਕੀਤਾ ਜਾਂਦਾ ਹੈ ਪਾਣੀ ਨੂੰ ਘਰਾਂ ’ਚ ਵਰਤੋਂ ਲਈ ਜਾਂ ਉੱਚ ਤਾਪਮਾਨ ’ਤੇ ਉਦਯੋਗਿਕ ਵਰਤੋਂ ਲਈ ਗਰਮ ਕੀਤਾ ਜਾ ਸਕਦਾ ਹੈ ਇਨ੍ਹਾਂ ’ਚ ਘਰੇਲੂ ਵਰਤੋਂ ਲਈ ਸੌਰ ਊਰਜਾ ਦੀ ਵਰਤੋਂ ਨਾਲ ਪਾਣੀ ਨੂੰ ਗਰਮ ਕਰਨਾ ਬਹੁਤ ਹੀ ਆਮ ਗੱਲ ਹੈ।
ਭਾਰਤ ਵਿੱਚ ਅਤੇ ਦੁਨੀਆਂ ਦੇ ਕਈ ਹਿੱਸਿਆਂ ’ਚ, ਘਰਾਂ ’ਚ ਸੌਰ ਵਾਟਰ ਹੀਟਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਸੌਰ ਵਾਟਰ ਹੀਟਰ ’ਚ ਦੋ ਮੁੱਖ ਘਟਕ ਹਨ-ਪਾਣੀ ਦੇ ਸਟੋਰੇਜ਼ ਦਾ ਟੈਂਕ ਅਤੇ ਇੱਕ ਕੁਲੈਕਟਰ ‘ਲੈਟ’ ਪਾਣੀ ਦੇ ਸਟੋਰੇਜ਼ ਦਾ ਟੈਂਕ ਇੱਕ ਖਾਸ ਟੈਂਕ ਹੈ ਜੋ ਕਿ ਗਰਮ ਪਾਣੀ ਇਕੱਠਾ ਕਰਦਾ ਹੈ ਅਤੇ ਇਸ ਲਈ ਰਾਤ ਦੇ ਸਮੇਂ ਪਾਣੀ ਨੂੰ ਗਰਮ ਰੱਖਣ ਲਈ ਇਸ ਨੂੰ ਇੰਸੂਲੇਟ ਕਰਨਾ ਜ਼ਰੂਰੀ ਹੈ।
ਕੁਲੈਕਟਰ ਲੈਟ ਦਾ ਕੰਮ ਹੈ ਰੌਸ਼ਨੀ ਦੀ ਊਰਜਾ ਨੂੰ ਤਾਪ ਊਰਜਾ ’ਚ ਬਦਲਣਾ ਅਤੇ ਤਾਪ ਊਰਜਾ ਨੂੰ ਪਾਣੀ ’ਚ ਤਬਦੀਲ ਕਰਨਾ ਬਾਜ਼ਾਰ ’ਚ ਦੋ ਤਰ੍ਹਾਂ ਦੇ ਕੁਲੈਕਟਰ ਲੈਟ ਉਪਲੱਬਧ ਹਨ ਇੱਕ ਹੈ ਲੈਟ ਜਾਂ ਸਪਾਟ ਲੈਟ ਕੁਲੈਕਟਰ ਅਤੇ ਦੂਜੀ ਕਿਸਮ ਹੈ ਇਵੈਕਿਊਏਟਿਡ ਟਿਊਬ ਕੁਲੈਕਟਰ ਲੈਟ ਜਾਂ ਸਪਾਟ ਲੈਟ ਕੁਲੈਕਟਰ ’ਚ ਤਾਪ ਇਕੱਠਾ ਕਰਨ ਅਤੇ ਪਾਣੀ ’ਚ ਤਬਦੀਲ ਕਰਨ ਲਈ ਤਾਂਬੇ ਦੀ ਟਿਊਬ ਦੀ ਵਰਤੋਂ ਹੁੰਦੀ ਹੈ ਲੈਟ ਜਾਂ ਸਪਾਟ ਲੈਟ ਕੁਲੈਕਟਰ ਉੱਪਰੋਂ ਸਪਾਟ ਦਿਸਦੇ ਹਨ, ਇਸ ਲਈ ਇਸ ਦਾ ਇਹ ਨਾਂਅ ਹੈ।
ਲੂਣੇ ਜਾਂ ਸਾਲਟੀ ਪਾਣੀ ’ਚ ਤਾਂਬੇ ਦੀ ਟਿਊਬ ’ਚ ਲੂਣ ਇੱਕ ਪਰਤ ਦੇ ਰੂਪ ’ਚ ਜੰਮ ਜਾਂਦਾ ਹੈ ਅਤੇ ਉਹ ਪਾਣੀ ’ਚ ਰੁਕਾਵਟ ਬਣਦੇ ਹਨ, ਇਸ ਲਈ ਇਸ ਦੇ ਰੱਖ-ਰਖਾਅ ਦੀ ਜ਼ਰੂਰਤ ਹੁੰਦੀ ਹੈ ਨਾਲ ਹੀ ਤਾਂਬਾ ਮਹਿੰਗਾ ਹੁੰਦਾ ਹੈ ਇਨ੍ਹਾਂ ਕਾਰਨਾਂ ਦੀ ਵਜ੍ਹਾ ਨਾਲ ਲੈਟ ‘ਲੈਟ ਕੁਲੈਕਟਰ’ ਦੀ ਵਰਤੋਂ ਘੱਟ ਹੋ ਰਹੀ ਹੈ ਇਵੈਕਿਊਏਟਿਡ ਟਿਊਬ ਕੁਲੈਕਟਰ ’ਚ ਕੱਚ ਦੀ ਟਿਊਬ ਵਰਤੀ ਜਾਂਦੀ ਹੈ ਜਿਸ ਵਿਚ ਅੰਦਰੋਂ ਨਿਰਵਾਤ ਜਾਂ ਜ਼ੀਰੋ ਹੁੰਦੀ ਹੈ ਪੂਰਾ ਕੁਲੈਕਟਰ ਕਈ ਕੱਚ ਦੀਆਂ ਟਿਊਬਾਂ ਦਾ ਬਣਿਆ ਹੁੰਦਾ ਹੈ ਨਿਰਵਾਤ ਕਾਰਨ ਪਾਣੀ ਬਹੁਤ ਜ਼ਿਆਦਾ ਤਾਪਮਾਨ ਤੱਕ ਗਰਮ ਹੋ ਜਾਂਦਾ ਹੈ ਨਾਲ ਹੀ, ਜਮਾਅ ਦੀ ਸਮੱਸਿਆ ਇਸ ’ਚ ਨਹੀਂ ਹੁੰਦੀ ਇਸ ਕਾਰਨ ਇਵੈਕਿਊਏਟਿਡ ਟਿਊਬ ਕੁਲੈਕਟਰ ਦੀ ਲੋਕਪ੍ਰਿਯਤਾ ਵਧ ਰਹੀ ਹੈ।
ਇਵੈਕਿਊਏਟਿਡ ਟਿਊਬ ਕੁਲੈਕਟਰ ਸਸਤੇ ਵੀ ਹਨ ਘਰੇਲੂ ਵਰਤੋਂ ਲਈ ਸੌਰ ਵਾਟਰ ਹੀਟਰ ’ਚ ਪਾਣੀ 60 ਤੋਂ 80 ਡਿਗਰੀ ਸੈਂਟੀਗ੍ਰੇਟ ਤੱਕ ਗਰਮ ਹੋ ਜਾਂਦਾ ਹੈ ਇਹ ਪਾਣੀ ਨਹਾਉਣ, ਕੱਪੜੇ ਧੋਣ ਤੇ ਸਫਾਈ ਆਦਿ ਦੇ ਕੰਮ ਲਈ ਵਰਤਿਆ ਜਾ ਸਕਦਾ ਹੈ ਜ਼ਿਆਦਾਤਰ ਨਿਰਮਾਤਾ ਸੌਰ ਹੌਟ ਵਾਟਰ ਹੀਟਰ ਵੇਚਦੇ ਹਨ ਜਿਸ ’ਚ ਦੋ ਵਰਗਮੀਟਰ ਦਾ ਸਟੋਰੇਜ ਖੇਤਰ ਅਤੇ 100 ਤੋਂ 125 ਲੀਟਰ ਸਮਰੱਥਾ ਵਾਲਾ ਪਾਣੀ ਦਾ ਸਟੋਰੇਜ਼ ਟੈਂਕ ਹੁੰਦਾ ਹੈ ਜੋ ਕਿ 4 ਤੋਂ 6 ਵਿਅਕਤੀਆਂ ਵਾਲੇ ਪਰਿਵਾਰ ਲਈ ਸਹੀ ਹੁੰਦਾ ਹੈ।
ਜੇਕਰ ਜ਼ਿਆਦਾ ਪਾਣੀ ਦੀ ਲੋੜ ਹੋਵੇ ਤਾਂ ਦੋ ਜਾਂ ਜ਼ਿਆਦਾ ਵਾਟਰ ਹੀਟਰ ਇਕੱਠੇ ਵਰਤੇ ਜਾ ਸਕਦੇ ਹਨ ਇੱਕ ਸੌਰ ਵਾਟਰ ਹੀਟਰ ਇਕਾਈ ਦਾ ਮੁੱਲ 14000 ਤੋਂ 20000 ਰੁਪਏ ਦੇ ਦਰਮਿਆਨ ਹੁੰਦਾ ਹੈ ਇਸ ’ਤੇ ਇੱਕ ਖਰੀਦਕਾਰ 6000 ਰੁਪਏ ਦੀ ਸਬਸਿਡੀ ਜਾਂ ਛੂਟ ਪਾ ਸਕਦਾ ਹੈ ਕੋਈ ਵੀ ਆਪਣੇ ਘਰ ’ਚ ਬਿਜਲੀ ਬਚਾਉਣ ਲਈ ਬਿਜਲੀ ਵਾਟਰ ਹੀਟਰ ਦੀ ਥਾਂ ਸੌਰ ਵਾਟਰ ਹੀਟਰ ਦੀ ਵਰਤੋਂ ਕਰ ਸਕਦਾ ਹੈ ਬਿਜਲੀ ਅਤੇ ਪੈਸਿਆਂ ਦੀ ਇਹ ਬੱਚਤ ਮਹੱਤਵਪੂਰਨ ਹੈ ਜੇਕਰ ਤੁਸੀਂ ਬਿਜਲੀ ਵਾਟਰ ਹੀਟਰ ਦੀ ਥਾਂ ਸੌਰ ਵਾਟਰ ਹੀਟਰ ਦੀ ਵਰਤੋਂ ਕਰਨਾ ਸ਼ੁਰੂ ਕਰਦੇ ਹੋ ਤਾਂ ਉਸ ਦੀ ਕੀਮਤ 1 ਤੋਂ 2 ਸਾਲਾਂ ਦੇ ਅੰਦਰ ਵਸੂਲ ਹੋ ਸਕਦੀ ਹੈ ਇਸ ਲਈ ਵਰਤਮਾਨ ਸਮੇਂ ’ਚ ਜਦੋਂ ਬਿਜਲੀ ਦੀ ਉਪਲੱਬਧਤਾ ਘੱਟ ਹੈ ਅਤੇ ਇਸ ਦੀ ਕੀਮਤ ਵਧਦੀ ਜਾ ਰਹੀ ਹੈ, ਸਹੀ ਇਹ ਹੈ ਕਿ ਘਰੇਲੂ ਵਰਤੋਂ ਲਈ ਸੌਰ ਵਾਟਰ ਹੀਟਰ ਦੀ ਵਰਤੋਂ ਕੀਤੀ ਜਾਵੇ ਇਹ ਬਿਜਲੀ ਬਚਾਏਗਾ, ਰੁਪਏ ਬਚਾਏਗਾ ਤੇ ਪ੍ਰਦੂਸ਼ਣ ਘੱਟ ਕਰੇਗਾ।
ਨਰਿੰਦਰ ਦੇਵਾਂਗਨ