ਸੰਪਾਦਕੀ ਬਚਾਅ ‘ਚ ਹੀ ‘ਬਚਾਅ’ rescue-only-rescue
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ-ਕੋਵਿਡ-19 ਦੀ ਮਹਾਂ-ਬਿਮਾਰੀ ਨਾਲ ਸਿਰਫ ਭਾਰਤ ਹੀ ਨਹੀਂ, ਪੂਰਾ ਵਿਸ਼ਵ ਜੂਝ ਰਿਹਾ ਹੈ ਹਾਲਾਂਕਿ ਸਰਕਾਰਾਂ ਇਸ ਦੇ ਬਚਾਅ (ਦਵਾਈ ਆਦਿ) ਦਾ ਹੱਲ ਲੱਭਣ ‘ਚ ਦਿਨ-ਰਾਤ ਲੱਗੀਆਂ ਹੋਈਆਂ ਹਨ ਪੂਰੀ ਉਮੀਦ ਵੀ ਹੈ ਕਿ ਵਿਗਿਆਨਕਾਂ ਵੱਲੋਂ ਇਸ ਦਾ ਹੱਲ ਛੇਤੀ ਲੱਭ ਲਿਆ ਜਾਵੇਗਾ ਇਸ ਮਹਾਂਮਾਰੀ ਤੋਂ ਆਮ ਜਨਤਾ ਨੂੰ ਬਚਾਉਣ ਲਈ ਦੇਸ਼ ‘ਚ ਚਾਰ ਗੇੜਾਂ ‘ਚ ਲਾੱਕਡਾਊਨ ਚੱਲਿਆ ਹੈ
ਸਰਕਾਰੀ ਨਿਰਦੇਸ਼ਾਂ ਅਨੁਸਾਰ, ਪਹਿਲਾਂ ਘਰ ‘ਚ ਰਹਿਣ ਦੀ ਸਖਤ ਹਦਾਇਤ ਸੀ, ਹੁਣ ਲਾੱਕਡਾਊਨ ‘ਚ ਛੋਟ ਮਿਲੀ ਹੈ ਕਿ ਚਿਹਰੇ ਨੂੰ ਮਾਸਕ ਨਾਲ ਢਕਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹਰ ਵਿਅਕਤੀ ਦੇ ਹਿਤ ‘ਚ ਹੈ ਭਾਵੇਂ ਹੁਣ ਪੂਰੇ ਦੇਸ਼ ‘ਚ ਅਨਲਾੱਕ-1 ਸ਼ੁਰੂ ਹੋ ਚੁੱਕਿਆ ਹੈ, ਪਰ ਯਾਦ ਰੱਖੋ ਕਿ ਛੋਟ ਸਰਕਾਰ ਨੇ ਦਿੱਤੀ ਹੈ, ਕੋਰੋਨਾ ਨੇ ਨਹੀਂ ਕੋਰੋਨਾ ਹਾਲੇ ਖਤਮ ਨਹੀਂ ਹੋਇਆ ਹੈ ਬਚਾਅ ਲਈ ਸਾਵਧਾਨੀਆਂ ਪਹਿਲਾਂ ਵਾਂਗ ਹੀ ਨਹੀਂ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੈ,
ਕਿਉਂÎਕਿ ਸੜਕਾਂ, ਬਜ਼ਾਰਾਂ, ਦੁਕਾਨਾਂ, ਮਾੱਲ, ਰੈਸਟੋਰੈਂਟਾਂ ‘ਚ ਆਉਣਾ-ਜਾਣਾ ਵੱਧ ਗਿਆ ਹੈ ਇਸ ਲਈ ਆਪਣੇ ਬਚਾਅ ‘ਚ ਹੀ ਤੁਹਾਡਾ ਆਪਣਾ ਤੇ ਤੁਹਾਡੇ ਪਰਿਵਾਰ ਦਾ ਬਚਾਅ ਹੈ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਅਨੁਸਾਰ, ਵਿਅਕਤੀ ਨੂੰ ਆਪਣੇ ਇਮਿਊਨ ਸਿਸਟਮ ਨੂੰ ਵਧਾਉਣ ਅਤੇ ਉਸ ਨੂੰ ਦਰੁਸਤ ਰੱਖਣ ਦੀ ਕੋਸ਼ਿਸ਼ ਕਰਨਾ ਹੋਵੇਗਾ, ਤਾਂਕਿ ਕੋਰੋਨਾ ਤੁਹਾਡੇ ਸਰੀਰ ਦੇ ਸੁਰੱਖਿਆ-ਕਵਚ ਨੂੰ ਤੋੜ ਨਾ ਸਕੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੀ 7 ਮਈ 2020 ਦੀ ਇੱਕ ਚਿੱਠੀ ਰਾਹੀਂ ਸਾਰਿਆਂ ਨੂੰ ਕੋਰੋਨਾ ਮਹਾਂ-ਬਿਮਾਰੀ ਤੋਂ ਬਚਣ ਦੀ ਨਾਯਾਬ ਤਰਕੀਬ ਦੱਸੀ ਹੈ,
ਜਿਸ ਦੀ ਪਾਲਣਾ ਵੀ ਸਾਧ-ਸੰਗਤ ਕਰ ਰਹੀ ਹੈ ਹਾਲਾਂਕਿ ਵਿਗਿਆਨਕਾਂ ਵੱਲੋਂ ਵੀ ਕੋਰੋਨਾ ਨੂੰ ਹਰਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਿਸ ਨੂੰ ਅਜੇ ਅਮਲੀ ਰੂਪ ‘ਚ ਪਰਖਣਾ ਬਾਕੀ ਹੈ ਇਸ ਲਈ ਕੋਰੋਨਾ ਮਹਾਂਮਾਰੀ ਦਾ ਖਤਰਾ ਅਜੇ ਟੱਲਿਆ ਨਹੀਂ ਹੈ ਹਰ ਰੋਜ਼ ਕੋਰੋਨਾ ਪੀੜਤਾਂ ਦੇ ਅੰਕੜਿਆਂ ਦਾ ਗ੍ਰਾਫ਼ ਉੱਪਰ ਉੱਠਦਾ ਜਾ ਰਿਹਾ ਹੈ ਭਾਰਤ ‘ਚ ਵੀ ਕੋਰੋਨਾ ਦੇ ਨਵੇਂ-ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੰਮੇ ਸਮੇਂ ਤੱਕ ਚੱਲੇ ਲਾੱਕਡਾਊਨ ਨੂੰ ਖਤਮ ਕਰਕੇ ਸਰਕਾਰ ਨੇ ਆਮ ਜਨਤਾ ਦੀ ਸੁੱਖ-ਸਹੂਲਤ ਅਨੁਸਾਰ ਕੁਝ ਸਹੂਲਤਾਂ ਵੀ ਦਿੱਤੀਆਂ ਹਨ,
ਤਾਂ ਕਿ ਲੋਕ ਆਪਣੇ-ਆਪਣੇ ਕਾਰੋਬਾਰੀ ਕੰਮ ਸਰਕਾਰੀ ਹਦਾਇਤਾਂ ਅਨੁਸਾਰ ਕਰ ਸਕਣ, ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦੀ ਵਿਵਸਥਾ ਕਰ ਸਕਣ ਇਸੇ ਕੜੀ ‘ਚ 8 ਜੂਨ ਤੋਂ ਧਾਰਮਿਕ ਸੰਸਥਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਨਾਲ ਧਾਰਮਿਕ ਸਥਾਨਾਂ ‘ਤੇ ਆਉਣ-ਜਾਣ ਦੀਆਂ ਸ਼ਰਤਾਂ ਅਨੁਸਾਰ ਛੋਟ ਦੇ ਦਿੱਤੀ ਹੈ ਅਤੇ ਸ਼ਰਧਾਲੂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏੇ ਆਪਣੇ-ਆਪਣੇ ਧਾਰਮਿਕ ਸਥਾਨ ‘ਤੇ ਦਰਸ਼ਨਾਂ ਲਈ ਪਹੁੰਚ ਰਹੇ ਹਨ ਖੁਸ਼ੀ ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ,
ਜਿਸ ਸਬੰਧੀ ਸੰਗਤ ‘ਚ ਉਤਸ਼ਾਹ ਹੈ ਸਾਧ-ਸੰਗਤ ਨੂੰ ਅਪੀਲ ਹੈ ਕਿ ਡੇਰਾ ਪ੍ਰਬੰਧਨ ਕਮੇਟੀ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਮੰਨਣਾ ਹੈ ਅਤੇ ਇਸ ਕੰਮ ‘ਚ ਡੇਰਾ ਪ੍ਰਬੰਧਨ ਦਾ ਪੂਰਾ ਸਹਿਯੋਗ ਵੀ ਕਰਨਾ ਹੈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਸਾਧ-ਸੰਗਤ ਡੇਰਾ ਪ੍ਰਬੰਧਨ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਆਪਣੀ ਸੂਝ-ਬੂਝ ਨਾਲ ਡੇਰਾ ਸੱਚਾ ਸੌਦਾ ‘ਚ ਸਜਦੇ ਲਈ ਆ ਰਹੀ ਹੈ ਡੇਰਾ ਪ੍ਰਬੰਧਨ ਸੋਸ਼ਲ ਡਿਸਟੈਂਸਿੰਗ ਸਬੰਧੀ ਸਮੇਂ-ਸਮੇਂ ‘ਤੇ ਜੋ ਵੀ ਹਦਾਇਤਾਂ ਜਾਰੀ ਕਰੇਗਾ,
ਉਸ ਦੀ ਪਾਲਣਾ ਕਰਦੇ ਹੋਏ ਸਾਧ-ਸੰਗਤ ਨੇ ਆਸ਼ਰਮ ਦੇ ਸੇਵਾ ਕਾਰਜਾਂ ‘ਚ ਹਿੱਸੇਦਾਰੀ ਕਰਨੀ ਹੈ ਫਿਰ ਤੋਂ ਯਾਦ ਕਰਵਾ ਦਈਏ ਕਿ ਲਾੱਕਡਾਊਨ ਹਟਾਇਆ ਗਿਆ ਹੈ, ਪਰ ਕੋਰੋਨਾ ਹਾਲੇ ਖਤਮ ਨਹੀਂ ਹੋਇਆ ਹੈ ਇਸ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀਆਂ ਗਈਆਂ ਹਦਾਇਤਾਂ ਦਾ ਜਿਉਂ ਦਾ ਤਿਉਂ ਪਾਲਣ ਕਰਨਾ ਹੈ, ਕਿਉਂਕਿ ਖੁਦ ਦੇ ਬਚਾਅ ‘ਚ ਹੀ ਆਪਣਾ ਸਭ ਦਾ ਬਚਾਅ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.