ਸਰਦੀਆਂ ’ਚ ਕਰੋ ਗਮਲਿਆਂ ਦੀ ਦੇਖਭਾਲ
ਸਰਦੀਆਂ ’ਚ ਗਮਲਿਆਂ ਅਤੇ ਬਗੀਚੇ ਦੀ ਸਫਾਈ ਬਹੁਤ ਮਹੱਤਵਪੂਰਨ ਹੈ ਡਿੱਗਦੇ ਪੱਤਿਆਂ, ਸੁੱਕੀਆਂ ਟਾਹਣੀਆਂ ਅਤੇ ਗੰਦਗੀ ਨੂੰ ਹਟਾਉਣਾ ਨਾ ਸਿਰਫ ਬਗੀਚੇ ਨੂੰ ਸੁੰਦਰ ਬਣਾਉਂਦਾ ਹੈ ਸਗੋਂ ਇਹ ਪੌਦਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ ਗਮਲਿਆਂ ’ਚ ਜਮ੍ਹਾ ਮਿੱਟੀ ਦੀ ਧੂੜ ਅਤੇ ਕਚਰੇ ਨੂੰ ਹਟਾਉਣਾ ਚਾਹੀਦਾ ਹੈ, ਤਾਂ ਕਿ ਪੌਦਿਆਂ ਨੂੰ ਤਾਜ਼ਗੀ ਮਿਲ ਸਕੇ ਪੁਰਾਣੇ ਸੁੱਕੇ ਪੱਤਿਆਂ ਨੂੰ ਹਟਾਉਣਾ ਵੀ ਇਸ ਮੌਸਮ ’ਚ ਜ਼ਰੂਰੀ ਹੈ, ਕਿਉਂਕਿ ਇਹ ਸੜ ਕੇ ਪੌਦਿਆਂ ਦੀਆਂ ਜੜ੍ਹਾਂ ਲਈ ਹਾਨੀਕਾਰਕ ਹੋ ਸਕਦੇ ਹਨ ਅਤੇ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ
Table of Contents
ਪਾਣੀ ਦੀ ਜ਼ਰੂਰਤ ਨੂੰ ਸਮਝੋ:

ਪੌਦਿਆਂ ਨੂੰ ਠੰਢ ਤੋਂ ਬਚਾਉਣਾ:
ਸਰਦੀ ’ਚ ਪੌਦਿਆਂ ਨੂੰ ਠੰਢ ਤੋਂ ਬਚਾਉਣ ਲਈ ਤੁਹਾਨੂੰ ਉਨ੍ਹਾਂ ਨੂੰ ਸਹੀ ਥਾਂ ’ਤੇ ਰੱਖਣਾ ਚਾਹੀਦਾ ਹੈ ਜਿਹੜੇ ਪੌਦਿਆਂ ਨੂੰ ਠੰਢ ਸਹਿਣ ਨਹੀਂ ਹੁੰਦੀ, ਉਨ੍ਹਾਂ ਨੂੰ ਧੁੱਪ ਵਾਲੀ ਥਾਂ ’ਤੇ ਰੱਖੋ ਅਤੇ ਜੇਕਰ ਮੌਸਮ ਬਹੁਤ ਠੰਢਾ ਹੋਵੇ ਤਾਂ ਉਨ੍ਹਾਂ ਨੂੰ ਘਰ ਦੇ ਅੰਦਰ ਲਿਆ ਕੇ ਰੱਖੋ ਗਮਲਿਆਂ ਨੂੰ ਠੰਢੀ ਹਵਾ ਤੋਂ ਬਚਾਉਣ ਲਈ ਪਲਾਸਟਿਕ ਦੇ ਰੈਪ ਦੀ ਵਰਤੋਂ ਕਰੋ ਜਾਂ ਫਿਰ ਪੌਦਿਆਂ ਦੇ ਚਾਰੇ ਪਾਸੇ ਸੂਤੀ ਕੱਪੜੇ ਲਪੇਟ ਸਕਦੇ ਹੋ
ਉਰਵਰਕ ਦੀ ਵਰਤੋਂ:
ਸਰਦੀਆਂ ’ਚ ਪੌਦਿਆਂ ਨੂੰ ਜ਼ਿਆਦਾ ਉਰਵਰਕ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਨ੍ਹਾਂ ਦਾ ਵਾਧਾ ਹੌਲਾ ਹੋ ਜਾਂਦਾ ਹੈ ਹਾਲਾਂਕਿ ਤੁਸੀਂ ਹਲਕਾ ਉਰਵਰਕ ਵਰਤ ਸਕਦੇ ਹੋ ਤਾਂ ਕਿ ਪੌਦਿਆਂ ਨੂੰ ਥੋੜ੍ਹੀ ਮਾਤਰਾ ’ਚ ਪੋਸ਼ਣ ਮਿਲ ਸਕੇ ਗਮਲਿਆਂ ’ਚ ਮਿੱਟੀ ਦਾ ਵੀ ਨਿਰੀਖਣ ਕਰੋ, ਜੇਕਰ ਮਿੱਟੀ ਸੁੱਕੀ ਅਤੇ ਬੇਜ਼ਾਨ ਹੋਵੇ ਤਾਂ ਉਸਨੂੰ ਨਵੇਂ ਪੋਸ਼ਕ ਤੱਤਾਂ ਨਾਲ ਭਰੋ
ਕੀਟਾਂ ਤੋਂ ਬਚਾਅ:
ਸਰਦੀ ਦਾ ਮੌਸਮ ਪੌਦਿਆਂ ਲਈ ਕੁਝ ਕੀਟਾਂ ਲਈ ਵੀ ਆਦਰਸ਼ ਹੁੰਦਾ ਹੈ ਇਸ ਸਮੇਂ ਤੁਸੀਂ ਗਮਲਿਆਂ ਅਤੇ ਬਗੀਚੇ ’ਚ ਕੀਟਾਂ ਦੀ ਨਿਗਰਾਨੀ ਰੱਖੋ ਕੀਟਨਾਸ਼ਕਾਂ ਦੀ ਵਰਤੋਂ ਸਾਵਧਾਨੀ ਨਾਲ ਕਰੋ, ਤਾਂ ਕਿ ਪੌਦਿਆਂ ਨੂੰ ਨੁਕਸਾਨ ਨਾ ਹੋਵੇ ਹਾਨੀਕਾਰਕ ਕੀਟਾਂ ਲਈ ਜੈਵਿਕ ਕੀਟਨਾਸ਼ਕ ਜਾਂ ਹਲਕੇ ਘਰੇਲੂ ਉਪਾਅ ਦੀ ਵਰਤੋਂ ਕਰੋ
ਜੜ੍ਹਾਂ ਦੀ ਦੇਖਭਾਲ:
ਸਰਦੀਆਂ ’ਚ ਗਮਲਿਆਂ ਅਤੇ ਪੌਦਿਆਂ ਦੀਆਂ ਜੜ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਖਾਸ ਤੌਰ ’ਤੇ ਗਮਲਿਆਂ ’ਚ ਜੜ੍ਹਾਂ ਜ਼ਲਦੀ ਜੰਮ ਸਕਦੀਆਂ ਹਨ, ਇਸ ਲਈ ਇਨ੍ਹਾਂ ਨੂੰ ਲਗਾਤਾਰ ਜਾਂਚੋ ਜੜ੍ਹਾਂ ਨੂੰ ਜੰਮਣ ਤੋਂ ਬਚਾਉਣ ਲਈ ਗਮਲੇ ਦੇ ਹੇਠਲੇ ਹਿੱਸੇ ’ਚ ਕੁਝ ਚੰਗੇ ਪਾਣੀ ਦੇ ਨਿਕਾਸੀ ਦੇ ਉਪਾਅ ਕਰੋ ਇਸ ਤੋਂ ਇਲਾਵਾ, ਗਮਲਿਆਂ ਦੇ ਆਕਾਰ ਦੀ ਹਿਸਾਬ ਨਾਲ ਪੌਦਿਆਂ ਨੂੰ ਬਦਲਣਾ ਵੀ ਜ਼ਰੂਰੀ ਹੋ ਸਕਦਾ ਹੈ, ਤਾਂ ਕਿ ਪੌਦੇ ਠੀਕ ਤਰ੍ਹਾਂ ਵਧ ਸਕਣ ਅਤੇ ਜੜ੍ਹਾਂ ਫੈਲਣ ਲਈ ਲੋਂੜੀਂਦੀ ਜਗ੍ਹਾ ਲੈ ਸਕਣ
ਸਰਦੀਆਂ ’ਚ ਬਗੀਚੇ ਦੀ ਸਜਾਵਟ:
ਸਰਦੀਆਂ ’ਚ ਬਗੀਚੇ ਨੂੰ ਸਜਾਉਣ ਲਈ ਤੁਸੀਂ ਕੁਝ ਨਵੇਂ ਪੌਦੇ ਅਤੇ ਫੁੱਲ ਲਗਾ ਸਕਦੇ ਹੋ ਜੋ ਠੰਢ ’ਚ ਖਿੜਦੇ ਹਨ, ਜਿਵੇਂ ਕਿ ਕਾਲੇਂਡਾ, ਗੇਂਦਾ ਅਤੇ ਸਰਦੀਆਂ ਦੇ ਹੋਰ ਫੁੱਲ ਇਹ ਨਾ ਸਿਰਫ ਬਗੀਚੇ ਨੂੰ ਸੁੰਦਰ ਬਣਾਏਗਾ, ਸਗੋਂ ਠੰਢੇ ਮੌਸਮ ’ਚ ਤੁਹਾਡੇ ਬਗੀਚੇ ’ਚ ਰੰਗ ਅਤੇ ਜੀਵਨ ਵੀ ਲੈ ਕੇ ਆਵੇਗਾ ਇਸ ਤੋਂ ਇਲਾਵਾ, ਬਗੀਚੇ ’ਚ ਲੱਗੇ ਪੌਦਿਆਂ ਦੇ ਆਸ-ਪਾਸ ਦੀ ਸਾਫ-ਸਫਾਈ ਨੂੰ ਬਣਾਈ ਰੱਖੋ
































































