26 ਡਿਗਰੀ ’ਤੇ ਰੱਖੋ ਫਭ ਬਿਜਲੀ ਦੀ ਹੋਵੇਗੀ ਬੱਚਤ ਦਿਲ ਵੀ ਰਹੇਗਾ ਠੀਕ
ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਵਧਦੇ ਤਾਪਮਾਨ ਨੇ ਹੁਣ ਤੋਂ ਲੋਕਾਂ ਦੇ ਮੁੜ੍ਹਕਾ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਇਸਦੇ ਨਾਲ ਹੁਣ ਘਰਾਂ ’ਚ ਕੂਲਰ-ਏਸੀ ਦੀ ਸਫਾਈ ਸ਼ੁਰੂ ਹੋ ਚੁੁੱਕੀ ਹੈ ਇਸੇ ਮੌਸਮ ’ਚ ਲੋਕ ਗਰਮੀ ਤੋਂ ਬਚਣ ਅਤੇ ਆਪਣੇ ਘਰ-ਆਫਿਸ ਨੂੰ ਠੰਢਾ ਰੱਖਣ ਲਈ ਕੂਲਰ-ਏਸੀ ਦਾ ਇਸਤੇਮਾਲ ਕਰਦੇ ਹਨ
ਬੀਤੇ ਕੁਝ ਸਮੇਂ ਤੋਂ ਗਰਮੀ ਦੇ ਸਿਤਮ ਤੋਂ ਰਾਹਤ ਪਾਉਣ ਲਈ ਲੋਕਾਂ ’ਚ ਏਸੀ ਦਾ ਰੁਝਾਨ ਕਾਫੀ ਵੱਧ ਗਿਆ ਹੈ ਹਾਲਾਂਕਿ, ਇਸਦੇ ਵਧਦੇ ਰੁਝਾਨ ਦਾ ਅਸਰ ਨਾ ਸਿਰਫ ਸਾਡੇ ਵਾਤਾਵਰਨ ਸਗੋਂ ਸਾਡੀ ਸਿਹਤ ’ਤੇ ਵੀ ਨਜ਼ਰ ਆਉਣ ਲੱਗਾ ਹੈ ਏਸੀ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਪ੍ਰਦੂਸ਼ਣ ਤਾਂ ਵਧਦਾ ਹੀ ਹੈ, ਨਾਲ ਹੀ ਨਾਲ ਸਾਡੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ
Table of Contents
ਸਿਰ ਦਰਦ ਅਤੇ ਥਕਾਵਟ:
ਜ਼ਿਆਦਾ ਠੰਢੀ ਹਵਾ ਖੂਨ ਨਾੜੀਆਂ ਨੂੰ ਸੁੰਗੜਾ ਸਕਦੀ ਹੈ, ਜਿਸ ਨਾਲ ਸਿਰਦਰਦ ਅਤੇ ਥਕਾਵਟ ਹੋ ਸਕਦੀ ਹੈ
ਸੁੱਕੀ ਚਮੜੀ ਅਤੇ ਅੱਖਾਂ:
ਏਸੀ ਨਾਲ ਹਵਾ ’ਚ ਨਮੀ ਘੱਟ ਹੁੰਦੀ ਹੈ, ਜਿਸ ਨਾਲ ਚਮੜੀ ਅਤੇ ਅੱਖਾਂ ਸੁੱਕੀਆਂ ਅਤੇ ਚਿੜਚਿੜੀਆਂ ਹੋ ਸਕਦੀਆਂ ਹਨ
ਐਲਰਜ਼ੀ ਅਤੇ ਅਸਥਮਾ:
ਏਸੀ ਨਾਲ ਠੰਢੀ ਹਵਾ ’ਚ ਧੂੜ, ਮਿੱਟੀ ਅਤੇ ਐਲਰਜ਼ੀ ਦੇ ਹੋਰ ਕਣ ਜਮ੍ਹਾ ਹੋ ਸਕਦੇ ਹਨ, ਜੋ ਐਲਰਜ਼ੀ ਅਤੇ ਅਸਥਮਾ ਦੇ ਲੱਛਣਾਂ ਨੂੰ ਵਧਾ ਸਕਦੇ ਹਨ
ਗਲੇ ’ਚ ਖਾਰਸ਼ ਅਤੇ ਖੰਘ:
ਠੰਢੀ ਹਵਾ ਸਾਹ ਲੈਣ ਵਾਲੇ ਰਸਤੇ ਨੂੰ ਪ੍ਰੇਸ਼ਾਨ ਕਰ ਸਕਦੀ ਹੈ, ਜਿਸ ਨਾਲ ਗਲੇ ’ਚ ਖਾਰਸ਼ ਅਤੇ ਖੰਘ ਹੋ ਸਕਦੀ ਹੈ
ਜੁਆਇੰਟ ਪੇਨ:
ਠੰਢੀ ਹਵਾ ਜੋੜਾਂ ਨੂੰ ਕਰੜਾ ਕਰ ਸਕਦੀ ਹੈ ਅਤੇ ਦਰਦ ਅਤੇ ਅਕੜਾਅ ਪੈਦਾ ਕਰ ਸਕਦੀ ਹੈ
ਇਮਿਊਨਿਟੀ ਨੂੰ ਕਮਜ਼ੋਰ ਕਰਨਾ:
ਲਗਾਤਾਰ ਠੰਢੀ ਹਵਾ ’ਚ ਰਹਿਣ ਨਾਲ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਸਕਦਾ ਹੈ, ਜਿਸ ਨਾਲ ਸੰਕਰਮਣ ਦਾ ਖਤਰਾ ਵੱਧ ਜਾਂਦਾ ਹੈ
ਹੋਰ ਨੁਕਸਾਨ:
- ਊਰਜਾ ਦੀ ਖਪਤ ਅਤੇ ਬਿਜਲੀ ਦਾ ਬਿੱਲ: ਏਸੀ ਚਲਾਉਣ ਨਾਲ ਬਹੁਤ ਜ਼ਿਆਦਾ ਊਰਜਾ ਖਰਚ ਹੁੰਦੀ ਹੈ, ਜਿਸ ਨਾਲ ਬਿਜਲੀ ਦਾ ਬਿੱਲ ਵੱਧ ਸਕਦਾ ਹੈ
- ਵਾਤਾਵਰਨਕ ਪ੍ਰਭਾਵ: ਏਸੀ ਰੈਫਰੀਜਰੈਂਟ ਗ੍ਰੀਨਹਾਊਸ ਗੈਸਾਂ ਛੱਡਦੇ ਹਨ ਜੋ ਜਲਵਾਯੂ ਤਬਦੀਲੀ ’ਚ ਯੋਗਦਾਨ ਕਰਦੇ ਹਨ
- ਘਰ ਦੇ ਅੰਦਰ ਅਤੇ ਬਾਹਰ ਦੇ ਤਾਪਮਾਨ ’ਚ ਫ਼ਰਕ: ਏਸੀ ਦੀ ਜ਼ਿਆਦਾ ਵਰਤੋਂ ਨਾਲ ਘਰ ਦੇ ਅੰਦਰ ਅਤੇ ਬਾਹਰ ਦੇ ਤਾਪਮਾਨ ’ਚ ਬੜਾ ਫਰਕ ਹੋ ਸਕਦਾ ਹੈ, ਜੋ ਬਾਹਰ ਨਿੱਕਲਣ ’ਤੇ ਲੂ ਲੱਗਣ ਦਾ ਕਾਰਨ ਬਣ ਸਕਦਾ ਹੈ
ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਇਹ ਨੁਕਸਾਨ ਜ਼ਿਆਦਾਤਰ ਉਦੋਂ ਹੁੰਦੇ ਹਨ ਜਦੋਂ ਏਸੀ ਨੂੰ ਜ਼ਿਆਦਾ ਜਾਂ ਬੇਲੋੜੇ ਤਰੀਕੇ ਨਾਲ ਵਰਤਿਆ ਜਾਂਦਾ ਹੈ ਏਸੀ ਨੂੰ ਲੋੜ ਅਨੁਸਾਰ ਹੀ ਚਲਾਓ, ਤਾਪਮਾਨ ਨੂੰ 24-26 ਡਿਗਰੀ ਦਰਮਿਆਨ ਰੱਖੋ, ਅਤੇ ਨਿਯਮਿਤ ਰੂਪ ਨਾਲ ਫਿਲਟਰ ਨੂੰ ਸਾਫ ਕਰੋ ਤਾਂ ਕਿ ਹਵਾ ਦੀ ਗੁਣਵੱਤਾ ਵਧੀਆ ਬਣੀ ਰਹੇ
ਏਸੀ ਦੇ ਨੁਕਸਾਨਾਂ ਨੂੰ ਘੱਟ ਕਰਨ ਲਈ ਕੁਝ ਸੁਝਾਅ:
- ਏਸੀ ਨੂੰ ਲੋੜ ਅਨੁਸਾਰ ਹੀ ਚਲਾਓ ਜਦੋਂ ਤੁਸੀਂ ਕਮਰੇ ’ਚ ਨਾ ਹੋਵੋ ਤਾਂ ਇਸਨੂੰ ਬੰਦ ਕਰ ਦਿਓ
- ਪੱਖਾ ਹਵਾ ਨੂੰ ਘੁਮਾਉਣ ’ਚ ਮੱਦਦ ਕਰਦਾ ਹੈ ਅਤੇ ਤੁਹਾਨੂੰ ਠੰਢਾ ਮਹਿਸੂਸ ਕਰਨ ’ਚ ਮੱਦਦ ਕਰ ਸਕਦਾ ਹੈ, ਜਿਸ ਲਈ ਤੁਹਾਨੂੰ ਏਸੀ ਨੂੰ ਘੱਟ ਚਲਾਉਣ ਦੀ ਜ਼ਰੂਰਤ ਹੋਵੇਗੀ
- ਪਾਣੀ ਪੀਂਦੇ ਰਹੋ ਏਸੀ ਹਵਾ ਨੂੰ ਸੁੱਕਾ ਦਿੰਦਾ ਹੈ, ਇਸ ਲਈ ਹਾਈਡ੍ਰੇਟੇਡ ਰਹਿਣਾ ਮਹੱਤਵਪੂਰਨ ਹੈ
- ਸਿੱਲ੍ਹੀ ਹਵਾ ਬਣਾਏ ਰੱਖੋ ‘ਮਿੱਡਫਾਇਰ’ ਦੀ ਵਰਤੋਂ ਕਰਕੇ ਤੁਸੀਂ ਘਰ ਦੇ ਅੰਦਰ ਨਮੀ ਦਾ ਪੱਧਰ ਵਧਾ ਸਕਦੇ ਹੋ
- ਚੰਗੀ ਸਿਹਤ ਅਤੇ ਵਾਤਾਵਰਨ ਲਈ, ਏਸੀ ਦੀ ਸਮਝਦਾਰੀ ਨਾਲ ਵਰਤੋਂ ਕਰਨਾ ਮਹੱਤਵਪੂਰਨ ਹੈ
ਛਾਤੀ ’ਚ ਇਨਫੈਕਸ਼ਨ, ਡ੍ਰਾਈਨੈੱਸ, ਜੋੜਾਂ ’ਚ ਦਰਦ ਹੁੰਦਾ ਹੈ: ਰਿਸਰਚ
ਅਮਰੀਕਨ ਸੁਸਾਇਟੀ ਆਫ ਹੀਟਿੰਗ, ਰੈਫਰੀਜਰੇਟਿੰਗ ਐਂਡ ਏਅਰਕੰਡੀਸ਼ਨਿੰਗ ਇੰਜੀਨੀਅਰਸ ਦੇ ਇੱਕ ਰਿਸਰਚ ਅਨੁਸਾਰ ਆਮ ਲੋਕਾਂ ਲਈ ਏਸੀ ਦਾ ਤਾਪਮਾਨ 23.5 ਤੋਂ 25.5 ਡਿਗਰੀ ਦਰਮਿਆਨ ਰਹਿਣਾ ਚਾਹੀਦਾ ਹੈ ਇਸ ਤੋਂ ਘੱਟ ਹੋਣ ’ਤੇ ਸਾਹ ਸਬੰਧੀ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ ਜ਼ਿਆਦਾ ਠੰਢੇ ਕਮਰੇ ’ਚ ਲੰਮਾ ਸਮਾਂ ਰਹਿਣ ਨਾਲ ਛਾਤੀ ’ਚ ਇਨਫੈਕਸ਼ਨ, ਡ੍ਰਾਈਨੈੱਸ, ਜੋੜਾਂ ’ਚ ਦਰਦ ਅਤੇ ਸਿਰਦਰਦ ਦੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ ਮਾਹਿਰ ਡਾਕਟਰਾਂ ਅਨੁਸਾਰ 23 ਡਿਗਰੀ ਤੋਂ ਘੱਟ ਏਸੀ ’ਚ ਲਗਾਤਾਰ ਰਹਿਣ ਨਾਲ ਖੂਨ ਦੀਆਂ ਨਾੜਾਂ ਸੁੰਗੜਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਇਹ ਅਟੈਕ ਦਾ ਡਰ ਪੈਦਾ ਕਰਦਾ ਹੈ ਸਰੀਰ ਦਾ ਤਾਪਮਾਨ 37 ਡਿਗਰੀ ਰਹਿੰਦਾ ਹੈ ਜੇਕਰ ਇਹ 32 ਡਿਗਰੀ ’ਤੇ ਆ ਜਾਵੇ ਤਾਂ ਹਾਰਟ ਦੀ ਰਫਤਾਰ ਬਦਲਦੀ ਹੈ, ਜਿਸ ਨਾਲ ਖ਼ਤਰਾ ਹੁੰਦਾ ਹੈ ਇਸ ਲਈ ਏਸੀ ਨੂੰ 26 ਡਿਗਰੀ ’ਤੇ ਹੀ ਰੱਖਣਾ ਚਾਹੀਦਾ