ਬਰਫ ਖਿਸਕਣ ਦੇ ਖ਼ਤਰਿਆਂ ‘ਚ ਲਹਿਰਾਇਆ ਤਿਰੰਗਾ
ਸੰਨ 1994 ‘ਚ ਬਤੌਰ ਪਾਇਲਟ ਅਫ਼ਸਰ ਕਮੀਸ਼ੰਡ ਹੋਈ ਰੇਨੂੰ ਬਾਹਰੀ ਲਾਂਬਾ ਵੈਸੇ ਤਾਂ ਟੈਕਨੀਕਲ ਫੀਲਡ ਤੋਂ ਸੀ ਪਰ ਐਡਵੈਂਚਰ ਖਾਸ ਕਰਕੇ ਮਾਊਂਟੇਨਰਿੰਗ ਉਨ੍ਹਾਂ ਦਾ ਸੌਂਕ ਸੀ ਉਨ੍ਹਾਂ ਦਿਨਾਂ ‘ਚ ਇੰਡੀਅਨ ਏਅਰਫੋਰਸਾਂ ਨੇ ਆਪਣਾ ਐਡਵੈਂਚਰ ਕਲੱਬ ਵੀ ਗਠਿਤ ਕੀਤਾ ਸੀ ਜੋ ਵੱਖ-ਵੱਖ ਤਰ੍ਹਾਂ ਦੇ ਸਾਹਸਿਕ ਕੰਮਾਂ ‘ਚ ਐਕਟਿਵ ਰਹਿੰਦਾ ਸੀ ਇਸ ਦੌਰਾਨ ਮਹਿਲਾ ਐਡਵੈਂਚਰ ਲਈ ਪੰਜ ਫਲਾਇੰਗ ਅਫਸਰਾਂ ਨੇ ਅੱਗੇ ਵਧ ਕੇ ਪਰਬਤਾਂ ਦੀ ਚੁਣੌਤੀ ਸਵੀਕਾਰੀ ਟਾਸਕ ‘ਚ ਉਨ੍ਹਾਂ ਨੂੰ ਉੱਤਰਾਖੰਡ ਦੀ ਇੱਕ ਮੁਸ਼ਕਲ ਪਹਾੜੀ ਰੁਦਰਗੇਰਾ ਨੂੰ ਫਤਿਹ ਕਰਨਾ ਸੀ
ਫਲਾਇਟ ਲੈਫਟੀਨੈਂਟ ਰੇਨੂੰ ਬਾਹਰੀ ਲਾਂਬਾ ਨੇ ਦੱਸਿਆ ਕਿ ਦਿੱਲੀ ਹੈੱਡਕੁਆਰਟਰ ਤੋਂ ਲੈ ਕੇ ਇਸ ਟਾਸਕ ਨੂੰ ਪੂਰਾ ਕਰਨ ‘ਚ ਕੁੱਲ 13 ਦਿਨ ਲੱਗੇ ਪਰ ਬਰਫ ਨਾਲ ਲੱਦੀ ਰੁਦਰਗੇਰਾ ਪਹਾੜੀ ‘ਤੇ ਟੀਮ ਨੇ ਸਵੇਰੇ 5 ਵਜੇ ਚੜ੍ਹਾਈ ਸ਼ੁਰੂ ਕੀਤੀ, 11 ਵਜੇ ਪਹਾੜੀ ‘ਤੇ ਤਿਰੰਗਾ ਫਹਿਰਾਇਆ ਅਤੇ ਦੁਪਹਿਰ 3 ਵਜੇ ਸੁਰੱਖਿਅਤ ਵਾਪਸ ਆਈ ਉਨ੍ਹਾਂ ਅਨੁਸਾਰ ਟਾਸਕ ਬੇਹੱਦ ਖਤਰਨਾਕ ਸੀ ਅਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ ਇਸ ਨੂੰ ਨਾਮੁਮਕਿਨ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਟੀਮ ਮੈਂਬਰ ਦਾ ਹੌਂਸਲਾ ਨਾ ਟੁੱਟੇ ਅਤੇ ਕੋਈ ਵਿੱਚ ਦੀ ਰਹਿ ਨਾ ਜਾਵੇ, ਬਤੌਰ ਟੀਮ ਲੀਡਰ ਉਨ੍ਹਾਂ ਲਈ ਇਹ ਕੰਮ ਵੀ ਬਹੁਤ ਮੁਸ਼ਕਲ ਸੀ ਫਲਸਰੂਪ ਪੰਜ ਮਹਿਲਾ ਅਫਸਰਾਂ ਨੇ 100 ਫੀਸਦੀ ਇਸ ਟਾਸਕ ਨੂੰ ਪੂਰਾ ਕੀਤਾ ਉਨ੍ਹਾਂ ਦੇ ਨਾਲ ਹੋਰ ਸ਼ਿਵਲੀਅਨ ਪਹਾੜੀ ‘ਤੇ ਚੜ੍ਹਨ ਵਾਲਾ ਵੀ ਸੀ, ਉਹ ਵੀ ਚੋਟੀ ‘ਤੇ ਚੜ੍ਹਿਆ ਪਹਾੜੀ ‘ਤੇ ਚੜ੍ਹਨ ਵਾਲਿਆਂ ‘ਚ ਫਲਾਇੰਗ ਅਫਸਰ ਕਲਪਨਾ ਚਮੋਲੀ, ਰੀਨਾ ਐਂਜਲ, ਸੂਵਰਨਾ ਜੋਸ਼ੀ ਅਤੇ ਸ਼ਿਵਲੀਅਨ ਤੋਂ 10ਵੀਂ ਜਮਾਤ ਦੀ ਵਿਦਿਆਰਥਣ ਵੰਦਿਤਾ ਸੀ
ਫਲਾਇਟ ਲੈਫਟੀਨੈਂਟ ਰੇਨੂੰ ਦੱਸਦੀ ਹੈ ਕਿ ਇਸ ਟਾਸਕ ਨੂੰ ਲੈ ਕੇ ਸ਼ੁਰੂ ਤੋਂ ਹੀ ਇੱਕ ਅਜੀਬ ਕਿਸਮ ਦੀ ਚਿੰਤਾ ਬਣੀ ਹੋਈ ਸੀ
ਟੀਮ ਨੂੰ ਤੁਰੰਤ ਵਾਇਸ ਏਅਰ ਚੀਫ਼ ਮਾਰਸ਼ਲ ਏਵਾਈ ਟਿਪਨਿਸ (ਬਾਅਦ ‘ਚ ਚੀਫ਼ ਆਫ ਸਟਾਫ ਬਣੇ) ਨੇ ਝੰਡੀ ਦਿਖਾ ਕੇ ਚੁਣੌਤੀ ਲਈ ਰਵਾਨਾ ਤਾਂ ਕਰ ਦਿੱਤਾ ਸੀ ਪਰ ਆਲ੍ਹਾ ਅਫ਼ਸਰਾਂ ਦੇ ਦਿਮਾਗ ‘ਚ ਇਹ ਚਿੰਤਾ ਲਗਾਤਾਰ ਘਰ ਕਰ ਰਹੀ ਸੀ ਕਿ ਇਸ ਬਰਫ਼ ਨਾਲ ਢਕੀ ਮੁਸ਼ਕਲ ਪਹਾੜੀ ਨੂੰ ਫਤਿਹ ਕਰਦੇ ਹੋਏ ਮਹਿਲਾ ਅਫ਼ਸਰਾਂ ਦੀ ਟੀਮ ਗੁੰਮ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ ਇਸ ਲਈ ਟੀਮ ਨੂੰ ਬਿਨਾਂ ਦੱਸੇ ਉਨ੍ਹਾਂ ਨੇ ਇੱਕ ਏਅਰਫੋਰਸ ਹੈਲੀਕਾਪਟਰ ਨੂੰ ਫਾਇਨਲ ਟਾਸਕ ਦੌਰਾਨ ਉਨ੍ਹਾਂ ਦੀ ਲਗਾਤਾਰ ਰੇਕੀ ਲਈ ਤੈਨਾਤ ਕਰ ਦਿੱਤਾ ਗਿਆ
ਪਰ ਜਦੋਂ ਰੁਦਰਗੇਰਾ ‘ਤੇ ਤਿਰੰਗਾ ਫਹਿਰਾ ਕੇ ਮਹਿਲਾਵਾਂ ਸੁਰੱਖਿਅਤ ਦਿੱਲੀ ਵਾਪਸ ਆਈਆਂ, ਤਾਂ ਉਨ੍ਹਾਂ ਦਾ ਸਵਾਗਤ, ਸਤਿਕਾਰ ਵੀ ਹਮੇਸ਼ਾ ਲਈ ਯਾਦਗਾਰ ਬਣ ਗਿਆ ਰੇਨੂੰ ਲਾਂਬਾ ਇਸ ਗੱਲ ਤੋਂ ਦੁਖੀ ਹੈ ਕਿ ਅੱਜ ਦੇ ਲੜਕੇ ਖਾਸ ਕਰਕੇ ਲੜਕੀਆਂ ਸੈਨਾ ਸਰਵਿਸਜ਼ ਵੱਲ ਆਉਣ ‘ਚ ਬਹੁਤ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਵਾਰ ਯੂਥ ਦੇਸ਼ ਸੇਵਾ ਦਾ ਸੁਆਦ ਚਖ ਕੇ ਤਾਂ ਦੇਖੋ, ਵਤਨ ‘ਤੇ ਮਿਟਣ ਨੂੰ ਖੁਦ-ਬ-ਖੁਦ ਬੇਕਰਾਰ ਹੋ ਜਾਵੇਗਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.