ਕਣਕ ਦੀ ਫ਼ਸਲ ਨੂੰ ਪੀਲੇਪਣ ਤੋਂ ਬਚਾਉਣ ’ਚ ਕਾਰਗਰ ਹੈ ਪੱਤਿਆਂ ’ਤੇ ਛਿੜਕਾਅ
ਸਾਰੀਆਂ ਫਸਲਾਂ ਵਾਂਗ ਕਣਕ ਨੂੰ ਵੀ ਜ਼ਿਆਦਾ ਪੈਦਾਵਾਰ ਲਈ ਸੰਤੁਲਿਤ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਮਿੱਟੀ ਦੀ ਪਰਖ ਦੇ ਆਧਾਰ ’ਤੇ ਰਸਾਇਣਿਕ ਖਾਦਾਂ ਨਾਲ ਪੂਰਾ ਕੀਤਾ ਜਾਂਦਾ ਹੈ ਉਂਝ ਤਾਂ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ’ਤੇ ਹੀ ਕਰਨੀ ਚਾਹੀਦੀ ਹੈ ਪਰ ਜੇਕਰ ਮਿੱਟੀ ਦੀ ਪਰਖ ਸਮੇਂ ’ਤੇ ਨਾ ਹੋ ਸਕੇ ਤਾਂ ਆਮ ਹਾਲਤ ’ਚ ਵੀ ਸਾਰੀਆਂ ਖਾਦਾਂ ਦੀ ਵਰਤੋਂ ਸੰਤੁਲਿਤ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ।
ਕਿਉਂਕਿ ਜੇਕਰ ਸੰਤੁਲਿਤ ਮਾਤਰਾ ’ਚ ਖਾਦਾਂ ਦੀ ਵਰਤੋਂ ਨਾ ਕੀਤੀ ਗਈ ਤਾਂ ਪੌਦਿਆਂ ’ਚ ਤੱਤਾਂ ਦੀ ਕਮੀ ਦੇ ਲੱਛਣ ਪੱਤਿਆਂ ’ਤੇ ਦਿਖਾਈ ਦੇਣ ਲੱਗ ਜਾਂਦੇ ਹਨ ਹਰ ਇੱਕ ਤੱਤ ਦੀ ਕਮੀ ਦੇ ਲੱਛਣ ਵੱਖ-ਵੱਖ ਹੁੰਦੇ ਹਨ ਜ਼ਿਆਦਾਤਰ ਹਾਲਾਤਾਂ ’ਚ ਪੱਤੇ ਪੀਲੇ ਪੈ ਜਾਂਦੇ ਹਨ ਜੇਕਰ ਇਸ ਪੀਲੇਪਣ ਦੀ ਸਮੇਂ ’ਤੇ ਪਹਿਚਾਣ ਹੋ ਜਾਵੇ ਤਾਂ ਢੁੱਕਵੀਂ ਖਾਦ ਜਾਂ ਪੱਤਿਆਂ ’ਤੇ ਛਿੜਕਾਅ (ਘੁਲਣਸ਼ੀਲ ਉਰਵਰਕਾਂ ਨੂੰ ਪਾਣੀ ’ਚ ਘੋਲ ਕੇ ਪੌਦਿਆਂ ਦੇ ਪੱਤਿਆਂ ’ਤੇ ਛਿੜਕਾਅ ਦੀ ਪ੍ਰਕਿਰਿਆ) ਰਾਹੀਂ ਇਸਨੂੰ ਦੂਰ ਕੀਤਾ ਜਾ ਸਕਦਾ ਹੈ।
Table of Contents
Wheat ਪੀਲੇਪਣ ਦੇ ਕਾਰਨ:
ਕਣਕ ਦੀ ਖੜ੍ਹੀ ਫਸਲ ’ਚ ਪੀਲੇਪਣ ਦੇ ਕਈ ਕਾਰਨ ਹੋ ਸਕਦੇ ਹਨ ਇਸ ਪੀਲੇਪਣ ਦੀ ਸਮੱਸਿਆ ਦਾ ਹੱਲ ਪੀਲੇਪਣ ਦੇ ਕਾਰਨ ਵਿਚ ਹੁੰਦਾ ਹੈ ਇਸ ਲਈ ਪਹਿਲਾਂ ਪੀਲੇਪਣ ਦੇ ਕਾਰਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਕਾਰਬਨ-ਨਾਈਟ੍ਰੋਜਨ ਅਨੁਪਾਤ ਦਾ ਮਹੱਤਵ:
ਕਿਸੇ ਵੀ ਰਹਿੰਦ-ਖੂੰਹਦ ਜਾਂ ਜ਼ਮੀਨ ਦਾ ਕਾਰਬਨ-ਨਾਈਟ੍ਰੋਜਨ (ਸੀ:ਐੱਨ) ਅਨੁਪਾਤ 20:1 ਦੇ ਆਸ-ਪਾਸ ਆਦਰਸ਼ ਮੰਨਿਆ ਜਾਂਦਾ ਹੈ, ਪਰ ਜੇਕਰ ਇਹ ਅਨੁਪਾਤ ਜ਼ਿਆਦਾ ਹੋ ਜਾਵੇ ਤਾਂ ਮਿੱਟੀ ਦੇ ਅੰਦਰ ਪਰਿਵਰਤਨ ਹੁੰਦਾ ਹੈ ਜਦੋਂ ਕਿਸਾਨ ਖੇਤ ਤਿਆਰ ਕਰਦੇ ਹਨ ਤਾਂ ਪੁਰਾਣੀ ਫਸਲ ਦੀ ਕਾਰਬਨਿਕ ਰਹਿੰਦ-ਖੂੰਹਦ ਖੇਤ ’ਚ ਮਿਲ ਜਾਂਦੀ ਹੈ ਇਸ ਰਹਿੰਦ-ਖੂੰਹਦ ਕਾਰਨ ਖੇਤ ’ਚ ਕਾਰਬਨ ਅਤੇ ਨਾਈਟ੍ਰੋਜਨ ਦਾ ਅਨੁਪਾਤ ਵਧਦਾ ਹੈ ਇਸ ਨੂੰ ਸੀ:ਐੱਨ ਅਨੁਪਾਤ ਕਹਿੰਦੇ ਹਨ ਭਾਵ ਕਾਰਬਨ: ਨਾਈਟ੍ਰੋਜਨ ਅਨੁਪਾਤ ਇਹ ਅਨੁਪਾਤ ਪ੍ਰਾਪਤ ਪੋਸ਼ਕ ਤੱਤਾਂ ਦੀ ਮਾਤਰਾ ਫਸਲ ਨੂੰ ਮਿਲਣ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
Wheat ਝੋਨੇ ਦੀ ਪਰਾਲੀ ਨਾਲ ਸਰਗਰਮ ਹੁੰਦੇ ਹਨ ਸੂਖਮ ਜੀਵ:
ਜੇਕਰ ਅਸੀਂ ਝੋਨੇ ਦੀ ਪਰਾਲੀ ਮਿੱਟੀ ’ਚ ਦਬਾਈਏ ਜਿਸ ਦਾ ਸੀ:ਐੱਨ ਅਨੁਪਾਤ 80:1 ਹੁੰਦਾ ਹੈ, ਤਾਂ ਸੂਖਮ ਜੀਵ ਜਿਵੇਂ ਬੈਕਟੀਰੀਆ, ਉੱਲੀ, ਆਕਟੀਨੋਮੀਸੀਟੇਸ ਆਦਿ ਸਰਗਰਮ ਹੋ ਜਾਂਦੇ ਹਨ ਤੇ ਇਸਦੇ ਟੁੱਟਣ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਇਹ ਜ਼ਿਆਦਾ ਮਾਤਰਾ ’ਚ ਕਾਰਬਨਡਾਈਆਕਸਾਈਡ ਪੈਦਾ ਕਰਦੇ ਹਨ ਪਰ ਇਹ ਨਾਈਟ੍ਰੇਟ ਨਾਈਟ੍ਰੋਜਨ ਨੂੰ, ਜੋ ਕਿ ਪੌਦਿਆਂ ਨੇ ਲੈਣੀ ਹੁੰਦੀ ਹੈ, ਭੋਜਨ ਦੇ ਤੌਰ ’ਚ ਵਰਤਦੇ ਹਨ ਇਸ ਨਾਲ ਮਿੱਟੀ ’ਚ ਨਾਈਟ੍ਰੋਜਨ ਦੀ ਕਮੀ ਆ ਜਾਂਦੀ ਹੈ ਤੇ ਕਮੀ ਦੇ ਲੱਛਣ ਪੁਰਾਣੇ ਪੱਤਿਆਂ ’ਤੇ ਪੀਲੇਪਣ ਦੇ ਰੂਪ ’ਚ ਦਿਖਾਈ ਦਿੰਦੇ ਹਨ ਇਸ ਨਾਲ ਆਮ ਤੌਰ ’ਤੇ ਨਾਈਟ੍ਰੋਜਨ ਦੀ ਕਮੀ ਆਉਂਦੀ ਹੈ ਜਿਸਨੂੰ ਰੋਕਣ ਲਈ ਬਿਜਾਈ ਦੇ ਸਮੇਂ ਯੂਰੀਆ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਨਾਈਟ੍ਰੋਜਨ ਦੀ ਕਮੀ:
ਕਿਉਂਕਿ ਨਾਈਟ੍ਰੋਜਨ ਪੌਦਿਆਂ ’ਚ ਚਲਾਏਮਾਨ ਹੈ, ਇਸ ਦੀ ਕਮੀ ਦੇ ਲੱਛਣ ਪੌਦੇ ’ਚ ਪਹਿਲਾਂ ਪੁਰਾਣੇ ਪੱਤਿਆਂ ’ਤੇ ਦਿਖਾਈ ਦਿੰਦੇ ਹਨ ਨਵੇਂ ਪੱਤੇ ਹਰੇ ਰਹਿੰਦੇ ਹਨ ਪੁਰਾਣੇ ਪੱਤੇ ਪੀਲੇ ਪੈ ਜਾਂਦੇ ਹਨ ਕਮੀ ਵਾਲੇ ਪੌਦਿਆਂ ਦੀ ਉੱਚਾਈ ਘੱਟ ਹੁੰਦੀ ਹੈ ਅਤੇ ਸ਼ਾਖਾਵਾਂ ਘੱਟ ਬਣਦੀਆਂ ਹਨ ਜ਼ਿਆਦਾ ਕਮੀ ਦੀ ਅਵਸਥਾ ’ਚ ਪੂਰੇ ਪੱਤੇ ਪੀਲੇ ਹੋ ਕੇ ਸੜ ਜਾਂਦੇ ਹਨ ਆਮ ਤੌਰ ’ਤੇ ਇਸ ਤੱਤ ਦੀ ਪੂਰਤੀ ਲਈ 130 ਕਿੱਲੋ ਯੂਰੀਆ ਦੀ ਸਿਫਾਰਿਸ਼ ਹੈ ਜੇਕਰ ਫਾਸਫੋਰਸ ਡੀਏਪੀ ਰਾਹੀਂ ਦਿੱਤਾ ਜਾਣਾ ਹੈ ਤਾਂ 110 ਕਿੱਲੋਗ੍ਰਾਮ ਯੂਰੀਆ ਪਾਓ ਖੜ੍ਹੀ ਫਸਲ ’ਚ ਕਮੀ ਆਉਣ ’ਤੇ 2.5 ਪ੍ਰਤੀਸ਼ਤ ਯੂਰੀਆ ਦੇ ਘੋਲ ਦਾ ਛਿੜਕਾਅ ਕਰਨਾ ਲਾਹੇਵੰਦ ਹੈ।
Wheat ਲੋਹੇ ਦੀ ਕਮੀ:
ਲੋਹੇ ਦੀ ਕਮੀ ’ਚ ਪੀਲਾਪਣ ਪੱਤਿਆਂ ’ਤੇ ਦਿਖਾਈ ਦਿੰਦਾ ਹੈ, ਜਦੋਂਕਿ ਨਾਈਟ੍ਰੋਜਨ ਦੀ ਕਮੀ ’ਚ ਪੀਲਾਪਣ ਪੁਰਾਣੇ ਪੱਤਿਆਂ ’ਚ ਦਿਖਾਈ ਦਿੰਦਾ ਹੈ ਹਲਕਾ ਪੀਲਾਪਣ ਧਾਰੀਆਂ ’ਚ ਦਿਖਾਈ ਦਿੰਦਾ ਹੈ ਜੇਕਰ ਸਾਉਣੀ ਦੀ ਖੇਤ ’ਚ ਚਰ੍ਹੀ ਜਾਂ ਮੱਕੀ ਦੀ ਫਸਲ ਦੀ ਬਿਜਾਈ ਕੀਤੀ ਗਈ ਹੋਵੇ ਤਾਂ ਇਨ੍ਹਾਂ ਦੇ ਪੱਤਿਆਂ ਨੂੰ ਦੇਖੋ ਜੇਕਰ ਨਵੇਂ ਪੱਤਿਆਂ ’ਤੇ ਸਫੈਦ ਧਾਰੀਆਂ ਦਿਖਾਈ ਦੇਣ ਤਾਂ ਲੋਹ ਤੱਤ ਦੀ ਕਮੀ ਹੈ।
ਸਲਫਰ ਦੀ ਕਮੀ:
ਸਲਫਰ ਦੀ ਕਮੀ ਕਾਰਨ ਵੀ ਫਸਲਾਂ ’ਚ ਨਵੇਂ ਪੱਤੇ ਪੀਲੇ ਹੋ ਜਾਂਦੇ ਹਨ ਆਮ ਤੌਰ ’ਤੇ ਸਲਫਰ ਦੀ ਕਮੀ ਕਣਕ ’ਚ ਘੱਟ ਹੀ ਦੇਖਣ ਨੂੰ ਆਉਂਦੀ ਹੈ ਪਰ ਮਿੱਟੀ ਦੀ ਜਾਂਚ ਕਰਵਾ ਕੇ ਸਲਫਰ ਦੀ ਕਮੀ ਨੂੰ ਦੂਰ ਕਰਨਾ ਲਾਭਦਾਇਕ ਰਹਿੰਦਾ ਹੈ ਫਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਤਿਆਰ ਕਰਦੇ ਸਮੇਂ 200 ਕਿਲੋਗ੍ਰਾਮ 4 (ਬੈਗ) ਜਿਪਸਮ ਪਾਉਣ ਨਾਲ ਖੇਤ ਦੀ ਭੌਤਿਕ ਹਾਲਤ ’ਚ ਸੁਧਾਰ ਹੋਣ ਦੇ ਨਾਲ-ਨਾਲ ਸਲਫਰ ਦੀ ਪੂਰਤੀ ਵੀ ਹੋ ਜਾਂਦੀ ਹੈ।
ਹੋਰ ਕਾਰਨ:
- ਕਣਕ ਦੀ ਫਸਲ ’ਚ ਨਿਮਾਟੋਡਜ ਦੇ ਪ੍ਰਕੋਪ ਕਾਰਨ ਜੜ੍ਹਾਂ ਨਸ਼ਟ ਹੋ ਜਾਂਦੀਆਂ ਹਨ ਜਿਸ ਕਾਰਨ ਪੌਦਿਆਂ ਦਾ ਸਹੀ ਵਿਕਾਸ ਨਹੀਂ ਹੁੰਦਾ ਅਤੇ ਜੜ੍ਹਾਂ ਦੇ ਪੋਸ਼ਕ ਤੱਤ ਨਾ ਚੁੱਕਣ ਕਾਰਨ ਪੀਲਾਪਣ ਆ ਜਾਂਦਾ ਹੈ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਦੀ ਬਿਜਾਈ ਕਰਨ ਤੇ ਸਹੀ ਫਸਲੀ ਚੱਕਰ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਸਿਉਂਕ ਦੇ ਪ੍ਰਕੋਪ ਕਾਰਨ ਵੀ ਜੜ੍ਹਾਂ ਜਾਂ ਤਣਿਆਂ ’ਚ ਪੂਰੀ ਤਰ੍ਹਾਂ ਜਾਂ ਆਸ਼ਿੰਕ ਤੌਰ ’ਤੇ ਕਟਾਅ ਹੋ ਜਾਂਦਾ ਹੈ ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ ਸਿਫਾਰਿਸ਼ਸ਼ੁਦਾ ਕੀਟਨਾਸ਼ਕ ਦੀ ਵਰਤੋਂ ਨਾਲ ਸਿਉਂਕ ਦੇ ਪ੍ਰਕੋਪ ਨੂੰ ਘੱਟ ਕੀਤਾ ਜਾ ਸਕਦਾ ਹੈ।
- ਪਾਣੀ ਖਲੋਣ, ਸੇਮ ਜਾਂ ਮਿੱਟੀ ਦੇ ਲੂਣੀ ਹੋਣ ਕਾਰਨ ਪੌਦਿਆਂ ਦੀਆਂ ਜੜ੍ਹਾਂ ਨੁਕਸਾਨੀਆਂ ਜਾਂਦੀਆਂ ਹਨ ਜਿਸਦੇ ਸਿੱਟੇ ਵਜੋਂ ਪੋਸ਼ਕ ਤੱਤਾਂ ਦਾ ਗ੍ਰਹਿਣ ਠੀਕ ਤਰ੍ਹਾਂ ਨਹੀਂ ਹੋ ਪਾਉਂਦਾ ਜਿਸ ਕਾਰਨ ਪੋਸ਼ਕ ਤੱਤਾਂ ਦੀ ਕਮੀ ਆ ਜਾਂਦੀ ਹੈ ਇਸ ਅਵਸਥਾ ’ਚ ਪੱਤਿਆਂ ’ਤੇ ਛਿੜਕਾਅ ਲਾਭਦਾਇਕ ਹੁੰਦਾ ਹੈ।
- ਉੱਲੀ ਰੋਗ ਜਿਵੇਂ ਕਿ ਪੀਲੀ ਕੁੰਗੀ ਆਦਿ ਦੇ ਪ੍ਰਕੋਪ ਨਾਲ ਵੀ ਫਸਲ ’ਚ ਪੀਲਾਪਣ ਆ ਜਾਂਦਾ ਹੈ ਇਸ ਲਈ ਇਸ ਤਰ੍ਹਾਂ ਦੇ ਪੀਲੇਪਣ ਨੂੰ ਪਹਿਚਾਣ ਕੇ ਇਸਦਾ ਸਮੇਂ ’ਤੇ ਹੱਲ ਕਰਨਾ ਚਾਹੀਦਾ ਹੈ।
-ਧੰਨਵਾਦ ਸਹਿਤ, ਦਵਿੰਦਰ ਸਿੰਘ ਜਾਖੜ, ਕ੍ਰਿਸ਼ੀ ਵਿਗਿਆਨ ਕੇਂਦਰ, ਸਰਸਾ