ਕੋਰੋਨਾ ਵਾਰੀਅਰਜ਼ ਦੇ ਹੌਸਲੇ ਤੇ ਸਮਰਪਣ ਨੂੰ ਡੇਰਾ ਸੱਚਾ ਸੌਦਾ ਦਾ ਸਲੂਟ
ਪੂਰੀ ਦੁਨੀਆ ’ਚ ਅੱਜ ਕੋਰੋਨਾ ਸੰਕਰਮਣ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ਕੋਰੋਨਾ ਦੀ ਦੂਜੀ ਲਹਿਰ ਦੇ ਨਾਲ-ਨਾਲ ਤੀਜੀ ਲਹਿਰ ਵੀ ਖ਼ਤਰਨਾਕ ਮੋੜ ’ਚ ਨਜ਼ਰ ਆ ਰਹੀ ਹੈ ਇਸ ਭੱਜ-ਦੌੜ ’ਚ ਅਜਿਹੇ ਇਨਸਾਨ ਵੀ ਹਨ, ਜੋ ਖੁਦ ਦੀ ਜਾਨ ਦਾ ਜ਼ੋਖ਼ਮ ਉਠਾ ਕੇ ਕੋਰੋਨਾ ਤੋਂ ਦੂਸਰਿਆਂ ਦੇ ਜੀਵਨ ਨੂੰ ਬਚਾਉਣ ’ਚ ਢਾਲ ਬਣ ਰਹੇ ਹਨ
ਕੋਰੋਨਾ ਦੇ ਇਸ ਦੌਰ ’ਚ ਫਰੰਟ ਲਾਇਨ ’ਤੇ ਆ ਕੇ ਕੰਮ ਕਰਨ ਵਾਲੇ ਡਾਕਟਰ, ਸਿਹਤ ਕਰਮਚਾਰੀ, ਫੌਜ ਤੇ ਪੁਲਿਸ ਦੇ ਜਵਾਨਾਂ, ਸਫ਼ਾਈ ਕਰਮਚਾਰੀਆਂ ਨੂੰ ਕੋਰੋਨਾ ਵਾਰੀਅਰਜ਼ ਦਾ ਨਾਂਅ ਦਿੱਤਾ ਗਿਆ ਹੈ ਇਹ ਕੋਰੋਨਾ ਵਾਰੀਆਰਜ਼ ਜਿਸ ਹੌਸਲੇ, ਜਜ਼ਬੇ ਅਤੇ ਸਮਰਪਿਤ ਭਾਵ ਨਾਲ ਲੋਕਾਂ ਦੇ ਜੀਵਨ ਨੂੰ ਬਚਾਉਣ ’ਚ ਲੱਗੇ ਹੋਏ ਹਨ ਡੇਰਾ ਸੱਚਾ ਸੌਦਾ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਦੇਸ਼ਭਰ ’ਚ ਹੀ ਨਹੀਂ, ਸਗੋਂ ਪੂਰੀ ਦੁਨੀਆ ’ਚ ਕੋਰੋਨਾ ਵਾਰੀਅਰਜ਼ ਨੂੰ ਸਲੂਟ ਕੀਤਾ ਹੈ
ਇਹੀ ਨਹੀਂ, ਇਨ੍ਹਾਂ ਵਾਰੀਅਰਜ਼ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਸਿਹਤਮੰਦ ਰਹਿਣ ਸਬੰਧੀ ਕਿੱਟਾਂ ਵੰਡੀਆਂ ਗਈਆਂ ਦਰਅਸਲ ਇਸ ਮੁਹਿੰਮ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਅਪੀਲ ’ਤੇ ਹੋਈ ਹੈ ਬੀਤੀ 29 ਅਪਰੈਲ ਨੂੰ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਪੱਤਰ ਜ਼ਰੀਏ ਅਪੀਲ ਕੀਤੀ ਗਈ ਸੀ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਸਾਧ-ਸੰਗਤ ਇਸ ਦੌਰ ’ਚ ਕੋਰੋਨਾ ਵਾਰੀਅਰਜ਼ ਦੇ ਤੌਰ ’ਤੇ ਕੰਮ ਕਰ ਰਹੇ ਡਾਕਟਰ, ਨਰਸਾਂ, ਪੁਲਿਸ ਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਕਿੰਨੂੰ, ਸੰਤਰੇ, ਨਿੰਬੂ ਪਾਣੀ ਅਤੇ ਫਰੂਟ ਵੰਡਣ ਜਿੱਥੇ ਵੀ ਕੋਰੋਨਾ ਵਾਰੀਅਰਜ਼ ਦਿਸਣ ਉਨ੍ਹਾਂ ਨੂੰ ਸਲੂਟ ਕਰੋ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰੋ ਪੂਜਨੀਕ ਗੁਰੂ ਜੀ ਦੇ ਸੰਦੇਸ਼ ਦੇ ਨਾਲ ਸ਼ੁਰੂ ਹੋਈ
ਇਸ ਮੁਹਿੰਮ ਤਹਿਤ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਸਮੇਤ ਦੇਸ਼ਭਰ ’ਚ ਪਿੰਡਾਂ, ਕਸਬਿਆਂ, ਸ਼ਹਿਰਾਂ ਤੇ ਨਗਰਾਂ ਆਦਿ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਆਪਣੀ ਡਿਊਟੀ ’ਤੇ ਤੈਨਾਤ ਕੋਰੋਨਾ ਵਾਰੀਅਰਜ਼ ਨੂੰ ਸਲੂਟ ਕਰਦੇ ਹੋਏ ਉਨ੍ਹਾਂ ਨੂੰ ਸਿਹਤਵਰਦਕ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਹਮੇਸ਼ਾ ਮਾਨਵਤਾ ਹਿੱਤ ਲਈ ਕੰਮ ਕਰਨ ਵਾਲੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਗ੍ਹਾ-ਜਗ੍ਹਾ ’ਤੇ ਕੋਰੋਨਾ ਵਾਰੀਅਰਜ਼ ਨੂੰ ਨਿੰਬੂ ਪਾਣੀ, ਫਰੂਟ ਨਾਲ ਭਰੀਆਂ ਟੋਕਰੀਆਂ, ਵਿਟਾਮਿਨ-ਸੀ, ਜਿੰਕ, ਵਿਟਾਮਿਨ-ਬੀ ਕੰਪਲੈਕਸ ਤੇ ਕੈਲਸ਼ੀਅਮ ਨਾਲ ਭਰਪੂਰ ਦਵਾਈਆਂ ਆਦਿ ਦੇ ਕੇ ਉਨ੍ਹਾਂ ਦਾ ਹੌਸਲਾ ਹੋਰ ਵਧਾ ਰਹੇ ਹਨ,
ਤਾਂ ਕਿ ਉਹ ਕੋਰੋਨਾ ਖਿਲਾਫ਼ ਜੰਗ ’ਚ ਹੋਰ ਮਜ਼ਬੂਤੀ ਨਾਲ ਲੜਾਈ ਲੜ ਸਕਣ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦਾ ਵੱਡੇ ਪੱਧਰ ’ਤੇ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਨੂੰ ਫਾਲੋ ਕਰਦੇ ਹੋਏ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਕੋਰੋਨਾ ਵਾਰੀਅਰਜ਼ ਨੂੰ ਮੱਦਦ ਦਿੱਤੀ ਜਾ ਰਹੀ ਹੈ ਕੋਰੋਨਾ ਵਾਰੀਅਰਜ਼ ਸੰਦੀਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਦਾ ਖੌਫ਼ ਤਾਂ ਹਰ ਇਨਸਾਨ ਦੇ ਜ਼ਹਿਨ ’ਚ ਹੈ, ਪਰ ਅਸੀਂ ਹੌਸਲੇ ਨਾਲ ਇਸ ਮਹਾਂਮਾਰੀ ਨੂੰ ਜਿੱਤਣਾ ਹੈ ਡਿਊਟੀ ਦੌਰਾਨ ਕਾਫ਼ੀ ਪ੍ਰੇਸ਼ਾਨੀਆਂ ਵੀ ਝੱਲਣੀਆਂ ਪਈਆਂ ਹਨ
ਡੇਰਾ ਸੱਚਾ ਸੌਦਾ ਦੇ ਸਲੂਟ ਅਭਿਆਨ ਨਾਲ ਕੋਰੋਨਾ ਵਾਰੀਅਰਜ਼ ਦਾ ਹੌਸਲਾ ਹੋਰ ਵਧੇਗਾ, ਨਾਲ ਹੀ ਫਰੰਟ ਲਾਇਨ ’ਤੇ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਡੇਰਾ ਸੱਚਾ ਸੌਦਾ ਦਾ ਸਕਾਰਾਤਮਕ ਨਜ਼ਰੀਆ ਕਾਬਿਲੇ-ਤਾਰੀਫ਼ ਹੈ