Experiences of Satsangis

ਬੇਟਾ, ਤੁਹਾਡੇ ਘਰ ਖੁਸ਼ੀਆਂ ਆਉਣਗੀਆਂ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਪ੍ਰੇਮੀ ਫੂਲ ਚੰਦ ਇੰਸਾਂ ਪੁੱਤਰ ਸੱਚਖੰਡ ਵਾਸੀ ਰਾਮ ਸਰੂਪ ਜੀ, ਨਿਵਾਸੀ ਪਿੰਡ ਜਮਾਲਪੁਰ ਸ਼ੇਖਾਂ ਜ਼ਿਲ੍ਹਾ ਫਤਿਆਬਾਦ ਤੋਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਪਰਿਵਾਰ ’ਤੇ ਹੋਈ ਦਇਆ-ਮਿਹਰ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:-

ਮਾਰਚ 2006 ਦੀ ਗੱਲ ਹੈ ਮੇਰੇ ਘਰ ਤਿੰਨ ਲੜਕੀਆਂ ਹੀ ਸਨ, ਲੜਕਾ ਨਹੀਂ ਸੀ ਅਸੀਂ ਪੂਰਾ ਪਰਿਵਾਰ ਪੇ੍ਰਸ਼ਾਨ ਰਹਿੰਦੇ ਸੀ ਕਿ ਇੱਕ ਲੜਕਾ ਤਾਂ ਹੋਣਾ ਹੀ ਚਾਹੀਦਾ ਹੈ ਤੇ ਨਾਲ ਇਹ ਵੀ ਚਿੰਤਾ ਰਹਿੰਦੀ ਕਿ ਕਿਤੇ ਫਿਰ ਤੋਂ ਲੜਕੀ ਪੈਦਾ ਨਾ ਹੋ ਜਾਵੇ ਇਸੇ ਚਿੰਤਾ ਦੇ ਹੱਲ ਲਈ ਇੱਕ ਵਾਰ ਅਸੀਂ ਪਤੀ-ਪਤਨੀ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਦਰਬਾਰ ’ਚ ਆਪਣੇ ਸਤਿਗੁਰੂ ਦਾਤਾ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਲੜਕੇ ਲਈ ਅਰਦਾਸ ਕਰਨ ਲਈ ਪਹੁੰਚ ਗਏ

ਉਸੇ ਦਿਨ ਸਵੇਰ ਦੀ ਮਜ਼ਲਸ ਤੋਂ ਬਾਅਦ ਤੇਰਾਵਾਸ ’ਚ ਸਾਨੂੰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਅਰਦਾਸ ਕਰਨ ਦਾ ਮੌਕਾ ਮਿਲਿਆ ਮੇਰੀ ਪਤਨੀ ਰਾਣੀ ਬਾਈ ਭੈਣਾਂ ਵਾਲੀ ਲਾਈਨ ’ਚ ਤੇ ਮੈਂ ਭਾਈਆਂ ਵਾਲੀ ਲਾਈਨ ’ਚ ਬੈਠਾ ਹੋਇਆ ਸੀ ਮੇਰੀ ਪਤਨੀ ਲਾਈਨ ’ਚ ਸਭ ਤੋਂ ਅੱਗੇ ਬੈਠੀ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਉਂਦੇ ਹੀ ਸਭ ਦਾ ਹਾਲਚਾਲ ਪੁੱਛਿਆ ਅਤੇ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਸਭ ਨੂੰ ਨਿਹਾਲ ਕੀਤਾ ਇਸ ਦੌਰਾਨ ਮੇਰੀ ਪਤਨੀ ਨੇ ਅਰਜ਼ ਕੀਤੀ ਕਿ ਪਿਤਾ ਜੀ, ਸਾਡੇ ਕੋਲ  ਤਿੰਨ ਲੜਕੀਆਂ ਹੀ ਹਨ, ਲੜਕਾ ਨਹੀਂ ਹੈ ਸਾਨੂੰ ਲੜਕੇ ਦੀ ਇੱਛਾ ਹੈ, ਜੀ ਪਿਤਾ ਜੀ ਇੱਕ ਲੜਕੇ ਦੀ ਦਾਤ ਬਖ਼ਸ਼ੋ ਜੀ ਸਰਵ-ਸਮਰੱਥ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਤੁਹਾਡੇ ਘਰ ਖੁਸ਼ੀਆਂ ਆਉਣਗੀਆਂ, ਬੇਟਾ ਹੀ ਹੋਵੇਗਾ’’ ਅਤੇ ਇਸ ਤਰ੍ਹਾਂ ਸਾਰਿਆਂ ਨੂੰ ਆਪਣੇ ਪਵਿੱਤਰ ਹੁਕਮ ਦਾ ਪ੍ਰਸ਼ਾਦ ਲੈਣ ਦਾ ਬਚਨ ਕੀਤਾ ਕਿ ਸਿਮਰਨ ਵੀ ਕਰਨਾ ਪੂਜਨੀਕ ਹਜ਼ੂਰ ਪਿਤਾ ਜੀ ਤੋਂ ਪਵਿੱਤਰ ਬਚਨ ਸੁਣ ਕੇ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰ ਮੁੜ ਆਏ

Also Read:  ਡੇਰਾ ਸੱਚਾ ਸੌਦਾ ਨੇ ਚਲਾਈ ਡੈੱਪਥ ਅਖਿਲ ਭਾਰਤੀ ਨਸ਼ਾ-ਮੁਕਤੀ ਮੁਹਿੰਮ -143ਵਾਂ ਮਾਨਵਤਾ ਭਲਾਈ ਕਾਰਜ

ਕੁਝ ਸਮੇਂ ਬਾਅਦ ਮੇਰੀ ਪਤਨੀ ਨੂੰ ਕਿਸੇ ਭੈਣ ਨੇ ਕਹਿ ਦਿੱਤਾ ਕਿ ਫਲਾਣੀ ਜਗ੍ਹਾ ’ਤੇ ਫਲਾਣਾ ਬਾਬਾ ਗੋਲੀ ਦਿੰਦਾ ਹੈ, ਜਿਸ ਨਾਲ ਲੜਕਾ ਹੀ ਪੈਦਾ ਹੁੰਦਾ ਹੈ ਮੇਰੀ ਪਤਨੀ ਨੇ ਇਹ ਗੱਲ ਮੈਨੂੰ ਦੱਸੀ, ਤਾਂ ਮੈਂ ਉਸਨੂੰ ਸਮਝਾਇਆ ਕਿ ਆਪਣੇ ਸਤਿਗੁਰੂ-ਦਾਤਾ ਜੀ ਨੇ ਆਪਾਂ ਨੂੰ ਲੜਕਾ ਹੋਣ ਦੇ ਬਚਨ ਕੀਤੇ ਹਨ, ਸਾਨੂੰ ਆਪਣੇ ਸਤਿਗੁਰੂ ਦੇ ਬਚਨਾਂ ’ਤੇ ਪੂਰਾ ਵਿਸ਼ਵਾਸ ਕਰਨਾ ਚਾਹੀਦਾ ਹੈ ਅਸੀਂ ਕਿਸੇ ਹੋਰ ਦੇ ਚੱਕਰਾਂ ’ਚ ਨਹੀਂ ਪੈਣਾ ਹੈ ਮੈਂ ਕਿਤੇ ਹੋਰ ਨਹੀਂ ਜਾਵਾਂਗਾ ਇਹ ਗੱਲ ਸੁਣ ਕੇ ਮੇਰੀ ਪਤਨੀ ਮੇਰੇ ਨਾਲ ਨਰਾਜ਼ ਹੋ ਗਈ ਤੇ ਕਹਿਣ ਲੱਗੀ ਕਿ ਮੈਂ ਤਾਂ ਉਸ ਬਾਬੇ ਕੋਲ ਜਾਊਂਗੀ ਅਤੇ ਗੋਲੀ ਵੀ ਜ਼ਰੂਰ ਲਵਾਂਗੀ ਮੇਰੇ ਲੱਖ ਸਮਝਾਉਣ ’ਤੇ ਵੀ ਉਹ ਨਹੀਂ ਮੰਨੀ ਅਤੇ ਮਜ਼ਬੂਰਨ ਮੈਨੂੰ ਉਸਦੇ ਨਾਲ ਜਾਣਾ ਪਿਆ ਉੱਥੇ ਉਹ ਬਾਬਾ ਸਾਰੇ ਚਾਹਵਾਨਾਂ ਨੂੰ ਲੜਕਾ ਹੋਣ ਦੀ ਗੋਲੀ ਦੇ ਰਿਹਾ ਸੀ

ਜਦੋਂ ਸਾਡੀ ਵਾਰੀ ਆਈ, ਤਾਂ ਉਸ ਨੇ ਸਾਨੂੰ ਪੁੱਛਿਆ ਕਿ ਇਸ ਤੋਂ ਪਹਿਲਾਂ ਲੜਕੇ ਲਈ ਤੁਸੀਂ ਕਿਤੋਂ ਹੋਰ ਵੀ ਦਵਾਈ ਆਦਿ ਲਈ ਹੈ? ਅਸੀਂ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਾਂ ਤੇ ਉੱਥੋਂ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਲੜਕਾ ਬਖ਼ਸ਼ਣ ਦੀ ਅਰਜ਼ ਕੀਤੀ ਸੀ ਤਾਂ ਪੂਜਨੀਕ ਗੁਰੂ ਜੀ ਨੇ ਸਾਨੂੰ ਸਾਡੇ ਘਰ ’ਚ ਖੁਸ਼ੀਆਂ ਆਉਣ ਦੇ ਬਚਨ ਕੀਤੇ ਹਨ ਕਿ ਚਿੰਤਾ ਨਾ ਕਰੋ, ਲੜਕਾ ਹੀ ਹੋਵੇਗਾ ਅਰਥਾਤ ਸਾਡੇ ਸਤਿਗੁਰੂ ਜੀ ਨੇ ਸਾਨੂੰ ਲੜਕਾ ਹੋਣ ਦਾ ਅਸ਼ੀਰਵਾਦ ਦਿੱਤਾ ਹੈ ਇਹ ਸੁਣ ਕੇ ਬਾਬਾ ਭੜਕ ਗਿਆ ਅਤੇ ਕਹਿਣ ਲੱਗਾ ਕਿ ਫਿਰ ਇੱਥੇ ਕਿਉਂ ਆਏ ਹੋ? ਆਪਣੇ ਗੁਰੂ ’ਤੇ ਹੀ ਯਕੀਨ ਕਰੋ ਮੈਂ ਤੁਹਾਨੂੰ ਕੋਈ ਗੋਲੀ ਨਹੀਂ ਦੇ ਸਕਦਾ,

ਤੁਸੀਂ ਇੱਥੋਂ ਚਲੇ ਜਾਓ ਅਸੀਂ ਉੱਥੋਂ ਵਾਪਸ ਆ ਗਏ ਅਤੇ ਮਨ ਹੀ ਮਨ ਆਪਣੇ ਸਤਿਗੁਰੂ ਜੀ ਤੋਂ ਮੁਆਫੀ ਵੀ ਮੰਗਦੇ ਰਹੇ ਕਿ ਸਾਨੂੰ ਆਪਣੇ ਦਾਤਾ-ਪਿਆਰੇ ’ਤੇ ਦ੍ਰਿੜ ਯਕੀਨ ਰੱਖਣਾ ਚਾਹੀਦਾ ਹੈ ਫਿਰ ਅਸੀਂ ਦੋਵੇਂ ਪਤੀ-ਪਤਨੀ ਬਰਾਬਰ ਸਿਮਰਨ ਅਤੇ ਅਰਦਾਸ ਕਰਦੇ ਰਹੇ ਸਮਾਂ ਪੂਰਾ ਹੋਣ ’ਤੇ ਜਿਸ ਦਿਨ ਬੱਚੇ ਨੇ ਪੈਦਾ ਹੋਣਾ ਸੀ, ਉਸ ਸਵੇਰ ਮੇਰੀ ਪਤਨੀ ਜਾਗੋ-ਮੀਟੀ ਦੀ ਹਾਲਤ ਵਿੱਚ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੇਰੀ ਪਤਨੀ ਨੂੰ ਦਰਸ਼ਨ ਦਿੱਤੇ ਅਤੇ ਫ਼ਰਮਾਇਆ, ‘‘ਬੇਟਾ! ਤੂੰ ਅੰਦਰ ਸੁੱਤੀ ਪਈ ਹੈਂ, ਤੇਰਾ ਲੜਕਾ ਤਾਂ ਬਾਹਰ ਬਰਸਾਤ ਵਿੱਚ ਭਿੱਜ ਰਿਹਾ ਹੈ ਛੇਤੀ ਜਾ, ਉਸਨੂੰ ਸੰਭਾਲ’’

Also Read:  15 Lines on Dussehra in Punjabi | ਬੁਰਾਈ 'ਤੇ ਅੱਛਾਈ ਦਾ ਪ੍ਰਤੀਕ ਦੁਸਹਿਰਾ

ਮਿਤੀ 28 ਫਰਵਰੀ 2007 ਨੂੰ ਸਾਨੂੰ ਲੜਕੇ ਦੀ ਦਾਤ ਪ੍ਰਾਪਤ ਹੋਈ ਅਤੇ ਉਸ ਦਿਨ ਖੂਬ ਬਰਸਾਤ ਹੋਈ ਅਸੀਂ ਆਪਣੇ ਸਤਿਗੁਰੂ ਦਾ ਕੋਟਿ-ਕੋਟਿ ਧੰਨਵਾਦ ਕੀਤਾ ਅਤੇ ਸਾਡਾ ਵਿਸ਼ਵਾਸ ਆਪਣੇ ਸਤਿਗੁਰੂ ਜੀ ਪ੍ਰਤੀ ਹੋਰ ਵੀ ਮਜ਼ਬੂਤ ਹੋ ਗਿਆ ਉਸ ਗੋਲੀ ਵਾਲੇ ਬਾਬੇ ਨੇ ਸਾਨੂੰ ਗੋਲੀ ਦੇਣ ਤੋਂ ਮਨ੍ਹਾ ਕਿਉਂ ਕੀਤਾ ਸੀ, ਅੱਜ ਸਾਨੂੰ ਉਹ ਗੱਲ ਵੀ ਸਮਝ ਆ ਗਈ ਸੀ ਆਖਰ ਜਿਸ ਸ਼ਿਸ਼ ਦਾ ਸਤਿਗੁਰੂ ਪੂਰਾ ਹੋਵੇ, ਉਸਨੂੰ ਭਲਾ ਹੋਰ ਕਿਸੇ ਪਾਖੰਡਵਾਦ ’ਚ ਫਸਣ ਦੀ ਕੀ ਲੋੜ ਹੁੰਦੀ ਹੈ ਅਸੀਂ ਆਪਣੀ ਉਸ ਭੁੱਲ ਲਈ ਆਪਣੇ ਸਤਿਗੁਰੂ ਦਾਤਾ ਤੋਂ ਮੁਆਫੀ ਮੰਗੀ ਅਤੇ ਅੱਗੇ ਤੋਂ ਵੀ ਅਜਿਹੇ ਕਿਸੇ ਚੱਕਰ ’ਚ ਪੈਣ ਤੋਂ ਤੌਬਾ ਕੀਤੀ

ਪੂਜਨੀਕ ਸਤਿਗੁਰੂ ਸੰਤ ਡਾ. ਐੱਮਐੱਸਜੀ ਦੇ ਪਵਿੱਤਰ ਬਚਨਾਂ ਅਨੁਸਾਰ ਸਾਡੇ ਪਰਿਵਾਰ ’ਚ ਖੁਸ਼ੀਆਂ ਹੀ ਖੁਸ਼ੀਆਂ ਛਾ ਗਈਆਂ ਜਿਸ ਖੁਸ਼ੀ ਲਈ ਅਸੀਂ ਤਰਸ ਰਹੇ ਸੀ, ਸਤਿਗੁਰੂ ਦਾਤਾ ਜੀ ਨੇ ਸਾਡੀ ਅਰਜ਼, ਸਾਡੀ ਤੜਫ ਨੂੰ ਸਵੀਕਾਰ ਕਰਦੇ ਹੋਏ, ਆਪਣੇ ਪਵਿੱਤਰ ਬਚਨਾਂ ਰਾਹੀਂ ਸਾਡਾ ਘਰ ਖੁਸ਼ੀਆਂ ਨਾਲ ਭਰ ਦਿੱਤਾ, ਸਾਨੂੰ ਬੇਟਾ ਬਖ਼ਸ਼ ਦਿੱਤਾ ਆਪਣੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਦਾ ਅਸੀਂ ਕਿਸੇ ਵੀ ਰੂਪ ’ਚ ਦੇਣ ਨਹੀਂ ਦੇ ਸਕਦੇ ਅਸੀਂ ਪੂਰਾ ਪਰਿਵਾਰ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਕਰਦੇ ਹਾਂ ਕਿ ਹੇ ਸ਼ਹਿਨਸ਼ਾਹ ਜੀ, ਸਾਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਲਾਈ ਰੱਖਣਾ ਜੀ ਸਾਨੂੰ ਐਨੀ ਸ਼ਕਤੀ ਬਖ਼ਸ਼ਣਾ ਕਿ ਅਸੀਂ ਆਪ ਜੀ ਦੇ ਪਵਿੱਤਰ ਬਚਨਾਂ ’ਤੇ ਸਾਰੀ ਜ਼ਿੰਦਗੀ ਪੱਕੇ ਰਹੀਏ ਜੀ