Tea Story

ਚਾਹ ਦੀਆਂ ਚੁਸਕੀਆਂ ਦੀ ਦਾਸਤਾਨ (Tea Story) ਸਵੇਰੇ-ਸਵੇਰੇ ਅੱੱਖਾਂ ਖੁੱਲ੍ਹਦੇ ਹੀ ਸਭ ਤੋਂ ਪਹਿਲਾਂ ਚਾਹ ਦੀ ਹੀ ਤਲਬ ਲੱਗਦੀ ਹੈ ਸਵੇਰੇ ਅਤੇ ਸ਼ਾਮ ਨੂੰ ਜੇਕਰ ਚਾਹ ਨਾ ਪੀਤੀ ਤਾਂ ਦਿਨ ਅਧੂਰਾ ਜਿਹਾ ਲੱਗਦਾ ਹੈ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ’ਚ ਤੁਹਾਨੂੰ ਚਾਹ ਦੇ ਸ਼ੌਕੀਨ ਹਰ ਘਰ ’ਚ ਮਿਲ ਜਾਣਗੇ ਇਹ ਹਰ ਮੌਸਮ ’ਚ ਪੀਤਾ ਜਾਣ ਵਾਲਾ ਪਸੰਦੀਦਾ ਪੀਣ ਵਾਲਾ ਪਦਾਰਥ ਬਣ ਗਿਆ ਹੈ ਚਾਹ ਦਾ ਇਤਿਹਾਸ ਜਿੰਨਾ ਰੌਚਕ ਹੈ ਇਸ ਦੀਆਂ ਓਨੀਆਂ ਹੀ ਕਹਾਣੀਆਂ ਹਨ।

ਤਕਰੀਬਨ 2700 ਈ. ਪੂਰਵ ਚੀਨੀ ਸ਼ਾਸਕ ਸ਼ੇਨ ਨੁੰਗ ਆਪਣੇ ਬਗੀਚੇ ’ਚ ਰੁੱਖ ਦੇ ਹੇਠਾਂ ਬੈਠੇ ਗਰਮ ਪਾਣੀ ਪੀ ਰਹੇ ਸਨ, ਉਦੋਂ ਤੇਜ਼ ਹਵਾ ਚੱਲੀ ਅਤੇ ਰੁੱਖ ਦਾ ਇੱਕ ਪੱਤਾ ਉਸਦੇ ਪਾਣੀ ’ਚ ਡਿੱਗ ਗਿਆ ਜਿਸ ਨਾਲ ਪਾਣੀ ਦਾ ਰੰਗ ਬਦਲ ਗਿਆ ਫਿਰ ਉਸ ’ਚੋਂ ਖੁਸ਼ਬੂ ਆਉਣ ਲੱਗੀ ਅਤੇ ਪੀਣ ਤੋਂ ਬਾਅਦ ਉਹ ਬਹੁਤ ਹੀ ਸਵਾਦ ਲੱਗਣ ਲੱਗਾ ਅਤੇ ਇਸ ਤੋਂ ਬਾਅਦ ਚਾਹ ਦੀ ਖੋਜ ਹੋ ਗਈ।

ਦੂਜੀ ਕਹਾਣੀ ਅਨੁਸਾਰ 750 ਈ. ਪੂਰਵ ਬੌਧ ਭਿਕਸ਼ੂਆਂ ਨੇ ਇਸ ਦੀ ਵਰਤੋਂ ਕੀਤੀ ਸੀ ਜਦੋਂ ਬੌਧ ਭਿਕਸ਼ੂ ਗਹਿਣ ਚਿੰਤਨ ਕਰਦੇ ਅਤੇ ਉਨ੍ਹਾਂ ਨੂੰ ਨੀਂਦ ਆਉਣ ਲੱਗਦੀ ਸੀ ਤਾਂ ਨੀਂਦ ਤੋਂ ਬਚਣ ਲਈ ਉਹ ‘ਬੁਸ਼’ ਦੇ ਪੱਤਿਆਂ ਨੂੰ ਚਬਾਉਣਾ ਸ਼ੁਰੂ ਕਰਦੇ ਜਿਸ ਨਾਲ ਉਨ੍ਹਾਂ ਨੂੰ ਨੀਂਦ ਨਾ ਆਉਂਦੀ… ਬੁਸ਼ ਦੇ ਪੱਤਿਆਂ ਦੀ ਵਰਤੋਂ ਭਿਕਸ਼ੂਆਂ ਨੇ ਨੀਂਦ ਤਿਆਗਣ ਦੀ ਦਵਾਈ ਦੇ ਤੌਰ ’ਤੇ ਕੀਤੀ ਬਾਅਦ ’ਚ ਇਹ ਪੌਦਾ ਚਾਹ ਦੇ ਪੌਦੇ ਦੇ ਤੌਰ ’ਤੇ ਪਹਿਚਾਣਿਆ ਗਿਆ।

6ਵੀਂ ਸਦੀ ’ਚ ਚਾਹ ਪੀਣ ਦੀ ਪਰੰਪਰਾ ਚੀਨ ਤੋਂ ਜਪਾਨ ਪਹੁੰਚੀ ਚੀਨ ਤੋਂ ਚਾਹ ਦਾ ਵਪਾਰ ਕਰਨ ਦਾ ਪਹਿਲਾ ਅਧਿਕਾਰ ਪੁਰਤਗਾਲ ਨੂੰ ਮਿਲਿਆ ਏਸ਼ੀਆ ਮਹਾਂਦੀਪ ’ਚ ਚਾਹ ਦਾ ਦਾਖ਼ਲਾ 19ਵੀਂ ਸਦੀ ’ਚ ਹੋਇਆ ਸੀ, ਜਦੋਂ ਬ੍ਰਿਟਿਸ਼ ਸ਼ਾਸਕਾਂ ਨੇ ਸੀਲੋਨ ਅਤੇ ਤਾਈਵਾਨ ’ਚ ਚਾਹ ਦੀ ਖੇਤੀ ਸ਼ੁਰੂ ਕੀਤੀ ਸੀ। ਸੰਨ 1824 ’ਚ ਬਰਮਾ ਅਤੇ ਅਸਾਮ ਦੀਆਂ ਪਹਾੜੀਆਂ ’ਚ ਚਾਹ ਦੇ ਪੌਦੇ ਪਾਏ ਗਏ ਅੰਗਰੇਜ਼ਾਂ ਨੇ ਭਾਰਤ ’ਚ ਚਾਹ ਦਾ ਉਤਪਾਦਨ 1836 ’ਚ ਸ਼ੁਰੂ ਕੀਤਾ ਪਹਿਲਾਂ ਖੇਤੀ ਲਈ ਬੀਜ ਚੀਨ ਤੋਂ ਆਉਂਦੇ ਸਨ ਫਿਰ ਬਾਅਦ ’ਚ ਅਸਾਮ ਦੇ ਚਾਹ ਦੇ ਬੀਜਾਂ ਦੀ ਵਰਤੋਂ ਕੀਤੀ ਜਾਣ ਲੱਗੀ ਭਾਰਤ ’ਚ ਚਾਹ ਦਾ ਉਤਪਾਦਨ ਬ੍ਰਿਟੇਨ ਦੇ ਬਜ਼ਾਰਾਂ ’ਚ ਚਾਹ ਦੀ ਮੰਗ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਸੀ 19ਵੀਂ ਸਦੀ ਤੱਕ ਚਾਹ ਦੀ ਮੰਗ ਭਾਰਤ ’ਚ ਨਹੀਂ ਸੀ।

19ਵੀਂ ਸਦੀ ’ਚ ਜਦੋਂ ਅੰਗਰੇਜ਼ਾਂ ਦਾ ਭਾਰਤ ’ਚ ਬਹੁਤਾ ਆਗਮਨ ਹੋਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਾਮ ਦੇ ਲੋਕ ਕਾਲੇ ਰੰਗ ਦਾ ਇੱਕ ਪੀਣ ਵਾਲਾ ਪਦਾਰਥ ਪੀਂਦੇ ਹਨ ਜੋ ਪੱਤਿਆਂ ਤੋਂ ਬਣਦਾ ਹੈ ਉਦੋਂ ਚਾਹ ਦੇ ਬੀਜ ਅਤੇ ਪੌਦਿਆਂ ਨੂੰ ਲੈ ਕੇ ਕੋਲਕਾਤਾ ’ਚ ਖੋਜ ਕੀਤੀ ਗਈ ਬ੍ਰਿਟਿਸ਼ ਸਰਕਾਰ ਨੇ ਅਸਾਮ-ਚਾਹ ਦੀ ਸ਼ੁਰੂਆਤੀ ਪੈਦਾਵਾਰ ’ਤੇ ਪੈਸਾ ਨਾ ਖਰਚ ਕਰਨ ਦਾ ਫੈਸਲਾ ਕੀਤਾ, ਪਰ ਜਦੋਂ ਬਾਅਦ ’ਚ ਅਸਾਮ ਚਾਹ ਦੀ ਕੀਮਤ ਸਮਝ ਆਈ ਤਾਂ ਇਸ ਦਾ ਵਪਾਰ ਕਰਨ ਦਾ ਫੈਸਲਾ ਕੀਤਾ ਅਤੇ ਬਾਟਨੀਕਲ ਗਾਰਡਨ ਬਣਵਾਏ ਅਤੇ ਚਾਹ ਦੇ ਬਗਾਨ ਤਿਆਰ ਕਰਵਾਏ ਚਾਹ ਦੇ ਵਪਾਰ ਨੇ ਭਾਰਤ ’ਚ ਬਹੁਤ ਵਿਕਾਸ ਕੀਤਾ ਅਤੇ ਇਹੀ ਕਾਰਨ ਹੈ ਕਿ ਭਾਰਤ ਚਾਹ ਦੇ ਉਤਪਾਦਨ ’ਚ ਨੰਬਰ ਵਨ ਦੇਸ਼ ਹੈ।

ਅਸਾਮ ’ਚ ਭਾਰਤ ਦਾ ਸਭ ਤੋਂ ਵੱਡਾ ਚਾਹ ਖੋਜ ਕੇਂਦਰ ਹੈ ਜੋ ਅਸਾਮ ਦੇ ਜ਼ੋਰਹਾਟ ’ਚ ਟੋਕਲਾਈ ’ਤੇ ਸਥਿਤ ਹੈ ਅਸਾਮ ਹੀ ਪੂਰੇ ਦੇਸ਼ ’ਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਚਾਹ ਇੱਕ ਪੱਧਰੀ ਜ਼ਮੀਨ ’ਤੇ ਉਗਾਈ ਜਾਂਦੀ ਹੈ ਇਸੇ ਕਾਰਨ ਇੱਥੋਂ ਦੀ ਚਾਹ ਦਾ ਸਵਾਦ ਵੀ ਕੁਝ ਵੱਖਰਾ ਅਤੇ ਖਾਸ ਹੁੰਦਾ ਹੈ ਅਸਾਮ ਨਾਲ ਲੱਗਦੇ ਦਾਰਜ਼ੀÇਲੰਗ ’ਚ ਸਾਲ 1841 ਤੋਂ ਚੀਨੀ ਚਾਹ ਦੇ ਪੌਦੇ ਉਗਾਏ ਜਾਂਦੇ ਹਨ ਇਸ ਚਾਹ ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ ਕਾਫੀ ਜ਼ਿਆਦਾ ਹੈ ਨਾਲ ਹੀ ਇਸ ਦੀ ਮੰਗ ਵੀ ਬਹੁਤ ਜ਼ਿਆਦਾ ਹੈ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ’ਚ ਹਰੀ ਅਤੇ ਕਾਲੀ ਚਾਹ ਦੀ ਪੈਦਾਵਾਰ ਹੁੰਦੀ ਹੈ ਅਤੇ ਦੱਖਣੀ ਭਾਰਤ ਦੇ ਨੀਲਗਿਰੀ ਦੇ ਪਠਾਰੀ ਖੇਤਰ ’ਚ ਇੱਕ ਖਾਸ ਤਰ੍ਹਾਂ ਦਾ ਫੁੱਲ ਮਿਲਦਾ ਹੈ ਜਿਸ ਦਾ ਨਾਂਅ ‘ਕੁਰਿੰਜੀ’ ਹੈ ਇਹ 12 ਸਾਲ ’ਚ ਇੱਕ ਵਾਰ ਖਿੜਦਾ ਹੈ।

ਇਸ ਦੀ ਮਹਿਕ ਕਾਰਨ ਇੱਥੇ ਉੱਗਣ ਵਾਲੀ ਚਾਹ ’ਚ ਇੱਕ ਅਸਧਾਰਨ ਸੁਗੰਧ ਅਤੇ ਸਵਾਦ ਮਹਿਸੂਸ ਹੁੰਦਾ ਹੈ ਇੱਥੇ ਉੱਗਣ ਵਾਲੀ ਚਾਹ ਦੀ ਗੁਣਵੱਤਾ ਸ੍ਰੀਲੰਕਾ ’ਚ ਉੱਗਣ ਵਾਲੀ ਚਾਹ ਦੇ ਬਰਾਬਰ ਹੁੰਦੀ ਹੈ। ਚਾਹ ਦੇ ਪੌਦੇ ਦੀ ਉਮਰ 100 ਸਾਲ ਹੁੰਦੀ ਹੈ ਜੇਕਰ ਇਨ੍ਹਾਂ ਨੂੰ ਕੱਟਿਆ ਨਾ ਜਾਵੇ ਤਾਂ ਇਹ ਨਿੰਮ ਦੇ ਦਰੱਖਤ ਵਰਗੇ ਵਿਸ਼ਾਲ ਹੋ ਜਾਂਦੇ ਹਨ ਇਨ੍ਹਾਂ ਦੀਆਂ ਜੜ੍ਹਾਂ ਐਨੀਆਂ ਮਜ਼ਬੂਤ ਹੁੰਦੀਆਂ ਹਨ ਕਿ ਅਸਾਨੀ ਨਾਲ ਪੁੱਟਣਾ ਸੰਭਵ ਨਹੀਂ ਹੁੰਦਾ ਬਾਗਾਂ ’ਚ ਖੇਤੀ ਅਤੇ ਪੱਤਿਆਂ ਨੂੰ ਤੋੜਨ ਤੋਂ ਲੈ ਕੇ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਚਾਹ ਨੂੰ ਕਈ ਪ੍ਰਕਿਰਿਆਵਾਂ ’ਚੋਂ ਲੰਘਣਾ ਪੈਂਦਾ ਹੈ।

ਬ੍ਰਿਟਿਸ਼ ਸੰਸਦ ਨੇ ਵਪਾਰ ਸਬੰਧੀ ਨਵਾਂ ਕਾਨੂੰਨ ਬਣਾਇਆ ਸੀ ਇਸ ਕਾਨੂੰਨ ਅਨੁਸਾਰ ਈਸਟ ਇੰਡੀਆ ਕੰਪਨੀ ਨੂੰ ਅਮਰੀਕਾ ’ਚ ਚਾਹ ਭੇਜਣ ਦੀ ਮਨਜ਼ੂਰੀ ਦਿੱਤੀ ਗਈ ਸੀ ਚਾਹ ਦੇ ਵਪਾਰ ਨੂੰ ਵਧਾਉਣ ਲਈ ਭਾਅ ’ਚ ਕਮੀ ਕੀਤੀ ਗਈ ਸੀ, ਨਤੀਜੇ ਵਜੋਂ ਅਮਰੀਕਾ ਵਾਸੀਆਂ ਨੂੰ ਸਸਤੀ ਚਾਹ ਮਿਲ ਜਾਂਦੀ ਸੀ ਤੇ ਈਸਟ ਇੰਡੀਆਂ ਕੰਪਨੀ ਨੂੰ ਵੀ ਲਾਭ ਮਿਲ ਜਾਂਦਾ ਸੀ ਪਰ ਅਮਰੀਕੀ ਬਸਤੀ (ਉਪਨਿਵੇਸ਼) ਵਾਸੀਆਂ ਨੇ ਇਸ ਨੂੰ ਬ੍ਰਿਟਿਸ਼ ਸਰਕਾਰ ਦੀ ਚਾਲ ਸਮਝਿਆ ਉਨ੍ਹਾਂ ਸੋਚਿਆ ਕਿ ਜੇਕਰ ਸੰਸਦ ਵਪਾਰਕ ਮਾਮਲਿਆਂ ’ਤੇ ਏਕਾਧਿਕਾਰ ਕਾਇਮ ਕਰ ਲਵੇਗੀ ਤਾਂ ਇਸ ਨਾਲ ਉਪਨਿਵੇਸ਼ ’ਚ ਵਪਾਰ ਨੂੰ ਨੁਕਸਾਨ ਹੋਵੇਗਾ ਈਸਟ ਇੰਡੀਆ ਕੰਪਨੀ ਦੇ ਕੁਝ ਜਹਾਜ਼ ਬੋਸਟਨ ਬੰਦਰਗਾਹ ’ਚ ਠਹਿਰੇ ਹੋਏ ਸਨ।

ਬੋਸਟਨ ਦੇ ਨਾਗਰਿਕਾਂ ਨੇ ਜਹਾਜ਼ ਨੂੰ ਲੁੱਟ ਲਿਆ ਅਤੇ ਲਗਭਗ 342 ਚਾਹ ਦੇ ਬਕਸਿਆਂ ਨੂੰ ਸਮੁੰਦਰ ’ਚ ਸੁੱਟ ਦਿੱਤਾ ਇਤਿਹਾਸ ’ਚ ਇਹੀ ਘਟਨਾ ‘ਬੋਸਟਨ-ਟੀ-ਪਾਰਟੀ’ ਦੇ ਨਾਂਅ ਨਾਲ ਮਸ਼ਹੂਰ ਹੋਈ। ਕੌਮਾਂਤਰੀ ਚਾਹ ਦਿਵਸ ਦੀ ਸ਼ੁੁਰੂਆਤ ਭਾਰਤ ’ਚ 2005 ’ਚ ਕੀਤੀ ਗਈ, ਪਰ ਇੱਕ ਸਾਲ ਤੋਂ ਬਾਅਦ ਇਸਨੂੰ ਸ੍ਰੀਲੰਕਾ ’ਚ ਵੀ ਮਨਾਇਆ ਗਿਆ ਅਤੇ ਉੱਥੋਂ ਵਿਸ਼ਵ ’ਚ ਫੈਲਿਆ ਚਾਹ ਦਿਵਸ ਮਨਾਉਣ ਦਾ ਮੁੱਖ ਉਦੇਸ਼ ਚਾਹ ਬਾਗਾਂ ਤੋਂ ਲੈ ਕੇ ਚਾਹ ਦੀਆਂ ਕੰਪਨੀਆਂ ਤੱਕ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਵੱਲ ਧਿਆਨ ਖਿੱਚਣਾ ਹੈ ਇਹ 15 ਦਸੰਬਰ ਨੂੰ ਮਨਾਇਆ ਜਾਂਦਾ ਹੈ ਪਾਣੀ ਤੋਂ ਬਾਅਦ ਚਾਹ ਅਜਿਹਾ ਪੀਣ ਵਾਲਾ ਪਦਾਰਥ ਹੈ।

ਜੋ ਦੁਨੀਆਂ ’ਚ ਸਭ ਤੋਂ ਜ਼ਿਆਦਾ ਪੀਤਾ ਜਾਂਦਾ ਹੈ ਇਸਦੀ ਸ਼ੁਰੂਆਤ ਸਿਰਫ ਸਰਦੀਆਂ ’ਚ ਦਵਾਈ ਵਾਂਗ ਪੀਤੇ ਜਾਣ ਨਾਲ ਹੋਈ ਸੀ, ਪਰ ਇਸਨੂੰ ਰੋਜ਼ ਪੀਣ ਦੀ ਸ਼ੁਰੂਆਤ ਭਾਰਤ ’ਚ ਹੋਈ ਇਹ ਅਫਗਾਨਿਸਤਾਨ ਅਤੇ ਈਰਾਨ ਦਾ ਕੌਮੀ ਪੀਣ ਵਾਲਾ ਪਦਾਰਥ ਹੈ ਅੱਜ ਦੇ ਸਮੇਂ ’ਚ ਇਸ ਦੀਆਂ 1500 ਤੋਂ ਵੀ ਜ਼ਿਆਦਾ ਕਿਸਮਾਂ ਹਨ ਇਸ ’ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਉਮਰ ਵਧਣ ਤੋਂ ਤੁਹਾਡੀ ਰੱਖਿਆ ਕਰਦੇ ਹਨ ਅੱਜ ਇਹ ਆਲਮ ਹੈ ਕਿ ਚਾਹ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਿਹੀ ਹੈ ਮਹਿਮਾਨਾਂ ਦੇ ਸਵਾਗਤ ਤੋਂ ਲੈ ਕੇ ਖੁਦ ਦੀ ਸੰਤੁਸ਼ਟੀ ਦਾ ਇਹ ਸਰਵ-ਸੁਲਭ, ਸਰਵ-ਪ੍ਰਿਯ ਅਤੇ ਸਰਵ-ਵਿਆਪੀ ਪੀਣ ਵਾਲਾ ਪਦਾਰਥ ਹੈ।

-ਨੀਤੀ ਸਿੰਘ ਪ੍ਰੇਰਨਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!