ਜੰਨਤ ਜਿਹੀਆਂ ਵਾਦੀਆਂ ’ਚ ਚਹਿਕ ਰਿਹਾ ਚਚੀਆ ਨਗਰੀ ਦਾ ਸਚਖੰਡ ਧਾਮ –ਦੇਵਭੂਮੀ ਦੀਆਂ ਵਾਦੀਆਂ ’ਚ ਇਨ੍ਹੀਂ ਦਿਨੀਂ ਡੇਰਾ ਸੱਚਾ ਸੌਦਾ ਦੇ ਯਤਨਾਂ ਨਾਲ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਖੇਤੀ ਕ੍ਰਾਂਤੀ ਦਾ ਅਦਭੁੱਤ ਮੇਲ ਦੇਖਣ ਨੂੰ ਮਿਲ ਰਿਹਾ ਹੈ ਆਧੁਨਿਕ ਖੇਤੀ ’ਚ ਜੈਵਿਕਤਾ ਦਾ ਸਮਾਵੇਸ਼ ਸੈਲਾਨੀਆਂ ਲਈ ਵੀ ਉਤਸੁਕਤਾ ਪੈਦਾ ਕਰ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਬਹੁਮੁੱਲ ਐਗਰੀਕਲਚਰ ਟਿਪਸਾਂ ਨੂੰ ਅਪਨਾਕੇ ਇੱਥੇ ਦਰਜ਼ਨਾਂ ਏਕੜ ਜ਼ਮੀਨ ’ਤੇ ਅਲੱਗ-ਅਲੱਗ ਕਿਸਮਾਂ ਦੀਆਂ ਦਰਜਨਾਂ ਫਸਲਾਂ ਇਕੱਠੇ ਉੱਗਾਈਆਂ ਜਾ ਰਹੀਆਂ ਹਨ

ਜੀ ਹਾਂ, ਇੱਥੇ ਗੱਲ ਹੋ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਬਣੇ ਮਾਨਵਤਾ ਭਲਾਈ ਕੇਂਦਰ ਅਤੇ ਡੇਰਾ ਸੱਚਾ ਸੌਦਾ ਪਰਮਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਚਚੀਆ ਨਗਰੀ ਦੀ, ਜੋ ਆਪਣੀ ਮਨਮੋਹਕ ਖੂਬਸੂਰਤੀ ਅਤੇ ਨਵੀਨਕਾਰੀ ਖੇਤੀ ਪ੍ਰਯੋਗਾਂ ਕਾਰਨ ਅੱਜ ਨਾ ਸਿਰਫ ਭਾਰਤ, ਸਗੋਂ ਵਿਸ਼ਵਭਰ ’ਚ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ

ਕੁਦਰਤ ਦੀ ਗੋਦ ’ਚ ਵਸਿਆ ਇਹ ਨਜ਼ਾਰਾ ਉਦੋਂ ਹੋਰ ਵੀ ਦਿਲਕਸ਼ ਹੋ ਉੱਠਦਾ ਹੈ ਜਦੋਂ ਇੱਥੇ ਕੁਦਰਤੀ ਤਰੀਕੇ ਨਾਲ ਹੀ ਖੇਤੀ ਨੂੰ ਨਵੇਂ ਆਯਾਮ ਦੇਣ ਦਾ ਬੇਸ਼ਕੀਮਤੀ ਯਤਨ ਕੀਤਾ ਜਾ ਰਿਹਾ ਹੋਵੇ ਦਰਅਸਲ, ਡੇਰਾ ਸੱਚਾ ਸੌਦਾ ਵੱਲੋਂ ਇੱਥੇ ਮੌਸਮੀ ਸਬਜੀਆਂ ਦੇ ਨਾਲ-ਨਾਲ ਡਰਾਈ ਫਰੂਟ ਅਤੇ ਵਿਦੇਸ਼ੀ ਫਲਾਂ ਦਾ ਭਰਪੂਰ ਉਤਪਾਦਨ ਲਿਆ ਜਾਂਦਾ ਹੈ ਅਤੇ ਉਹ ਵੀ ਪੂਰਨ ਤੌਰ ’ਤੇ ਜੈਵਿਕ ਵਿਧੀ ਨਾਲ ਧਾਮ ’ਚ ਸੇਵਾ ਦੇ ਕਾਰਜ ’ਚ ਜੁਟੇ ਜੀਐੱਸਐੱਮ ਪ੍ਰਿਤਪਾਲ ਇੰਸਾਂ ਦਾ ਕਹਿਣਾ ਹੈ

ਕਿ ਇੱਥੇ ਖੇਤੀ ਦਾ ਕਾਰਜ ਸਿਰਫ ਮੌਸਮੀ ਸਬਜ਼ੀਆਂ ਤੱਕ ਸੀਮਤ ਨਹੀਂ ਹੈ, ਸਗੋਂ ਮਸਾਲਿਆਂ ਤੋਂ ਲੈ ਕੇ ਡਰਾਈ ਫਰੂਟ ਅਤੇ ਵਿਦੇਸ਼ੀ ਫਲਾਂ ਤੱਕ ਦਾ ਉਤਪਾਦਨ ਵੱਡੇ ਪੈਮਾਨੇ ’ਤੇ ਕੀਤਾ ਜਾ ਰਿਹਾ ਹੈ ਇਸ ’ਚ ਅਖਰੋਟ, ਬਾਦਾਮ, ਖੁਬਾਨੀ ਵਰਗੇ ਪੌਸ਼ਟਿਕ ਡਰਾਈ ਫਰੂਟਾਂ ਦੇ ਨਾਲ-ਨਾਲ ਰਸਭਰੀ, ਬਬੂਗੋਸ਼ਾ, ਜਪਾਨੀ ਫਲ, ਪਪੀਤਾ, ਨਾਸ਼ਪਤੀ, ਆੜੂ, ਪਾਲਮ ਵਰਗੀ ਦੁਰਲੱਭ ਅਤੇ ਸਵਾਦਿਸ਼ਟ ਫਲਾਂ ਦੀਆਂ ਕਈ ਕਿਸਮਾਂ ਇੱਥੇ ਉੱਗਾਈਆਂ ਜਾਂਦੀਆਂ ਹਨ ਡੇਰਾ ਸੱਚਾ ਸੌਦਾ ਦਾ ਇਹ ਯਤਨ ਖੇਤੀ ਦੇ ਖੇਤਰ ’ਚ ਨਜ਼ੀਰ ਬਣ ਰਿਹਾ ਹੈ, ਜੋ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਚੁੱਕਾ ਹੈ ਹਰ ਸਾਲ ਗਰਮੀ ਦੇ ਦਿਨਾਂ ’ਚ ਵਿਦੇਸ਼ੀ ਸੈਲਾਨੀ ਵੀ ਇੱਥੇ ਵੱਡੀ ਗਿਣਤੀ ’ਚ ਪਹੁੰਚਦੇ ਹਨ -ਰਵਿੰਦਰ ਰਿਆਜ਼