ਜਿਸ ਘਰ ’ਚ ਮਾਂ-ਬਾਪ ਹੱਸਦੇ ਹਨ…
ਸ਼ਾਦੀ ਦੀ ਸੁਹਾਗਸੇਜ਼ ’ਤੇ ਬੈਠੀ ਇੱਕ ਔਰਤ ਦਾ ਪਤੀ ਜਦੋਂ ਭੋਜਨ ਦਾ ਥਾਲ ਲੈ ਕੇ ਅੰਦਰ ਆਇਆ, ਤਾਂ ਪੂਰਾ ਕਮਰਾ ਉਸ ਸਵਾਦਿਸ਼ਟ ਭੋਜਨ ਦੀ ਖੁਸ਼ਬੂ ਨਾਲ ਭਰ ਗਿਆ ਉਸ ਔਰਤ ਨੇ ਆਪਣੇ ਪਤੀ ਨੂੰ ਅਰਜ਼ ਕੀਤੀ ਕਿ ਮਾਂ ਜੀ ਨੂੰ ਵੀ ਇੱਥੇ ਬੁਲਾ ਲੈਂਦੇ ਤਾਂ ਆਪਾਂ ਤਿੰਨੋਂ ਇਕੱਠੇ ਬੈਠ ਕੇ ਭੋਜਨ ਕਰਦੇ ਪਤੀ ਨੇ ਕਿਹਾ- ਛੱਡੋ ਉਨ੍ਹਾਂ ਨੂੰ, ਉਹ ਖਾ ਕੇ ਸੌਂ ਗਏ ਹੋਣਗੇ ਆਓ ਆਪਾਂ ਇਕੱਠੇ ਭੋਜਨ ਕਰਦੇ ਹਾਂ
ਉਸ ਔਰਤ ਨੇ ਆਪਣੇ ਪਤੀ ਨੂੰ ਕਿਹਾ ਕਿ ਨਹੀਂ, ਮੈਂ ਉਨ੍ਹਾਂ ਨੂੰ ਖਾਂਦੇ ਹੋਏ ਨਹੀਂ ਦੇਖਿਆ ਹੈ ਪਤੀ ਨੇ ਜਵਾਬ ਦਿੱਤਾ ਕਿ ਕਿਉਂ ਤੁਸੀਂ ਜਿਦ ਕਰ ਰਹੇ ਹੋ ਸ਼ਾਦੀ ਦੇ ਕਾਰਜਾਂ ਤੋਂ ਥੱਕ ਗਏ ਹੋਣਗੇ, ਇਸ ਲਈ ਸੌਂ ਗਏ ਹੋਣਗੇ ਨੀਂਦ ਟੁੱਟੇਗੀ ਤਾਂ ਆਪੇ ਭੋਜਨ ਕਰ ਲੈਣਗੇ ਤੁਸੀਂ ਆਓ, ਆਪਾਂ ਖਾਣਾ ਖਾਂਦੇ ਹਾਂ
ਉਸ ਔਰਤ ਨੇ ਤੁਰੰਤ ਤਲਾਕ ਲੈਣ ਦਾ ਫੈਸਲਾ ਕਰ ਲਿਆ ਅਤੇ ਤਲਾਕ ਲੈ ਕੇ ਉਸ ਨੇ ਦੂਸਰੀ ਸ਼ਾਦੀ ਕਰ ਲਈ ਇੱਧਰ, ਉਸ ਦੇ ਪਹਿਲੇ ਪਤੀ ਨੇ ਵੀ ਦੂਸਰੀ ਸ਼ਾਦੀ ਕਰ ਲਈ ਦੋਵੇਂ ਵੱਖ-ਵੱਖ ਘਰ-ਗ੍ਰਹਿਸਥੀ ਵਸਾ ਕੇ ਰਹਿਣ ਲੱਗੇ ਉਸ ਔਰਤ ਦੇ ਦੋ ਬੱਚੇ ਹੋਏ, ਜੋ ਬਹੁਤ ਹੀ ਸਿਆਣੀ ਅਤੇ ਆਗਿਆਕਾਰੀ ਸੀ ਜਦੋਂ ਉਹ ਔਰਤ 60 ਸਾਲ ਦੀ ਹੋਈ ਤਾਂ ਉਹ ਬੇਟਿਆਂ ਨੂੰ ਬੋਲੀThe house where parents laugh … ਕਿ ਮੈਂ ਚਾਰੇ ਧਾਮ ਦੀ ਯਾਤਰਾ ਕਰਨਾ ਚਾਹੁੰਦੀ ਹਾਂ ਤਾਂ ਕਿ ਤੁਹਾਡੇ ਸੁੱਖਮਈ ਜੀਵਨ ਲਈ ਪ੍ਰਾਰਥਨਾ ਕਰ ਸਕਾਂ ਬੇਟੇ ਤੁਰੰਤ ਆਪਣੀ ਮਾਂ ਨੂੰ ਲੈ ਕੇ ਚਾਰੇ ਧਾਮ ਦੀ ਯਾਤਰਾ ’ਤੇ ਨਿਕਲ ਗਏ
ਇੱਕ ਜਗ੍ਹਾ ਤਿੰਨੋਂ ਮਾਂ-ਬੇਟੇ ਭੋਜਨ ਲਈ ਰੁਕੇ ਅਤੇ ਬੇਟੇ ਭੋਜਨ ਪਰੋਸ ਕੇ ਮਾਂ ਨੂੰ ਖਾਣ ਦੀ ਬੇਨਤੀ ਕਰਨ ਲੱਗੇ ਉਸ ਸਮੇਂ ਉਸ ਔਰਤ ਦੀ ਨਜ਼ਰ ਸਾਹਮਣੇ ਇੱਕ ਫਟੇਹਾਲ, ਭੁੱਖੇ ਅਤੇ ਗੰਦੇ ਜਿਹੇ ਇੱਕ ਬਜ਼ੁਰਗ ਪੁਰਸ਼ ’ਤੇ ਪਈ, ਜੋ ਇਸ ਔਰਤ ਦੇ ਭੋਜਨ ਅਤੇ ਬੇਟਿਆਂ ਵੱਲ ਬਹੁਤ ਹੀ ਕਾਤਰ ਨਜ਼ਰ ਨਾਲ ਦੇਖ ਰਿਹਾ ਸੀ ਉਸ ਔਰਤ ਨੂੰ ਉਸ ’ਤੇ ਦਇਆ ਆ ਗਈ ਉਹ ਆਪਣੇ ਬੇਟਿਆਂ ਨੂੰ ਬੋਲੀ ਜਾਓ ਪਹਿਲਾਂ ਉਸ ਬਜ਼ੁਰਗ ਨੂੰ ਨਹਾਓ ਅਤੇ ਉਸ ਨੂੰ ਕੱਪੜੇ ਦਿਓ, ਫਿਰ ਅਸੀਂ ਸਭ ਮਿਲ ਕੇ ਭੋਜਨ ਕਰਾਂਗੇ
ਬੇਟੇ ਜਦੋਂ ਉਸ ਬਜ਼ੁਰਗ ਨੂੰ ਨਹਾ ਕੇ ਕੱਪੜੇ ਪਹਿਨਾ ਕੇ ਉਸ ਨੂੰ ਉਸ ਔਰਤ ਦੇ ਸਾਹਮਣੇ ਲਿਆਏ, ਤਾਂ ਉਹ ਔਰਤ ਹੈਰਾਨ ਰਹਿ ਗਈ ਉਹ ਬਜ਼ੁਰਗ ਉਹੀ ਸੀ, ਜਿਸ ਨਾਲ ਉਸ ਨੇ ਸ਼ਾਦੀ ਦੀ ਸੁਹਾਗਰਾਤ ਨੂੰ ਹੀ ਤਲਾਕ ਲੈ ਲਿਆ ਸੀ
ਉਸ ਨੇ ਉਸ ਤੋਂ ਪੁੱਛਿਆ ਕਿ ਕੀ ਹੋ ਗਿਆ ਜੋ ਤੁਹਾਡੀ ਹਾਲਤ ਏਨੀ ਤਰਸਯੋਗ ਹੋ ਗਈ? ਤਾਂ ਉਸ ਬਜ਼ੁਰਗ ਨੇ ਨਜ਼ਰ ਝੁਕਾ ਕੇ ਕਿਹਾ ਕਿ ਸਮਾਂ ਲੰਘਣ ਤੋਂ ਬਾਅਦ ਜਦੋਂ ਮੈਂ ਬਜ਼ੁਰਗ ਅਵਸਥਾ ’ਚ ਆਇਆ, ਤਾਂ ਮੇਰੇ ਬੱਚਿਆਂ ਨੇ ਮੈਨੂੰ ਭੋਜਨ ਦੇਣਾ ਬੰਦ ਕਰ ਦਿੱਤਾ ਉਹ ਮੇਰਾ ਬਾਈਕਾਟ ਕਰਦੇ ਹਨ ਅਤੇ ਹੁਣ ਮੈਨੂੰ ਘਰ ’ਚੋਂ ਬਾਹਰ ਕੱਢ ਦਿੱਤਾ
ਉੁਸ ਔਰਤ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਇਸ ਗੱਲ ਦਾ ਅੰਦਾਜ਼ਾ ਤਾਂ ਮੈਨੂੰ ਵਿਆਹ ਵਾਲੇ ਦਿਨ ਹੀ ਲੱਗ ਗਿਆ ਸੀ ਜਦੋਂ ਤੁਸੀਂ ਪਹਿਲਾਂ ਆਪਣੀ ਬਜ਼ੁਰਗ ਮਾਂ ਨੂੰ ਭੋਜਨ ਕਰਾਉਣ ਦੀ ਬਜਾਇ ਉਸ ਸਵਾਦਿਸ਼ਟ ਭੋਜਨ ਦੇ ਥਾਲ ਲੈ ਕੇ ਮੇਰੇ ਕਮਰੇ ’ਚ ਆ ਗਏ ਅਤੇ ਮੇਰੇ ਵਾਰ-ਵਾਰ ਕਹਿਣ ਦੇ ਬਾਵਜ਼ੂਦ ਵੀ ਤੁਸੀਂ ਆਪਣੀ ਮਾਂ ਦਾ ਤਿਰਸਕਾਰ ਕੀਤਾ ਉਸੇ ਦਾ ਫਲ ਅੱਜ ਤੁਸੀਂ ਭੋਗ ਰਹੇ ਹੋ
ਸਿੱਖਿਆ:
ਜਿਹੋ-ਜਿਹਾ ਵਿਹਾਰ ਆਪਾਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ, ਉਸ ਨੂੰ ਦੇਖ-ਦੇਖ ਕੇ ਸਾਡੇ ਬੱਚਿਆਂ ’ਚ ਵੀ ਇਹ ਗੁਣ ਆਉਂਦਾ ਹੈ ਕਿ ਸ਼ਾਇਦ ਇਹੀ ਪਰੰਪਰਾ ਹੁੰਦੀ ਹੈ ਇਸ ਲਈ ਸਦਾ ਮਾਂ-ਬਾਪ ਦੀ ਸੇਵਾ ਹੀ ਸਾਡਾ ਫਰਜ਼ ਬਣਦਾ ਹੈ ਜਿਸ ਘਰ ’ਚ ਮਾਂ-ਬਾਪ ਹਸਦੇ ਹਨ, ਉੱਥੇ ਪ੍ਰਭੂ ਵਸਦਾ ਹੈ