take advantage of the opportunity

ਚੰਗੇ ਮੌਕੇ ਦਾ ਲਾਹਾ ਲਓ

ਤਰੱਕੀ ਕਰਨ ਲਈ ਹਰ ਮਨੁੱਖ ਨੂੰ ਉਸਦੇ ਜੀਵਨ ਕਾਲ ’ਚ ਇੱਕ ਹੀ ਸੁਨਹਿਰੀ ਮੌਕਾ ਮਿਲਦਾ ਹੈ ਸਮਝਦਾਰ ਮਨੁੱਖ ਉੁਸ ਮੌਕੇ ਨੂੰ ਪਹਿਚਾਣ ਲੈਂਦਾ ਹੈ ਅਤੇ ਉਸਦੀ ਸੁਚੱਜੀ ਵਰਤੋਂ ਕਰ ਲੈਂਦਾ ਹੈ ਅਤੇ ਜੀਵਨ ਦੀਆਂ ਉੱਚਾਈਆਂ ਨੂੰ ਛੂਹ ਲੈਂਦਾ ਹੈ ਪਰ ਜੇਕਰ ਉਹ ਮੌਕਾ ਹੱਥੋਂ ਗੁਆ ਦਿੱਤਾ ਤਾਂ ਕੋਈ ਗਾਰੰਟੀ ਨਹੀਂ ਕਿ ਉਹ ਪਲ ਫਿਰ ਜੀਵਨ ’ਚ ਦੁਬਾਰਾ ਆਵੇਗਾ
‘ਪੰਚਤੰਤਰਮਈ ਕਿਤਾਬ ਦਾ ਇਹ ਸ਼ਲੋਕ ਵੀ ਇਸੇ ਗੱਲ ਨੂੰ ਸਮਝਾਉਂਦਾ ਹੋਇਆ ਸਾਨੂੰ ਕਹਿ ਰਿਹਾ ਹੈ:-

ਕਾਲੋਹਿ ਸਕ੍ਰਦਭਯੇਤਿ ਯਨਰੰ ਕਾਲਾਡੀਕ੍ਰਸ਼ਣਮ
ਦੁਰਲੱਭ: ਸ ਪੁਨਸਤੇਨ ਕਾਲਕਰਮਾਚਿਕੀਰਸ਼ਤਾ

ਅਰਥਾਤ ਚੰਗੇ ਮੌਕੇ ਦੇ ਇੱਛੁਕ ਆਦਮੀ ਨੂੰ, ਚੰਗਾ ਮੌਕਾ ਉਸਦੇ ਜੀਵਨ ’ਚ ਇੱਕ ਹੀ ਵਾਰ ਪ੍ਰਾਪਤ ਹੁੰਦਾ ਹੈ ਉਸ ਸਮੇਂ ਜੋ ਆਦਮੀ ਕੰਮ ਨਹੀਂ ਕਰਦਾ, ਫਿਰ ਉਸਨੂੰ ਉਹ ਮੌਕਾ ਪ੍ਰਾਪਤ ਨਹੀਂ ਹੁੰਦਾ
ਈਸ਼ਵਰ ਸਾਨੂੰ ਵਾਰ-ਵਾਰ ਅਜਿਹੇ ਮੌਕੇ ਨਹੀਂ ਦਿੰਦਾ ਸਾਨੂੰ ਖੁਦ ਹੀ ਆਪਣੇ ਦਿਮਾਗ ਨਾਲ ਉਸ ਦੀ ਵਰਤੋਂ ਕਰਨੀ ਹੁੰਦੀ ਹੈ ਜੇਕਰ ਅਸੀਂ ਆਪਣੇ ਹੰਕਾਰ ’ਚ ਗੁਆਚ ਕੇ ਅਤੇ ਆਲਸਵੱਸ ਉਸ ਸਮੇਂ ਕੋਈ ਯੋਜਨਾ ਬਣਾ ਕੇ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਾਂਗੇ, ਤਾਂ ਸਾਡੀ ਕਿਸਮਤ ਵੀ ਫਲਦਾਈ ਨਹੀਂ ਹੋਵੇਗੀ ਇਸਦਾ ਕਾਰਨ ਇਹੀ ਹੈ ਕਿ ਕਿਸਮਤ ਨਾਲ ਮਿਲੇ ਮੌਕੇ ਸਮੇਂ ਅਸੀਂ ਕੋਸ਼ਿਸ਼ ਨਹੀਂ ਕੀਤੀ
‘ਹਰੀਵੰਸ਼ ਪੁਰਾਣ’ ਵੀ ਇਸੇ ਤੱਥ ਦਾ ਸਮੱਰਥਨ ਕਰਦੇ ਹੋਏ ਕਹਿ ਰਿਹਾ ਹੈ-

ਨ ਮੁਹਾਰਤੀ ਪ੍ਰਾਪਤਕਰਤਾਂ ਕ੍ਰਤੀ ਹਿ

ਅਰਥਾਤ ਹੁਨਰਮੰਦ ਮਨੁੱਖ ਮੌਕੇ ’ਤੇ ਕੰਮ ਕਰਨ ਤੋਂ ਨਹੀਂ ਉੱਕਦੇ
ਸਾਡੇ ਬੁੱਧੀਜੀਵੀ ਸਾਨੂੰ ਜਗਾਉਂਦੇ ਰਹਿੰਦੇ ਹਨ, ਪਰ ਅਸੀਂ ਹਾਂ ਜੋ ਕੰਨਾਂ ’ਚ ਤੇਲ ਪਾ ਕੇ ਬੈਠੇ ਰਹਿੰਦੇ ਹਾਂ ਆਪਣੇ ਆਰਾਮ ’ਚ ਰੁਕਾਵਟ ਸਾਨੂੰ ਜ਼ਰਾ ਵੀ ਪਸੰਦ ਨਹੀਂ ਆਉਂਦੀ ਸਾਡਾ ਮਨ ਹੋਵੇਗਾ ਤਾਂ ਜਾਗ ਜਾਵਾਂਗੇ ਨਹੀਂ ਤਾਂ ਸੌਂਦੇ ਰਹਾਂਗੇ ਕਿਸੇ ਦੇ ਪੇਟ ’ਚ ਦਰਦ ਕਿਉਂ ਹੁੰਦਾ ਹੈ’ ਸਾਡਾ ਇਹੀ ਰਵੱਈਆ ਸਾਨੂੰ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ਲਈ ਮਜ਼ਬੂਰ ਕਰਦਾ ਹੈ

ਫਿਰ ਪੂਰੀ ਜ਼ਿੰਦਗੀ ਅਸੀਂ ਉਸ ਇੱਕ ਪਲ ਲਈ ਤਰਸਦੇ ਰਹਿੰਦੇ ਹਾਂ, ਜਿਸਨੂੰ ਪਾ ਕੇ ਅਸੀਂ ਸਫਲ ਵਿਅਕਤੀ ਬਣ ਕੇ ਵਾਹੋਵਾਹੀ ਲੁੱਟ ਸਕਦੇ ਤੇ ਸਭ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਕਾਸ਼! ਅਜਿਹਾ ਹੋ ਸਕਦਾ ਅਤੇ ਅਸੀਂ ਉਸ ਪਲ ਨੂੰ ਉੱਥੇ ਹੀ ਰੋਕ ਕੇ ਰੱਖ ਸਕਦੇ ਅਸੀਂ ਤਾਂ ਬੱਸ ਸਦਾ ਉਸ ਪਲ ਨੂੰ ਕੋਸਦੇ ਰਹਿੰਦੇ ਹਾਂ, ਜਿਸ ਦੀ ਅਸੀਂ ਕਿਸੇ ਵੀ ਕਾਰਨਵੱਸ ਸੁਚੱਜੀ ਵਰਤੋਂ ਨਹੀਂ ਕਰ ਸਕੇ ਉਸ ਸਮੇਂ ਸਾਡੇ ਕਿੰਤੂ, ਪਰੰਤੂ ਅਤੇ  ਕਾਸ਼ ਆਦਿ ਕੁਝ ਵੀ ਕੰਮ ਨਹੀਂ ਆਉਂਦੇ

ਮੌਕੇ ਨੂੰ ਗੁਆਉਣ ਵਾਲੇ ਮਨੁੱਖ ਤੋਂ ਵਧ ਕੇ ਮੂਰਖ ਹੋਰ ਕੋਈ ਨਹੀਂ ਹੁੰਦਾ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਨੁੱਖ ਆਪਣੀ ਮੂਰਖਤਾ ਨੂੰ ਢਕਣ ਲਈ ਸੌ-ਸੌ ਬਹਾਨੇ ਲੱਭਦਾ ਰਹਿੰਦਾ ਹੈ ਹੋਰ ਕੁਝ ਨਹੀਂ ਤਾਂ ਇਹ ਰਟਿਆ-ਰਟਾਇਆ ਵਾਕ ਤਾਂ ਬੋਲ ਹੀ ਸਕਦਾ ਹੈ-‘ਬਦਕਿਸਮਤੀ ਹੀ ਜੇਕਰ ਮਜ਼ਬੂਤ ਹੋਵੇ ਜਾਂ ਕਿਸਮਤ ਹੀ ਸਾਥ ਨਾ ਦੇਵੇ ਤਾਂ ਉਹ ਕੀ ਕਰ ਸਕਦਾ ਹੈ?’ ਅਜਿਹੇ ਹੀ ਵਿਅਕਤੀ ਆਪਣੇ ਪੂਰੇ ਜੀਵਨ ’ਚ ਨਾ-ਕਾਮਯਾਬੀ ਦਾ ਬੋਝ ਢੋਂਹਦੇ ਰਹਿੰਦੇ ਹਨ ਆਪਣੇ ਘਰ-ਪਰਿਵਾਰ ਅਤੇ ਸਮਾਜ ’ਚ ਇੱਕ ਅਸਫਲ ਵਿਅਕਤੀ ਦਾ ਢੋਂਗ ਕਰਕੇ ਘੁੰਮਦੇ ਹਨ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸਭ ਤੋਂ ਕਦਮ-ਕਦਮ ’ਤੇ ਅਪਮਾਨਿਤ ਹੋਣਾ ਪੈਂਦਾ ਹੈ ਉਨ੍ਹਾਂ ਦੇ ਜੀਵਨ ਦੇ ਇਹ ਸਭ ਤੋਂ ਜ਼ਿਆਦਾ ਦੁੱਖਦਾਈ ਪਲ ਹੁੰਦੇ ਹਨ, ਜਦੋਂ ਆਪਣੇ ਵੀ ਉਨ੍ਹਾਂ ਨੂੰ ਟੌਂਟ ਮਾਰਨ ਦੇ ਬਹਾਨੇ ਲੱਭਦੇ ਰਹਿੰਦੇ ਹਨ

ਜੇਕਰ ਉਨ੍ਹਾਂ ਤੋਂ ਇਹ ਪੁੱਛ ਲਿਆ ਜਾਵੇ ਕਿ ‘ਕੀ ਤੁਸੀਂ ਕੁਝ ਯਤਨ ਕੀਤਾ ਸੀ, ਮੌਕੇ ਦਾ ਲਾਭ ਲੈਣ ਦਾ, ਜਿਸ ਨੂੰ ਤੁਸੀਂ ਗੁਆ ਦਿੱਤਾ ਹੈ?’ ਉਨ੍ਹਾਂ ਕੋਲ ਇਸ ਸਵਾਲ ਦਾ ਕੋਈ ਸਹੀ ਜਵਾਬ ਹੁੰਦਾ ਹੀ ਨਹੀਂ ਹੈ ਉਹ ਬੱਸ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਟਾਲ-ਮਟੋਲ ਕਰਦੇ ਰਹਿੰਦੇ ਹਨ ਇਸ ਲਈ ਉਹ ਆਪਣੇ ਜੀਵਨ ਤੋਂ ਸਦਾ ਮਾਯੂਸ ਰਹਿੰਦੇ ਹਨ ਆਪਣੀ ਨਾਕਾਮਯਾਬੀ ਦਾ ਠੀਕਰਾ ਈਸ਼ਵਰ ’ਤੇ ਭੰਨ੍ਹਦੇ ਹੋਏ ਉਸ ਨੂੰ ਸ਼ਿਕਵਾ-ਸ਼ਿਕਾਇਤ ਕਰਦੇ ਨਹੀਂ ਥੱਕਦੇ

ਮਨੁੱਖ ਨੂੰ ਜੀਵਨ ’ਚ ਹਰ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ, ਜਿਸ ਨਾਲ ਮਿਲਣ ਵਾਲੇ ਚੰਗੇ ਮੌਕੇ ਦਾ ਲਾਭ ਲੈ ਸਕੇ ਉਸਨੂੰ ਵਿਅਰਥ ਗੁਆ ਕੇ ਪਛਤਾਵਾ ਨਾ ਕਰਨਾ ਪਵੇ
-ਚੰਦਰ ਪ੍ਰਭਾ ਸੂਦ