ਪਾਣੀ, ਜੰਗਲ ਅਤੇ ਜ਼ਮੀਨ ਤੋਂ ਬਿਨਾਂ ਸਾਡੀ ਕੁਦਰਤ ਅਧੂਰੀ -ਵਿਸ਼ਵ ਕੁਦਰਤ ਸੁਰੱਖਿਆ ਦਿਵਸ ਮਨੁੱਖ ਨੂੰ ਇਹ ਯਾਦ ਦਿਵਾਉਣ ਦਾ ਦਿਨ ਹੈ ਕਿ ਅਸੀਂ ਆਪਣੀ ਕੁਦਰਤ ਨੂੰ ਹਰ ਤਰ੍ਹਾਂ ਨਾਲ ਪੋਸ਼ਿਤ ਕਰਨਾ ਹੈ ਸੁਰੱਖਿਆ ਕਰਨੀ ਹੈ ਕੁਦਰਤ ’ਚ ਪਾਣੀ, ਜੰਗਲ ਅਤੇ ਜ਼ਮੀਨ ਤਿੰਨੋਂ ਤੱਤ ਆਉਂਦੇ ਹਨ ਇਹ ਤਿੰਨੋਂ ਅਜਿਹੇ ਤੱਤ ਹਨ ਜਿਨ੍ਹਾਂ ਬਿਨਾਂ ਸਾਡੀ ਕੁਦਰਤ ਪੂਰਨ ਨਹੀਂ ਕਹੀ ਜਾ ਸਕਦੀ ਹੈ ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਵੀ ਸੰਕਟ ’ਚ ਹੈ ਦੁਨੀਆ ’ਚ ਖੁਸ਼ਹਾਲ ਦੇਸ਼ ਉਹੀ ਹੈ ਜਿੱਥੇ ਇਹ ਤਿੰਨੋਂ ਤੱਤ ਭਰਪੂਰ ਮਾਤਰਾ ’ਚ ਹੋਣ
ਵਿਸ਼ਵ ਕੁਦਰਤ ਸੁਰੱਖਿਆ ਦਿਵਸ ਸਾਲ 1972 ’ਚ ਸਵੀਡਨ ਦੇ ਸਟਾੱਕਹੋਮ ’ਚ ਹੋਏ ਮਨੁੱਖ ਵਾਤਾਵਰਨ ’ਤੇ ਸੰਯੁਕਤ ਰਾਸ਼ਟਰ ਸੰਮੇਲਨ ’ਚ ਕੀਤੀ ਗਈ ਸੀ ਵੈਸ਼ਵਿਕ ਵਾਤਾਵਰਨ ਕਾਰਵਾਈ ਦੀ ਮਹੱਤਵਪੂਰਨ ਜ਼ਰੂਰਤ ਨੂੰ ਪਹਿਚਾਨਦੇ ਹੋਏ ਸੰਯੁਕਤ ਰਾਸ਼ਟਰ ਮਹਾਂਸਭਾ ਨੇ 28 ਜੁਲਾਈ ਨੂੰ ਕੁਦਰਤ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇਸਨੂੰ ਇੱਕ ਦਿਵਸ ਦੇ ਰੂਪ ’ਚ ਮਨਾਉਣ ਦਾ ਫੈਸਲਾ ਲਿਆ ਹਰ ਸਾਲ ਇਸ ਦਿਨ ਨੂੰ ਦੁਨੀਆ ਭਰ ਦੇ ਲੋਕ ਕੁਦਰਤ ਦੀ ਸੁਰੱਖਿਆ ਨੂੰ ਸਾਡੇ ਗ੍ਰਹਿ ਦੀ ਦੇਖਭਾਲ ਅਤੇ ਸੁਰੱਖਿਆ ਦੇ ਬਿਹਤਰੀਨ ਤਰੀਕਿਆਂ ’ਚੋਂ ਇੱਕ ਦੇ ਰੂਪ ’ਚ ਮਨਾਉਂਦੇ ਹਨ
ਇਹ ਦਿਨ ਗ੍ਰਹਿ ਦੇ ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਦੇ ਮਹੱਤਵਪੂਰਨ ਮਹੱਤਵ ਨੂੰ ਯਾਦ ਕਰਾਉਂਦਾ ਹੈ ਉਨ੍ਹਾਂ ਲੋਕਾਂ ਦੇ ਯਤਨਾਂ ਅਤੇ ਸਫਲਤਾਵਾਂ ਨੂੰ ਅੱਗੇ ਲਿਆਉਂਦਾ ਹੈ, ਜੋ ਹਰ ਦਿਨ ਕੁਦਰਤ ਨੂੰ ਬਚਾਉਣ ’ਚ ਲੱਗੇ ਹਨ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਹੁਤ ਵੱਡੀਆਂ ਹਨ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਚੁਣੌਤੀਆ ਦਾ ਹੱਲ ਵੀ ਸਾਡੀ ਪਹੁੰਚ ’ਚ ਹੈ ਵਿਸ਼ਵ ਕੁਦਰਤ ਸੁਰੱਖਿਆ ਦਿਵਸ ਸਿਰਫ ਚਿੰਤਨ ਦਾ ਦਿਨ ਨਹੀਂ ਹੈ, ਸਗੋਂ ਆਪਣੀ ਕੁਦਰਤ ਨੂੰ ਬਚਾਉਣ ਲਈ ਇਹ ਇੱਕ ਅਪੀਲ ਹੈ ਸਾਨੂੰ ਇਸ ਅਪੀਲ ਨੂੰ ਗੰਭੀਰਤਾ ਨਾਲ ਲੈ ਕੇ ਕੁਦਰਤ ਨੂੰ ਸੰਭਾਲਣ, ਸਹੇਜਣ ’ਚ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਉਣੀ ਚਾਹੀਦੀ ਹੈ
ਕੁਦਰਤੀ ਜੰਗਲਾਂ ਦੀ ਕਟਾਈ ਅਤੇ ਜੰਗਲੀ ਜੀਵ ਵਪਾਰ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਅਸੀਂ ਕਰ ਰਹੇ ਹਾਂ ਹਰ ਕਿਸੇ ਨੂੰ ਹਰਿਤ ਜੀਵਨਸ਼ੈਲੀ ਅਪਨਾਉਣ ਲਈ ਆਪਣੇ ਰੂਟੀਨ ਦੇ ਜੀਵਨ ’ਚ ਵਾਤਾਵਰਨ ਦੇ ਅਨੁਕੂਲ ਗਤੀਵਿਧੀਆਂ ਨੂੰ ਵਾਧਾ ਦੇਣਾ ਚਾਹੀਦਾ ਹੈ ਸਵੱਛ ਭਾਰਤ ਅਭਿਆਨ, ਪ੍ਰੋਜੈਕਟ ਟਾਈਗਰ, ਭਵਿੱਖ ਲਈ ਮੈਂਗ੍ਰੋਵ (ਐੱਮਐੱਫਐੱਫ) ਕੁਝ ਅਜਿਹੀ ਪਹਿਲ ਹੈ, ਜਿਸਨੂੰ ਭਾਰਤ ਨੇ ਕੁਦਰਤ ਦੀ ਸੁਰੱਖਿਆਂ ਲਈ ਸ਼ੁਰੂ ਕੀਤਾ ਹੈ ਵਿਸ਼ਵ ਕੁਦਰਤ ਦਿਵਸ ਸਾਡੇ ਗ੍ਰਹਿ ਦੇ ਕੁਦਰਤੀ ਸੰਸਾਧਨਾਂ ਨੂੰ ਸੁਰੱਖਿਅਤ ਕਰਨ ਲਈ ਜਾਗਰੂਕ ਕਰਦਾ ਹੈ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਜੈਵ ਵਿਵਧਤਾ ਦੇ ਨੁਕਸਾਨ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਿਸ਼ਵ ’ਚ ਕੁਦਰਤ ਦਾ ਸੁਰੱਖਿਆ ਦਿਵਸ ਇੱਕ ਉਮੀਦ ਲਈ ਖੜ੍ਹਾ ਹੈ
Table of Contents
ਕੁਝ ਆਸਾਨ ਬਦਲਾਅ ਨਾਲ ਕਰੋ ਵਾਤਾਵਰਨ ਦੀ ਸੰਭਾਲ
ਅਸੀਂ ਕੁਝ ਆਸਾਨ ਬਦਲਾਅ ਕਰਕੇ ਆਪਣੀ ਜੀਵਨਸ਼ੈਲੀ ਨੂੰ ਬਿਹਤਰ ਬਣਾ ਸਕਦੇ ਹਾਂ ਸਿੰਗਲ ਯੂਜ਼ ਪਲਾਸਟਿਕ ਦੀ ਜਿੰਨੀ ਜਲਦੀ ਹੋ ਸਕੇ, ਓਨੀ ਜਲਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਆਪਣੀਆਂ ਗੱਡੀਆਂ ਛੱਡ ਕੇ ਜਨਤਕ ਆਵਾਜਾਈ ਸਹੂਲਤਾਂ ਦੀ ਵਰਤੋਂ ਕਰੋ ਪਾਣੀ ਦੀ ਬੱਚਤ ਕਰਨਾ ਆਪਣੀ ਆਦਤ ਬਣਾਓ ਚੰਗੀਆਂ ਆਦਤਾਂ ਲਈ ਦੂਜਿਆਂ ਨੂੰ ਪ੍ਰੇਰਿਤ ਕਰੋ ਜਨਤਕ ਥਾਵਾਂ ਸਾਫ ਕਰਕੇ ਦੂਜਿਆਂ ਨੂੰ ਸੁਨੇਹਾ ਦੇ ਸਕਦੇ ਹੋ ਇੱਕ ਛੋਟਾ ਜਿਹਾ ਰੈਪਰ ਚੁੱਕ ਕੇ ਵੀ ਪ੍ਰੇਰਨਾ ਸਰੋਤ ਬਣਿਆ ਜਾ ਸਕਦਾ ਹੈ ਸਥਾਨਕ ਸਫਾਈ ਯਤਨਾਂ ਜਾਂ ਸੁਰੱਖਿਆ ਪ੍ਰੋਜੈਕਟਾਂ ’ਚ ਸਾਡੀ ਹਿੱਸੇਦਾਰੀ ਜ਼ਰੂਰ ਹੋਵੇ ਇਸ ਨਾਲ ਵੱਡਾ ਪਰਿਵਰਤਨ ਲਿਆਂਦਾ ਜਾ ਸਕਦਾ ਹੈ ਇਨ੍ਹਾਂ ਛੋਟੇ ਛੋਟੇ ਯਤਨਾਂ ਨਾਲ ਅਸੀਂ ਆਪਣੇ ਜੀਵਨ ’ਚ ਵੱਡਾ ਕੰਮ ਕਰ ਸਕਦੇ ਹਾਂ ਵਾਤਾਵਰਨ ਨੂੰ ਬਿਹਤਰ ਬਣਾ ਸਕਦੇ ਹਾਂ
ਕੁਦਰਤ ਨੂੰ ਦਿਓ ਤੋਹਫਾ
ਕੁਦਰਤ ਨੇ ਸਾਨੂੰ ਬਹੁਤ ਹੀ ਬਿਹਤਰ ਵਸਤੂਆਂ ਦਿੱਤੀਆਂ ਹਨ, ਅਜਿਹੇ ’ਚ ਸਾਡਾ ਵੀ ਕਰਤੱਵ ਬਣਦਾ ਹੈ ਕਿ ਅਸੀਂ ਕੁਦਰਤ ਨੂੰ ਕੁਝ ਦੇਈਏ ਸਾਨੂੰ ਕੁਦਰਤ ਸਹੇਜਣ ਲਈ ਜ਼ਮੀਨ ’ਚ ਉਪਲਬੱਧ ਪਾਣੀ ਦੀ ਉਦੋਂ ਹੀ ਵਰਤੋਂ ਕਰਨੀ ਚਾਹੀਦੀ ਹੈ, ਜਦੋਂ ਸਾਨੂੰ ਸਖ਼ਤ ਜ਼ਰੂਰਤ ਹੋਵੇ ਵਰਤੇ ਗਏ ਪਾਣੀ ਦਾ ਚੱਕਰੀਕਰਨ ਕਰੋ, ਤਾਂ ਕਿ ਪਾਣੀ ਦੀ ਉਪਯੋਗਤਾ ਬਣੀ ਰਹੇ ਜ਼ਮੀਨ ਦੇ ਪਾਣੀ ਨੂੰ ਫਿਰ ਤੋਂ ਪੱਧਰ ’ਤੇ ਲਿਆਉਣ ਲਈ ਬਰਸਾਤੀ ਪਾਣੀ ਨੂੰ ਸਹੇਜਣ ਦੀ ਵਿਵਸਥਾ ਕਰੋ ਘਰ, ਦਫਤਰ ਜਾਂ ਹੋਰ ਕਿਸੇ ਥਾਂ ’ਤੇ ਪਾਣੀ ਨੂੰ ਖੁੱਲ੍ਹਿਆਂ ਅਤੇ ਵਿਅਰਥ ਨਾ ਵਹਿਣ ਦਿਓ ਕੁਦਰਤ ਸਹੇਜਣ ਲਈ ਸਿਰਫ ਸਰਕਾਰ ਦੇ ਹੀ ਭਰੋਸੇ ਨਾ ਰਹੋ, ਆਪਣੇ ਪੱਧਰ ’ਤੇ ਯਤਨ ਕਰਕੇ ਬਦਲਾਅ ’ਚ ਆਪਣਾ ਯੋਗਦਾਨ ਦਿਓ
ਡਿਜੀਟਲ ਯੁੱਗ ’ਚ ਕਾਗਜ਼ ਦੀ ਵਰਤੋਂ ਨੂੰ ਖ਼ਤਮ ਕਰ ਦਿਓ
ਇੱਕ ਸਮਾਂ ਸੀ, ਜਦੋਂ ਕਿਸੇ ਵੀ ਤਰ੍ਹਾਂ ਦੇ ਬਿੱਲ ਆਦਿ ਅਸੀਂ ਕਾਗਜ਼ ’ਤੇ ਪ੍ਰਿੰਟ ਦੇ ਰੂਪ ’ਚ ਲੈਂਦੇ ਸੀ ਹੁਣ ਡਿਜ਼ੀਟਲ ਯੁੱਗ ਆ ਗਿਆ ਹੈ ਅਜਿਹੇ ’ਚ ਅਸੀਂ ਬਿੱਲ ਆਦਿ ਡਿਜ਼ੀਟਲ ਤਰੀਕੇ ’ਚ ਲੈ ਸਕਦੇ ਹਾਂ ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਮੋਬਾਈਲ ਦੇ ਬਿੱਲ, ਖਾਣੇ ਦਾ ਬਿੱਲ, ਬੱਸਾਂ ’ਚ ਟਿਕਟ ਆਦਿ ਨੂੰ ਡਿਜ਼ੀਟਲ ਕੀਤਾ ਜਾ ਰਿਹਾ ਹੈ ਜ਼ਿਆਦਾਤਰ ਕੰਪਨੀਆਂ ਵੀ ਡਿਜ਼ੀਟਲ ਬਿੱਲ ਸਾਨੂੰ ਭੇਜਦੀਆਂ ਹਨ, ਤਾਂ ਕਿ ਕਾਗਜ਼ ਦੀ ਖਪਤ ਘੱਟ ਹੋਵੇ ਪੰਪ ਤੋਂ ਪਰਚੀ ਉਦੋਂ ਲਓ, ਜਦੋਂ ਸਾਨੂੰ ਜ਼ਰੂਰਤ ਹੋਵੇ ਮੋਬਾਈਲ ਬਿੱਲ ਨੂੰ ਡਿਜ਼ੀਟਲ ਲੈ ਕੇ ਉਸਦਾ ਭੁਗਤਾਨ ਕਰੋ ਜਦੋਂ ਤੱਕ ਜ਼ਰੂਰੀ ਨਾ ਹੋਵੇ, ਕਾਗਜ਼ ਦੀ ਬੱਚਤ ਕਰੋ, ਤਾਂ ਕਿ ਅਸੀਂ ਦਰਖੱਤਾਂ ਦੀ ਜ਼ਿਆਦਾ ਕਟਾਅ ਹੋਣ ਤੋਂ ਰੋਕ ਸਕੀਏ ਪ੍ਰਦੂਸ਼ਣ ਫੈਲਾਉਣ ਤੋਂ ਤੌਬਾ ਕਰੋ ਖੁਦ ਨੂੰ ਫਿੱਟ ਰੱਖਣ ਅਤੇ ਕੁਦਰਤ ਨੂੰ ਸਹੀ ਰੱਖਣ ਲਈ ਪੈਦਲ ਚੱਲਣ ਦੀ ਵੀ ਆਦਤ ਪਾਓ ਜਾਂ ਫਿਰ ਸਾਈਕਲ ਦਾ ਇਸਤੇਮਾਲ ਕਰੋ
ਕੁਦਰਤ, ਵਾਤਾਵਰਨ ਦੀ ਸੁਰੱਖਿਆ ਲਈ ਯਤਨ ਜਾਰੀ ਰੱਖੋ: ਪ੍ਰੋ. ਰਾਮ ਸਿੰਘ
ਪ੍ਰਸਿੱਧਾ ਵਾਤਾਵਰਨ ਜੀਵ ਵਿਗਿਆਨੀ ਪ੍ਰੋ. ਰਾਮ ਸਿੰਘ ਕਹਿੰਦੇ ਹਨ ਕਿ ਕੁਦਰਤ ਅਤੇ ਵਾਤਾਵਰਣ ਦੀ ਸੁਰੱਖਿਆਂ ਨੂੰ ਲੈ ਕੇ ਗੱਲਾਂ ਕਰਨਾ ਤਾਂ ਪ੍ਰੇਰਨਾਦਾਇ ਹੋ ਸਕਦਾ ਹੈ, ਇਸ ਤੋਂ ਵੀ ਬਿਹਤਰ ਕਰਨਾ ਹੈ ਤਾਂ ਇਸ ’ਤੇ ਕੁਝ ਕੰਮ ਵੀ ਕੀਤਾ ਜਾਵੇ ਇਹ ਵੀ ਜਾਣ ਲਓ ਕਿ ਕੁਦਰਤ, ਵਾਤਾਵਰਨ ਦੀ ਸੁਰੱਖਿਆਂ ਸਿਰਫ ਸਫਾਈ ਤੱਕ ਸੀਮਤ ਨਹੀਂ ਹੈ ਸਾਨੂੰ ਆਪਣੇ ਆਸ-ਪਾਸ ਦਾ ਮਾਹੌਲ ਹਰ ਤਰ੍ਹਾਂ ਨਾਲ ਬਿਹਤਰ ਬਣਾਉਣਾ ਹੋਵੇਗਾ ਪਾਣੀ ਦੇ ਸਰੋਤ ਵਧਾਉਣੇ ਹੋਣਗੇ, ਬੂਟੇ ਜ਼ਿਆਦਾ ਲਗਾਉਣੇ ਹੋਣਗੇ, ਵਾਟਰ ਹਾਰਵੇਸਟਿੰਗ ਸਿਸਟਮ ਵਧਾਉਣੇ ਹੋਣਗੇ ਮੀਂਹ ਦੇ ਸਮੇਂ ਲੱਖਾਂ ਗੈਲਨ ਪਾਣੀ ਸਾਡੇ ਆਸ-ਪਾਸ ਨਾਲਿਆਂ ’ਚ ਵਹਿ ਜਾਂਦਾ ਹੈ ਚੰਗਾ ਹੋਵੇਗਾ ਕਿ ਬਰਸਾਤੀ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ’ਤੇ ਵਾਟਰ ਹਾਰਵੈਸਟਿੰਗ ਸਿਸਟਮ ਲਾਏ ਜਾਣ ਇਹ ਵੀ ਸਮੇਂ ਦੀ ਮੰਗ ਹੈ ਵਧਦੇ ਤਾਪਮਾਨ, ਲੰਬੇ ਸਮੇਂ ਤੱਕ ਸੋਕਾ ਅਤੇ ਮੌਸਮ ਦੀਆਂ ਘਟਨਾਵਾਂ ਵੀ ਆਮ ਹੋ ਰਹੀਆਂ ਹਨ ਅਜਿਹੇ ’ਚ ਪਾਣੀ ਦੀ ਕਮੀ ਵਧ ਰਹੀ ਹੈ ਅਤੇ ਖਾਧ ਸੁਰੱਖਿਆ ਨੂੰ ਖ਼ਤਰਾ ਹੈ ਕੁਦਰਤ ਅਤੇ ਵਾਤਾਵਰਨ ਦੀ ਸੁਰੱਖਿਆਂ ਲਈ ਅਸੀਂ ਯਤਨ ਜਾਰੀ ਰੱਖਣੇ ਹਨ ਹਰ ਕਿਸੇ ਦਾ ਸਕਾਰਾਤਮਕ ਯੋਗਦਾਨ ਇਸ ’ਚ ਹੋਵੇ, ਤਦ ਅਸੀਂ ਸੁਧਾਰ ਲਿਆ ਸਕਾਂਗੇ
ਪੇਂਡੂ ਜੀਵਨ ’ਚ ਵੀ ਹੋਏ ਬਦਲਾਅ ਨਾਲ ਕੁਦਰਤ ਪ੍ਰਭਾਵਿਤ
ਇੱਕ ਸਮਾਂ ਸੀ ਜਦੋਂ ਵਿਅਕਤੀ ਆਪਣੇ ਖੇਤਾਂ ’ਚ ਕੁਦਰਤੀ ਸੰਸਾਧਨਾਂ ਦਾ ਹੀ ਇਸਤੇਮਾਲ ਕਰਦਾ ਸੀ ਸਰੀਰਕ ਮਿਹਨਤ ਜ਼ਿਆਦਾ ਕਰਦਾ ਸੀ, ਪਰ ਹੁਣ ਸਮਾਂ ਕਾਫੀ ਬਦਲ ਗਿਆ ਹੈ ਪਸ਼ੂਆਂ ਦਾ ਜੋ ਚਾਰਾ ਸਿਰ ’ਤੇ ਰੱਖ ਕੇ ਲਿਆਂਦਾ ਜਾਂਦਾ ਸੀ, ਅੱਜ ਉਹ ਮੋਟਰਸਾਈਕਲ, ਗੱਡੀਆਂ ’ਚ ਲਿਆਂਦਾ ਜਾਣ ਲੱਗਿਆ ਹੈ ਇਸਦੇ ਦੋ ਨੁਕਸਾਨ ਹੋਏ ਹਨ ਇੱਕ ਤਾਂ ਸਰੀਰਕ ਮਿਹਨਤ ਘੱਟ ਹੋਈ ਹੈ ਅਤੇ ਵਾਹਨਾਂ ਨਾਲ ਸਾਡਾ ਵਾਤਾਵਰਨ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਿਹਾ ਹੈ ਰਈਸੀ ’ਚ ਵੀ ਜੇਕਰ ਲੋਕ ਖੇਤੀ ਕਰਨਾ ਪਸੰਦ ਕਰਦੇ ਹਨ ਤਾਂ ਫਿਰ ਆਪਣੇ ਉਸ ਸੱਭਿਆਚਾਰ ’ਚ ਵੀ ਵਾਪਸ ਜਾਣਾ ਚਾਹੀਦਾ, ਜਿੱਥੇ ਚੰਗਾ ਵਾਤਾਵਰਨ ਮਿਲਦਾ ਹੈ ਚੰਗੀ ਫਿਟਨੈੱਸ ਮਿਲਦੀ ਹੈ ਖੇਤੀ-ਕਿਸਾਨਾਂ ’ਚ ਸਹੀ ਤਰੀਕੇ ਨਾਲ ਸਰੀਰਕ ਮਿਹਨਤ ਕੀਤੀ ਜਾਵੇ ਤਾਂ ਫਿਜ਼ੀਕਲ ਫਿਟਨੈੱਸ ਲਈ ਕਿਸੇ ਜਿੰਮ ਦੀ ਜ਼ਰੂਰਤ ਨਹੀਂ ਹੋਵੇਗੀ
ਕੁਦਰਤ ਦੀ ਸੁਰੱਖਿਆ ’ਚ ਡੇਰਾ ਸੱਚਾ ਸੌਦਾ ਦਾ ਲਾਜਵਾਬ ਯਤਨ
ਪੌਦਾਰੋਪਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵਿਸ਼ਵ ਰਿਕਾਰਡ ਦਰਜ ਹੋ ਗਏ ਹਨ, ਜਿਨ੍ਹਾਂ ’ਚ ਸਾਲ 2009 ’ਚ 15 ਅਗਸਤ ਨੂੰ ਅਭਿਆਨ ਦੀ ਸ਼ੁਰੂਆਤ ਦੇ ਦਿਨ ਸਿਰਫ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਗਾਉਣਾ, ਇਸੇ ਦਿਨ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਪੌਦੇ ਲਗਾਉਣਾ ਇਸ ਤੋਂ ਦੋ ਸਾਲ ਬਾਅਦ 15 ਅਗਸਤ 2011 ’ਚ ਸਿਰਫ ਇੱਕ ਘੰਟੇ ’ਚ 19,45,535 ਪੌਦੇ ਲਗਾਉਣਾ ਅਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਉਦੋਂ ਬਣਿਆ ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਵਿਸ਼ਵ ਭਰ ’ਚ ਸਿਰਫ 1 ਘੰਟੇ ’ਚ 20 ਲੱਖ 39 ਹਜ਼ਾਰ 747 ਪੌਦੇ ਲਗਾ ਦਿੱਤੇ
ਡੇਰਾ ਸੱਚਾ ਸੌਦਾ ਦਾ ਹਰ ਕੰਮ ਮਾਨਵਤਾ ਭਲਾਈ ਦੇ ਨਾਲ-ਨਾਲ ਕੁਦਰਤ ਦੀ ਸੁਰੱਖਿਆ ਲਈ ਜ਼ੋਰ ਦਿੰਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪੀਲ ’ਤੇ ਡੇਰਾ ਸੱਚਾ ਸੌਦਾ ਦੇ ਕਰੋੜਾਂ ਸੇਵਾਦਾਰ ਵਾਤਾਵਰਨ ਨੂੰ ਹਰਿਆਲੀ ਯੁਕਤ ਬਣਾਉਣ ਲਈ ਹੁਣ ਤੱਕ ਦੇਸ਼-ਵਿਦੇਸ਼ ’ਚ 17 ਕਰੋੜ ਤੋਂ ਜ਼ਿਆਦਾ ਪੌਦੇ ਲਗਾ ਚੁੱਕੇ ਹਨ ਐਨਾ ਹੀ ਨਹੀਂ, ਇਹ ਸੇਵਾਦਾਰ ਨਾ ਸਿਰਫ ਪੌਦਾਰੋਪਣ ਕਰਦੇ ਹਨ, ਸਗੋਂ ਉਨ੍ਹਾਂ ਦੀ ਸਾਰ ਸੰਭਾਲ ਦਾ ਜਿੰਮਾ ਵੀ ਬਖੂਬੀ ਨਿਭਾਉਂਦੇ ਹਨ ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 168 ਕੰਮਾਂ ’ਚੋਂ ਦਰਜਨਾਂ ਅਜਿਹੇ ਕੰਮ ਹਨ ਜੋ ਕੁਦਰਤ ਦੀ ਸੁਰੱਖਿਆਂ ਨੂੰ ਵਾਧਾ ਦਿੰਦੇ ਹਨ,
ਜਿਵੇਂ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਗਊਸ਼ਾਲਾਵਾਂ ’ਚ ਚਾਰੇ ਲਈ ਭੇਜਣ ਦੀ ਪ੍ਰੇਰਨਾ ਦੇਣਾ, ਪਾਣੀ ਦੀ ਸੁਰੱਖਿਆਂ ਲਈ ਪ੍ਰੇਰਿਤ ਕਰਨਾ, ਜੀਵ ਸੁਰੱਖਿਆ ਦੇ ਤਹਿਤ ਅਵਾਰਾ ਅਤੇ ਬਿਮਾਰ ਪਸ਼ੂ ਪੰਛੀਆਂ ਦਾ ਇਲਾਜ ਕਰਾਉਣਾ ਪੰਛੀ ਬਚਾਓ ਮੁਹਿੰਮ ਦੇ ਤਹਿਤ ਪੰਛੀਆਂ ਲਈ ਘਰਾਂ ਦੀ ਛੱਤ ’ਤੇ ਦਾਣਾ (ਚੋਗਾ) ਅਤੇ ਪਾਣੀ ਦੀ ਵਿਵਸਥਾ ਕਰਨਾ ਦੂਜੇ ਪਾਸੇ ਸਵੱਛ ਸਮਾਜ ਦੇ ਅਨੁਰੂਪ ਸਫਾਈ ਮਹਾਂ ਅਭਿਆਨ ਚਲਾਉਣ ਦੇ ਨਾਲ-ਨਾਲ ਗਰੀਬੀ ਰੇਖਾ ਤੋਂ ਹੇਠਾਂ ਜੋ ਪਰਿਵਾਰ ਆਪਣੇ ਘਰ ’ਚ ਪਖਾਨੇ ਨਹੀਂ ਬਣਾ ਸਕਦੇ, ਸਾਧ-ਸੰਗਤ ਉਨ੍ਹਾਂ ਦੇ ਘਰਾਂ ’ਚ ਪਖਾਨੇ ਬਣਾ ਕੇ ਦਿੰਦੀ ਹੈ ਤਾਂ ਕਿ ਖੁੱਲ੍ਹੇ ’ਚ ਪਖਾਨੇ ਜਾਣਾ ਬੰਦ ਹੋਵੇ ਅਤੇ ਬੈਕਟੀਰੀਆ ਵਾਇਰਸ ਨਾ ਫੈਲੇ ਇਹੀ ਨਹੀਂ, ਕੁਦਰਤੀ ਆਫਤ ਦੀ ਸਥਿਤੀ ਨਾਲ ਨਜਿੱਠਣ ਲਈ ਆਫਤ ਪ੍ਰਬੰਧਨ ਸਿਖਲਾਈ ਦੇਣਾ ਹੜ੍ਹ, ਭੂਚਾਲ, ਬਰਫਬਾਰੀ, ਸੋਕਾ ਆਦਿ ਕੁਦਰਤੀ ਆਫਤਾਂ ਦੇ ਸਮੇਂ ਰਾਹਤ ਪਹੁੰਚਾਉਣਾ ਅਤੇ ਪੁਨਰਵਾਸ ਕਰਵਾਉਣਾ, ਦੂਜੇ ਪਾਸੇ ਪ੍ਰਦੂਸ਼ਣ ਮੁਕਤ ਮੁਹਿੰਮ ਦੇ ਤਹਿਤ ਫਸਲਾਂ ਦੇ ਕਣਾਂ ਨੂੰ ਸਾੜਨ ਦੀ ਬਜਾਏ ਖਾਦ ਅਤੇ ਤੂੜੀ ਬਣਾ ਕੇ ਪ੍ਰਦੂਸ਼ਣ ਅਤੇ ਅਸਥੀਆਂ ਨਾਲ ਪਰਉਪਕਾਰ ਮੁਹਿੰਮ ’ਚ ਮਨੁੱਖੀ ਅਸਥੀਆਂ ਉੱਪਰ ਬੂਟਾ ਲਗਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਆਦਿ