Heart ਆਪਣੇ ਦਿਲ ਦਾ ਰੱਖੋ ਖਾਸ ਖਿਆਲ
ਲੰਮੇ ਸਮੇਂ ਤੋਂ ਚੱਲ ਰਹੀ ਇੱਕ ਗੰਭੀਰ ਸਥਿਤੀ, ਜਿਸ ’ਚ ਦਿਲ ਆਮ ਤੌਰ ’ਤੇ ਖੂਨ ਨੂੰ ਪੰਪ ਨਹੀਂ ਕਰ ਪਾਉਂਦਾ ਜੇਕਰ ਦਿਲ ਲੋੜੀਂਦੇ ਰੂਪ ’ਚ ਖੂਨ (ਸਿਸਟੋਲਿਕ) ਪੰਪ ਨਹੀਂ ਕਰ ਪਾਉਂਦਾ ਜਾਂ ਖੂਨ ਨਹੀਂ ਭਰ ਪਾਉਂਦਾ (ਡਾਇਸਟੋਲਿਕ) ਤਾਂ ਹਾਰਟ ਫੇਲ੍ਹ ਹੋ ਸਕਦਾ ਹੈ ਇਸਦੇ
ਲੱਛਣਾਂ ’ਚ, ਸਾਹ ਫੁੱਲਣਾ, ਥਕਾਵਟ, ਪੈਰਾਂ ’ਚ ਸੋਜ ਅਤੇ ਦਿਲ ਦੀ ਧੜਕਨ ਤੇਜ਼ ਹੋਣਾ ਸ਼ਾਮਲ ਹਨ ਇਲਾਜ ’ਚ, ਨਮਕ ਅਤੇ ਤਰਲ ਪਦਾਰਥਾਂ ਦਾ ਘੱਟ ਸੇਵਨ ਅਤੇ ਡਾਕਟਰ ਦੀ ਦੱਸੀ ਗਈ ਦਵਾਈ ਲੈਣਾ ਸ਼ਾਮਲ ਹੋ ਸਕਦਾ ਹੈ ਹਾਰਟ ਫੇਲੀਅਰ ਬਾਰੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਮਾਹਿਰ ਡਾ. ਅਵਤਾਰ ਸਿੰਘ (ਐੱਮਡੀ, ਡੀਐੱਮ ਕਾਰਡਿਓਲਾੱਜੀ) ਨਾਲ ਖਾਸ ਗੱਲਬਾਤ ਦੇ ਮੁੱਖ ਅੰਸ਼:
Table of Contents
ਸਵਾਲ: ਹਾਰਟ ਫੇਲੀਅਰ ਕਿਸ ਨੂੰ ਕਹਿੰਦੇ ਹਨ, ਇਸਦੇ ਕੀ ਲੱਛਣ ਹਨ?
ਜਵਾਬ: ਆਮ ਭਾਸ਼ਾ ’ਚ ਹਾਰਟ ਫੇਲੀਅਰ ਦੀ ਸਥਿਤੀ ’ਚ ਦਿਲ ਸਰੀਰ ਦੇ ਅੰੰਗਾਂ ਨੂੰ ਸੁਚਾਰੂ ਢੰਗ ਨਾਲ ਜ਼ਰੂਰੀ ਮਾਤਰਾ ’ਚ ਬਲੱਡ ਪੰਪ ਨਹੀਂ ਕਰ ਪਾਉਂਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲਦੇ ਹਨ ਜਿਵੇਂ ਸਾਹ ਦਾ ਫੁੱਲਣਾ, ਆਕਸੀਜ਼ਨ ਦੀ ਮਾਤਰਾ ਦਾ ਬਲੱਡ ’ਚ ਘੱਟ ਹੋਣਾ, ਹੱਥਾਂ ਅਤੇ ਪੈਰਾਂ ’ਚ ਸੋਜ਼ ਆਉਣਾ, ਜ਼ਿਆਦਾ ਗੰਭੀਰ ਹਾਲਤ ’ਚ ਚੱਕਰ ਆਉਣਾ ਅਤੇ ਬੇਹੋਸ਼ੀ ਹੋਣਾ ਸ਼ਾਮਲ ਹੈ
ਸਵਾਲ: ਹਾਰਟ ਫੇਲੀਅਰ ਦੀ ਸਥਿਤੀ ਅਤੇ ਹਾਰਟ ਅਟੈਕ ’ਚ ਕੀ ਫ਼ਰਕ ਹੈ?
ਜਵਾਬ: ਹਾਰਟ ਅਟੈਕ ਦੀ ਸਥਿਤੀ ’ਚ ਹਾਰਟ ਮਸਲਸ ਦੀ ਬਲੱਡ ਸਪਲਾਈ ’ਚ ਕਮੀ ਆਉਂਦੀ ਹੈ ਨਾੜਾਂ ’ਚ ਰੁਕਾਵਟ ਦੀ ਵਜ੍ਹਾ ਨਾਲ ਛਾਤੀ ’ਚ ਦਰਦ ਮਹਿਸੂਸ ਹੁੰਦਾ ਹੈ ਹਾਰਟ ਫੇਲੀਅਰ ਦੀ ਸਥਿਤੀ ਹਾਰਟ ਦੀ ਪੰਪਿੰਗ ਨਾਲ ਜੁੜੀ ਹੈ, ਜਿਸ ’ਚ ਮੁੱਖ ਤੌਰ ’ਤੇ ਸਾਹ ਦਾ ਫੁੱਲਣਾ ਮੁੱਢਲਾ ਲੱਛਣ ਹੁੰਦਾ ਹੈ ਇਹ ਇੱਕ ਤਰ੍ਹਾਂ ਹਾਰਟ ਅਟੈਕ ਤੋਂ ਅੱਗੇ ਦੀ ਖਰਾਬ ਸਥਿਤੀ ਹੈ, ਜਦੋਂ ਸਮੇਂ ’ਤੇ ਇਲਾਜ ਨਾ ਮਿਲਣ ਨਾਲ ਹਾਰਟ ਦੀ ਪੰਪਿੰਗ ਸਮਰੱਥਾ ਘੱਟ ਹੋ ਜਾਂਦੀ ਹੈ
ਸਵਾਲ: ਹਾਰਟ ਫੇਲੀਅਰ ਦੇ ਹਾਰਟ ਅਟੈਕ ਤੋਂ ਇਲਾਵਾ ਹੋਰ ਕੀ ਕਾਰਨ ਹਨ?
ਜਵਾਬ: ਅਜਿਹੀ ਕੋਈ ਵੀ ਸਥਿਤੀ ਜਿਸ ਨਾਲ ਹਾਰਟ ਦੀਆਂ ਮਾਸਪੇਸ਼ੀਆਂ ’ਤੇ ਦਬਾਅ ਬਣੇ ਅਤੇ ਉਨ੍ਹਾਂ ਦੀ ਕਾਰਜ-ਸਮਰੱਥਾ ਘੱਟ ਹੋ ਜਾਵੇ, ਹਾਰਟ ਫੇਲੀਅਰ ਦਾ ਸਬੱਬ ਬਣ ਸਕਦੀ ਹੈ ਜਿਵੇਂ ਕਿ
- ਅਨੀਮੀਆ (ਖੂਨ ਦੀ ਜ਼ਿਆਦਾ ਕਮੀ)
- Accelerated Hypertension (ਬੀਪੀ ਦਾ ਜ਼ਿਆਦਾ ਵੱਧ ਜਾਣਾ)
- Infection/Inflammation (ਹਾਰਟ ਦੇ ਮਸਲਸ ਦਾ ਇੰਫੈਕਸ਼ਨ ਹੋਣਾ, ਜਿਸ ਨੂੰ ਜ੍ਰਲ਼ਭਫਮਿੜੁੜੀਂ ਕਿਹਾ ਜਾਂਦਾ ਹੈ
- Valvular Disease (ਦਿਲ ਦੇ ਵਾਲਵ ’ਚ ਜ਼ਿਆਦਾ ਸੁੰਗੜਾਅ ਤੇ ਲੀਕੇਜ਼ ਦਾ ਹੋਣਾ)
- Kidney Disease।
- Hyperthyroidism (ਖੂਨ ’ਚ ਥਾਇਰਾਈਡ ਹਾਰਮੋਨ ਦੀ ਜ਼ਿਆਦਾ ਮਾਤਰਾ)
- ਜਮਾਂਦਰੂ ਦਿਲ ਦੇ ਵਿਕਾਰ/ਖਾਨਦਾਨੀ ਰੋਗਾਂ ਕਾਰਨ
- ਧੜਕਣ ਦੀ ਬੇਨੇਮੀ ਅਧਿਕਤਾ ਦੀ ਵਜ੍ਹਾ ਨਾਲ
ਸਵਾਲ: ਹਾਰਟ ਫੇਲੀਅਰ ਨਾਲ ਗ੍ਰਸਤ ਰੋਗੀ ਲਈ ਕਿਹੜਾ ਟੈਸਟ ਸਹੀ ਹੈ?
ਜਵਾਬ: ਸਾਹ ਦਾ ਫੁੱਲਣਾ ਹਮੇਸ਼ਾ ਫੇਫੜਿਆਂ ਨਾਲ ਸਬੰਧਿਤ ਲੱਛਣ ਨਹੀਂ ਹੁੰਦਾ, ਕਈ ਵਾਰ ਇਹ ਹਾਰਟ ਫੇਲੀਅਰ ਨਾਲ ਜੁੜਿਆ ਰਹਿੰਦਾ ਹੈ ਇਸ ਲਈ ਕੁਝ ਟੈਸਟ ਉਪਯੋਗੀ ਸਾਬਤ ਹੋ ਸਕਦੇ ਹਨ
- ਈਸੀਜੀ
- ਈਕੋ-ਕਾਰਡੀਓਗ੍ਰਾਫੀ
- ਬਲੱਡ ਟੈਸਟ: ਕੇਬੀਸੀ, ਇਲੈਕਟ੍ਰੋ ਟੈਸਟ, ਕਿਡਨੀ ਫੰਕਸ਼ਨ ਟੈਸਟ, ਥਾਇਰਾਈਡ ਫੰਕਸ਼ਨ ਟੈਸਟ, ਬਲੱਡ ਸ਼ੂਗਰ
- ਬੀਐੱਨਪੀ (Brain Natriuretic Peptide) ਲੈਵਲ
ਸਵਾਲ: ਕਿਸ ਤਰ੍ਹਾਂ ਦੀ ਜੀਵਨਸ਼ੈਲੀ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਅਪਨਾਉਣੀ ਚਾਹੀਦੀ ਹੈ?
ਜਵਾਬ: ਸਰੀਰ ’ਚ ਫਲੂਡ ਜ਼ਿਆਦਾ ਨਾ ਹੋਣ ਦੇਣਾ ਜ਼ਰੂਰੀ ਹੈ ਇਸ ਲਈ ਦਿਨ ਭਰ ਦੇ ਛੜੀੂੜਮ ਘਗ਼ੁਫਜ਼ਯ ਨੂੰ ਪੇਸ਼ਾਬ ਦੀ ਮਾਤਰਾ ਦੇ ਆਧਾਰ ’ਤੇ ਕੰਟਰੋਲ ਕਰਕੇ ਘੱਟ ਕੀਤਾ ਜਾਣਾ ਚਾਹੀਦਾ ਹੈ
ਇਸ ਤੋਂ ਇਲਾਵਾ ਨਮਕ ਦਾ ਸੇਵਨ ਘੱਟ ਕਰੋ, ਜ਼ਿਆਦਾ ਗਰਮੀ/ਜ਼ਿਆਦਾ ਸਰਦੀ ਦੇ ਮੌਸਮ ’ਚ ਬਾਹਰ ਘੱਟ ਨਿੱਕਲੋ, ਨਿਯਮਿਤ ਕਸਰਤ, ਹਲਕੀ ਕਸਰਤ ਜਾਰੀ ਰੱਖੋ, ਪਰ ਥਕਾਵਟ ਅਤੇ ਬਹੁਤ ਜ਼ਿਆਦਾ ਮਿਹਨਤ ਤੋਂ ਬਚੋ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਬਚੋ ਜ਼ਿਆਦਾ ਚਰਬੀ ਵਧਾਉਣ ਵਾਲੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਸਮੇਂ-ਸਮੇਂ ’ਤੇ ਟੈਸਟ ਕਰਵਾਉਂਦੇ ਰਹੋ
ਸਵਾਲ: ਇਲਾਜ ਦੀਆਂ ਨਵੀਆਂ ਤਕਨੀਕਾਂ ਕੀ ਹਨ?
ਜਵਾਬ: ਮੁੱਖ ਤੌਰ ’ਤੇ ਇਲਾਜ ਹਾਰਟ ਫੇਲੀਅਰ ਦੇ ਮੂਲ ਕਾਰਨ ’ਤੇ ਨਿਰਭਰ ਕਰਦਾ ਹੈ ਮੁੱਖ ਤੌਰ ’ਤੇ ਸੜੂਯਿੁੜਭੀਂ (ਪੇਸ਼ਾਬ ਵਧਾਉਣ ਵਾਲੀ ਦਵਾਈ) ਬੀਪੀ ਤੇ ਹਾਰਟ ਰੇਟ ਭਾਵ ਦਿਲ ਦੀ ਗਤੀ ਕੰਟਰੋਲ ਕਰਨ ਵਾਲੀਆਂ ਦਵਾਈਆਂ ਜ਼ਰੂਰੀ ਹਨ
ਵਿਸ਼ੇਸ਼ ਹਾਲਾਤਾਂ ’ਚ-
- ICD (Implantable Cardioverter Defibrillator)
- CRT (Cardiac Resynchronization Therapy)
ਵਰਗੀ ਪੇਸਮੇਕਰ ਜੈਲੀ ਡਿਵਾਈਰ ਦਿਲ ਦੇ ਰੋਗ ਲਈ ਲਾਈ ਜਾਂਦੀ ਹੈ ਪਰ ਇਸ ਮਹਿੰਗੀ ਡਿਵਾਈਜ ਨੂੰ ਲਾਉਣ ਦਾ ਫੈਸਲਾ ਕੁਝ ਹੀ ਕੇਸ ’ਚ ਅਤੇ ਜ਼ਿਆਦਾ ਜ਼ਰੂਰੀ ਹੋਣ ’ਤੇ ਗਾਈਡਲਾਈਨ ਅਤੇ ਨਿਰਧਾਰਤ ਮਾਨਕਾਂ ਦੇ ਆਧਾਰ ’ਤੇ ਹੀ ਲਿਆ ਜਾਣਾ ਚਾਹੀਦਾ ਹੈ
ਸਵਾਲ: ਤੁਸੀਂ ਇਨ੍ਹਾਂ ਮਰੀਜ਼ਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਜਵਾਬ: ਬਿਮਾਰੀ ਦਾ ਸਹੀ ਸਮੇਂ ’ਤੇ ਪਤਾ ਲਾਉਣਾ ਅਤੇ ਗੰਭੀਰਤਾ ਦਾ ਸਹੀ ਮੁਲਾਂਕਣ ਸਭ ਤੋਂ ਮਹੱਤਵਪੂਰਨ ਹੈ ਇੱਕ ਵਾਰ ਸਹੀ ਜਾਂਚ-ਪੜਤਾਲ ਹੋਣ ’ਤੇ ਅਜਿਹੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਸਹੀ ਦਵਾਈਆਂ ਸਹੀ ਸਮੇਂ ’ਤੇ ਲਗਾਤਾਰ ਲੈਂਦੇ ਰਹਿਣ ਨਾਲ ਗੰਭੀਰ ਸਥਿਤੀ ਤੋਂ ਬਚਾਅ ਸੰਭਵ ਹੈ ਇਸ ਖੇਤਰ ’ਚ ਮੈਡੀਕਲ ਸਾਇੰਸ ਨਵੀਆਂ-ਨਵੀਆਂ ਦਵਾਈਆਂ ਅਤੇ ਤਕਨੀਕਾਂ ਵਿਕਸਿਤ ਕਰ ਰਹੀ ਹੈ
ਇਸ ਲਈ ਮਰੀਜ਼ ਅਤੇ ਰਿਸ਼ਤੇਦਾਰਾਂ ਲਈ ਜ਼ਰੂਰੀ ਹੈ ਕਿ ਉਹ ਆਤਮਬਲ ਬਣਾਈ ਰੱਖਣ ਅਤੇ ਨਿਯਮਤ ਜਾਂਚ ਅਤੇ ਚੈਕਅੱਪ ਕਰਵਾਉਂਦੇ ਰਹਿਣ ਜੀਵਨਸ਼ੈਲੀ ’ਚ ਜ਼ਰੂਰੀ ਬਦਲਾਅ ਨੂੰ ਅਤੇ ਨਿਯਮਿਤ ਸਹੀ ਮਾਤਰਾ ’ਚ ਦਵਾਈ ਦਾ ਸੇਵਨ ਕਰਦੇ ਰਹੋ ਅਜਿਹੇ ਮਰੀਜ਼ਾਂ ਨੂੰ ਡਾਕਟਰੀ ਸਲਾਹ ਸਮੇਂ-ਸਮੇਂ ’ਤੇ ਲੈਂਦੇ ਰਹਿਣਾ ਚਾਹੀਦੀ ਹੈ ਅਤੇ ਕਿਸੇ ਤਜ਼ਰਬੇਕਾਰ ਹਾਰਟ ਦੇ ਡਾਕਟਰ ਦੇ ਅਨੁਸਾਰ ਦਵਾਈਆਂ ’ਚ ਬਦਲਾਅ ਕਰਦੇ ਰਹਿਣਾ ਚਾਹੀਦਾ