Editorial

ਨਿੰਦਿਆ ਕਰਨਾ, ਮਤਲਬ ਦੂਜਿਆਂ ਦਾ ਬੋਝ ਆਪਣੇ ਸਿਰ ਲੈਣਾ -ਸੰਪਾਦਕੀ

ਕਿਸੇ ਦੀ ਬੁਰਾਈ ਕਰਨਾ ਅੱਜ-ਕੱਲ੍ਹ ਆਮ ਗੱਲ ਹੋ ਗਈ ਹੈ ਸੁਣੀ-ਸੁਣਾਈ ਛੋਟੀ ਜਿਹੀ ਗੱਲ ਦਾ ਵੀ ਲੋਕ ਬਤੰਗੜ ਬਣਾ ਦਿੰਦੇ ਹਨ, ਕਿਉਂਕਿ ਸਮੇਂ ਦਾ ਦੌਰ ਹੀ ਅਜਿਹਾ ਹੈ ਝੂਠ ਜਾਂ ਬੁਰਾਈ ਬੜੀ ਤੇਜੀ ਨਾਲ ਫੈਲਦੀ ਹੈ ਜਦਕਿ ਕਿਸੇ ਦੇ ਗੁਣ ਜਾਂ ਚੰਗੇ ਕੰਮ ਦੀ ਲੋਕ ਬਹੁਤ ਘੱਟ ਤਾਰੀਫ ਕਰਦੇ ਹਨ ਝੂਠ ਦਾ ਪ੍ਰਚਾਰ-ਪ੍ਰਸਾਰ ਲੋਕ ਬੜੇ ਚਸਕੇ ਲੈ ਕੇ ਕਰਦੇ ਹਨ ਇਸਨੂੰ ਕਹਿੰਦੇ ਹਨ ਨਿੰਦਿਆ-ਚੁਗਲੀ ਕੋਈ ਸਾਹਮਣੇ ਆਵੇ ਤਾਂ ਸਹੀ ਪਰ ਇਹ ਨਹੀਂ ਪਤਾ ਕਿ ਜੀਭਾ ਨਾਲ ਕੀਤਾ ਗਿਆ ਇਹ ਕਰਮ ਕਿੰਨਾ ਭਿਆਨਕ ਹੋ ਸਕਦਾ ਹੈ ਦੂਜੇ ਸ਼ਬਦਾਂ ’ਚ ਕਹਿ ਲਈਏ ਤਾਂ ਇਸਨੂੰ ਕਿਸੇ ਨੂੰ ‘ਧੋ ਦੇਣਾ’ ਵੀ ਕਿਹਾ ਜਾਂਦਾ ਹੈ ਸਪੱਸ਼ਟ ਹੈ

ਕਿ ਜਿਸਦੀ ਬੁਰਾਈ ਕੀਤੀ ਜਾ ਰਹੀ ਹੈ, ਉਸਦੇ ਪਾਪ-ਕਰਮਾਂ ਦਾ ਬੋਝ ਬੁਰਾਈ ਕਰਨ ਵਾਲੇ ਨੇ ਆਪਣੇ ਹਿੱਸੇ ਲੈ ਲਿਆ ਸੰਤ ਮਹਾਤਮਾ ਇਸ ਬਾਰੇ ਬੜਾ ਸਮਝਾਉਂਦੇ ਹਨ ਨਿੰਦਿਆ-ਚੁਗਲੀ ਵਰਗੇ ਪਾਪ-ਕਰਮ ਤੋਂ ਬੜਾ ਰੋਕਦੇ ਹਨ, ਪਰ ਬਹੁਤ ਘੱਟ ਲੋਕ ਹੀ ਉਨ੍ਹਾਂ ਦੀ ਗੱਲ ਮੰਨਦੇ ਹਨ ਸਾਡੇ ਵੇਦ-ਸ਼ਾਸਤਰ, ਧਰਮ-ਗ੍ਰੰਥ ਵੀ ਇਸ ਪਾਪ-ਕਰਮ ਤੋਂ ਦੂਰ ਰਹਿਣ ਦੇ ਸਬਕ ਪੜਾਉਂਦੇ ਹਨ ਕਿਉਂਕਿ ਜੀਭਾ ਰਾਹੀਂ ਕੀਤੇ ਗਏ ਇਸ ਪਾਪ-ਕਰਮ ਦੇ ਫਲ ਤੋਂ ਬਚਣਾ ਮੁਸ਼ਕਲ ਹੈ ਇਸ ਦੇ ਫਲ ਦਾ ਭੁਗਤਾਨ ਕਿਵੇਂ ਆਪਣੇ ਸਿਰ ਆਉਂਦਾ ਹੈ, ਇਸਨੂੰ ਇਸ ਗੱਲ ਨਾਲ ਵੀ ਸਮਝਿਆ ਜਾ ਸਕਦਾ ਹੈ

ਇੱਕ ਰਾਜਾ ਜੋ ਬਹੁਤ ਧਾਰਮਿਕ ਪੁਰਸ਼ ਸੀ, ਉਹ ਵਿਦਵਾਨਾਂ, ਪੰਡਿਤਾਂ ਦਾ ਬੜਾ ਆਦਰ ਕਰਦਾ ਸੀ ਇੱਕ ਵਾਰ 10-12 ਵਿਦਵਾਨ ਉਸਦੇ ਕੋਲ ਆਏ ਰਾਜਾ ਨੇ ਉਨ੍ਹਾਂ ਨੂੰ ਬੜਾ ਮਾਨ-ਸਨਮਾਨ ਦਿੱਤਾ ਅਤੇ ਆਪਣੇ ਵੱਲੋਂ ਉਨ੍ਹਾਂ ਲਈ ਸ਼ਾਹੀ ਭੋਜ ਦਾ ਪ੍ਰਬੰਧ ਕੀਤਾ ਇੱਕ ਤੋਂ ਵੱਧ ਕੇ ਇੱਕ ਪਕਵਾਨ ਤਿਆਰ ਕੀਤੇ ਜਾਣ ਲੱਗੇ ਉਸੇ ਦੌਰਾਨ ਕੁਦਰਤੀ ਅਜਿਹਾ ਹੋਇਆ ਕਿ ਜਿੱਥੇ ਪਕਵਾਨ ਤਿਆਰ ਹੋ ਰਹੇ ਸਨ, ਉਸ ਖੁੱਲ੍ਹੇ ਆਸਮਾਨ ’ਚ ਇੱਕ ਚੀਲ ਉੱਡਦੀ ਹੋਈ ਆਈ ਚੀਲ ਨੇ ਸੱਪ ਨੂੰ ਫੜ ਰੱਖਿਆ ਸੀ ਸੱਪ ਆਪਣੇ-ਆਪ ਨੂੰ ਉਸਦੇ ਪੰਜਿਆਂ ਤੋਂ ਛੁਡਾਉਣ ਦਾ ਯਤਨ ਕਰ ਰਿਹਾ ਸੀ ਇਸ ਦਰਮਿਆਨ ਸੱਪ ਦੇ ਜ਼ਹਿਰ ਦੀਆਂ ਕੁਝ ਬੂੰਦਾਂ ਹੇਠਾਂ ਬਣ ਰਹੇ ਪਕਵਾਨ ’ਚ ਡਿੱਗ ਗਈਆਂ ਇਸ ਜ਼ਹਿਰ ਵਾਲੇ ਖਾਣੇ ਨੂੰ ਜਦੋਂ ਪਰੋਸਿਆ ਗਿਆ ਤਾਂ 10-12 ਜੋ ਵਿਦਵਾਨ ਸਨ,

ਉਹ ਮਰ ਗਏ ਰਾਜਾ ਨੂੰ ਇਸ ਗੱਲ ਦਾ ਬਹੁਤ ਦੁੱਖ ਅਤੇ ਪਛਤਾਵਾ ਹੋਇਆ, ਕਿਉਂਕਿ ਪਾਪ ਤਾਂ ਹੋ ਗਿਆ ਸੀ ਉੱਧਰ ਜਦੋਂ ਉਹ ਆਤਮਾਵਾਂ ਯਮਲੋਕ ਪਹੁੰਚੀਆਂ, ਤਾਂ ਉੱਥੇ ਉਨ੍ਹਾਂ ਦਾ ਹਿਸਾਬ ਹੋਣ ਲੱਗਿਆ ਯਮਦੂਤ ਕਹਿਣ ਲੱਗੇ ਕਿ ਇਨ੍ਹਾਂ ਦਾ ਦੋਸ਼ ਰਾਜਾ ਦੇ ਸਿਰ ਹੋਵੇ, ਕਿਉਂਕਿ ਉਸਦੇ ਕਹਿਣ ’ਤੇ ਪਕਵਾਨ ਬਣਾਏ ਗਏ ਸਨ ਧਰਮਰਾਜ ਕਹਿਣ ਲੱਗਿਆ, ਨਹੀਂ ਉਨ੍ਹਾਂ ਦਾ ਕੀ ਕਸੂਰ ਹੈ? ਫਿਰ ਕਹਿਣ ਲੱਗੇ ਕਿ ਰਸੋਈਏ ਦੇ ਸਿਰ ਹੋਵੇ ਪਰ ਉਸਦਾ ਵੀ ਕਸੂਰ ਨਹੀਂ ਨਿਕਲਿਆ ਕਾਫੀ ਵਿਚਾਰ ਤੋਂ ਬਾਅਦ ਗੱਲ ਚੱਲੀ ਕਿ ਦੋਸ਼ ਚੀਲ ਦਾ ਹੈ ਪਰ ਧਰਮਰਾਜ ਕਹਿਣ ਲੱਗਿਆ ਕਿ ਨਹੀਂ, ਚੀਲ ਜਾਂ ਸੱਪ ਵੀ ਇਸ ’ਚ ਨਿਰਦੋਸ਼ ਹਨ ਆਖਰ ਕਾਫੀ ਵਿਚਾਰ ਕਰਨ ਤੋਂ ਬਾਅਦ ਧਰਮਰਾਜ ਨੇ ਕਿਹਾ ਕਿ ਇਹ ਪਾਪ-ਕਰਮ ਤਾਂ ਹੈ, ਪਰ ਇਸ ’ਚ ਇਹ ਸਭ ਲੋਕ ਨਿਰਦੋਸ਼ ਹਨ ਇਹ ਕਰਮ-ਫਲ ਕਿਸਦੇ ਸਿਰ ਆਉਣਾ ਹੈ, ਇਸ ਬਾਰੇ ਥੋੜ੍ਹੀ ਉਡੀਕ ਕਰਦੇ ਹਾਂ

ਇੱਧਰ ਇਸ ਘਟਨਾ ਨੂੰ ਹੋਏ ਕੁਝ ਮਹੀਨੇ ਬੀਤ ਚੁੱਕੇ ਸਨ ਰਾਜਾ ਲਈ ਲੋਕਾਂ ਦੇ ਦਿਲ ’ਚ ਉਹੀ ਪਿਆਰ-ਸਤਿਕਾਰ ਸੀ ਦੂਰ-ਦੂਰ ਤੋਂ ਵਿਦਵਾਨ ਰਾਜਾ ਦੇ ਕੋਲ ਆਇਆ ਕਰਦੇ ਇਸੇ ਤਰ੍ਹਾਂ ਇੱਕ ਵਿਦਵਾਨ ਗਿਆਨੀ ਪੁਰਸ਼ ਨਗਰ ਚ ਆਇਆ ਉਸਨੇ ਇੱਕ ਔਰਤ ਤੋਂ ਰਾਜਾ ਦੇ ਮਹਿਲ ਨੂੰ ਜਾਣ ਦਾ ਰਸਤਾ ਪੁੱਛਿਆਂ ਔਰਤ ਨਿੰਦਿਆ-ਚੁਗਲੀ ਕਰਨ ਵਾਲੀ ਸੀ ਔਰਤ ਕਹਿਣ ਲੱਗੀ ਕਿ ਨਾ ਜਾ ਰਾਜਾ ਦੇ ਕੋਲ ਉਹ ਸਹੀ ਨਹੀਂ ਹੈ ਉਸਨੇ ਐਵੇਂ ਹੀ ਆਪਣੇ ਆਪ ਨੂੰ ਧਰਮਾਤਮਾ ਬਣਾ ਰੱਖਿਆ ਹੈ ਵਿਦਵਾਨ ਕਹਿਣ ਲੱਗਿਆ ਕਿ ਨਹੀਂ, ਰਾਜਾ ਬਹੁਤ ਸੱਜਣ ਪੁਰਸ਼ ਹਨ ਉਹ ਨੇਕਦਿਲ ਇਨਸਾਨ ਹਨ ਵਿਦਵਾਨਾਂ ਦਾ ਮਾਨ-ਸਨਮਾਨ ਕਰਦਾ ਹੈ, ਪ੍ਰਜਾ ਨੂੰ ਸੁੱਖੀ ਰੱਖਦਾ ਹੈ ਇਸ ’ਤੇ ਔਰਤ ਹੋਰ ਖਿਚ ਗਈ ਕਹਿਣ ਲੱਗੀ ਕਿ ਇਹ ਤਾਂ ਤੇਰੀ ਗੱਲ ਠੀਕ ਹੈ ਬੜੇ ਭੋਜ ਕਰਦਾ ਹੈ

ਉਹ ਪਰ ਤੇਰੇ ਵਰਗਾ ਜੋ ਕੋਈ ਇੱਕ ਵਾਰ ਮਹਿਲ ’ਚ ਗਿਆ, ਜਿਉਂਦਾ ਵਾਪਸ ਨਹੀਂ ਆਇਆ ਹਾਲੇ ਕੁਝ ਦਿਨ ਹੋਏ 10-12 ਵਿਦਵਾਨ ਆਏ ਸਨ, ਉਹ ਜਿਉਂਦੇ ਵਾਪਸ ਨਹੀਂ ਆਏ ਤੇਰਾ ਵੀ ਇਹੀ ਹਾਲ ਹੋਵੇਗਾ ਔਰਤ ਦੇ ਬਸ ਐਨਾ ਕਹਿਣ ਦੀ ਦੇਰ ਸੀ, ਜਿਵੇਂ ਕਹਿੰਦੇ ਹਨ ਕਿ ਇਨਸਾਨ ਦਾ ਪਲ-ਪਲ ਦਾ ਹਿਸਾਬ ਰੱਖਿਆ ਜਾਂਦਾ ਹੈ ਤਾਂ ਔਰਤ ਨੇ ਰਾਜਾ ਦੀ ਬੁਰਾਈ ਕਰ ਦਿੱਤੀ ਉਸਨੇ ਜਿਵੇਂ ਹੀ ਇਹ ਬੁਰਾਈ ਕੀਤੀ, ਧਰਮਰਾਜ ਨੇ ਉਸੇ ਸਮੇਂ ਉਸ ਪਾਪ-ਕਰਮ ਦਾ ਦੋਸ਼ ਔਰਤ ਦੇ ਖਾਤੇ ਪਾ ਦਿੱਤਾ ਧਰਮਰਾਜ ਨੇ ਕਿਹਾ ਇਸ ਮਹਿਲਾ ਨੇ ਇਸ ਨੇਕ ਪੁਰਸ਼ ਰਾਜਾ ਦੀ ਬੁਰਾਈ ਕੀਤੀ, ਜਦਕਿ ਉਹ ਨਿਰਦੋਸ਼ ਸੀ ਅਤੇ ਇਸਦਾ ਫਲ ਹੁਣ ਇਸ ਔਰਤ ਨੂੰ ਭੁਗਤਨਾ ਪਵੇਗਾ

ਇਸ ਤਰ੍ਹਾਂ ਉਸ ਔਰਤ ਨੂੰ ਨਿੰਦਿਆ-ਚੁਗਲੀ ਦੀ ਬੁਰੀ ਆਦਤ ਨਾਲ ਪਾਪਾਂ ਦਾ ਬੋਝ ਆਪਣੇ ਸਿਰ ਲੈਣਾ ਪੈ ਗਿਆ ਇਸ ਲਈ ਪਰਨਿੰਦਿਆ ਭਿਆਨਕ ਕਰਮ ਹੈ
ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਇਸ ਤੋਂ ਬਚਣ ਲਈ ਵਾਰ-ਵਾਰ ਸਮਝਾਉਂਦੇ ਹਨ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ’ਤੇ ਚੱਲ ਕੇ ਇਸ ਬੁਰਾਈ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਲਈ ਕਿਸੇ ਨੂੰ ਬੁੁਰਾ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਜੀਭਾ ’ਤੇ ਕੰਟਰੋਲ ਰੱਖਣਾ ਅਤੇ ਕਿਸੇ ਲਈ ਬੁਰਾ ਨਹੀਂ ਬੋਲਣਾ ਚਾਹੀਦਾ