Experiences of Satsangis

ਬੇਟਾ! ਸਭ ਠੀਕ ਹੋ ਜਾਵੇਗਾ ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਮਿਸਤਰੀ ਹੰਸ ਰਾਜ ਇੰਸਾਂ ਸਪੁੱਤਰ ਸ੍ਰੀ ਸੋਹਣ ਸਿੰਘ ਜੀ, ਨਿਵਾਸੀ ਮੂਣਕ ਜ਼ਿਲ੍ਹਾ ਸੰਗਰੂਰ ਤੋਂ ਆਪਣੀ ਲੜਕੀ ਸੁਰਿੰਦਰ ਕੌਰ ਇੰਸਾਂ ’ਤੇ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੇ ਹਨ:-

ਪ੍ਰੇਮੀ ਜੀ ਦੱਸਦੇ ਹਨ ਕਿ ਮੇਰੀ ਲੜਕੀ ਸੁਰਿੰਦਰ ਕੌਰ ਦੀ ਸ਼ਾਦੀ ਸੰਨ 1993 ਵਿਚ ਹੋਈ ਸੰਨ 1996 ਵਿਚ ਬੱਚੇ ਦੀ ਉਮੀਦ ਹੋ ਗਈ ਸੀ, ਪਰੰਤੂ ਬੱਚਾ ਬੱਚੇਦਾਨੀ ਵਾਲੀ ਟਿਊਬ ਵਿੱਚ ਚਲਾ ਗਿਆ ਜਿਸ ਕਰਕੇ ਬੱਚਾ ਤੇ ਟਿਊਬ ਡਾਕਟਰ ਨੇ ਆਪਰੇਸ਼ਨ ਕਰਕੇ ਕੱਢ ਦਿੱਤੇ ਉਸ ਤੋਂ ਬਾਅਦ ਫਿਰ ਕਦੇ ਵੀ ਬੱਚੇ ਦੀ ਉਮੀਦਵਾਰੀ ਨਾ ਹੋਈ ਅਸੀਂ ਲੜਕੀ ਦਾ ਟੋਹਾਣਾ, ਸੰਗਰੂਰ, ਪਟਿਆਲਾ ਦੇ ਹਸਪਤਾਲਾਂ ਵਿੱਚੋਂ ਬਹੁਤ ਇਲਾਜ ਕਰਵਾਇਆ, ਪਰ ਲੜਕੀ ਕਿਤੋਂ ਵੀ ਠੀਕ ਨਾ ਹੋਈ ਲੜਕੀ ਦੇ ਇਲਾਜ ’ਤੇ ਲੱਖਾਂ ਰੁਪਏ ਵੀ ਖਰਚ ਕੀਤੇ ਪਰ ਕਿਤੋਂ ਵੀ ਆਸ ਦੀ ਕਿਰਨ ਦਿਖਾਈ ਨਾ ਦਿੱਤੀ।

ਸੰਨ 2010 ਵਿਚ ਪਿਆਰੇ ਸਤਿਗੁਰੂ ਜੀ ਦੀ ਰਹਿਮਤ ਨਾਲ ਫਿਰ ਇੱਕ ਦਿਨ ਅਚਾਨਕ ਸਰਸਾ ਦਰਬਾਰ ਵਿਚ ਜਾਣ ਦਾ ਮੌਕਾ ਮਿਲਿਆ ਉਸ ਦਿਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਾਤ ਦੇ ਰੂਪ ਵਿਚ ਆਲੂਆਂ ਦਾ ਪ੍ਰਸ਼ਾਦ ਦਿੱਤਾ ਉਸ ਸਮੇਂ ਮੇਰੀ ਲੜਕੀ ਸੁਰਿੰਦਰ ਕੌਰ ਵੀ ਸਾਡੇ ਨਾਲ ਸੀ ਮੈਂ ਆਪਣੀ ਲੜਕੀ ਦੀ ਤਕਲੀਫ ਬਾਰੇ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਾਵਨ ਹਜ਼ੂਰੀ ਵਿਚ ਅਰਜ਼ ਕਰ ਦਿੱਤੀ ਇਸ ’ਤੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਪਵਨ ਵੈਦ ਜੀਐੱਸਐੱਮ ਸੇਵਾਦਾਰ ਭਾਈ ਨੂੰ ਖੁਦ ਦੱਸ ਕੇ ਦਵਾਈ ਬਣਾਉਣ ਦਾ ਆਦੇਸ਼ ਦਿੱਤਾ ਪੂਜਨੀਕ ਗੁਰੂ ਜੀ ਨੇ ਸਾਨੂੰ ਬਚਨ ਫ਼ਰਮਾਇਆ, ‘‘ਬੇਟਾ! ਸਭ ਠੀਕ ਹੋ ਜਾਵੇਗਾ’’ ਅਤੇ ਬੇਟੀ ਨੂੰ ਬਚਨ ਕੀਤੇ, ‘‘ਬੇਟਾ! ਜਦੋਂ ਦਵਾਈ ਲੈਣੀ ਹੈ, ਪਹਿਲਾਂ ਅੱਧਾ ਘੰਟਾ ਨਾਮ ਜਪਣਾ ਹੈ, ਫਿਰ ਦਵਾਈ ਖਾਣੀ ਹੈ’’।

ਬੇਟੀ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ਅਨੁਸਾਰ ਦਵਾਈ ਸਿਮਰਨ ਕਰਕੇ ਲਈ ਤੇ ਬਚਨਾਂ ’ਤੇ ਪੂਰਾ-ਪੂਰਾ ਅਮਲ ਕੀਤਾ ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ 15 ਅਗਸਤ 2011 ਨੂੰ ਮੇਰੀ ਬੇਟੀ ਦੇ ਘਰ ਲੜਕੀ ਨੇ ਜਨਮ ਲਿਆ ਉਸ ਤੋਂ ਬਾਅਦ ਲੜਕੇ ਨੇ ਜਨਮ ਲਿਆ ਮੇਰੀ ਬੇਟੀ ਦਾ ਸਹੁਰਾ ਪਰਿਵਾਰ ਤੇ ਸਾਡਾ ਪਰਿਵਾਰ ਪੂਜਨੀਕ ਹਜ਼ੂਰ ਪਿਤਾ ਜੀ ਦਾ ਕੋਟਿਨ-ਕੋਟਿਨ ਵਾਰ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਤੇ ਦੋਨੋਂ ਪਰਿਵਾਰ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਪਿਆਰੇ ਪਿਤਾ ਜੀ, ਸਾਡੇ ਸਾਰੇ ਪਰਿਵਾਰ ਨੂੰ ਆਪਣੇ ਪਵਿੱਤਰ ਚਰਨ-ਕਮਲਾਂ ਨਾਲ ਜੋੜੀ ਰੱਖਣਾ ਜੀ।

ਪ੍ਰੇਮੀ ਮਿਸਤਰੀ ਹੰਸ ਰਾਜ ਜੀ ਇੰਸਾਂ ਖੁਦ ਤਾਂ ਹੁਣ ਸਤਿਗੁਰੂ ਕੁੱਲ ਮਾਲਕ ਦੇ ਪਵਿੱਤਰ ਚਰਨ-ਕਮਲਾਂ ’ਚ ਆਪਣੀ ਓੜ ਨਿਭਾ ਗਏ ਹਨ ਜੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!