ਮਾਨਸੂਨ ਦੇ ਆਉਂਦੇ ਹੀ ਮੌਸਮ ਸੁਹਾਵਣਾ ਹੋ ਜਾਂਦਾ ਹੈ ਮੀਂਹ ’ਚ ਭਿੱਜਣ ਦਾ ਅਨੰਦ ਲੈਣ ਤੋਂ ਬਾਅਦ ਗਰਮ-ਗਰਮ ਪਕੌੜੇ ਅਤੇ ਗਰਮ ਚਾਹ ਦਾ ਆਪਣਾ ਵੱਖਰਾ ਹੀ ਮਜ਼ਾ ਹੈ, ਪਰ ਜਿੱਥੇ ਇਸ ਮੌਸਮ ਦੇ ਐਨੇ ਮਜ਼ੇ ਹਨ, ਉੱਥੇ ਇਸ ਮੌਸਮ ’ਚ ਸਭ ਤੋਂ ਜ਼ਿਆਦਾ ਬਿਮਾਰੀਆਂ ਹੁੰਦੀਆਂ ਹਨ, ਕਿਉਂਕਿ ਮੀਂਹ ਦੇ ਵਾਤਾਵਰਨ ’ਚ ਬਹੁਤ ਕੀਟਾਣੂ ਅਤੇ ਜੀਵਾਣੂ ਪੈਦਾ ਹੁੰਦੇ ਹਨ। (Rain Showers)
ਇਸ ਲਈ ਮਾਨਸੂਨ ਦਾ ਅਨੰਦ ਲੈਣ ਲਈ ਕੁਝ ਗੱਲਾਂ ਦਾ ਧਿਆਨ ਰੱਖੋ। | Rain Showers
- ਪਾਣੀ ਨੂੰ ਉਬਾਲ ਕੇ ਪੀਓ, ਤਾਂ ਕਿ ਸਾਰੇ ਹਾਨੀਕਾਰਕ ਕੀਟਾਣੂ ਅਤੇ ਜੀਵਾਣੂ ਨਸ਼ਟ ਹੋ ਜਾਣ ਜੇਕਰ ਤੁਸੀਂ ਪਾਣੀ ਨਹੀਂ ਉਬਾਲ ਰਹੇ ਹੋ ਤਾਂ ਮਿਨਰਲ ਵਾਟਰ ਜਾਂ ਫਿਲਟਰ ਵਾਟਰ ਦੀ ਹੀ ਵਰਤੋਂ ਕਰੋ।
- ਸੜਕਾਂ ਜਾਂ ਬਜ਼ਾਰਾਂ ’ਚ ਖੁੱਲ੍ਹੇ ਵਿਕਣ ਵਾਲੇ ਭੋਜਨ ਦਾ ਸੇਵਨ ਨਾ ਕਰੋ ਜਿਵੇਂ ਛੱਲੀ, ਚਾਈਨੀਜ਼ ਫੂਡ, ਛੋਲੇ, ਪਕੌੜੇ ਆਦਿ ਇਹ ਸਭ ਢੱਕੇ ਹੋਏ ਨਹੀਂ ਹੁੰਦੇ ਅਤੇ ਖੁੱਲ੍ਹੇ ਪਏ ਰਹਿਣ ਕਾਰਨ ਇਨ੍ਹਾਂ ’ਚ ਬਹੁਤ ਸਾਰੇ ਕੀਟਾਣੂ ਜਨਮ ਲੈਂਦੇ ਹਨ।
- ਬਾਹਰੋਂ ਜੂਸ, ਕੱਟੇ ਫਲ ਅਤੇ ਸਬਜ਼ੀਆਂ ਨਾ ਖਾਓ ਲੱਸੀ, ਨਿੰਬੂ ਪਾਣੀ ਆਦਿ ਵੀ ਬਾਹਰੋਂ ਨਾ ਪੀਓ।
- ਬਹੁਤ ਠੰਢੇ ਅਤੇ ਬਹੁਤ ਗਰਮ ਪਦਾਰਥਾਂ ਦਾ ਸੇਵਨ ਨਾ ਕਰੋ ਜ਼ਿਆਦਾ ਮਿਰਚ ਮਸਾਲੇ ਵਾਲੇ ਭੋਜਨ ਨਾ ਕਰੋ।
- ਮੱਖੀਆਂ, ਮੱਛਰ ਆਦਿ ਇਸੇ ਮੌਸਮ ’ਚ ਪੈਦਾ ਹੁੰਦੇ ਹਨ ਇਸ ਲਈ ਖਾਣਾ ਬਣਾਉਣ ਦੀ ਜਗ੍ਹਾ ਸਾਫ ਰੱਖੋ।
- ਖਾਣਾ ਪਕਾਉਣ ਤੋਂ ਬਾਅਦ ਉਸਨੂੰ ਗਰਮ-ਗਰਮ ਹੀ ਪਰੋਸੋ ਗਰਮ ਖਾਣਾ ਸੁਰੱਖਿਅਤ ਹੁੰਦਾ ਹੈ ਬੇਹਾ ਭੋਜਨ ਬਿਲਕੁਲ ਨਾ ਲਓ।
- ਘਰ ਦੇ ਕੂੜੇਦਾਨ ਹਮੇਸ਼ਾ ਢੱਕ ਕੇ ਰੱਖੋ ਤਾਂ ਕਿ ਮੱਖੀਆਂ ਆਦਿ ਨਾ ਪੈਦਾ ਹੋਣ।
- ਕੱਚੇ ਫਲ, ਸਬਜ਼ੀਆਂ ਖਾਂਦੇ ਹੋਏ ਖਾਸ ਧਿਆਨ ਰੱਖੋ ਫਲਾਂ ਨੂੰ ਛਿੱਲਣ ਤੋਂ ਬਾਅਦ ਤੁਰੰਤ ਖਾਓ ਜ਼ਿਆਦਾ ਪੱਕੇ ਹੋਏ ਫਲ ਨਾ ਖਾਓ, ਕਿਉਂਕਿ ਇਨ੍ਹਾਂ ’ਚ ਕੀਟਾਣੂ ਅਤੇ ਜੀਵਾਣੂ ਪੈਦਾ ਹੋ ਜਾਂਦੇ ਹਨ ਜੇਕਰ ਛਿਲਕੇ ਵਾਲੇ ਫ਼ਲ ਖਾ ਰਹੇ ਹੋ ਤਾਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੋ ਸਲਾਦ ਵੀ ਬਹੁਤ ਪਹਿਲਾਂ ਤੋਂ ਕੱਟਿਆ ਹੋਇਆ ਨਾ ਖਾਓ।
ਸੋਨੀ ਮਲਹੋਤਰਾ