ਕੰਜੂਸ ਬਣੋ, ਭਵਿੱਖ ਸੁਰੱਖਿਅਤ ਕਰੋ reasons you should be thrifty now and secure the future
ਤੁਹਾਨੂੰ ਆਪਣੀਆਂ ਜ਼ਰੂਰਤਾਂ ਵਾਲੇ ਖਰਚੇ ’ਚ ਕਮੀ ਲਿਆਉਣੀ ਹੋਵੇਗੀ ਆਪਣੀ ਸੇਵਿੰਗ ਨੂੰ 5 ਪ੍ਰਤੀਸ਼ਤ ਹੋਰ ਵਧਾਓ ਤੁਹਾਨੂੰ ਧਿਆਨ ਰੱਖਣਾ ਹੈ ਕਿ ਮਹੀਨੇ ਦੀ ਇਨਕਮ ’ਚੋਂ ਸੇਵਿੰਗ ਕੱਢਣ ਤੋਂ ਬਾਅਦ ਜੋ ਪੈਸੇ ਬਚੇ ਸਿਰਫ਼ ਉਸੇ ’ਚ ਤੁਹਾਨੂੰ ਆਪਣਾ ਕੰਮ ਚਲਾਉਣਾ ਹੈ ਇਸ ਤੋਂ ਇਲਾਵਾ ਕਿਤੋਂ ਕੋਈ ਪੈਸੇ ਖਰਚ ਨਹੀਂ ਕਰਨੇ ਹਨ
ਕੰਜੂਸ ਸ਼ਬਦ ਆਪਣੇ ਆਪ ’ਚ ਚੰਗਾ ਨਹੀਂ ਸਮਝਿਆ ਜਾਂਦਾ ਹੈ, ਪਰ ਮੰਦੀ ਦਾ ਇਹ ਦੌਰ ਤੁਹਾਡੇ ਤੋਂ ਮੰਗ ਕਰ ਰਿਹਾ ਹੈ ਕਿ ਹੁਣ ਤੁਸੀਂ ਕੰਜੂਸ ਬਣੋ ਅਤੇ ਪੈਸਿਆਂ ਦੀ ਬੱਚਤ ਕਰੋ ਪਿਛਲੇ ਤਕਰੀਬਨ ਇੱਕ ਸਾਲ ਤੋਂ ਚੱਲ ਰਹੇ ਕੋਰੋਨਾ ਕਾਲ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਤੋੜ ਕੇ ਰੱਖ ਦਿੱਤਾ ਹੈ ਇਸ ਲਈ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੈਸੇ ਜੋੜੇ ਜਾਣ ਭਵਿੱਖ ਲਈ ਏਨੀ ਬੱਚਤ ਕੀਤੀ ਜਾਵੇ ਕਿ ਕਮਾਈ ਬਹੁਤ ਨਾ ਹੋਵੇ ਤਾਂ ਵੀ ਪੈਸਿਆਂ ਦੀ ਦਿੱਕਤ ਨਾ ਹੋਵੇ ਸਾਡੇ ਘਰ ਦੇ ਖਰਚ ਆਰਾਮ ਨਾਲ ਚੱਲਦੇ ਰਹਿਣ
ਜੇਕਰ ਹੁਣ ਤੁਸੀਂ ਵੀ ਇਹ ਸਭ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੰਜੂਸ ਬਣ ਜਾਓ ਕੰਜੂਸ ਮਤਲਬ ਅਜਿਹਾ ਕੁਝ ਕਰੋ ਕਿ ਪੈਸੇ ਸਿਰਫ਼ ਜ਼ਰੂਰਤ ਦੇ ਸਮੇਂ ਹੀ ਖਰਚ ਹੋਣ ਜਦੋਂ ਤੱਕ ਚੀਜ਼ ਬਹੁਤ ਜ਼ਰੂਰੀ ਨਾ ਹੋਵੇ ਪੈਸੇ ਖਰਚ ਕਰਨ ਤੋਂ ਬਚੋ ਤੁਸੀਂ ਉਹ ਸਭ ਕਰੋ, ਜੋ ਇੱਕ ਕੰਜੂਸ ਕਰਦਾ ਹੈ ਉਸ ਦੀ ਜੇਬ੍ਹ ’ਚੋਂ ਪੈਸੇ ਕੱਢਵਾਉਣਾ ਹੀ ਬਹੁਤ ਵੱਡਾ ਕੰਮ ਹੁੰਦਾ ਹੈ ਪਰ ਹਾਂ, ਕੰਜੂਸੀ ਵੀ ਅਜਿਹੀ ਹੋਵੇ ਕਿ ਪਰਿਵਾਰ ’ਤੇ ਇਸ ਦਾ ਬਹੁਤ ਅਸਰ ਨਾ ਪਵੇ ਅਤੇ ਨਾ ਹੀ ਜ਼ਰੂਰਤਾਂ ’ਤੇ ਫਿਰ ਇਸ ਤੋਂ ਬਾਅਦ ਵੀ ਤੁਸੀਂ ਬਚਾ ਲਓ ਤਾਂ ਗੱਲ ਹੈ ਪਰ ਇਹ ਹੋਵੇਗਾ ਕਿਵੇਂ, ਜਵਾਬ ਸਾਡੇ ਕੋਲ ਹੈ
Table of Contents
ਤੁਹਾਨੂੰ ਕੰਜੂਸ ਬਣਾਉਣ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਟਿੱਪਸ ਦੇ ਰਹੇ ਹਾਂ:-
ਖਾਣੇ ਦੀ ਪਲਾਨਿੰਗ:
ਤੁਸੀਂ ਕੰਜੂਸ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ, ਤਾਂ ਸ਼ੁਰੂਆਤ ਕਿਚਨ ਤੋਂ ਕਰੋ ਕਦੇ ਵੀ ਕਿਚਨ ’ਚ ਪਹੁੰਚ ਕੇ ਖਾਣਾ ਬਣਾਉਣ ਦੀ ਆਦਤ ਚੰਗੀ ਨਹੀਂ ਹੈ ਇਸ ਨਾਲ ਤੁਹਾਡਾ ਫੋਕਸ ਸਿਰਫ਼ ਖਾਣੇ ’ਤੇ ਹੁੰਦਾ ਹੈ ਅਤੇ ਘੱਟ ਸਮੇਂ ’ਚ ਜੋ ਵੀ ਕੰਮ ਜਲਦੀ ਹੁੰਦਾ ਹੈ ਤੁਸੀਂ ਉਹ ਕਰ ਲੈਂਦੇ ਹੋ ਜਦਕਿ ਪਹਿਲਾਂ ਤੋਂ ਫਰਿੱਜ਼ ’ਚ ਰੱਖੇ ਪੁਰਾਣੇ ਫੂਡ ਆਈਟਮ ਦਾ ਰੀਯੂਜ਼ ਕਰਨ ਲਈ ਜ਼ਰੂਰੀ ਹੈ
ਕਿ ਖਾਣੇ ਦੀ ਪਲਾਨਿੰਗ ਥੋੜ੍ਹਾ ਪਹਿਲਾਂ ਤੋਂ ਕੀਤੀ ਜਾਵੇ ਇਸ ਪਲਾਨਿੰਗ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਪੁਰਾਣਾ ਖਾਣਾ ਇਸਤੇਮਾਲ ਕਰੋਂਗੇ ਅਤੇ ਉਸ ਨੂੰ ਸੁੱਟੋਂਗੇ ਨਹੀਂ ਇਸ ਲਈ ਹੁਣ ਤੋਂ ਜਦੋਂ ਵੀ ਖਾਣਾ ਬਣਾਉਣਾ ਹੋਵੇ ਇਸ ਦੀ ਪਲਾਨਿੰਗ ਥੋੜ੍ਹਾ ਪਹਿਲਾਂ ਕਰ ਲਓ ਅਤੇ ਦੇਖ ਲਓ ਫਰਿੱਜ਼ ’ਚ ਪਹਿਲਾਂ ਤੋਂ ਕੀ ਰੱਖਿਆ ਹੈ ਜਾਂ ਕਿਸ ਫੂਡ ਆਈਟਮ ਦਾ ਰਿਯੂਜ਼ ਹੋ ਸਕਦਾ ਹੈ ਅਜਿਹਾ ਕਰਕੇ ਤੁਸੀਂ ਸਿਰਫ਼ ਖਾਣੇ ਦਾ ਭਰਪੂਰ ਇਸਤੇਮਾਲ ਹੀ ਨਹੀਂ ਕਰਦੇ ਹੋ, ਸਗੋਂ ਆਪਣੇ ਪੈਸਿਆਂ ਦੀ ਅਹਿਮੀਅਤ ਵੀ ਸਮਝਦੇ ਅਤੇ ਪੂਰੇ ਪਰਿਵਾਰ ਨੂੰ ਸਮਝਾਉਂਦੇ ਹੋ
ਸਿਰਫ ਟੁੱਟਿਆ ਹੈ, ਜੁੜ ਜਾਏਗਾ:
ਪਹਿਲਾਂ ਜਿੱਥੇ ਕਿਸੇ ਚੀਜ਼ ਦੇ ਟੁੱਟਦੇ ਹੀ ਉਸ ਨੂੰ ਬਦਲ ਕੇ ਨਵਾਂ ਲੈ ਲੈਣ ਦੀ ਖਵਾਇਸ਼ ਹੁੰਦੀ ਹੈ, ਉੱਥੇ ਹੁਣ ਅਜਿਹਾ ਕਰਨਾ ਸਹੀ ਨਹੀਂ ਹੈ ਅਜਿਹਾ ਸਿਰਫ਼ ਉਦੋਂ ਹੀ ਕਰੋ ਜਦੋਂ ਨਵਾਂ ਖਰੀਦਣ ਤੋਂ ਜ਼ਿਆਦਾ ਖਰਚਾ ਬਣਵਾਉਣ ’ਤੇ ਹੋ ਰਿਹਾ ਹੈ ਜਿਵੇਂ ਬਹੁਤ ਸਾਲ ਪੁਰਾਣੇ ਗੀਜ਼ਰ ਨੂੰ ਬਣਵਾਉਣ ’ਚ ਜੇਕਰ 5000 ਤੋਂ ਜਿਆਦਾ ਦਾ ਖਰਚਾ ਆ ਰਿਹਾ ਹੈ ਤਾਂ ਇੱਕ ਵਾਰ ਬਾਜ਼ਾਰ ਹੋ ਆਓ, ਹੋ ਸਕਦਾ ਹੈ ਕੁਝ ਰੁਪਏ ਜੋੜ ਕੇ ਤੁਹਾਨੂੰ ਨਵਾਂ ਗੀਜਰ ਮਿਲ ਜਾਏ ਪਰ ਇਸ ਤੋਂ ਅਲੱਗ ਜੇਕਰ ਮਾਮਲਾ ਹੈ ਤਾਂ ਤੁਹਾਨੂੰ ਪਹਿਲਾਂ ਟੁੱਟੀ ਹੋਈ ਚੀਜ਼ ਨੂੰ ਜੁੜਵਾਉਣ ਦੀ ਕੋਸ਼ਿਸ਼ ਹੀ ਕਰਨੀ ਚਾਹੀਦੀ ਹੈ ਤੁਹਾਨੂੰ ਮੰਦੀ ਦੇ ਇਸ ਦੌਰ ’ਚ ਆਪਣੇ ਕੰਜੂਸ ਵਾਲੇ ਦਿਮਾਗ ਤੋਂ ਇਹ ਫੈਸਲਾ ਲੈਣਾ ਹੋਵੇਗਾ ਯਕੀਨ ਮੰਨੋ ਇਹ ਤੁਹਾਡੇ ਪੈਸੇ ਬਚਾਉਣ ਅਤੇ ਫਾਲਤੂ ਖਰਚੇ ਤੋਂ ਦੂਰੀ ਬਣਨ ’ਚ ਤੁਹਾਡੀ ਪੂਰੀ ਮੱਦਦ ਕਰੇਗਾ
ਅਦਾਕਾਰ ਅਕਸ਼ੈ ਕੁਮਾਰ ਦੁਨੀਆ ਦੇ ਕੁਝ ਅਮੀਰ ਲੋਕਾਂ ’ਚੋਂ ਇੱਕ ਹਨ ਪਰ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਖਰਚੇ ਲਈ ਪੁੱਛੋ ਤਾਂ ਉਹ ਖੁਦ ਨੂੰ ‘ਲੋਅ ਮੈਨਟੇਨੈਂਸ’ ਕਹਿ ਦਿੰਦੇ ਹਨ ਪੈਸੇ ਬਚਾਉਣ ਲਈ ਤੁਹਾਨੂੰ ਵੀ ‘ਲੋਅ ਮੈਨਟੇਨੈਂਸ’ ਵਾਲੇ ਖਾਂਚੇ ’ਚ ਫਿੱਟ ਬੈਠਣਾ ਹੋਵੇਗਾ ਤੁਹਾਨੂੰ ਖੁਦ ਦਾ ਖਿਆਲ ਰੱਖਣ ਦੀ ਪ੍ਰਕਿਰਿਆ ’ਤੇ ਵੀ ਪੈਸਾ ਬਚਾਉਣਾ ਹੋਵੇਗਾ ਅਸੀਂ ਪੈਸਾ ਬਚਾਉਣਾ ਹੈ ਇਸ ਲਈ ਸਾਨੂੰ ਪਾਰਲਰ ਜਾ ਕੇ ਮਹਿੰਗੇ ਟਰੀਟਮੈਂਟ ਲੈਣ ਤੋਂ ਚੰਗਾ ਹੈ ਕਿ ਘਰ ਹੀ ਥੋੜ੍ਹੀ ਮਿਹਨਤ ਕਰਕੇ ਖੁਦ ਨੂੰ ਸੁੰਦਰ ਦਿਸਣ ਦੀਆਂ ਕੋਸ਼ਿਸ਼ਾਂ ਕਰੀਏ
ਦੂਜਿਆਂ ਵਾਂਗ ਨਹੀਂ:
ਕਈ ਲੋਕ ਪੈਸੇ ਸਿਰਫ਼ ਇਸ ਲਈ ਖਰਚ ਕਰਦੇ ਹਨ ਕਿ ਦੂਜਿਆਂ ਨੇ ਅਜਿਹਾ ਕੀਤਾ ਸੀ ਦੂਜਿਆਂ ਨੇ ਇਹ ਕੰਮ ਕੀਤਾ ਹੈ ਇਸ ਲਈ ਅਸੀਂ ਵੀ ਕਰਾਂਗੇ ਪਰ ਯਾਦ ਰੱਖੋ ਅਤੇ ਸਮਝੋ ਕਿ ਕੰਜੂਸ ਬਣਨ ਦੀ ਸ਼ੁਰੂਆਤ ਹੁੰਦੀ ਹੀ ਇੰਜ ਹੈ ਕਿ ਅਸੀਂ ਹਰ ਚੀਜ਼ ਤੋਂ ਪਹਿਲਾਂ ਆਪਣੇ ਪੈਸੇ ਦੇਖਣੇ ਹਨ ਸਭ ਤੋਂ ਪਹਿਲਾਂ ਪੈਸੇ ਖਰਚ ਹੋਣ ਤੋਂ ਰੋਕਣੇ ਹਨ ਬਸ ਇਸ ਮਕਸਦ ਨੂੰ ਦਿਲ ’ਚ ਬੈਠਾਉਣ ਤੋਂ ਬਾਅਦ ਦੂਜੇ ਕੀ ਕਰ ਰਹੇ, ਉਸ ਨੂੰ ਦੇਖਣਾ ਬੰਦ ਹੀ ਕਰ ਦਿਓ ਅਜਿਹਾ ਤੁਹਾਨੂੰ ਕਰਨਾ ਹੀ ਹੋਵੇਗਾ
ਕਿਉਂਕਿ ਆਰਥਿਕ ਆਫ਼ਤ ਕਦੋਂ ਤੁਹਾਡੇ ’ਤੇ ਡਿੱਗੇਗੀ ਕੋਈ ਨਹੀਂ ਜਾਣਦਾ ਇਸ ਲਈ ਇਸ ਸਮੇਂ ਕੰਜੂਸ ਬਣਨ ਦੀ ਸ਼ੁਰੂਆਤ ਕਰੋ ਅਤੇ ਦੂਜਿਆਂ ਨੂੰ ਦੇਖਣਾ ਬੰਦ ਕਰ ਦਿਓ ਫਿਰ ਚਾਹੇ ਦੂਜੇ ਬਾਹਰ ਡਿਨਰ ’ਤੇ ਜਾਣ ਜਾਂ ਨਵੀਂ ਕਾਰ ਖਰੀਦਣ ਤੁਹਾਨੂੰ ਬਸ ਜ਼ਰੂਰਤ ’ਤੇ ਖਰਚ ਕਰਨਾ ਹੈ ਇਹ ਗੱਲ ਦਿਲ ’ਚ ਬਿਠਾ ਲਓ ਦੂਜਿਆਂ ਦੀ ਦੇਖਾਦੇਖੀ ਕੁਝ ਵੀ ਕਰਨਾ ਤੁਹਾਨੂੰ ਕਦੇ ਕੰਜੂਸ ਨਹੀਂ ਬਣਨ ਦੇੇਵੇਗਾ ਅਤੇ ਤੁਸੀਂ ਭਵਿੱਖ ਨੂੰ ਸੁਰੱਖਿਅਤ ਨਹੀਂ ਕਰ ਸਕੋਂਗੇ
ਪੈਸਿਆਂ ਦੀ ਵੈਲਿਊ:
ਯਾਦ ਰੱਖੋ ਇੱਕ ਸਿੱਕੇ ਤੋਂ ਲੈ ਕੇ 2000 ਨੋਟ ਤੱਕ ਹਰ ਇੱਕ ਪੈਸੇ ਦੀ ਆਪਣੀ ਵੱਖ ਅਹਿਮੀਅਤ ਹੈ ਅਤੇ ਇਸ ਨੂੰ ਕਮਾਉਣ ਲਈ ਤੁਸੀਂ ਜਾਂ ਤੁਹਾਡੇ ਕਿਸੇ ਆਪਣੇ ਨੇ ਬਹੁਤ ਮਿਹਨਤ ਕੀਤੀ ਹੋਵੇਗੀ ਇਸ ਮਿਹਨਤ ਅਤੇ ਪੈਸੇ ਦੋਵਾਂ ਨੂੰ ਹੀ ਜਾਇਆ ਕਰਨ ਤੋਂ ਪਹਿਲਾਂ ਕਈ ਵਾਰ ਸੋਚੋ ਉਦੋਂ ਹੀ ਪਰਸ ’ਚੋਂ ਪੈਸੇ ਕੱਢੋ, ਇਨ੍ਹਾਂ ਪੈਸਿਆਂ ਨੂੰ ਕਿਸੇ ਦੀ ਮਿਹਨਤ ਦੇ ਤੌਰ ’ਤੇ ਦੇਖੋ ਇਸ ਲਈ ਤੁਹਾਨੂੰ ਰੋਜ਼ਾਨਾ ਦੀ ਜ਼ਿੰਦਗੀ ’ਚ ਥੋੜੇ੍ਹ ਬਦਲਾਅ ਕਰਨੇੇ ਹੋਣਗੇ ਕਹਿ ਸਕਦੇ ਹਾਂ ਤੁਹਾਨੂੰ ਕੰਜੂਸ ਦਾ ਤਮਗਾ ਆਪਣੇ ਨਾਂਅ ਕਰਨਾ ਹੋਵੇਗਾ ਹੋ ਸਕਦਾ ਹੈ ਕਿ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣ ਪਰ ਭਵਿੱਖ ਨੂੰ ਦੇਖਦੇ ਹੋਏ ਖੁਦ ਨੂੰ ਕੰਜੂਸ ਕਹਿਲਾਉਣ ’ਚ ਬਿਲਕੁਲ ਵੀ ਗੁਰੇਜ਼ ਨਾ ਕਰੋ
ਸੇਵਿੰਗ ਦਾ ਪੈਮਾਨਾ:
ਤੁਹਾਨੂੰ ਆਪਣੀਆਂ ਜ਼ਰੂਰਤਾਂ ਵਾਲੇ ਖਰਚੇ ’ਚ ਕਮੀ ਲਿਆਉਣੀ ਹੋਵੇਗੀ ਆਪਣੀ ਸੇਵਿੰਗ ਨੂੰ 5 ਪ੍ਰਤੀਸ਼ਤ ਹੋਰ ਵਧਾਓ ਤੁਹਾਨੂੰ ਧਿਆਨ ਰੱਖਣਾ ਹੈ ਕਿ ਮਹੀਨੇ ਦੀ ਇਨਕਮ ’ਚੋਂ ਸੇਵਿੰਗ ਕੱਢਣ ਤੋਂ ਬਾਅਦ ਜੋ ਪੈਸੇ ਬਚੇ ਸਿਰਫ਼ ਉਸੇ ’ਚ ਤੁਹਾਨੂੰ ਆਪਣਾ ਕੰਮ ਚਲਾਉਣਾ ਹੈ ਇਸ ਤੋਂ ਇਲਾਵਾ ਕਿਤੋਂ ਕੋਈ ਪੈਸੇ ਖਰਚ ਨਹੀਂ ਕਰਨੇ ਹਨ ਇਸ ਦਾ ਸਿੱਧਾ ਅਸਰ ਪਰਿਵਾਰ ’ਤੇ ਪਵੇਗਾ ਪਰ ਉਨ੍ਹਾਂ ਨੂੰ ਵੀ ਸਮਝਾਓ ਕਿ ਮੰਦੀ ਦੇ ਇਸ ਦੌਰ ’ਚ ਇਹ ਕਿਉਂ ਜ਼ਰੂਰੀ ਹੈ? ਕਿਉਂ ਜ਼ਰੂਰੀ ਹੈ
ਕਿ ਅਸੀਂ ਕੰਜੂਸ ਬਣ ਜਾਈਏ ਤੁਹਾਨੂੰ ਇੱਕ ਗੱਲ ਹੋਰ ਧਿਆਨ ਰੱਖਣੀ ਹੋਵੇਗੀ ਕਿ ਆਪਣੇ ਪਹਿਲਾਂ ਤੋਂ ਜੁੜੇ ਹੋਏ ਧਨ ’ਚੋਂ ਵੀ ਤੁਹਾਨੂੰ ਫਿਲਹਾਲ ਕੁਝ ਵੀ ਕੱਢਣ ਤੋਂ ਬਚਣਾ ਹੈ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਇਨ੍ਹਾਂ ਪੈਸਿਆਂ ਨੂੰ ਛੂਹਣ ਤੋਂ ਵੀ ਬਚੋ ਕਿਉਂਕਿ ਬਚਿਆ ਹੋਇਆ ਕੱਢ ਲਿਆ ਤਾਂ ਫਿਰ ਕੰਜੂਸ ਬਣਨ ਦੀਆਂ ਕੋਸ਼ਿਸ਼ਾਂ ਹੀ ਬੇਕਾਰ ਹੋ ਜਾਣਗੀਆਂ ਫਿਰ ਤੁਹਾਡਾ ਨਵੇਂ ਸਿਰੇ ਤੋਂ ਜੋੜਨ ਦਾ ਕੀ ਮਤਲਬ ਰਹਿ ਗਿਆ
ਅਪਣਾਓ ਇਹ ਆਦਤਾਂ, ਪੈਸੇ ਬਚਾਓ:
ਪਹਿਲਾਂ ਬੱਚਿਆਂ ਦੇ ਨਾਲ ਬਾਜ਼ਾਰ ਜਾਂਦੇ ਸੀ, ਤਾਂ ਬੱਚੇ ਦੀ ਜਿਦ ’ਤੇ ਇੱਕ ਨਹੀਂ ਦੋ ਨਹੀਂ ਕਈ ਚਾਕਲੇਟ ਦਿਵਾ ਦਿੰਦੇ ਸੀ ਤਾਂ ਕਿ ਉਹ ਖੁਸ਼ ਹੋ ਜਾਣ, ਪਰ ਅਜਿਹਾ ਨਾ ਕਰੋ ਚਾਕਲੇਟ ਕੋਈ ਹੈਲਦੀ ਚੀਜ਼ ਤਾਂ ਹੈ ਨਹੀਂ, ਮਤਲਬ ਬੱਚੇ ਦੀ ਸਿਹਤ ਨੂੰ ਇਸ ਨਾਲ ਕੋਈ ਫਾਇਦਾ ਬਿਲਕੁਲ ਨਹੀਂ ਹੋਵੇਗਾ ਸਗੋਂ ਨੁਕਸਾਨ ਅਲੱਗ ਤੋਂ ਹੋਵੇਗਾ ਇਸ ਦੇ ਨਾਲ ਤੁਹਾਡੇ ਪੈਸੇ ਇੱਕ ਤਰ੍ਹਾਂ ਨਾਲ ਬਰਬਾਦ ਹੀ ਹੋ ਜਾਣਗੇ
ਆੱਨਲਾਇਨ ਸ਼ਾਪਿੰਗ ਦੇ ਸਮੇਂ ਜ਼ਰੂਰਤ ਦੇ ਸਮਾਨ ਦੇ ਨਾਲ ਕੁਝ ਹੋਰ ਵੀ ਖਰੀਦ ਲੈਣ ਦੀ ਆਦਤ ਵੀ ਬਦਲ ਲਓ ਜਦੋਂ ਲੱਗੇ ਕਿ ਇਹ ਵੀ ਤਾਂ ਖਰੀਦਣਾ ਸੀ ਉਦੋਂ ਤੁਸੀਂ ਸ਼ਾੱਪਿੰਗ ਐਪ ਬੰਦ ਕਰ ਦਿਓ ਪਰ ਜ਼ਰੂਰਤ ਤੋਂ ਜ਼ਿਆਦਾ ਕੁਝ ਨਾ ਖਰੀਦੋ ਸਬਜ਼ੀਆਂ ਦੇ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਹਫ਼ਤੇਭਰ ਦੇ ਸਬਜ਼ੀ ਲੈ ਤਾਂ ਲੈਂਦਾ ਹਾਂ ਪਰ ਨਾ ਬਣਾ ਸਕਣ ਦੇ ਚੱਲਦਿਆਂ ਉਹ ਖਰਾਬ ਹੋ ਜਾਂਦੀ ਹੈ
ਜਾਂ ਫਿਰ ਅਸੀਂ ਲੈਂਦੇ ਹੀ ਅਜਿਹੀ ਕੁਆਲਿਟੀ ਹਾਂ ਕਿ ਸਬਜ਼ੀ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ
ਜ਼ਰੂਰਤ ਅਤੇ ਲਗਜਰੀ ’ਚ ਤੁਹਾਨੂੰ ਅੰਤਰ ਵੀ ਸਮਝਣਾ ਹੋਵੇਗਾ ਇਸ ਸਮੇਂ ਸਿਰਫ਼ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ਾਂ ਕਰੋ, ‘ਮੈਂ ਤਾਂ ਸਿਰਫ ਇਹ ਵਾਲਾ ਬਰਾਂਡ ਇਸਤੇਮਾਲ ਕਰੂੰਗਾਂ’ ਵਾਲੀ ਆਦਤ ਤੁਹਾਨੂੰ ਛੱਡਣੀ ਹੋਵੇਗੀ ਤੁਹਾਨੂੰ ਛੱਡਣਾ ਹੋਵੇਗਾ ‘ਅਸੀਂ ਤਾਂ ਅਜਿਹੇ ਦੀ ਚਿੰਤਾ ਕੀਤੇ ਬਿਨਾਂ ਖਰਚਾ ਕਰਨ ਵਾਲਾ ਐਟੀਚਿਊਡ’ ਕਿਤੇ ਜਾਣਾ ਨਹੀਂ ਹੈ ਇਸ ਗੱਲ ਦਾ ਫਾਇਦਾ ਚੁੱਕੋ ਤੁਸੀਂ ਬਹੁਤ ਜ਼ਰੂਰਤ ਹੋਣ ’ਤੇ ਹੀ ਬਾਹਰ ਨਿਕਲ ਰਹੇ ਹੋ ਤਾਂ ਬਹੁਤ ਸਾਰੇ ਖਰਚੇ ਤਾਂ ਇੰਜ ਹੀ ਬਚ ਜਾਂਦੇ ਹਨ ਇਨ੍ਹਾਂ ਖਰਚਿਆਂ ਨੂੰ ਆੱਨਲਾਇਨ ਸ਼ਾੱਪਿੰਗ ਕਰਕੇ ਨਾ ਵਧਾਓ ਆੱਨਲਾਇਨ ਸ਼ਾੱਪਿੰਗ ਇੱਕ ਸੁਵਿਧਾ ਹੈ, ਜਿਸ ਦਾ ਇਸਤੇਮਾਲ ਜ਼ਰੂਰਤ ਦੇ ਸਮੇਂ ਹੀ ਕਰੋ
ਸੇਲ ਦਾ ਚੱਕਰ ਜੇਬ੍ਹ ’ਤੇ ਅਕਸਰ ਭਾਰੀ ਪੈਂਦਾ ਹੈ ਪਰ ਸਾਨੂੰ ਲੱਗਦਾ ਹੈ ਕਿ ਸੇਲ ਹੈ ਤਾਂ ਇਸ ਨਾਲ ਤੁਹਾਨੂੰ ਫਾਇਦਾ ਹੋ ਰਿਹਾ ਹੈ ਜਦਕਿ ਕਈ ਦਫਾ ਸੇਲ ਫਾਇਦਾ ਨਹੀਂ ਸਗੋਂ ਸਿਰਫ਼ ਝਾਂਸਾ ਬਣ ਜਾਂਦੀ ਹੈ ਇਸ ਲਈ ਆਰਥਿਕ ਮੰਦੀ ਦੇ ਇਸ ਦੌਰ ’ਚ ਸੇਲ ’ਤੇ ਧਿਆਨ ਉਦੋਂ ਹੀ ਦਿਓ, ਜਦੋਂ ਤੁਸੀਂ ਅਸਲ ’ਚ ਕੁਝ ਖਰੀਦਣ ਵਾਲੇ ਹੋ ਅਤੇ ਇਸ ਸਮੇਂ ਵੀ ਸੇਲ ਨੂੰ ਪਰਖੋ ਜ਼ਰੂਰ ਕਿਤੇ ਸੇਲ ਸਿਰਫ਼ ਕਹਿਣ ਭਰ ਲਈ ਤਾਂ ਨਹੀਂ ਹੈ