ਸਵੀਟ ਕੌਰਨ ਸੂਪ
Table of Contents
Sweet Corn Soup ਸਮੱਗਰੀ:-
1.5 ਕੱਪ ਮੱਕੀ ਦੇ ਦਾਣੇ, 1/2 ਚਮਚ ਕੌਰਨ ਫਲੋਰ, 1/4 ਕੱਪ ਕੱਟੀ ਹੋਈ ਗਾਜਰ, 1/4 ਕੱਪ ਕੱਟੇ ਹੋਏ ਹਰੇ ਪਿਆਜ, 1/4 ਚਮਚ ਕਾਲੀ ਮਿਰਚ ਪਾਊਡਰ, 2 ਕੱਪ ਵੈਜੀਟੇਬਲ ਸਟਾਕ, 1 ਚਮਚ ਮੱਖਣ, 1/2 ਚਮਚ ਲਸਣ, 1/2 ਚਮਚ ਅਦਰਕ, ਨਮਕ ਸਵਾਦ ਅਨੁਸਾਰ।
Sweet Corn Soup ਤਰੀਕਾ:-
- ਇੱਕ ਪੈ੍ਰਸ਼ਰ ਕੂਕਰ ’ਚ ਮੱਕੀ ਦੇ ਦਾਣਿਆਂ ਨੂੰ 2 ਕੱਪ ਪਾਣੀ ਅਤੇ ਨਮਕ ਪਾ ਕੇ ਹਲਕੇ ਸੇਕੇ ’ਤੇ ਪਕਾ ਲਓ ਇਸ ਤੋਂ ਬਾਅਦ ਮੱਕੀ ਦੇ ਦਾਣਿਆਂ ਨੂੰ ਕੱਢ ਕੇ ਠੰਢਾ ਹੋਣ ਦਿਓ।
- 1/2 ਛੋਟਾ ਚਮਚ ਕੌਰਨ ਫਲੋਰ ਨੂੰ 1/4 ਕੱਪ ਪਾਣੀ ’ਚ ਘੋਲ ਲਓ।
- ਇੱਕ ਕੱਪ ਮੱਕੀ ਦੇ ਦਾਣਿਆਂ ਨੂੰ ਥੋੜ੍ਹੇ ਜਿਹੇ ਪਾਣੀ ਨਾਲ ਮਿਕਸਰ ’ਚ ਪੀਸ ਲਓ।
- ਹੁਣ ਕੜਾਹੀ ’ਚ ਮੱਖਣ ਗਰਮ ਕਰੋ ਅਤੇ ਇਸ ’ਚ ਕੱਟੀ ਗਾਜਰ ਅਤੇ ਹਰੇ ਪਿਆਜ ਨੂੰ ਭੁੰਨ੍ਹ ਲਓ।
- ਪੀਸੇ ਹੋਏ ਮੱਕੀ ਦੇ ਦਾਣਿਆਂ ਨੂੰ ਕੜਾਹੀ ’ਚ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ।
- ਬਚੇ ਹੋਏ ਮੱਕੀ ਦੇ ਦਾਣਿਆਂ ਨੂੰ ਕੜਾਹੀ ’ਚ ਪਾਓ।
- ਹੁਣ ਵੈਜੀਟੇਬਲ ਸਟਾਕ ਨੂੰ ਇਸ ’ਚ ਮਿਲਾਓ।
- ਪਾਣੀ ’ਚ ਘੁਲਿਆ ਹੋਇਆ ਕਾਰਨ ਫਲੋਰ ਇਸ ’ਚ ਪਾਓ।
- ਇਸ ’ਚ ਕਾਲੀ ਮਿਰਚ ਅਤੇ ਸਵਾਦ ਅਨੁਸਾਰ ਨਮਕ ਪਾ ਕੇ 3-4 ਮਿੰਟ ਪੱਕਣ ਦਿਓ।
- ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਇਸਨੂੰ ਗਰਮ-ਗਰਮ ਸਰਵ ਕਰੋ।