son-asin-tainu-aapne-hathan-naal-apple-dinne-aaan-eat-the-wand-experiences-of-satsangis

ਬੇਟਾ! ਅਸੀਂ ਤੈਨੂੰ ਆਪਣੇ ਹੱਥਾਂ ਨਾਲ ਸੇਬ ਦਿੰਨੇ ਆਂ, ਵੰਡ ਕੇ ਖਾ ਲਿਓ
-ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਜਗਰਾਜ ਸਿੰਘ ਇੰਸਾਂ ਟੇਲਰ ਮਾਸਟਰ ਪੁੱਤਰ ਸ੍ਰੀ ਮੈਂਗਲ ਸਿੰਘ ਗੁਰੂ ਨਾਨਕਪੁਰਾ ਬਠਿੰਡਾ ਤੋਂ ਲਿਖਦੇ ਹਨ:-

ਕਰੀਬ 1973 ਦੀ ਗੱਲ ਹੈ ਮੇਰੇ ਮਨ ’ਚ ਖਿਆਲ ਆਇਆ ਕਿ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਈਏ ਮੇਰੇ ਮਾਤਾ ਜੀ ਤੇ ਮੇਰੀ ਪਤਨੀ ਵੀ ਮੇਰੇ ਨਾਲ ਜਾਣ ਨੂੰ ਤਿਆਰ ਹੋ ਗਈਆਂ ਅਸੀਂ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਵਿੱਚ ਪਹੁੰਚ ਗਏ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਲੁਧਿਆਣੇ ਗਏ ਹੋਏ ਸਨ ਅਸੀਂ ਸੋਚਿਆ ਕਿ ਸ਼ਾਮ ਤੱਕ ਪੂਜਨੀਕ ਪਰਮ ਪਿਤਾ ਜੀ ਦੀ ਉਡੀਕ ਕਰਾਂਗੇ ਫਿਰ ਅਸੀਂ ਤਿੰਨੇ ਦਰਬਾਰ ਵਿਚ ਸੇਵਾ ਕਰਨ ਲੱਗ ਗਏ ਥੋੜ੍ਹੀ ਦੇਰ ਬਾਅਦ ਪੂਜਨੀਕ ਪਰਮ ਪਿਤਾ ਜੀ ਦਰਬਾਰ ਵਿੱਚ ਪਧਾਰੇ

ਪੂਜਨੀਕ ਪਰਮ ਪਿਤਾ ਜੀ ਨੇ ਆਉਂਦਿਆਂ ਹੀ ਸੰਗਤ ਨੂੰ ਤੇਰਾਵਾਸ ਵਿੱਚ ਬੁਲਾ ਲਿਆ ਤੇ ਸੇਵਾਦਾਰਾਂ ਤੋਂ ਸੰਗਤ ਨੂੰ ਦੇਣ ਲਈ ਪ੍ਰਸ਼ਾਦ ਮੰਗਵਾ ਲਿਆ ਪ੍ਰਸ਼ਾਦ ਵਿਚ ਇੱਕ ਪੇਟੀ ਸੇਬਾਂ ਦੀ ਤੇ ਇੱਕ ਪੇਟੀ ਲੱਡੂਆਂ ਦੀ ਸੀ ਮੇਰੀ ਮਾਤਾ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਅਰਜ਼ ਕਰ ਦਿੱਤੀ ਕਿ ਪਿਤਾ ਜੀ, ਮੇਰੀਆਂ ਲੱਤਾਂ ਬਹੁਤ ਦੁਖਦੀਆਂ ਹਨ ਪੂਜਨੀਕ ਪਰਮ ਪਿਤਾ ਜੀ ਹੱਸ ਪਏ ਤੇ ਫਰਮਾਉਣ ਲੱਗੇ, ‘‘ਬੇਟਾ! ਤੂੰ ਤੁਰ ਕੇ ਤਾਂ ਆਈ ਹੈਂ, ਤੈਨੂੰ ਕੁਝ ਨਹੀਂ ਹੋਇਆ’’ ਪੂਜਨੀਕ ਪਰਮ ਪਿਤਾ ਜੀ ਦੇ ਇਹਨਾਂ ਬਚਨਾਂ ਸਦਕਾ ਮੇਰੀ ਮਾਂ ਦੀਆਂ ਲੱਤਾਂ ਦੁਖਣੋ ਹਟ ਗਈਆਂ ਤੇ ਉਸ ਤੋਂ ਬਾਅਦ ਕਦੇ ਵੀ ਇਹ ਤਕਲੀਫ਼ ਨਹੀਂ ਹੋਈ

ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਤੇ ਆਪਣੀ ਪਾਵਨ ਦਇਆ-ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ, ‘‘ਬੀਬੀਆਂ ਜ਼ਿਆਦਾ ਹਨ ਤੇ ਪ੍ਰੇਮੀ ਭਾਈ ਘੱਟ ਹਨ’’ ਸੇਵਾਦਾਰ ਲਛਮਣ ਨੂੰ ਹੁਕਮ ਦਿੱਤਾ ‘‘ਪ੍ਰੇਮੀਆਂ ਨੂੰ ਇੱਕ-ਇੱਕ ਸੇਬ ਤੇ ਬੀਬੀਆਂ ਨੂੰ ਇੱਕ-ਇੱਕ ਲੱਡੂ ਦੇ ਦੇਵੋ’’ ਜਦੋਂ ਸੇਵਾਦਾਰ ਲਛਮਣ ਨੇ ਮੇਰੇ ਹੱਥ ’ਤੇ ਸੇਬ ਰੱਖਿਆ ਤਾਂ ਮੇਰੇ ਮਨ ਨੇ ਇੱਛਾ ਜ਼ਾਹਿਰ ਕੀਤੀ ਕਿ ਜੇਕਰ ਇਹ ਸੇਬ ਪਿਆਰੇ ਸਤਿਗੁਰ ਜੀ ਖੁਦ ਆਪਣੇ ਕਰ-ਕਮਲਾਂ ਦੁਆਰਾ ਦਿੰਦੇ ਤਾਂ ਕੋਹਿਨੂਰ ਹੀ ਬਣ ਜਾਂਦਾ ਫਿਰ ਪੂਜਨੀਕ ਪਰਮ ਪਿਤਾ ਜੀ ਫਰਮਾਉਣ ਲੱਗੇ, ‘‘ਭਾਈ! ਨਮਕੀਨ ਚੌਲ ਬਣਦੇ ਹਨ, ਤੁਸੀਂ ਸਾਰਿਆਂ ਨੇ ਖਾ ਕੇ ਜਾਣਾ’’

ਅੰਤਰਯਾਮੀ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਜਦੋਂ ਤੇਰਾਵਾਸ ਦੀਆਂ ਪੌੜੀਆਂ ਚੜ੍ਹਨ ਲੱਗੇ ਤਾਂ ਮੈਨੂੰ ਆਵਾਜ਼ ਮਾਰੀ ਮੈਨੂੰ ਸੇਬ ਦਿੰਦੇ ਹੋਏ ਬਚਨ ਫਰਮਾਇਆ, ‘‘ਲਓ ਬੇਟਾ! ਅਸੀਂ ਤੈਨੂੰ ਆਪਣੇ ਹੱਥਾਂ ਨਾਲ ਸੇਬ ਦਿੰਨੇ ਆਂ ਵੰਡ ਕੇ ਖਾ ਲਿਓ’’ ਪਰ ਮੈਂ ਤਾਂ ਉਹ ਇਲਾਹੀ ਪ੍ਰਸ਼ਾਦ ਵਾਲਾ ਸੇਬ ਇਕੱਲਾ ਹੀ ਖਾ ਗਿਆ ਉਸ ਤੋਂ ਬਾਅਦ ਪੂਰੇ ਤੇਰ੍ਹਾਂ ਸਾਲ ਮੇਰੇ ਪੇਟ ਵਿਚ ਦਰਦ ਹੁੰਦਾ ਰਿਹਾ ਬਹੁਤ ਡਾਕਟਰਾਂ, ਵੈਦਾਂ ਤੋਂ ਦਵਾਈਆਂ ਲਈਆਂ ਪਰ ਕਿਸੇ ਵੀ ਦਵਾਈ ਨੇ ਅਸਰ ਨਾ ਕੀਤਾ ਭਾਵ ਦਰਦ ਹੁੰਦਾ ਰਿਹਾ ਮੈਨੂੰ ਪੂਜਨੀਕ ਪਰਮ ਪਿਤਾ ਜੀ ਤੋਂ ਬਹੁਤ ਡਰ ਲਗਦਾ ਸੀ ਕਿ ਮੁਆਫ਼ੀ ਕਿਵੇਂ ਲਵਾਂ ਫੇਰ ਮੈਂ ਪ੍ਰੇਮੀ ਰਾਮ ਕਿਸ਼ਨ ਗਹਿਰੀ ਭਾਗੀ ਵਾਲੇ ਨੂੰ ਨਾਲ ਲਿਜਾ ਕੇ ਪੂਜਨੀਕ ਪਰਮ ਪਿਤਾ ਜੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਪੂਜਨੀਕ ਪਰਮ ਪਿਤਾ ਜੀ ਨੇ ਹੱਸਦੇ ਹੋਏ ਫਰਮਾਇਆ, ‘‘ਭਾਈ! ਧਨੀ ਰਾਮ ਪ੍ਰੇਮੀ ਤੋਂ ਦਵਾਈ ਲੈ ਲਓ, ਠੀਕ ਹੋ ਜਾਵੇਂਗਾ’’ ਮਾਫੀ ਤੋਂ ਬਾਅਦ ਮੇਰੇ ਕਦੇ ਦਰਦ ਨਹੀਂ ਹੋਇਆ ਇੱਥੇ ਮੈਂ ਸੰਗਤ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਤਿਗੁਰੂ ਦੇ ਬਚਨਾਂ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ

ਹੁਣ ਮੇਰੀ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਮੇਰੇ ਸਾਰੇ ਪਰਿਵਾਰ ਨੂੰ ਸੇਵਾ, ਸਿਮਰਨ ਤੇ ਪਰਮਾਰਥ ਦਾ ਬਲ ਬਖਸ਼ੋ ਜੀ ਸਾਰੇ ਪਰਿਵਾਰ ਦੀ ਆਪ ਜੀ ਨਾਲ ਓੜ ਨਿਭ ਜਾਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!