Lamp: ਦੀਵੇ ਵਾਂਗ ਰੌਸ਼ਨ ਹੋਣਾ
ਮਨੁੱਖ ਨੂੰ ਸਦਾ ਦੀਵੇ ਵਾਂਗ ਰੌਸ਼ਨ ਹੋਣਾ ਚਾਹੀਦਾ ਹੈ ਦੀਵੇ ਨੂੰ ਜੇਕਰ ਹਨੇ੍ਹੇਰੇ ਵਾਲੇ ਕਮਰੇ ’ਚ ਬਾਲ਼ ਦਿੱਤਾ ਜਾਵੇ ਤਾਂ ਉਹ ਹਨੇ੍ਹਰੇ ਨੂੰ ਦੂਰ ਕਰਕੇ ਉਸ ਕਮਰੇ ਨੂੰ ਰੌਸ਼ਨ ਕਰਦਾ ਹੈ ਉਸ ਸਮੇਂ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਕਮਰੇ ’ਚ ਕਦੇ ਹਨੇ੍ਹਰੇ ਦਾ ਰਾਜ ਸੀ ਉਸੇ ਤਰ੍ਹਾਂ ਮਨੁੱਖ ਨੂੰ ਆਪਣੇ ਚੰਗੇ ਗੁਣਾਂ ਨਾਲ ਚਾਰੇ ਪਾਸੇ ਆਪਣਾ ਚਾਨਣ ਫੈਲਾਉਣਾ ਚਾਹੀਦਾ ਹੈ
ਮਨੁੱਖ ਇਸ ਲਈ ਮਨੁੱਖ ਕਹਾਉਂਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਰਹਿਣ ਵਾਲੇ ਦੂਜੇ ਲੋਕਾਂ ਦੀ ਸਾਰ ਲੈਂਦਾ ਰਹੇ ਉਨ੍ਹਾਂ ਦੇ ਸੁੱਖ-ਦੁੱਖ ਨੂੰ ਸਮਝੇ ਅਤੇ ਉਨ੍ਹਾਂ ਦੇ ਨਾਲ ਖੜ੍ਹਾ ਰਹੇ
ਜਦੋਂ ਸੂਰਜ ਦੀ ਰੌਸ਼ਨੀ ਤੇਜ਼ ਹੁੰਦੀ ਹੈ, ਉਸ ਸਮੇਂ ਕਿਸੇ ਹੋਰ ਰੌਸ਼ਨੀ ਦੀ ਲੋੜ ਨਹੀਂ ਹੁੰਦੀ ਉਸ ਦੇ ਮੌਜ਼ੂਦ ਨਾ ਹੋਣ ’ਤੇ ਹੀ ਹਨੇ੍ਹਰਾ ਆਪਣੇ ਪੈਰ ਪਸਾਰਨ ਲੱਗਦਾ ਹੈ ਅਜਿਹੇ ਸਮੇਂ ’ਚ ਜੇਕਰ ਇੱਕ ਛੋਟਾ ਜਿਹਾ ਦੀਵਾ ਹਨੇ੍ਹਰੇ ਵਾਲੇ ਕਮਰੇ ’ਚ ਰੱਖ ਦਿੱਤਾ ਜਾਵੇ ਤਾਂ ਉਸ ਦੀ ਰੌਸ਼ਨੀ ਨਾਲ ਕਮਰੇ ’ਚ ਚਾਨਣ ਹੋ ਜਾਂਦਾ ਹੈ ਉੱਥੇ ਰੱਖੀਆਂ ਹੋਈ ਸਾਰੀਆਂ ਚੀਜ਼ਾਂ ਸਪੱਸ਼ਟ ਦਿਖਾਈ ਦੇਣ ਲੱਗਦੀਆਂ ਹਨ ਉੱਥੇ ਤੁਰਨ-ਫਿਰਨ ਵਾਲੇ ਲੋਕਾਂ ਦਾ ਆਉਣਾ-ਜਾਣਾ ਇਸ ਤਰ੍ਹਾਂ ਸੁਵਿਧਾਪੂਰਵਕ ਹੋਣ ਲੱਗਦਾ ਹੈ ਕਿ ਉਹ ਠੋ੍ਹਕਰ ਖਾ ਕੇ ਡਿੱਗਣ ਤੋਂ ਬਚ ਜਾਂਦੇ ਹਨ

ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਤਾਂ ਪਸ਼ੂ-ਪੰਛੀ ਵੀ ਜਿਉਂਦੇ ਹਨ ਇਨਸਾਨ ਅਤੇ ਹੋਰ ਜੀਵਾਂ ’ਚ ਕੁਝ ਫਰਕ ਤਾਂ ਹੋਣਾ ਜ਼ਰੂਰੀ ਹੈ ਮਨੁੱਖ ਨੂੰ ਹੀ ਈਸ਼ਵਰ ਨੇ ਸੋਚਣ-ਸਮਝਣ ਦੀ ਤਾਕਤ ਦਾ ਵਰਦਾਨ ਦਿੱਤਾ ਹੈ ਇਸ ਲਈ ਉਹ ਸ੍ਰਿਸ਼ਟੀ ਦਾ ਸਭ ਤੋਂ ਵਧੀਆ ਪ੍ਰਾਣੀ ਕਿਹਾ ਜਾਂਦਾ ਹੈ ਸਾਡੇ ਰਿਸ਼ੀਆਂ-ਮੁਨੀਆਂ ਦਾ ਮੰਨਣਾ ਹੈ ਕਿ ਮਨੁੱਖ ਨੂੰ ਛੱਡ ਕੇ ਸਾਰੇ ਜੀਵਾਂ ਦੀ ਭੋਗ-ਜੂਨੀ ਹੁੰਦੀ ਹੈ ਉਸ ਜੂਨੀ ’ਚ ਉਹ ਸਿਰਫ ਆਪਣੇ ਅਸ਼ੁੱਭ ਕਰਮਾਂ ਦੀ ਸਜ਼ਾ ਭੋਗਦੇ ਹਨ ਸਿਰਫ ਮਨੁੱਖ ਜੀਵਨ ਹੀ ਕਰਮ-ਜੂਨੀ ਹੁੰਦਾ ਹੈ ਜਿਸ ਵਿਚ ਸ਼ੁੱਭ-ਅਸ਼ੁੱਭ ਸਾਰੇ ਹਰ ਤਰ੍ਹਾਂ ਦੇ ਕੰਮਾਂ ਨੂੰ ਕਰਨ ਲਈ ਉਹ ਆਜ਼ਾਦ ਹੁੰਦਾ ਹੈ
ਹੁਣ ਇਹ ਉਸ ਦੀ ਇੱਛਾ ਹੈ ਕਿ ਉਹ ਸ਼ੁੱਭ ਕੰਮਾਂ ਨੂੰ ਕਰਦਾ ਹੋਇਆ ਆਪਣਾ ਲੋਕ ਅਤੇ ਪਰਲੋਕ ਸੁਧਾਰ ਲਵੇ ਅਤੇ ਅਸ਼ੁੱਭ ਕੰਮਾਂ ਵੱਲ ਰੁਚਿਤ ਹੋ ਕੇ ਆਪਣੇ ਪਰਲੋਕ ਤਾਂ ਕੀ ਇਹ ਲੋਕ ਵੀ ਵਿਗਾੜ ਲਵੇ ਇਸ ਲਈ ਇਸ ਮਨੁੱਖੀ ਜੂਨੀ ’ਚ ਜਿੰਨੇ ਜ਼ਿਆਦਾ ਸ਼ੁੱਭ ਕੰਮ ਅਤੇ ਪੁੰਨ ਕੰਮ ਆਪਣੇ ਖਾਤੇ ’ਚ ਮਨੁੱਖ ਜੋੜ ਲਵੇਗਾ ਓਨਾ ਹੀ ਸੁੱਖ ਅਤੇ ਮਾਣ ਉਸਨੂੰ ਆਉਣ ਵਾਲੇ ਅਗਲੇ ਜਨਮਾਂ ’ਚ ਵੀ ਮਿਲੇਗਾ
ਦੀਵਾ ਤੇਲ ਦੀ ਚਿਕਨਾਈ ਅਤੇ ਉਸ ਵਿਚ ਪਾਈ ਗਈ ਵੱਤੀ ਨਾਲ ਖੁਦ ਨੂੰ ਬਾਲ਼ ਕੇ ਦੂਜਿਆਂ ਨੂੰ ਚਾਨਣ ਦਿੰਦਾ ਹੈ ਉਸੇ ਤਰ੍ਹਾਂ ਮਨੁੱਖ ਜਦੋਂ ਦੂਜਿਆਂ ਨੂੰ ਆਪਣੇ ਪਿਆਰ ਨਾਲ ਸਰਾਬੋਰ ਕਰਦਾ ਹੈ ਅਤੇ ਆਪਣੇ ਸੰਯਮ ਅਤੇ ਅਨੁਸ਼ਾਸਨਾਤਮਕ ਜੀਵਨ ਨਾਲ ਦੂਜਿਆਂ ’ਤੇ ਆਪਣੀ ਛਾਪ ਛੱਡਣ ’ਚ ਸਫਲ ਹੁੰਦਾ ਹੈ ਤਾਂ ਅਸਲ ’ਚ ਉਹ ਸਮਾਜ ’ਚ ਚਾਨਣ ਫੈਲਾਉਂਦਾ ਹੈ ਸਭ ਦੇ ਲਈ ਪੂਜਨਯੋਗ ਬਣ ਜਾਂਦਾ ਹੈ ਲੋਕ ਉਸ ਨੂੰ ਪਲਕਾਂ ’ਤੇ ਬਿਠਾਉਂਦੇ ਹਨ ਅਜਿਹੇ ਸੱਜਣ ਪੁਰਸ਼ ਸਮਾਜ ਦੇ ਰਾਹ-ਦਸੇਰੇ ਬਣਦੇ ਹਨ ਅਤੇ ਸਭ ਦੇ ਪੂਜਨੀਕ ਹੁੰਦੇ ਹਨ
ਸਮਾਜ ਭਲਾਈ ਮੰਤਰਾਲੇ ਵੱਲੋਂ ਯੋਜਨਾਵਾਂ ਕਈ ਸਮਾਜਿਕ ਤੌਰ ’ਤੇ ਪੱਛੜੇ ਇਸ ਵਰਗ ਦੀ ਸੁੁਰੱਖਿਆ ਲਈ ਬਣਾਈਆਂ ਗਈਆਂ ਹਨ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਇਸ ਕੰਮ ’ਚ ਸਰਗਰਮ ਹਨ ਪਰ ਉਨ੍ਹਾਂ ਦੇ ਇਨ੍ਹਾਂ ਕੰਮਾਂ ਦੇ ਫਾਇਦੇ ਤੋਂ ਹਾਲੇ ਵੀ ਇੱਕ ਬਹੁਤ ਵੱਡਾ ਵਰਗ ਵਾਂਝਾ ਰਹਿ ਜਾਂਦਾ ਹੈ ਛੋਟੀਆਂ-ਛੋਟੀਆਂ ਸੰਸਥਾਵਾਂ ਵੀ ਇਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ ਇਨ੍ਹਾਂ ਤੋਂ ਇਲਾਵਾ ਵੀ ਦੇਸ਼ ਦੇ ਪਿੰਡਾਂ ਅਤੇ ਸੂਬਿਆਂ ’ਚ ਆਪਣੇ-ਆਪਣੇ ਪੱਧਰ ’ਤੇ ਕਈ ਲੋਕ ਇਨ੍ਹਾਂ ਪਰਉਪਕਾਰੀ ਕੰਮਾਂ ’ਚ ਨਿਸਵਾਰਥ ਭਾਵ ਨਾਲ ਜੁਟੇ ਹੋਏ ਹਨ
ਹਾਲੇ ਵੀ ਇਨ੍ਹਾਂ ਆਰਥਿਕ ਅਤੇ ਸਮਾਜਿਕ ਤੌਰ ’ਤੇ ਪੱਛੜੇ ਲੋਕਾਂ ਦੇ ਜੀਵਨ ਨੂੰ ਰੌਸ਼ਨੀ ਦੀ ਬਹੁਤ ਲੋੜ ਹੈ ਇਨ੍ਹਾਂ ਦੇ ਸੱਚੇ ਸਾਥੀ ਬਣ ਕੇ ਜੇਕਰ ਇਨ੍ਹਾਂ ਦੇ ਜੀਵਨ ਨੂੰ ਕਿਸੇ ਤਰ੍ਹਾਂ ਰੌਸ਼ਨ ਕੀਤਾ ਜਾ ਸਕੇ ਤਾਂ ਮਨੁੱਖਾ ਜਨਮ ਸਫਲ ਹੋ ਜਾਵੇਗਾ ਅਸਲ ’ਚ ਦੀਵੇ ਦੀ ਪ੍ਰਕਿਰਤੀ ਵਾਲੇ ਵਿਅਕਤੀਆਂ ਦਾ ਜਿਉਣਾ ਹੀ ਇਸ ਸੰਸਾਰ ’ਚ ਜਿਉਣਾ ਕਹਾਉਂਦਾ ਹੈ -ਚੰਦਰ ਪ੍ਰਭਾ ਸੂਦ































































