Editorial

ਈਸ਼ਵਰ ਦੀ ਖੋਜ ਦਾ ਸਹਿਜ ਮਾਰਗ -ਸੰਪਾਦਕੀ

ਦੁਨੀਆਂ ’ਚ ਦੋ ਤਰ੍ਹਾਂ ਦੇ ਲੋਕ ਹਨ ਇੱਕ ਆਸਤਿਕ ਅਤੇ ਦੂਜੇ ਨਾਸਤਿਕ ਈਸ਼ਵਰ ਪ੍ਰਤੀ ਜੋ ਲੋਕ ਸਮਰਪਿੱਤ ਹਨ, ਉਹ ਉਸਦੀ ਖੋਜ ’ਚ, ਉਸਦੇ ਧਿਆਨ ’ਚ ਲੱਗੇ ਰਹਿੰਦੇ ਹਨ ਅਤੇ ਆਪਣੇ ਆਸਪਾਸ ਉਸਨੂੰ ਮਹਿਸੂਸ ਵੀ ਕਰਦੇ ਹਨ ਉਹ ਹਮੇਸ਼ਾ ਉਸਨੂੰ ਪਾਉਣ, ਲੱਭਣ ’ਚ ਯਤਨਸ਼ੀਲ ਰਹਿੰਦੇ ਹਨ ਅਤੇ ਉਨ੍ਹਾਂ ਦੀ ਖੋਜ ਦਾ ਮਾਰਗ ਬਾਹਰੀ ਨਾ ਹੋ ਕੇ ਅੰਦਰੂਨੀ ਰਸਤਾ ਰਿਹਾ ਹੈ ਇਸ ’ਚ ਦਿਲ ਦੀ ਨਿਰਮਲਤਾ, ਵਿਚਾਰਾਂ ਦੀ ਪਵਿੱਤਰਤਾ ਅਤੇ ਸਿਰਫ ਉਸੇ ਇੱਕ ਦਾ ਹੀ ਸਹਾਰਾ ਲੈ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਮੀਰਾ ਬਾਈ ਉਸਦੀ ਟੇਕ ਲੈ ਕੇ ਚੱਲੀ ਤਾਂ ਉਸ ਨੂੰ ਮਿਲ ਗਿਆ ਧੰਨਾ ਜੱਟ ਨੇ ਭੋਲੇ ਭਾਵ ਨਾਲ ਖੋਜਿਆ ਤੇ ਉਸ ਨੂੰ ਮਿਲ ਗਿਆ ਆਮ ਧਾਰਨਾ ਹੈ

ਕਿ ਈਸ਼ਵਰ ਵੱਲ ਸਾਧਾਰਨ ਲੋਕ ਜਾਂ ਘੱਟ ਪੜ੍ਹੇ-ਲਿਖੇ ਹੀ ਚੱਲਦੇ ਹਨ, ਪਰ ਅਜਿਹਾ ਨਹੀਂ ਹੈ ਉਸਨੂੰ ਜਿਸਨੇ ਵੀ ਲੱਭਿਆਂ ਉਸਨੂੰ ਉਹ ਮਿਲ ਜਾਂਦਾ ਹੈ ਪੜ੍ਹੇ-ਲਿਖੇ ਜਾਂ ਵੱਡੇ ਰਾਜਾ-ਮਹਾਰਾਜਾਵਾਂ ਨੇ ਵੀ ਉਸ ਦੀ ਖੋਜ ਕੀਤੀ ਅਤੇ ਉਸਨੂੰ ਪਾਇਆ ਹੈ ਰਾਜਾ ਭ੍ਰਤਹਰੀ, ਰਾਜਾ ਜਨਕ ਵਰਗੇ ਉਦਾਹਰਨ ਸਾਡੇ ਸਾਹਮਣੇ ਹਨ ਜੋ ਵੀ ਕੋਈ ਉਸਦਾ ਖੋਜੀ ਹੋਵੇਗਾ, ਉਸਨੂੰ ਖੋਜ ਹੀ ਲਵੇਗਾ ਤਾਂ ਕੀ ਈਸ਼ਵਰ ਵੀ ਖੋਜ ਦਾ ਵਿਸ਼ਾ ਹੈ? ਕਿਉਂ ਨਹੀਂ! ਜੇਕਰ ਖੋਜ ਦਾ ਵਿਸ਼ਾ ਨਹੀਂ ਹੁੰਦਾ, ਤਾਂ ਭਗਤ ਤਾਂ ਤਨ-ਮਨ ਨਾਲ ਲੱਗੇ ਰਹਿੰਦੇ ਹਨ, ਫਿਰ ਅੱਜ ਦੀ ਸਾਇੰਸ ਦੀ ਦਿਲਚਸਪੀ ਨਾ ਹੁੰਦੀ

ਕਦੇ-ਕਦੇ ਸਾਇੰਸ ਦੀ ਥਿਓਰੀ ’ਚ ਵੀ ਈਸ਼ਵਰ ਦੀ ਚਰਚਾ ਛਿੜ ਹੀ ਜਾਂਦੀ ਹੈ ਕਿਉਂਕਿ ਉਹ ਕਿੰਨਾ ਵੀ ਇਸ ਚੀਜ਼ ਤੋਂ ਦੂਰ ਹੋ ਜਾਵੇ, ਪਰ ਕੋਈ ਤਾਂ ਇੱਕ ਸ਼ਕਤੀ ਹੈ, ਜੋ ਉਸਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਰਹਿੰਦੀ ਹੈ ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਵਿਗਿਆਨੀ ਆਪਣੀ ਥਿਓਰੀ ’ਚ ਭਗਵਾਨ ਦੀ ਚਰਚਾ ਕਰਦਾ ਹੈ, ਤਾਂ ਪੂਰੀ ਦੁਨੀਆਂ ਉਸ ’ਤੇ ਗੌਰ ਕਰਦੀ ਹੈ ਹੁਣ ਸਾਇੰਸ ਰਾਹੀਂ ਭਗਵਾਨ ਬਾਰੇ 8 ਮਾਰਚ ਨੂੰ ਇੱਕ ਨਵਾਂ ਪੱਤਰ ਰਲੀਜ਼ ਹੋਇਆ ਜਿਸ ਨੇ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਹਾਰਵਰਡ ਯੂਨੀਵਰਸਿਟੀ ਦੇ ਭੌਤਿਕ ਵਿਗਿਆਨੀ ਡਾ. ਵਿਲੀਸੂਨ ਨੇ ਆਪਣੀ ਇੱਕ ਸ਼ੋਧ ਪੇਸ਼ ਕੀਤੀ ਉਸਨੇ ਭਗਵਾਨ ਪ੍ਰਤੀ ਆਪਣੀ ਖੋਜ ਦਾ ਨਵਾਂ ਫਾਰਮੂਲਾ ਦੱਸਿਆ, ਜਿਸਨੂੰ ‘ਫਾਈਨ ਟਿਊਨਿੰਗ ਆਰਗੂਮੈਂਟ’ ਦਾ ਨਾਂਅ ਦਿੱਤਾ ਹੈ

ਉਸਦੇ ਇਸ ਸ਼ੋਧ ਪੱਤਰ ਨੂੰ ਪੂਰੀ ਦੁਨੀਆਂ ’ਚ ਪੇਸ਼ ਕੀਤਾ ਗਿਆ, ਜਿਸਨੇ ਦੁਨੀਆਂ ਦੇ ਮੀਡੀਆਂ ’ਚ ਪੂਰੀਆਂ ਸੁਰਖੀਆਂ ਬਟੋਰੀਆਂ ਭਗਵਾਨ ਲਈ ਉਸਦੀ ਖੋਜ ਦਾ ਕੇਂਦਰ ਬਿੰਦੂ ਬ੍ਰਹਮੰਡ ਸੀ ਦੂਜੇ ਸ਼ਬਦਾਂ ’ਚ ਕਹੀਏ ਤਾਂ ਬ੍ਰਹਮੰਡ ਦੀ ਅਦੁੱਤੀ ਰਚਨਾ ਉਸਦੀ ਸੋਚ ਨੂੰ ਭਗਵਾਨ ਤੱਕ ਲੈ ਗਈ ਪੂਰੇ ਸੌਰ ਮੰਡਲ ਦਾ ਉਸਨੇ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਅਤੇ ਆਖਿਰ ਇਸ ਨਤੀਜੇ ’ਤੇ ਪਹੁੰਚਿਆਂ ਕਿ ਸਿਰਫ ਭਗਵਾਨ ਹੀ ਚੀਜ਼ਾਂ ਨੂੰ ਇਸ ਤਰ੍ਹਾਂ ਬਣਾ ਸਕਦਾ ਹੈ ਉਸਦੇ ‘ਫਾਈਨ ਟਿਊਨਿੰਗ ਆਰਗੂਮੈਂਟ’ ਦੇ ਅਨੁਸਾਰ ਬ੍ਰਹਮੰਡ ਦੇ ਭੌਤਿਕ ਨਿਯਮ ਧਰਤੀ ’ਤੇ ਮਨੁੱਖ ਜੀਵਨ ਲਈ ਬੜੇ ਸਟੀਕ ਹਨ ਅਤੇ ਜੋ ਗਣਿਤ ਦੀ ਥਿਓਰੀ ਨਾਲ ਪੂਰੇ ਮੇਲ ਖਾਂਦੇ ਹਨ ਉਸਨੇ ਗਣਿਤੀ ਸਿਧਾਂਤਾਂ ਨੂੰ ਆਧਾਰ ਬਣਾਇਆ, ਇਸਦਾ ਵਿਸਲੇਸ਼ਣ ਕੀਤਾ ਅਤੇ ਦੁਨੀਆਂ ਨੂੰ ਦੱਸਿਆ ਕਿ ਭਗਵਾਨ ਵਰਗਾ ਕੋਈ ਗਣਿਤਿੱਗ ਹੋ ਹੀ ਨਹੀਂ ਸਕਦਾ

ਭਗਵਾਨ ਨੇ ਬ੍ਰਹਮੰਡ ਨੂੰ ਬਹੁਤ ਸੁੰਦਰ ਅਤੇ ਸ਼ਕਤੀਸ਼ਾਲੀ ਬਣਾਇਆ ਹੈ ਉਸਦਾ ਸੰਤੁਲਨ ਵੀ ਬੜੇ ਸੁਚਜੇ ਢੰਗ ਨਾਲ ਕਾਇਮ ਕਰ ਰੱਖਿਆ ਹੈ ਅਤੇ ਇਹ ਸਭ ਇਕਦਮ ਨਹੀਂ ਹੋਇਆ ਮਤਲਬ ਭਗਵਾਨ ਨੇ ਬੜੇ ਇਤਮੀਨਾਨ ਨਾਲ ਇਸਨੂੰ ਡਿਜ਼ਾਇਨ ਕੀਤਾ ਹੈ ਉਸਦੇ ‘ਫਾਈਨ ਟਿਊਨਿੰਗ ਆਰਗੂਮੈਂਟ’ ਦਾ ਸਾਰ ਸੀ ਕਿ ‘ਭਗਵਾਨ ਨੇ ਸਾਨੂੰ ਇਹ ਰੋਸ਼ਨੀ ਦਿੱਤੀ ਹੈ, ਤਾਂ ਕਿ ਅਸੀਂ ਉਸਨੂੰ ਫਾਲੋ ਕਰੀਏ ਅਤੇ ਆਪਣਾ ਸਰਵਸ੍ਰੇਸ਼ਠ ਕਰੀਏ’ ਇਹ ਹੈ ਸਾਇੰਸ ਦੀ ਭਗਵਾਨ ਦੇ ਲਈ ਇੱਕ ਨਵੀਂ ਖੋਜ ਭਗਵਾਨ ਲਈ ਸੋਚਣ ਦਾ, ਉਸਨੂੰ ਸਮਝਣ ਦਾ ਇਹ ਆਪਣਾ ਨਜ਼ਰੀਆ ਹੈ, ਅਨੁਭਵ ਹੈ ਉਹ ਆਪਣੀ ਇਸ ਖੋਜ ’ਚ ਕਿੱਥੋਂ ਤੋਂ ਕਿੱਥੋਂ ਤੱਕ ਗਿਆ, ਇਹ ਤਾਂ ਉਸਦਾ ਨਿੱਜੀ ਅਨੁਭਵ ਹੈ ਅਤੇ ਜੋ ਉਸਨੇ ਦੁਨੀਆਂ ਨੂੰ ਸਾਂਝਾ ਕਰ ਦਿੱਤਾ

ਗੱਲ ਹੈ ਖੋਜ ਦੀ ਭਗਵਾਨ ਪ੍ਰਤੀ ਲਗਨ ਦੀ ਜਿਸਨੇ ਖੋਜਿਆ ਉਸਨੂੰ ਉਹ ਮਿਲ ਗਿਆ ਅਤੇ ਜਿਸਨੂੰ ਜਿੱਥੇ ਉਸਦਾ ਪਤਾ ਮਿਲਿਆ, ਉਹ ਉੱਥੇ ਚਲਾ ਗਿਆ ਸੰਨ 1948 ’ਚ ਲੋਕਾਂ ਨੂੰ ਜਦੋਂ ਪਤਾ ਚੱਲਿਆ ਕਿ ਭਗਵਾਨ ਨੂੰ ਪਾਉਣ ਦਾ ਪਵਿੱਤਰ ਸਥਾਨ ਸਰਸਾ ’ਚ ਹੈ, ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਦੋਂ ਲੋਕਾਂ ਨੇ ਦੇਖਿਆ ਕਿ ਗੁਰੂ ਪਰੰਪਰਾ ਅਨੁਸਾਰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੱਚਾ ਸੌਦਾ ਬਣਾਇਆ ਹੈ, ਤਾਂ ਉਹ ਭੱਜੇ ਚਲੇ ਆਏ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਪਰਮਾਤਮਾ ਨੂੰ ਲੱਭਣ ਦਾ ਅੰਦਰੂਨੀ ਰਸਤਾ ਦੱਸਿਆ ਅਤੇ ਨਾਮ-ਸ਼ਬਦ ਦੀ ਸੰਜੀਵਨੀ ਬੁੱਟੀ ਦਿੱਤੀ, ਤਾਂ ਲੋਕਾਂ ਦੇ ਵਾਰੇ-ਨਿਆਰੇ ਹੋ ਗਏ

ਪਰਮਾਤਮਾ ਨੂੰ ਪਾਉਣ ਦਾ ਸਹਜ, ਸਰਲ ਅਤੇ ਇੱਕ ਸਿੱਧਾ ਰਾਹ ਮਿਲ ਗਿਆ ਅੱਜ ਉਹ ਹੀ ਸੱਚਾ ਸੌਦਾ ਪੂਰੇ ਵਿਸ਼ਵਪਟਲ ’ਤੇ ਰੂਹਾਨੀ ਕੇਂਦਰ ਦੇ ਰੂਪ ’ਚ ਚਮਕ ਰਿਹਾ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਪਵਿੱਤਰ ਮਾਰਗ-ਦਰਸ਼ਨ ’ਚ ਕਰੋੜਾਂ ਲੋਕ ਆਪਣੇ ਸਤਿਗੁਰੂ ਦੇ ਦਰਸ਼-ਦੀਦਾਰ ਅਤੇ ਅਲੌਕਿਕ ਪਿਆਰ ਨਾਲ ਨਿਹਾਲ ਹੋ ਰਹੇ ਹਨ ਧੰਨ-ਧੰਨ ਹੈ ਅਜਿਹਾ ਸਤਿਗੁਰੂ ਹਰ ਕੋਈ ਆਪਣੇ ਸਤਿਗੁਰੂ ਦੀ ਸਿਫਤ ਗਾ ਰਿਹਾ ਹੈ ਅਤੇ ਉਸਦੀ ਸਲਾਮਤੀ ਲਈ ਆਪਣੇ ਜ਼ਿੰਦਾਰਾਮ ਤੋਂ ਦੁਆ ਮੰਗਦੇ ਹਨ ਜਿਵੇਂ ਸੂਫੀ ਫਕੀਰ ਸੁਲਤਾਨ ਬਾਹੂ ਨੇ ਵੀ ਕਿਹਾ ਹੈ:-

ਅਲਫ ਅੱਲ੍ਹਾ ਚੰਬੇ ਦੀ ਬੂਟੀ, ਮੁਰਸ਼ਿਦ ਮਨ ਵਿਚ ਲਾਈ ਹੂ,
ਨਬੀਂ ਅਸਬਾਤ ਦਾ ਪਾਣੀ ਮਿਲਿਆ, ਹਰ ਜਗੇ ਹਰ ਜਾਈ ਹੂ
ਅੰਦਰ ਬੂਟੀ ਮੁਸ਼ਕ ਮਚਾਈਆ, ਜਾਂ ਫੂਲਨ ’ਤੇ ਆਈ ਹੂ
ਯੁਗ-ਯੁਗ ਜੀਵੇ ਕਾਮਿਲ ਮੁਰਸ਼ਿਦ ਬਾਹੂ, ਜਿਸ ਏਹ ਬੂਟੀ ਲਾਈ ਹੂ