ਪਰਮਾਰਥ ਦੀ ਉੱਚੀ ਮਿਸਾਲ ਸਨ ਪੂਜਨੀਕ ਬਾਪੂ ਜੀ 5 ਅਕਤੂਬਰ 17ਵੇਂ ਪਰਮਾਰਥੀ ਦਿਵਸ’ਤੇ ਵਿਸ਼ੇਸ਼
ਲੋਕ ਜ਼ਿੰਦਗੀ ਨੂੰ ਦੋ ਤਰ੍ਹਾਂ ਨਾਲ ਜਿਉਂਦੇ ਹਨ, ਸਵਾਰਥ ਵਿਚ ਤੇ ਜਾਂ ਪਰਮਾਰਥ ਵਿੱਚ ਅੱਜ ਦਾ ਯੁੱਗ ਮਹਾਂ ਸਵਾਰਥੀ ਯੁੱਗ ਹੈ, ਚਹੁੰ ਪਾਸੇ ਸਵਾਰਥ ਦਾ ਹੀ ਬੋਲਬਾਲਾ ਹੈ ਲਗਭਗ ਹਰ ਕੋਈ ਸਵਾਰਥ ਦੀ ਭੇਂਟ ਚੜਿ੍ਹਆ ਹੋਇਆ ਹੈ ਇਸ ਸਵਾਰਥੀ ਦੌਰ ਵਿੱਚ ਪਰਮਾਰਥ ਲਈ ਜਿਉਣਾ ਬਹੁਤ ਦੁਰਲੱਭ ਹੈ ਪਰਮਾਰਥ ਭਾਵ ਜੋ ਦੂਜਿਆਂ ਲਈ ਜੀਆ ਜਾਏ ਕਿਉਂਕਿ ਪਰਮਾਰਥ ਵਿਚ ਜ਼ਿੰਦਗੀ ਦਾ ਮਕਸਦ ਹੀ ਪਰ-ਹਿੱਤ ਲਈ ਜਿਉਣਾ ਹੋ ਜਾਂਦਾ ਹੈ, ਜਿਸ ਵਿੱਚ ਆਪਣੇ ਲਈ ਕੋਈ ਜਗ੍ਹਾ ਨਹੀਂ ਹੁੰਦੀ ਹਮੇਸ਼ਾ ਦੂਜਿਆਂ ਲਈ ਹੀ ਕਰਮ ਕੀਤਾ ਜਾਂਦਾ ਹੈ ਭਾਵ, ਸਦਾ ਸਮਾਜ ਅਤੇ ਲੋਕਾਂ ਦੀ ਦਿਲੋਂ ਹਮਦਰਦੀ ਕਰਦੇ ਰਹਿਣਾ
ਗਰੀਬਾਂ, ਬੇਸਹਾਰਿਆਂ, ਪੀੜਤਾਂ ਦੇ ਦੁੱਖ-ਦਰਦ ਨੂੰ ਵੰਡਾਉਣਾ ਅਤੇ ਉਨ੍ਹਾਂ ਦੇ ਭਲੇ ਲਈ ਕਦਮ ਚੁੱਕਣਾ ਪਰਮਾਰਥ ਦਾ ਅਜਿਹਾ ਜੀਵਨ ਕਰਤਾ ਨੂੰ ਅਮਰ ਬਣਾ ਦਿੰਦਾ ਹੈ ਲੋਕ ਉਸ ਦੀ ਜੈ-ਜੈਕਾਰ ਕਰਨ ਲਗਦੇ ਹਨ ਪਰ ਅਜਿਹਾ ਪਰਮਾਰਥੀ ਜੀਵਨ ਜਿਉਣ ਵਾਲੇ ਕੋਈ ਵਿਰਲੇ ਹੀ ਹੁੰਦੇ ਹਨ ਲੋਕਾਂ ਲਈ ਉਨ੍ਹਾਂ ਦਾ ਜੀਵਨ ਮਿਸਾਲ ਬਣ ਜਾਂਦਾ ਹੈ ਅਤੇ ਉਨ੍ਹਾਂ ਦੇ ਪਦ-ਚਿੰਨ੍ਹਾਂ ’ਤੇ ਚੱਲਦੇ ਹੋਏ ਲੋਕ ਵੀ ਆਪਣੇ-ਆਪ ਨੂੰ ਮਾਣਮੱਤਾ ਮਹਿਸੂਸ ਕਰਦੇ ਹਨ
ਅਜਿਹੇ ਹੀ ਮਹਾਨ ਹਸਤੀ ਦੇ ਮਾਲਕ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਬਾਪੂ ਜੀ) ਹੋਏ ਹਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਪਰਮਾਰਥ ਲਈ ਜੀਆ ਹੈ ਸੇਵਾ ਤੇ ਸਾਦਗੀ ਦੀ ਮਿਸਾਲ ਪੂਜਨੀਕ ਬਾਪੂ ਜੀ ਉਮਰ-ਭਰ ਲੋੜਵੰਦਾਂ ਦੇ ਮਸੀਹਾ ਬਣ ਕੇ ਰਹੇ ਹਨ ਉਨ੍ਹਾਂ ਵਰਗੀ ਦਰਿਆ-ਦਿਲੀ, ਹਮਦਰਦੀ, ਮਿਲਣਸਾਰਤਾ ਆਪਣਾਪਣ ਤੇ ਭਾਈਚਾਰਕ ਸਾਂਝ ਰੱਖਣ ਵਾਲਾ ਇਨਸਾਨ ਮਿਲਣਾ ਆਮ ਗੱਲ ਨਹੀਂ ਹੈ ਅਜਿਹੇ ਵਿਰਲੇ ਇਨਸਾਨ ਹੀ ਇਸ ਦੁਨੀਆਂ ਵਿੱਚ ਪੈਦਾ ਹੁੰਦੇ ਹਨ ਅਤੇ ਉਹ ਸਦਾ ਅਮਰ ਰਹਿੰਦੇ ਹਨ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਨਕਸ਼ੇ-ਕਦਮ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ
ਮਾਨਵੀ ਗੁਣਾਂ ਦੇ ਪੁੰਜ ਪੂਜਨੀਕ ਬਾਪੂ ਜੀ 5 ਅਕਤੂਬਰ 2004 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖਦੇ ਹੋਏ ਸੱਚਖੰਡ ਜਾ ਬਿਰਾਜੇ ਉਨ੍ਹਾਂ ਦੇ ਆਦਰਸ਼ ਜੀਵਨ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਇਸ ਦਿਨ ਨੂੰ ‘ਪਰਮਾਰਥੀ ਦਿਵਸ’ ਦੇ ਰੂਪ ’ਚ ਮਨਾਉਂਦੀ ਹੈ ਪਰਮਾਰਥੀ ਕਾਰਜਾਂ ਨੂੰ ਸਮਰਪਿਤ ਇਹ ਦਿਨ ਹਰ ਸਾਲ ਪਰਮਾਰਥੀ ਦਿਵਸ ਦੇ ਨਾਂਅ ਨਾਲ ਸਾਧ-ਸੰਗਤ ਮਨਾਉਂਦੀ ਹੈ ਇਸ ਦਿਨ ਵੀ ਜ਼ਰੂਰਤਮੰਦਾਂ ਦੀ ਭਰਪੂਰ ਮੱਦਦ ਕੀਤੀ ਜਾਂਦੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਇਸ ਦਿਨ ਨੂੰ ਸਮਾਜ ਪ੍ਰਤੀ ਵਿਸ਼ੇਸ਼ ਤੌਰ ’ਤੇ ਸਮਰਪਿਤ ਕੀਤਾ ਜਾਂਦਾ ਹੈ ਪੂਜਨੀਕ ਬਾਪੂ ਜੀ ਦਾ ਪਵਿੱਤਰ ਜੀਵਨ ਹਮੇਸ਼ਾ ਮਾਨਵਤਾ ਲਈ ਇੱਕ ਉੱਚੀ ਮਿਸਾਲ ਬਣ ਕੇ ਰਹੇਗਾ, ਜਿਨ੍ਹਾਂ ਦਾ ਕਰਜਾ ਕਦੇ ਲਾਹਿਆ ਨਹੀਂ ਜਾ ਸਕਦਾ
Table of Contents
ਆਦਰਸ਼ ਜੀਵਨ ਝਾਤ:-
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦਾ ਜਨਮ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ’ਚ ਸਾਲ 1929 ਦੇ ਦੇਸੀ ਮਹੀਨੇ ਮੱਘਰ ਵਿੱਚ ਹੋਇਆ ਸੀ ਇਸ ਲਈ ਮਾਤਾ-ਪਿਤਾ, ਵੱਡੇ ਬਜ਼ੁਰਗਾਂ ਨੇ ਆਪ ਜੀ ਦਾ ਨਾਂਅ ਸਰਦਾਰ ਮੱਘਰ ਸਿੰਘ ਜੀ ਰੱਖਿਆ ਆਪ ਜੀ ਦੇ ਆਦਰਯੋਗ ਪਿਤਾ ਦਾ ਨਾਂਅ ਸਰਦਾਰ ਚਿੱਤਾ ਸਿੰਘ ਅਤੇ ਮਾਤਾ ਜੀ ਦਾ ਨਾਂਅ ਸੰਤ ਕੌਰ ਜੀ ਸੀ ਪੂਜਨੀਕ ਬਾਪੂ ਜੀ ਦੇ ਆਦਰਯੋਗ ਜਨਮਦਾਤਾ ਸਰਦਾਰ ਚਿੱਤਾ ਸਿੰਘ ਜੀ ਤੇ ਮਾਤਾ ਸੰਤ ਕੌਰ ਜੀ ਸਨ ਪਰ ਪੂਜਨੀਕ ਬਾਪੂ ਜੀ ਨੂੰ ਉਨ੍ਹਾਂ ਦੇ ਆਦਰਯੋਗ ਤਾਇਆ ਜੀ ਸਰਦਾਰ ਸੰਤਾ ਸਿੰਘ ਜੀ ਤੇ ਮਾਤਾ ਚੰਦ ਕੌਰ ਜੀ ਨੇ ਬਚਪਨ ’ਚ ਹੀ ਗੋਦ ਲੈ ਲਿਆ ਸੀ ਇਹੀ ਕਾਰਨ ਸੀ ਕਿ ਪੂਜਨੀਕ ਬਾਪੂ ਜੀ ਉਨ੍ਹਾਂ ਨੂੰ ਹੀ ਆਪਣਾ ਮਾਂ-ਬਾਪ ਮੰਨਦੇ ਸਨ ਪੂਜਨੀਕ ਬਾਪੂ ਜੀ ਦਾ ਸਮੁੱਚਾ ਜੀਵਨ ਸਦਭਾਵਨਾਵਾਂ ਨਾਲ ਲਬੇਰਜ਼ ਰਿਹਾ ਹੈ
ਜੀਵਨਸ਼ੈਲੀ:-
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਸਵੱਛ ਜੀਵਨ ਬਾਰੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਨ੍ਹਾਂ ਦਾ ਪਵਿੱਤਰ ਜੀਵਨ ਉੱਚ ਸੰਸਕਾਰਾਂ ਦੀ ਪਾਠਸ਼ਾਲਾ ਸੀ ਵਿਸ਼ਾਲ ਦਿਲ ਅਤੇ ਸਾਦਗੀ ਭਰਪੂਰ ਪੂਜਨੀਕ ਬਾਪੂ ਜੀ ਦੂਰ-ਦੁਰਾਡੇ ਤੱਕ ਕਿਸੇ ਪਛਾਣ ਦੇ ਮੁਹਤਾਜ ਨਹੀਂ ਸਨ ਉੱਚੇ ਘਰਾਣੇ ਦੇ ਮਾਲਕ ਤੇ ਪਿੰਡ ਦੇ ਨੰਬਰਦਾਰ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਅੰਦਰ ਕਦੇ ਹੰਕਾਰ ਦੀ ਭਾਵਨਾ ਪੈਦਾ ਨਹੀਂ ਹੋਣ ਦਿੱਤੀ ਸੀ ਬਿਲਕੁਲ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਦੀ ਜੀਵਨਸ਼ੈਲੀ ’ਤੇ ਚੱਲਦੇ ਹੋਏ ਗਰੀਬਾਂ, ਲਾਚਾਰਾਂ ਪ੍ਰਤੀ ਅਥਾਹ ਹਮਦਰਦੀ ਰੱਖਦੇ ਸਨ ਹਰ ਕਿਸੇ ਨਾਲ ਖੁੱਲ੍ਹੇ ਦਿਲ ਨਾਲ ਮਿਲਦੇ ਅਤੇ ਉਨ੍ਹਾਂ ਦੀ ਮੱਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ
ਜੋ ਵੀ ਕੋਈ ਦੁਖੀਆ, ਜ਼ਰੂਰਤਮੰਦ ਉਨ੍ਹਾਂ ਦੇ ਦਰਵਾਜ਼ੇ ’ਤੇ ਚੱਲ ਕੇ ਆਉਂਦਾ ਕਦੇ ਖਾਲੀ ਨਹੀਂ ਮੁੜਿਆ ਸਗੋਂ ਪੂਜਨੀਕ ਬਾਪੂ ਜੀ ਨੂੰ ਪਤਾ ਹੁੰਦਾ ਕਿ ਫਲਾਨੇ ਘਰ ਨੂੰ ਮੱਦਦ ਦੀ ਜ਼ਰੂਰਤ ਹੈ ਅਤੇ ਉਹ ਬਿਨਾਂ ਕਹੇ ਖੁਦ ਉਨ੍ਹਾਂ ਦੇ ਘਰ ਮੱਦਦ ਲੈ ਕੇ ਪਹੁੰਚ ਜਾਂਦੇ ਅਜਿਹਾ ਸੱਚਾ ਨਿਸ਼ਕਾਮ ਹਮਦਰਦ ਤੇ ਮੱਦਦਗਾਰ ਕਿਤੇ ਵੀ ਭਾਲਿਆ ਨਹੀਂ ਮਿਲ ਸਕਦਾ ਪਿੰਡ ਵਿੱਚ ਅਜਿਹੇ ਕਈ ਉਦਾਹਰਨ ਮਿਲ ਜਾਣਗੇ ਕਿ ਪੂਜਨੀਕ ਬਾਪੂ ਜੀ ਨੇ ਬਿਨਾਂ ਕਹੇ ਹੀ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੀ ਸ਼ਾਦੀ-ਵਿਆਹ ਸਮੇਂ ਆਰਥਿਕ ਸਹਿਯੋਗ ਦੇ ਕੇ ਉਨ੍ਹਾਂ ਦੇ ਉਸ ਪਵਿੱਤਰ ਕਾਰਜ ਨੂੰ ਸਿਰੇ ਚਾੜਿ੍ਹਆ ਇਸ ਤੋਂ ਇਲਾਵਾ ਭੁੱਖੇ-ਪਿਆਸਿਆਂ ਨੂੰ ਉਨ੍ਹਾਂ ਦੇ ਘਰ ਆਪ ਹੀ ਰਾਸ਼ਨ ਸਮੱਗਰੀ ਦਿੱਤੀ ਅਤੇ ਉਨ੍ਹਾਂ ਦੇ ਭੁੱਖੇ-ਪਿਆਸੇ ਪਸ਼ੂਆਂ ਲਈ ਨੀਰਾ-ਚਾਰਾ ਵੀ ਦਿੱਤਾ ਅਤੇ ਉਹ ਵੀ ਬਿਨਾਂ ਕਿਸੇ ਕੀਮਤ ਤੋਂ
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਬਹੁਤ ਵੱਡੇ ਲੈਂਡਲਾਰਡ (ਜ਼ਿੰਮੀਂਦਾਰ) ਸਨ ਖੇਤ ’ਚ ਬਟਾਈਦਾਰ ਜਾਂ ਨੌਕਰ-ਚਾਕਰ ਜੋ ਵੀ ਹੁੰਦੇ, ਕਦੇ ਵੀ ਉਨ੍ਹਾਂ ਨਾਲ ਭੇਦਭਾਵ ਨਹੀਂ ਕੀਤਾ ਸੀ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਜ਼ਰੂਰਤ ਦਾ ਸਮਾਨ-ਸਮੱਗਰੀ ਲਿਜਾਣ ਤੋਂ ਮਨ੍ਹਾ ਕੀਤਾ ਸੀ ਸਗੋਂ ਫਸਲ ਆਉਣ ’ਤੇ ਇਹੀ ਕਹਿੰਦੇ ਕਿ ਤੁਹਾਨੂੰ ਜਿੰਨੀ ਜ਼ਰੂਰਤ ਹੈ ਲੈ ਜਾਓ, ਅਸੀਂ ਤਾਂ ਆਪਣਾ ਕੰਮ ਚਲਾ ਲਵਾਂਗੇ ਪੂਜਨੀਕ ਬਾਪੂ ਜੀ ਦੇ ਆਦਰਸ਼ ਤੇ ਬੇ-ਮਿਸਾਲ ਜੀਵਨ-ਦਰਸ਼ਨ ਨਾਲ ਹਰ ਇਨਸਾਨ ਨਤਮਸਤਕ ਹੋ ਜਾਂਦਾ ਪਿੰਡ ਵਿੱਚ ਹਰ ਜ਼ਰੂਰਤਮੰਦ ਦੀ ਉਹ ਇੱਕ ਉਮੀਦ ਸਨ ਅਤੇ ਅਜਿਹੀ ਉਮੀਦ ਕਿ ਜਿੱਥੇ ਉਮੀਦ ਤੋਂ ਵੀ ਜ਼ਿਆਦਾ ਮਿਲਣ ਦੀ ਸੰਭਾਵਨਾ ਹੁੰਦੀ ਹੈ ਜਦੋਂ ਤੱਕ ਲੈਣ ਵਾਲੇ ਦੀ ਝੋਲੀ ਭਰ ਨਾ ਜਾਂਦੀ, ਪੂਜਨੀਕ ਬਾਪੂ ਜੀ ਆਪਣਾ ਹੱਥ ਪਿੱਛੇ ਨਾ ਹਟਾਉਂਦੇ ਉਹਨਾਂ ਵਰਗਾ ਦਰਿਆ-ਦਿਲ ਨੇਕ ਇਨਸਾਨ, ਉੱਚ ਕੋਟਿ ਦਾ ਇੱਕ ਭਗਤ ਤੇ ਆਦਰਸ਼ ਪੁਰਸ਼ ਅੱਜ ਦੇ ਯੁੱਗ ਵਿੱਚ (ਇਹਨਾਂ ਅਲੌਕਿਕ ਗੁਣਾਂ ਨਾਲ ਭਰਪੂਰ ਇਨਸਾਨ) ਮਿਲਣਾ ਅਸੰਭਵ ਹੈ
ਅਨਮੋਲ ਪਿਤਾ-ਪਿਆਰ:-
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਇੱਕ ਨਿਰੋਲ ਤੇ ਪਾਕ-ਪਵਿੱਤਰ ਆਤਮਾ ਸਨ ਜਿਸ ਕਾਰਨ ਹੀ ਉਹਨਾਂ ਦੇ ਘਰ ਈਸ਼ਵਰੀ ਤਾਕਤ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਅਵਤਾਰ ਧਾਰਿਆ ਉਨ੍ਹਾਂ ਦਾ ਭਗਤੀ-ਭਾਵ ਤੇ ਮਾਲਕ ਪ੍ਰਤੀ ਪਿਆਰ ਦੀ ਇੰਤਹਾ ਦਾ ਹੀ ਸਾਰ ਹੈ ਜੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪ ਜੀ ਦੇ ਘਰ ਅਵਤਾਰ ਧਾਰ ਕੇ ਆਪ ਜੀ ਨੂੰ ਹੋਰ ਵੀ ਉੱਚਾ ਦਰਜਾ ਪ੍ਰਦਾਨ ਕੀਤਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 15 ਅਗਸਤ 1967 ਨੂੰ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਅਤੇ ਅਤੀ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੇ ਘਰ ਪੈਦਾ ਹੋਏ ਪੂਜਨੀਕ ਗੁਰੂ ਜੀ ਆਦਰਯੋਗ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ ਅਤੇ ਪੂਜਨੀਕ ਮਾਤਾ-ਪਿਤਾ ਦੇ ਲਗਭਗ 18 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਉਹਨਾਂ ਦੇ ਘਰ ਅਵਤਾਰ ਧਾਰਿਆ ਪੂਜਨੀਕ ਗੁਰੂ ਜੀ ਆਪਣੇ ਮਾਤਾ-ਪਿਤਾ ਕੋਲ ਕੇਵਲ 23 ਸਾਲ ਦੀ ਉਮਰ ਤੱਕ ਹੀ ਰਹੇ ਪੂਜਨੀਕ ਗੁਰੂ ਜੀ ਉਦੋਂ 23 ਸਾਲ ਦੇ ਹੀ ਸਨ ਜਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਪਾਸ ਬੁਲਾਇਆ ਅਤੇ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ’ਚ ਗੱਦੀਨਸ਼ੀਨ ਕਰ ਲਿਆ
ਪੂਜਨੀਕ ਬਾਪੂ ਜੀ ਦਾ ਆਪਣੇ ਲਾਡਲੇ ਨਾਲ ਬੇਹੱਦ ਪਿਆਰ ਸੀ ਪੂਜਨੀਕ ਬਾਪੂ ਜੀ ਆਪਣੇ ਦਿਲ ਦੇ ਟੁਕੜੇ ਨੂੰ ਹਰ ਸਮੇਂ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੇ ਅਤੇ ਕਿਤੇ ਦੂਰ ਜਾਣ ’ਤੇ ਮੱਛੀ ਵਾਂਗ ਤੜਫ ਜਾਂਦੇ ਉਹਨਾਂ ਦਾ ਇਹ ਵੈਰਾਗ ਨਾ ਸਹਿਣਯੋਗ ਹੁੰਦਾ ਆਪਣੇ ਲਾਲ ਪ੍ਰਤੀ ਉਹਨਾਂ ਦੀ ਇਹ ਸਮਰਪਣ ਭਾਵਨਾ ਬੇਮਿਸਾਲ ਸੀ ਆਪਣੇ ਲਾਡਲੇ ਪੂਜਨੀਕ ਗੁਰੂ ਜੀ ਨੂੰ ਆਪਣੇ ਹੱਥਾਂ ਨਾਲ ਚੂਰੀ ਖਵਾਉਣਾ, ਖੇਤਾਂ ’ਚ ਆਪਣੇ ਨਾਲ ਆਪਣੇ ਮੋਢਿਆਂ ’ਤੇ ਬਿਠਾ ਕੇ ਘੁਮਾਉਣ ਲਿਜਾਣਾ, ਰਿਸ਼ਤੇਦਾਰੀ ਆਦਿ ’ਚ ਜਿੱਥੇ ਵੀ ਜਾਣਾ ਆਪਣੇ ਨਾਲ ਹੀ ਰੱਖਣਾ, ਭਾਵ ਹਰ ਸਮੇਂ ਉਹ ਆਪਣੇ ਦੁਲਾਰੇ ਨੂੰ ਨਿਹਾਰਦੇ ਰਹਿੰਦੇ ਕਿਉਂਕਿ ਇਸ ਲਈ ਵੀ ਇੱਕ-ਇਕਲੌਤੀ ਸੰਤਾਨ ਤੋਂ ਇਲਾਵਾ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਇੱਕ ਰੱਬੀ ਸ਼ਕਤੀ ਹੈ ਅਤੇ ਤੁਹਾਡੇ ਕੋਲ ਸਿਰਫ਼ 23 ਸਾਲ ਤੱਕ ਹੀ ਰਹਿਣਗੇ ਪੂਜਨੀਕ ਬਾਪੂ ਜੀ ਨੇ ਜਦ ਵੀ ਕਿਤੇ ਖੇਤ ਜਾਂ ਪਿੰਡ ’ਚ ਜਾਣਾ ਹੁੰਦਾ ਤਾਂ ਆਪਣੇ ਲਾਡਲੇ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਲਿਜਾਣਾ ਮੰਨਿਆ ਕਿ ਛੋਟੇ ਬੱਚੇ ਨੂੰ ਤਾਂ ਹਰ ਕੋਈ ਪਿਤਾ ਆਪਣੇ ਮੋਢਿਆਂ ’ਤੇ ਬਿਠਾ ਲੈਂਦਾ ਹੈ
ਪਰ ਪੂਜਨੀਕ ਬਾਪੂ ਜੀ ਨੂੰ ਆਪਣੇ ਲਾਡਲੇ ਪ੍ਰਤੀ ਇੰਨਾ ਜ਼ਿਆਦਾ ਸਨੇਹ ਆਉਂਦਾ ਕਿ ਪੂਜਨੀਕ ਗੁਰੂ ਜੀ ਜਦ 13-14 ਸਾਲ ਦੇ ਹੋਏ ਅਤੇ ਦੂਰ-ਦੂਰ ਤੱਕ ਟੂਰਨਾਮੈਂਟ ਵੀ ਖੇਡ ਆਉਂਦੇ ਪਰ ਖੇਤ ਜਾਂਦੇ ਸਮੇਂ ਪੂਜਨੀਕ ਬਾਪੂ ਜੀ ਉਨ੍ਹਾਂ ਨੂੰ ਆਪਣੇ ਮੋਢਿਆਂ ’ਤੇ ਬਿਠਾ ਕੇ ਹੀ ਲਿਜਾਂਦੇ ਕਿ ਨਹੀਂ, ਖੇਤ ਜਾਣਾ ਹੈ ਤਾਂ ਮੋਢਿਆਂ ’ਤੇ ਬਿਠਾ ਕੇ ਹੀ ਲਿਜਾਣਾ ਹੈ ਉਹ ਆਪਣੇ ਲਾਡਲੇ ਨੂੰ ਕੋਈ ਤਕਲੀਫ ਨਹੀਂ ਦੇਣਾ ਚਾਹੁੰਦੇ ਸਨ ਹਾਲਾਂਕਿ ਪੂਜਨੀਕ ਗੁਰੂ ਜੀ ਬਥੇਰਾ ਕਹਿੰਦੇ ਕਿ ਹੁਣ ਅਸੀਂ ਵੱਡੇ ਹੋ ਗਏ ਹਾਂ, ਸਾਨੂੰ ਮੋਢਿਆਂ ’ਤੇ ਬੈਠਿਆਂ ਸ਼ਰਮ ਆਉਂਦੀ ਹੈ ਪਰ ਨਹੀਂ, ਪੂਜਨੀਕ ਬਾਪੂ ਜੀ ਮੋਢਿਆਂ ’ਤੇ ਬਿਠਾ ਕੇ ਹੀ ਲਿਜਾਂਦੇ ਮੋਢਿਆਂ ’ਤੇ ਬੈਠੇ ਪੂਜਨੀਕ ਗੁਰੂ ਜੀ ਦੇ ਪੈਰ ਪੂਜਨੀਕ ਬਾਪੂ ਜੀ ਦੇ ਗੋਡਿਆਂ ਤੱਕ ਪਹੁੰਚ ਜਾਂਦੇ ਲੋਕੀਂ ਬਾਪ-ਪੁੱਤ ਦੇ ਇਸ ਪਿਆਰ ਭਰੇ ਨਜ਼ਾਰੇ ਨੂੰ ਦੇਖਦੇ ਹੀ ਰਹਿ ਜਾਂਦੇ ਅਤੇ ਇਹ ਅਦਭੁੱਤ ਦ੍ਰਿਸ਼ ਪੂਜਨੀਕ ਬਾਪੂ ਜੀ ਦੀ ਪਹਿਚਾਣ ਵਜੋਂ ਵੀ ਪ੍ਰਸਿੱਧ ਹੋਇਆ ਜਦ ਵੀ ਕੋਈ ਪਿੰਡ ’ਚ ਆ ਕੇ ਨੰਬਰਦਾਰ ਬਾਰੇ ਪੁੱਛਦਾ ਤਾਂ ਲੋਕ ਇਹੀ ਨਿਸ਼ਾਨੀ ਦੱਸਦੇ ਕਿ ਇੱਕ ਹੱਥ ਵਿੱਚ ਊਠਣੀ ਦੀ ਰੱਸੀ ਹੋਵੇਗੀ ਅਤੇ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਮੋਢਿਆਂ ’ਤੇ ਬੈਠਾ ਹੋਵੇਗਾ ਤਾਂ ਸਮਝ ਲੈਣਾ ਕਿ ਇਹੀ ਪਿੰਡ ਸ੍ਰੀ ਗੁਰੂਸਰ ਮੋਡੀਆ ਦੇ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਹਨ ਵਾਕਿਆਈ ਅਜਿਹਾ ਮਹਾਨ ਪਿਤਾ ਦਾ ਪਿਆਰ ਪੂਜਨੀਕ ਬਾਪੂ ਜੀ ਦਾ ਆਪਣੇ ਬੇਟੇ ਪ੍ਰਤੀ ਸੀ ਪੂਜਨੀਕ ਬਾਪੂ ਜੀ ਆਪਣੇ ਬੇਟੇ ’ਤੇ ਪੂਰੀ ਤਰ੍ਹਾਂ ਕੁਰਬਾਨ ਸਨ
ਬੇ-ਇੰਤਹਾ ਤਿਆਗ (ਤਿਆਗ ਦੀ ਮੂਰਤ):-
ਇੱਕ ਬਾਪ ਨੂੰ ਆਪਣੇ ਬੇਟੇ ਨਾਲ ਹੱਦੋਂ ਵੱਧ ਪ੍ਰੇਮ ਹੋਵੇ ਜੋ ਉਸ ਦੀ ਇੱਕ ਪਲ ਦੀ ਵੀ ਜੁਦਾਈ ਨਾ ਸਹਿ ਸਕੇ, ਜਿਸ ਦੇ ਅੰਦਰ ਉਸ ਦੀ ਜਾਨ, ਉਸ ਦੀ ਆਤਮਾ, ਉਸ ਦੇ ਪ੍ਰਾਣ ਹੋਣ ਜਦੋਂ ਉਸ ਤੋਂ ਉਹੀ ਚੀਜ਼ ਮੰਗ ਲਈ ਜਾਵੇ ਤਾਂ ਸੋਚੋ ਉਸ ’ਤੇ ਕੀ ਗੁਜ਼ਰੇਗੀ ਇਹ ਬਹੁਤ ਹੀ ਗੰਭੀਰਤਾ ਦਾ ਵਿਸ਼ਾ ਹੈ ਅਜਿਹਾ ਹੀ ਸਮਾਂ ਪੂਜਨੀਕ ਬਾਪੂ ਜੀ ’ਤੇ ਵੀ ਆਇਆ ਜੋ ਸ਼ਾਇਦ ਉਨ੍ਹਾਂ ਦੀ ਪ੍ਰੀਖਿਆ ਦੀ ਘੜੀ ਹੀ ਆਖੀ ਜਾ ਸਕਦੀ ਹੈ
ਪਰ ਧੰਨ-ਧੰਨ ਕਹੀਏ ਪੂਜਨੀਕ ਬਾਪੂ ਨੂੰ ਜਿਨ੍ਹਾਂ ਨੇ ਇਸ ਸਖ਼ਤ ਪ੍ਰੀਖਿਆ ਦੀ ਘੜੀ ਵਿੱਚ ਆਪਣਾ ਸਭ ਕੁਝ ਵਾਰ ਦੇਣ ’ਚ ਵੀ ਦੇਰ ਨਹੀਂ ਕੀਤੀ ਇਹ ਸਮਾਂ ਸੀ 23 ਸਤੰਬਰ 1990 ਦਾ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਬਾਪੂ ਜੀ ਤੇ ਪੂਜਨੀਕ ਮਾਤਾ ਜੀ ਤੋਂ ਉਹਨਾਂ ਦੇ ਅਤੀ ਲਾਡਲੇ ਇਕਲੌਤੇ ਪੁੱਤਰ ਨੂੰ ਡੇਰਾ ਸੱਚਾ ਸੌਦਾ ਨੂੰ ਸੌਂਪਣ ਨੂੰ ਕਿਹਾ ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਸਤਿਗੁਰੂ ਮੁਰਸ਼ਿਦੇ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਬਚਨਾਂ ’ਤੇ ਉਸੇ ਪਲ ਹੱਸਦੇ-ਹੱਸਦੇ ਫੁੱਲ ਚੜ੍ਹਾਏ ਆਪਣੇ ਹਿਰਦੇ ਦੇ ਟੁਕੜੇ ਨੂੰ ਸਤਿਬਚਨ ਕਹਿੰਦੇ ਹੋਏ ਆਪਣੇ ਸਤਿਗੁਰੂ ਨੂੰ ਅਰਪਣ ਕਰ ਦਿੱਤਾ ਜੁਬਾਂ ’ਚੋਂ ਉਫ ਤੱਕ ਨਾ ਨਿਕਲੀ ਸਗੋਂ ਪੂਜਨੀਕ ਮਾਤਾ-ਪਿਤਾ ਨੇ ਇਹੀ ਬੇਨਤੀ ਕੀਤੀ, ਹੇ ਸਤਿਗੁਰੂ ਜੀ! ਸਾਡਾ ਸਭ ਕੁਝ ਹੀ ਲੈ ਲਓ ਜੀ ਸਭ ਕੁਝ ਤੁਹਾਡਾ ਹੀ ਹੈ ਸਾਡੀ ਜ਼ਮੀਨ-ਜਾਇਦਾਦ ਵੀ ਆਪ ਲੈ ਲਓ, ਸਾਨੂੰ ਤਾਂ ਬਸ ਡੇਰੇ ਵਿੱਚ ਇੱਕ ਕਮਰਾ ਦੇ ਦੇਣਾ ਤਾਂ ਕਿ ਇੱਥੇ ਰਹਿ ਕੇ ਭਜਨ-ਬੰਦਗੀ ਕਰਦੇ ਰਹੀਏ ਅਤੇ ਇਹਨਾਂ ਨੂੰ (ਪੂਜਨੀਕ ਗੁਰੂ ਜੀ ਨੂੰ) ਵੇਖ ਲਿਆ ਕਰਾਂਗੇ ਵਾਕਿਆਈ ਤਿਆਗ ਦੀ ਇਹ ਇੱਕ ਲਾਸਾਨੀ ਘਟਨਾ ਹੈ,
ਜਿਸ ਦਾ ਕਦੇ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਇਨਸਾਨ ਦੀ ਕਲਪਨਾ ਤੋਂ ਪਰ੍ਹੇ ਹੈ ਆਪਣੇ ਸਤਿਗੁਰੂ ਦੇ ਹੁਕਮ ਨੂੰ ਸਿਰ-ਮੱਥੇ ਮੰਨਦੇ ਹੋਏ ਪੂਜਨੀਕ ਬਾਪੂ ਜੀ ਨੇ ਆਪਣੇ ਇਕਲੌਤੇ ਲਾਡਲੇ ਨੂੰ ਪੂਜਨੀਕ ਸਤਿਗੁਰੂ ਜੀ ਦੇ ਚਰਨ-ਕਮਲਾਂ ਵਿੱਚ ਸਮਾਜ ਤੇ ਜੀਵਾਂ ਦੀ ਭਲਾਈ ਲਈ ਅਰਪਿਤ ਕਰ ਦਿੱਤਾ ਇਹ ਪੂਜਨੀਕ ਬਾਪੂ ਜੀ ਅਤੇ ਪੂਜਨੀਕ ਮਾਤਾ ਜੀ ਦਾ ਇੱਕ ਬਹੁਤ ਵੱਡਾ ਬਲਿਦਾਨ ਹੈ ਜੋ ਇਤਿਹਾਸ ਬਣਿਆ ਜਿਨ੍ਹਾਂ ਨੇ ਆਪਣਾ 23 ਸਾਲ ਦਾ ਨੌਜਵਾਨ ਪੁੱਤਰ, ਜਿਨ੍ਹਾਂ ਦੇ ਤਿੰਨ ਛੋਟੇ-ਛੋਟੇ ਸਾਹਿਬਜ਼ਾਦੇ, ਸਾਹਿਬਜਾਦੀਆਂ ਹਨ, ਹਮੇਸ਼ਾ ਲਈ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਹੈ ਅਜਿਹੀਆਂ ਮਹਾਨ ਹਸਤੀਆਂ ਦਾ ਕੋਈ ਦੇਣ ਨਹੀਂ ਦੇ ਸਕਦਾ ਹੈ
ਬੇਸ਼ੱਕ ਪੂਜਨੀਕ ਬਾਪੂ ਜੀ ਸਰੀਰਕ ਤੌਰ ’ਤੇ ਅੱਜ ਸਾਡੇ ਵਿਚਕਾਰ ਮੌਜ਼ੂਦ ਨਹੀਂ ਹਨ, ਪਰ ਉਨ੍ਹਾਂ ਦੇ ਆਦਰਸ਼, ਉਨ੍ਹਾਂ ਦੇ ਉੱਤਮ ਸੰਸਕਾਰ, ਉਨ੍ਹਾਂ ਦੇ ਨਕਸ਼ੇ-ਕਦਮ ਅੱਜ ਵੀ ਸਾਨੂੰ ਮਾਨਵਤਾ ਪ੍ਰਤੀ ਸਭ ਕੁਝ ਅਰਪਿਤ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਕਰਦੇ ਰਹਿਣਗੇ ਉਨ੍ਹਾਂ ਦਾ ਸਮੁੱਚਾ ਜੀਵਨ ਤਿਆਗ ਦੀ ਅਮਰ-ਗਾਥਾ ਹੈ ਅਤੇ ਜੋ ਕਿ ਸਮਾਜ ਲਈ ਬੇਮਿਸਾਲ ਕੁਰਬਾਨੀ ਹੈ ਇਸ ਦੇ ਲਈ ਜਿੰਨਾ ਵੀ ਸ਼ੁਕਰੀਆ ਅਦਾ ਕਰੀਏ ਘੱਟ ਹੈ ਧੰਨ-ਧੰਨ ਹੀ ਕਹਿ ਸਕਦੇ ਹਾਂ ਪੂਜਨੀਕ ਬਾਪੂ ਜੀ ਨੂੰ ਕੋਟਿਨ-ਕੋਟਿ ਨਮਨ ਕਰਦੇ ਹਾਂ ਅਤੇ ਪੂਜਨੀਕ ਬਾਪੂ ਜੀ ਪ੍ਰਤੀ ਇਹੀ ਸੱਚੀ ਸ਼ਰਧਾਂਜਲੀ ਹੈ
ਪੂਜਨੀਕ ਬਾਪੂ ਜੀ ਦਾ ਇਹ ਪਵਿੱਤਰ ਦਿਹਾੜਾ 5 ਅਕਤੂਬਰ ਨੂੰ ਹਰ ਸਾਲ ਡੇਰਾ ਸੱਚਾ ਸੌਦਾ ਵਿੱਚ ਸਾਧ-ਸੰਗਤ ਪਰਮਾਰਥੀ ਦਿਵਸ ਦੇ ਨਾਂਅ ਨਾਲ ਮਨਾਉਂਦੀ ਹੈ ਇਸ ਦਿਨ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ