Time management ਸਮੇਂ ਦੇ ਮਹੱਤਵ ਨੂੰ ਸਮਝੋ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਔਰਤਾਂ ਘਰ ਦਾ ਕੰਮ ਖ਼ਤਮ ਹੁੰਦੇ ਹੀ ਇੱਧਰ-ਉੱਧਰ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ ਤੁਹਾਨੂੰ ਹਰ ਗਲੀ ਜਾਂ ਮੁਹੱਲੇ ’ਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਮਿਲ ਜਾਣਗੀਆਂ ਜੋ ਸਵੇਰ ਹੁੰਦੇ ਹੀ ਦੂਜਿਆਂ ਦੇ ਘਰਾਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੀਆਂ ਹਨ
ਉਹ ਇਹ ਜਾਣਨ ’ਚ ਲੱਗੀਆਂ ਰਹਿੰਦੀਆਂ ਹਨ ਕਿ ਕਿਸ ਦੇ ਘਰ ’ਚ ਅੱਜ ਕੀ ਹੋਇਆ ਅਜਿਹੀਆਂ ਔਰਤਾਂ ਸਮਾਂ ਤਾਂ ਵਿਅਰਥ ਗੁਆਉਂਦੀਆਂ ਹੀ ਹਨ, ਨਾਲ ਹੀ ਦੂਜਿਆਂ ਦਾ ਸਮਾਂ ਵੀ ਬਰਬਾਦ ਕਰ ਦਿੰਦੀਆਂ ਹਨ ਜ਼ਿਆਦਾਤਰ ਘਰੇਲੂ ਔਰਤਾਂ ’ਚ ਇਹ ਰੁਝਾਨ ਪਾਇਆ ਜਾਂਦਾ ਹੈ ਇਹ ਔਰਤਾਂ ਰਾਤ ਹੋਣ ਤੱਕ ਵੀ ਬਾਹਰ ਘੁੰਮਦੀਆਂ ਰਹਿੰਦੀਆਂ ਹਨ ਅਜਿਹੀਆਂ ਔਰਤਾਂ ’ਚ ਈਰਖਾ, ਕਰੋਧ, ਬਦਲਾ ਲੈਣ ਅਤੇ ਨਕਲ ਕਰਨ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਉਹ ਦੂਜੀਆਂ ਔਰਤਾਂ ਦੇ ਪਹਿਨਾਵੇ ਆਦਿ ਨੂੰ ਦੇਖ ਕੇ ਉਨ੍ਹਾਂ ਦੀ ਨਕਲ ਕਰਦੀਆਂ ਹਨ, ਭਾਵੇਂ ਉਨ੍ਹਾਂ ਦੀ ਸਮਰੱਥਾ ਹੋਵੇ ਜਾਂ ਨਾ ਹੋਵੇ ਸਿੱਟੇ ਵਜੋਂ ਉਨ੍ਹਾਂ ਦੇ ਜੀਵਨ ’ਚ ਕੁੜੱਤਣ ਘੁਲਣ ਲੱਗਦੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਔਰਤਾਂ ’ਚ ਇਹ ਰੁਝਾਨ ਕਿਉੁਂ ਅਤੇ ਕਿਵੇਂ ਹੁੰਦਾ ਹੈ
ਇਸ ਦਾ ਮੁੱਖ ਕਾਰਨ ਇਹ ਹੈ ਕਿ ਅੱਜ-ਕੱਲ੍ਹ ਸਿੰਗਲ ਪਰਿਵਾਰ ਹੋਣ ਦੀ ਵਜ੍ਹਾ ਨਾਲ ਔਰਤਾਂ ਕੋਲ ਜ਼ਿਆਦਾ ਕੰਮ ਨਹੀਂ ਹੁੰਦਾ ਘਰ ’ਚ ਖਾਲੀ ਬੈਠੇ-ਬੈਠੇ ਉਹ ਬੋਰੀਅਤ ਮਹਿਸੂਸ ਕਰਨ ਲੱਗਦੀਆਂ ਹਨ ਉਹ ਇਹ ਨਹੀਂ ਜਾਣਦੀਆਂ ਕਿ ਖਾਲੀ ਸਮੇਂ ਦੀ ਵਰਤੋਂ ਕਿਵੇਂ ਕਰਨ ਫਿਰ ਉਨ੍ਹਾਂ ਦੇ ਮਨ ’ਚ ਖਿਆਲ ਆਉਂਦਾ ਹੈ ਕਿ ਕਿਉਂ ਨਾ ਗੁਆਂਢਣ ਨਾਲ ਦੋ-ਚਾਰ ਗੱਲਾਂ ਕੀਤੀਆਂ ਜਾਣ ਹੌਲੀ-ਹੌਲੀ ਇਹ ਸਭ ਉਨ੍ਹਾਂ ਦੇ ਸੁਭਾਅ ’ਚ ਸ਼ਾਮਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਘਰਾਂ ਦੀਆਂ ਗੱਲਾਂ ਜਾਣਨ ਦੀ ਆਦਤ ਜਿਹੀ ਪੈ ਜਾਂਦੀ ਹੈ
ਉਨ੍ਹਾਂ ਦੀ ਇਹ ਆਦਤ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਉਹ ਆਪਣੇ ਘਰ ਦੇ ਥੋੜ੍ਹੇ ਕੰਮ ਨੂੰ ਜ਼ਲਦੀ ਨਿਪਟਾਉਣ ਦੀ ਕੋਸ਼ਿਸ਼ ਕਰਦੀਆਂ ਹਨ ਜੇਕਰ ਉਨ੍ਹਾਂਦੇ ਪਤੀ ਜਾਂ ਹੋਰ ਮੈਂਬਰ ਉਨ੍ਹਾਂ ਨੂੰ ਇਸ ਬਾਰੇ ਕੁਝ ਕਹਿੰਦੇ ਹਨ ਤਾਂ ਉਹ ਇਹੀ ਜਵਾਬ ਦਿੰਦੀਆਂ ਹਨ ਕਿ ਘਰ ’ਚ ਸਾਡਾ ਸਮਾਂ ਨਹੀਂ ਲੰਘਦਾ ਅੱਜ-ਕੱਲ੍ਹ ਤਾਂ ਜ਼ਿਆਦਾਤਰ ਔਰਤਾਂ ਨੂੰ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਹ ਕੰਮ ’ਚ ਐਨਾ ਰੁੱਝੀਆਂ ਰਹਿੰਦੀਆਂ ਹਨ ਕਿ ਉਨ੍ਹਾਂ ਨੂੰ ਘਰ ਆਏ ਮਹਿਮਾਨਾਂ ਨਾਲ ਢੰਗ ਨਾਲ ਗੱਲ ਕਰਨ ਦੀ ਵਿਹਲ ਨਹੀਂ ਮਿਲਦੀ ਅਤੇ ਇੱਕ ਤੁਸੀਂ ਹੋ ਕਿ ਆਪਣਾ ਕੀਮਤੀ ਸਮਾਂ ਵਿਅਰਥ ਗੁਆ ਰਹੀਆਂ ਹੋ ਇਸ ਲਈ ਤੁਹਾਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਸਮੇਂ ਦੇ ਮਹੱਤਵ ਨੂੰ ਸਮਝੋ ਅਤੇ ਉਸਦੀ ਸੁਚੱਜੀ ਵਰਤੋਂ ਕਰੋ Time management
- ਉਪਰੋਕਤ ਗੱਲਾਂ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਸਿਰਫ ਸਮਾਂ ਬਿਤਾਉਣ ਲਈ ਹੀ ਦੂਜਿਆਂ ਦੇ ਘਰ ਜਾ ਕੇ ਗਲਤ ਆਦਤਾਂ ਦਾ ਸ਼ਿਕਾਰ ਹੁੰਦੀਆਂ ਹੋ ਤਾਂ ਸਮਾਂ ਬਿਤਾਉਣ ਲਈ ਤੁਸੀਂ ਹੇਠ ਲਿਖੇ ਕੰਮ ਕਰਕੇ ਆਪਣੀ ਪਹਿਚਾਣ ਬਣਾ ਸਕਦੀਆਂ ਹੋ
- ਜੇਕਰ ਤੁਹਾਨੂੰ ਪੜ੍ਹਨ ’ਚ ਰੁਚੀ ਹੈ ਤਾਂ ਮੈਗਜ਼ੀਨ ਆਦਿ ਪੜ੍ਹੋ ਅੱਜ-ਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਮੈਗਜ਼ੀਨ ਆ ਰਹੀਆਂ ਹਨ ਜਿਨ੍ਹਾਂ ’ਚ ਔਰਤਾਂ ਲਈ ਸਮੱਗਰੀ ਹੁੰਦੀ ਹੈ ਇਸ ਨਾਲ ਜਿੱਥੇ ਤੁਹਾਡਾ ਗਿਆਨ ਵਧੇਗਾ, ਉੱਥੇ ਤੁਹਾਡੀ ਸੋਚ ਵੀ ਸਿਹਤਮੰਦ ਹੋਵੇਗੀ ਅਤੇ ਤੁਸੀਂ ਵਿਅਰਥ ਦੀਆਂ ਗੱਲਾਂ ਤੋਂ ਬਚੀਆਂ ਰਹੋਗੀਆਂ
- ਜੇਕਰ ਤੁਹਾਨੂੰ ਸਿਲਾਈ-ਕਢਾਈ ਅਤੇ ਬੁਣਾਈ ਦਾ ਚੰਗਾ ਗਿਆਨ ਹੈ ਤਾਂ ਤੁਸੀਂ ਸਿਖਲਾਈ ਕੇਂਦਰ ਖੋਲ੍ਹ ਜਾਂ ਸੋਸ਼ਲ ਮੀਡੀਆ ਦੇ ਜਮਾਨੇ ’ਚ ਆਨਲਾਈਨ ਸਿਖਲਾਈ ਦੇ ਸਕਦੇ ਹੋ ਇਸ ਨਾਲ ਤੁਹਾਡੀ ਆਮਦਨ ’ਚ ਵਾਧਾ ਵੀ ਹੋਵੇਗਾ ਅਤੇ ਤੁਸੀਂ ਰੁੱਝੀਆਂ ਵੀ ਰਹੋਗੀਆਂ
- ਜੇਕਰ ਤੁਹਾਡੀ ਰੁਚੀ ਬਾਗਬਾਨੀ ’ਚ ਹੈ ਤਾਂ ਇਸ ਰੁਚੀ ਨੂੰ ਕਾਰਜ ਰੂਪ ਦਿਓ ਤਰ੍ਹਾਂ-ਤਰ੍ਹਾਂ ਦੇ ਫੁੱਲ-ਬੂਟੇ ਉੁਗਾ ਕੇ ਨਰਸਰੀ ਖੋਲ੍ਹ ਸਕਦੇ ਹੋ
- ਸਮਾਜਿਕ ਕੰਮਾਂ ’ਚ ਰੁਚੀ ਲੈਣ ਨਾਲ ਵੀ ਤੁਹਾਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਇਸ ਨਾਲ ਤੁਹਾਨੂੰ ਚੰਗੇ ਲੋਕਾਂ ਦਾ ਸਾਥ ਵੀ ਮਿਲੇਗਾ
- ਜੇਕਰ ਤੁਹਾਨੂੰ ਕੰਪਿਊਟਰ ਦਾ ਚੰਗਾ ਗਿਆਨ ਹੈ ਤਾਂ ਤੁਸੀਂ ਕਿਸੇ ਦਫਤਰ ’ਚ ਨੌਕਰੀ ਕਰਕੇ ਚੰਗੀ ਆਮਦਨ ਪ੍ਰਾਪਤ ਕਰ ਸਕਦੇ ਹੋ
- ਜੇਕਰ ਤੁਸੀਂ ਪਾਕ-ਕਲਾ ’ਚ ਨਿਪੁੰਨ ਹੋ ਤਾਂ ਤੁਸੀਂ ਕੁਕਿੰਗ ਸੈਂਟਰ ਖੋਲ੍ਹ ਕੇ ਕਈ ਲੜਕੀਆਂ ਨੂੰ ਫਾਇਦਾ ਪਹੁੰਚਾ ਸਕਦੀਆਂ ਹੋ
- ਤੁਸੀਂ ਅਧਿਆਪਨ ਕਾਰਜ ਕਰਕੇ ਜਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਵੀ ਕਈ ਬੱਚਿਆਂ ਦਾ ਭਵਿੱਖ ਸੰਵਾਰ ਸਕਦੀਆਂ ਹੋ
- ਜੇਕਰ ਤੁਹਾਨੂੰ ਗੀਤ, ਸੰਗੀਤ ਅਤੇ ਨ੍ਰਿਤ ਦਾ ਸ਼ੌਂਕ ਹੈ ਤਾਂ ਵੀ ਤੁਸੀਂ ਇਸ ਨੂੰ ਕਾਰਜ ਰੂਪ ਦੇ ਕੇ ਖਾਲੀ ਸਮੇਂ ਦੀ ਵਰਤੋਂ ਕਰ ਸਕਦੇ ਹੋ
-ਭਾਸ਼ਣਾ ਗੁਪਤਾ