ਪਨੀਰ ਭੁਰਜੀ
Table of Contents
Paneer Bhurji ਸਮੱਗਰੀ:
- 250 ਗ੍ਰਾਮ ਕਦੂਕਸ ਕੀਤਾ ਪਨੀਰ,
- 1 ਟੀਸਪੂਨ ਅਦਰਕ,
- 4-5 ਲਸਣ ਦੀਆਂ ਪੀਸੀਆਂ ਹੋਈਆਂ ਕਲੀਆ,
- ਇੱਕ ਹਰੀ ਮਿਰਚ ਬਾਰੀਕ ਕੱਟੀ,
- ਦੋ ਮੱਧਮ ਪਿਆਜ,
- 1 ਬਰੀਕ ਕੱਟਿਆ ਟਮਾਟਰ ਅਤੇ ਸ਼ਿਮਲਾ ਮਿਰਚ,
- 1/4 ਟੀ ਸਪੂਨ ਗਰਮ ਮਸਾਲਾ ਪਾਊਡਰ,
- 1/4 ਟੀਸਪੂਨ ਹਲਦੀ ਪਾਊਡਰ,
- 1/2 ਲਾਲ ਮਿਰਚ ਪਾਊਡਰ,
- 1 ਟੀਸਪੂਨ ਧਨੀਆ ਪਾਊਡਰ,
- 2 ਟੇਬਲ ਸਪੂਨ ਦੁੱਧ,
- ਇੱਕ ਟੀ ਸਪੂਨ ਨਿੰਬੂ ਦਾ ਰਸ,
- 1 ਟੇਬਲਸਪੂਨ ਤੇਲ,
- 2 ਟੇਬਲ ਸਪੂਨ ਬਰੀਕ ਕੱਟਿਆ ਹਰਾ ਧਨੀਆ,
- ਨਮਕ
Paneer Bhurji ਬਣਾਉਣ ਦੀ ਵਿਧੀ:
ਇੱਕ ਕੜਾਹੀ ’ਚ ਮੱਧਮ ਸੇਕੇ ’ਤੇ ਤੇਲ ਗਰਮ ਕਰੋ ਉਸ ’ਚ ਜੀਰਾ ਪਾਓ ਜਦੋਂ ਜੀਰਾ ਫੁੱਟਣ ਲੱਗੇ ਉਦੋਂ ਉਸ ’ਚ ਕੱਦੂਕਸ ਕੀਤਾ ਹੋਇਆ ਅਦਰਕ, ਪੀਸਿਆ ਹੋਇਆ ਲਸਣ ਅਤੇ ਬਾਰੀਕ ਕੱਟੀ ਹੋਈ ਹਰੀ ਮਿਰਚ ਪਾ ਕੇ ਇੱਕ ਮਿੰਟ ਤੱਕ ਭੁੰਨ ਲਓ
- ਬਾਰੀਕ ਕੱਟਿਆਂ ਹੋਇਆ ਪਿਆਜ ਪਾਓ ਅਤੇ ਉਸਨੂੰ ਹਲਕੇ ਭੂਰੇ ਰੰਗ ਦਾ ਹੋਣ ਤੱਕ ਭੁੰਨ ਲਓ
- ਬਾਰੀਕ ਕੱਟਿਆ ਹੋਇਆ ਟਮਾਟਰ ਅਤੇ ਸ਼ਿਮਲਾ ਮਿਰਚ ਪਾਓ ਟਮਾਟਰ ਨੂੰ ਨਰਮ ਹੋਣ ਤੱਕ ਪਕਾਓ, ਇਸ ’ਚ ਲਗਭਗ 2-3 ਮਿੰਟ ਦਾ ਸਮਾਂ ਲੱਗੇਗਾ
- ਗਰਮ ਮਸਾਲਾ ਪਾਊਡਰ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਫਿਰ ਦੁੱਧ ਪਾਓ
- ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ 1 ਮਿੰਟ ਤੱਕ ਪੱਕਣ ਦਿਓ ਕੱਦੂਕਸ ਕੀਤਾ ਪਨੀਰ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ
- 3-4 ਮਿੰਟਾਂ ਤੱਕ ਮਿਸ਼ਰਣ ਨੂੰ ਪੱਕਣ ਦਿਓ ਮਿਸ਼ਰਣ ਨੂੰ ਚਿਪਕਣ ਤੋਂ ਬਚਾਉਣ ਲਈ ਥੋੜ੍ਹਾ ਥੋੜ੍ਹਾ ਚਮਚ ਨਾਲ ਹਿਲਾਉਂਦੇ ਰਹੋ
- ਸੇਕੇ ਨੂੰ ਬੰਦ ਕਰਕੇ ਤਿਆਰ ਪਨੀਰ ਭੁਰਜੀ ਨੂੰ ਪਰੋਸਣ ਵਾਲੇ ਕਟੋਰੇ ’ਚ ਕੱਢ ਲਓ