ਵਰਖਾ ‘ਚ ਪਹਿਨੋ ਸਿੰਥੈਟਿਕ ਸਾੜੀਆਂ rainy-synthetic-sarees
ਜਿਸ ਤਰ੍ਹਾਂ ਮੌਸਮ ਬਦਲਦਾ ਹੈ, ਉਸ ਦੇ ਉਲਟ ਔਰਤਾਂ ਦਾ ਫੈਸ਼ਨ ਵੀ ਬਦਲਦਾ ਹੈ ਫੈਸ਼ਨ ਨਾ ਸਿਰਫ਼ ਬਦਲਾਅ ਦੀ ਹੀ ਵਸਤੂ ਹੈ ਸਗੋਂ ਮੌਸਮ ਅਨੁਸਾਰ ਆਮ ਖ਼ਪਤਕਾਰਾਂ ਦੀ ਜ਼ਰੂਰਤ ਵੀ ਹੁੰਦੀ ਹੈ ਗਰਮੀ ਦੀ ਰੁੱਤ ਸ਼ਾਦੀਆਂ ਅਤੇ ਬਾਹਰ ਸੈਰ-ਸਪਾਟੇ ਦੀ ਰੁੱਤ ਹੁੰਦੀ ਹੈ,
ਇਸ ਲਈ ਔਰਤਾਂ ਪੂਰੀ ਤਰ੍ਹਾਂ ਸਜ-ਸੰਵਰ ਕੇ ਨਿੱਕਲਿਆ ਕਰਦੀਆਂ ਹਨ ਆਮ ਤੌਰ ‘ਤੇ ਔਰਤਾਂ ਅਜਿਹੇ ਮੌਸਮ ‘ਚ ਵੀ ਭਾਰੀ ਲਹਿੰਗਾ, ਚੋਲੀ, ਬਨਾਰਸੀ ਸਾੜੀ ਜਾਂ ਮੀਟਰ ਭਰ ਕੱਪੜੇ ਦਾ ਸਲਵਾਰ-ਸੂਟ ਆਦਿ ਪਹਿਨਦੀਆਂ ਹਨ ਅਤੇ ਜ਼ਰਾ ਜਿਹਾ ਘੁੰਮਣ-ਫਿਰਨ ਤੋਂ ਬਾਅਦ ਹੀ ਥੱਕ ਜਾਂਦੀਆਂ ਹਨ
ਗਰਮੀ ਦੀ ਰੁੱਤ ਤੋਂ ਬਾਅਦ ਸ਼ੁਰੂ ਹੁੰਦਾ ਹੈ ਵਰਖਾ ਦਾ ਮੌਸਮ ਵਰਖਾ ਦਾ ਮੌਸਮ ਆਉਂਦੇ ਹੀ ਔਰਤਾਂ ਦਾ ਫੈਸ਼ਨ ਵੀ ਉਸ ਦੇ ਉਲਟ ਬਦਲ ਜਾਂਦਾ ਹੈ ਬਰਸਾਤ ‘ਚ ਔਰਤਾਂ ਨੂੰ ਹਲਕੀਆਂ-ਫੁਲਕੀਆਂ ਸਿੰਥੈਟਿਕ ਸਾੜੀਆਂ ਪਹਿਨਣਾ ਚੰਗਾ ਲੱਗਦਾ ਹੈ ਇਸ ਦਾ ਸਭ ਤੋਂ ਪਹਿਲਾ ਕਾਰਨ ਇਹ ਹੁੰਦਾ ਹੈ ਕਿ ਸਿੰਥੈਟਿਕ ਸਾੜੀਆਂ ਹਲਕੀਆਂ ਹੁੰਦੀਆਂ ਹਨ ਅਤੇ ਪਹਿਨਣ ‘ਚ ਸਰਲ ਵੀ ਹੋਇਆ ਕਰਦੀਆਂ ਹਨ ਰੰਗੀਨ ਅਤੇ ਪਿੰ੍ਰਟੇਡ ਹੋਣ ਕਾਰਨ ਇਨ੍ਹਾਂ ਨੂੰ ਘਰ ‘ਚ ਅਸਾਨੀ ਨਾਲ ਧੋਇਆ ਵੀ ਜਾ ਸਕਦਾ ਹੈ
ਸਿੰਥੈਟਿਕ ਸਾੜੀਆਂ ਨੂੰ ਸੁੱਕਣ ‘ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਬਰਸਾਤ ਦੇ ਮੌਸਮ ‘ਚ ਸਭ ਤੋਂ ਵੱਡੀ ਸਮੱਸਿਆਂ ਕੱਪੜਿਆਂ ਦੇ ਸੁੱਕਣ ਦੀ ਹੀ ਹੋਇਆ ਕਰਦੀ ਹੈ ਬਰਸਾਤ ‘ਚ ਇਨ੍ਹਾਂ ਦੇ ਪਹਿਨਣ ਦਾ ਸਭ ਤੋਂ ਜ਼ਿਆਦਾ ਲਾਭ ਇਹ ਹੁੰਦਾ ਹੈ ਕਿ ਰਸਤੇ ‘ਚ ਚਿੱਕੜ ਜਾਂ ਪਾਣੀ ਹੋਵੇ ਤਾਂ ਸਾੜੀ ਥੋੜ੍ਹੀ ਉੱਪਰ ਕਰਕੇ ਅਸਾਨੀ ਨਾਲ ਲੰਘਿਆ ਜਾ ਸਕਦਾ ਹੈ
ਵਰਖਾ ਦੇ ਮੌਸਮ ਦੇ ਨਾਲ ਹੀ ਬਰਸਾਤੀ ਡੱਡੂ ਵਾਂਗ ਜਗ੍ਹਾ-ਜਗ੍ਹਾ ‘ਤੇ ਸਾੜੀਆਂ ਦੀਆਂ ‘ਸੇਲ’ ਦੀਆਂ ਦੁਕਾਨਾਂ ਵੀ ਲੱਗ ਜਾਂਦੀਆਂ ਹਨ ਸ਼ਹਿਰ ਦੇ ਵੱਡੇ-ਵੱਡੇ ਹਾਲਾਂ, ਹੋਟਲਾਂ ਤੇ ਆਰਟ-ਗੈਲਰੀ ਵਗੈਰਾ ‘ਚ ਸਾੜੀਆਂ ਦੀ ਸੇਲ ਫੈਲ ਜਾਂਦੀ ਹੈ ਪਟਨਾ ਦੇ ਇੱਕ ਪ੍ਰਸਿੱਧ ਹੋਟਲ ‘ਹੋਟਲ ਪਾਟਿਲਪੁੱਤਰ ਅਸ਼ੋਕ’ ‘ਚ ਮਾਨਸੂਨ ਦੇ ਆਉਂਦੇ ਹੀ ਸਾੜੀਆਂ ਦੀ ਇੱਕ ਬਹੁਤ ਵੱਡੀ ਸੇਲ ਲੱਗੀ ਸੀ ਪੂਨਮ ਇੰਡਸਟਰੀਜ਼ ਲਿਮਟਿਡ ਦੀ ਸਾਲਾਨਾ ਡਿਫੈਕਟਿਵ ਸਾੜੀਆਂ ਸੇਲ ‘ਚ ਪਹੁੰਚਣ ਵਾਲੀਆਂ ਔਰਤਾਂ ਦਾ ਇਕੱਠ ਜਿਹਾ ਲੱਗਿਆ ਸੀ
ਬਰਸਾਤ ਦੇ ਮੌਸਮ ‘ਚ ਇਸ ਤਰ੍ਹਾਂ ਦੀਆਂ ਸਾੜੀਆਂ ਖੂਬ ਵਿਕਿਆ ਕਰਦੀਆਂ ਹਨ ਇਨ੍ਹਾਂ ਸੇਲਾਂ ‘ਚ ਇਹ ਫਾਇਦਾ ਹੁੰਦਾ ਹੈ ਕਿ ਗਾਹਕ ਨੂੰ ਹਜ਼ਾਰਾਂ ਸਾੜੀਆਂ ਇੱਕੋ ਹੀ ਥਾਂ ‘ਤੇ ਦੇਖਣ ਨੂੰ ਮਿਲ ਜਾਂਦੀਆਂ ਹਨ ਅਤੇ ਭਾਅ ਵੀ ਏਨੇ ਘੱਟ ਹੁੰਦੇ ਹਨ ਕਿ ਮੱਧਵਰਗੀ ਪਰਿਵਾਰ ਨੂੰ ਇੱਥੋਂ ਦੀ ਖਰੀਦਦਾਰੀ ਮਹਿੰਗੀ ਨਹੀਂ ਪੈਂਦੀ ਬਰਸਾਤ ਦੇ ਮੌਸਮ ਸਾੜੀਆਂ ਦੀ ਸੇਲ ਲੈ ਕੇ ਵੱਡੀਆਂ-ਵੱਡੀਆਂ ਮਿੱਲਾਂ ਆਮ ਜਨਤਾ ‘ਚ ਉੱਤਰ ਆਉਂਦੀਆਂ ਹਨ ਸੂਰਤ ਦੀ ਮੈਟਲ ਸਿਫਾਨ, ਬਰਾਇਟ ਪੋਲੀਐਸਟਰ, ਪ੍ਰਿੰਟ ਪੋਲੀਐਸਟਰ, ਬੂਲੀ ਪਲੇਨ, ਬੂਲੀ ਪ੍ਰਿੰਟ, ਬ੍ਰਾਇਟ ਸਿਲਕ, ਸਿਲਵਰਮੇਟ, ਸੀ.ਟੀ. ਪ੍ਰਿੰਟ ਵਗੈਰਾ ਦੀਆਂ ਸੈਂਕੜੇ ਵਰਾਇਟੀਆਂ ਅਤੇ ਹਜ਼ਾਰਾਂ ਪਿੰ੍ਰਟ ਇਕੱਠੇ ਦੇਖੇ ਜਾ ਸਕਦੇ ਹਨ
ਇਹ ਸਾੜੀਆਂ ਨਾ ਸਿਰਫ਼ ਦੇਖਣ ‘ਚ ਹੀ ਸੁੰਦਰ ਹੁੰਦੀਆਂ ਹਨ ਸਗੋਂ ਮਜ਼ਬੂਤ ਵੀ ਹੁੰਦੀਆਂ ਹਨ ਸਿੰਥੈਟਿਕ ਸਾੜੀਆਂ ‘ਚ ਕਿਸਮਾਂ ਤਾਂ ਬਹੁਤ ਆਉਂਦੀਆਂ ਹਨ ਪਰ ਬਰਸਾਤ ‘ਚ ਔਰਤਾਂ ਪੋਲੀਐਸਟਰ ਪਲੇਨ ਅਤੇ ਪ੍ਰਿੰਟ ਪਹਿਨਣਾ ਹੀ ਜ਼ਿਆਦਾ ਪਸੰਦ ਕਰਦੀਆਂ ਹਨ ਔਰਤਾਂ ਜ਼ਿਆਦਾਤਰ 5.50 ਮੀਟਰ ਜਾਂ 6 ਮੀਟਰ ਦੀ ਸਾੜੀ ਖਰੀਦਣਾ ਹੀ ਪਸੰਦ ਕਰਦੀਆਂ ਹਨ ਕਿਉਂਕਿ ਇਨ੍ਹਾਂ ‘ਚ ਸਾੜੀ ਦੇ ਮੈਚਿੰਗ ਦਾ ਬਲਾਊਜ਼ ਵੀ ਅਸਾਨੀ ਨਾਲ ਬਣਵਾਇਆ ਜਾ ਸਕਦਾ ਹੈ ਪੋਲੀਐਸਟਰ ਪਲੇਨ ਅਤੇ ਪ੍ਰਿੰਟ ‘ਚ ਖਟਾਓ, ਪੀਰਾਮਲ ਮੋਰਾਰਜੀ, ਸ੍ਰੀ. ਜੀ. ਸਿੰਥੈਟਿਕਸ ਦੇ ਨਾਂਅ ਬਹੁਤ ਹੀ ਮਸ਼ਹੂਰ ਹਨ
ਖਰੀਦਦਾਰੀ ਤੋਂ ਪਹਿਲਾਂ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਕਿਹੋ ਜਿਹੀਆਂ ਔਰਤਾਂ ਤੇ ਕਿਸ ਤਰ੍ਹਾਂ ਦੀ ਸਾੜੀ ਚੰਗੀ ਲੱਗੇਗੀ? ਕੰਮਕਾਜ਼ੀ ਔਰਤਾਂ ‘ਚ ਜਿਨ੍ਹਾਂ ਦਾ ਕੱਦ ਲੰਮਾ ਅਤੇ ਸਰੀਰ ਭਾਰੀ ਹੋਵੇ, ਉਨ੍ਹਾਂ ‘ਤੇ ਪਲੇਨ ਸਾੜੀ ਅਤੇ ਉਸੇ ਨਾਲ ਮੈਚ ਖਾਂਦਾ ਬਲਾਊਜ਼ ਚੰਗਾ ਹੈ ਜੇਕਰ ਕੰਮਕਾਜੀ ਔਰਤਾਂ ਦਾ ਕੱਦ ਛੋਟਾ ਹੋਵੇ ਤਾਂ ਉਸ ‘ਤੇ ਪਲੇਨ ‘ਚ ਮੀਡੀਅਮ ਕਲਰ ਅਤੇ ਮੀਡੀਅਮ ਡਾਰਕ ਕਲਰ ਅਤੇ ਟਸਰ ਕਲਰ ਤੇ ਬਲੈਕ ਪ੍ਰਿੰਟ ਤੇ ਬਲੈਕ ਪੱਲੂ ਦੀਆਂ ਸਾੜੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ
ਬਰਸਾਤ ਦੇ ਮੌਸਮ ‘ਚ ਔਰਤਾਂ ਸਿੰਥੈਟਿਕ ਸਾੜੀਆਂ ਪਹਿਨਣਾ ਇਸ ਲਈ ਵੀ ਪਸੰਦ ਕਰਦੀਆਂ ਹਨ ਕਿਉਂਕਿ ਇਸ ਮੌਸਮ ‘ਚ ਕਦੇ ਵੀ ਪਾਣੀ ਦੀਆਂ ਬੌਛਾਰਾਂ ਤੋਂ ਭਿੱਜਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਸਿੰਥੈਟਿਕ ਸਾੜੀਆਂ ਭਿੱਜ ਕੇ ਵੀ ਪਾਰਦਰਸ਼ੀ ਨਹੀਂ ਹੁੰਦੀਆਂ ਇਸ ਕਾਰਨ ਇਨ੍ਹਾਂ ਸਾੜੀਆਂ ਨੂੰ ਪਹਿਨ ਕੇ ਬਰਸਾਤ ਦੇ ਮੌਸਮ ‘ਚ ਬਿਨਾਂ ਲੱਜ਼ਤ ਨਹੀਂ ਹੋਣਾ ਪੈਂਦਾ ਮੌਸਮ ਦੇ ਅਨੁਕੂਲ ਸਾੜੀਆਂ ਜਾਂ ਹੋਰ ਕੱਪੜਿਆਂ ਦੀ ਚੋਣ ਕਰਕੇ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ ਸਿੰਥੈਟਿਕ ਸਾੜੀਆਂ ਭਿੱਜ ਕੇ ਹੀ ਫਿੰਨਸੀ, ਜਾਂ ਹੋਰ ਚਮੜੀ ਰੋਗਾਂ ਨੂੰ ਪੈਦਾ ਨਹੀਂ ਕਰਦੀਆਂ ਜਦਕਿ ਹੋਰ ਸਾੜੀਆਂ ਜ਼ਰੀਏ ਇਨ੍ਹਾਂ ਰੋਗਾਂ ਦੇ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ
-ਪੂਨਮ ਦਿਨਕਰ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.