ਮਸ਼ਰੂਮ ਸੂਪ Mushroom Soup Recipe
ਮਸ਼ਰੂਮ-1 ਪੈਕ (200 ਗ੍ਰਾਮ),
ਮੱਖਣ-2 ਟੇਬਲ ਸਪੁਨ,
ਹਰਾ ਧਨੀਆ 1-2 ਟੇਬਲ ਸਪੂਨ,
¬ਕ੍ਰੀਮ 2 ਟੇਬਲ ਸਪੂਨ,
ਨਿੰਬੂ 1,
ਕੌਰਨ ਫਲੋਰ 2 ਟੇਬਲ ਸਪੂਨ,
ਨਮਕ ਇੱਕ ਛੋਟਾ ਚਮਚ ਸਵਾਦ ਅਨੁਸਾਰ,
ਕਾਲੀ ਮਿਰਚ ਤਾਜ਼ਾ ਕੁੱਟੀ 1/4 ਛੋਟਾ ਚਮਚ,
ਅਦਰਕ ਪੇਸਟ 1/2 ਛੋਟਾ ਚਮਚ
Mushroom Soup Recipe ਬਣਾਉਣ ਦਾ ਢੰਗ: –
ਸਭ ਤੋਂ ਪਹਿਲਾਂ ਮਸ਼ਰੂਮ ਨੂੰ ਕੱਪੜੇ ਨਾਲ ਪੂੰਝ ਲਓ ਅਤੇ ਡੰਠਲ ਵੱਲੋਂ ਥੋੜ੍ਹਾ ਹਟਾ ਕੇ ਛੋਟਾ-ਛੋਟਾ ਕੱਟ ਲਓ ਪੈਨ ਵਿੱਚ 1 ਜਾਂ 2 ਟੇਬਲ ਸਪੂਨ ਮੱਖਣ ਪਾ ਕੇ ਮੈਲਟ ਹੋਣ ਤੱਕ ਗਰਮ ਕਰ ਲਓ ਮੱਖਣ ਵਿੱਚ ਅਦਰਕ ਪਾਓ ਅਤੇ ਹਲਕਾ ਜਿਹਾ ਭੁੰਨ ਲਓ ਕੱਟੇ ਹੋਏ ਮਸ਼ਰੂਮ, ਨਮਕ, ਕਾਲੀ ਮਿਰਚ ਪਾ ਕੇ, ਸਾਰੀਆਂ ਚੀਜ਼ਾਂ ਦੇ ਮਿਲਣ ਤੱਕ ਮਿਲਾ ਦਿਓ ਅਤੇ ਇਨ੍ਹਾਂ ਨੂੰ ਢੱਕ ਕੇ ਮੱਠੇ ਸੇਕ ’ਤੇ 3-4 ਮਿੰਟ ਤੱਕ ਪੱਕਣ ਦਿਓ, ਅਤੇ ਚੈੱਕ ਕਰੋ ਮਸ਼ਰੂਮ ਦੇ ਅੰਦਰੋਂ ਕਾਫ਼ੀ ਜੂਸ ਨਿੱਕਲ ਆਉਣ ਤੋਂ ਬਾਅਦ 2 ਮਿੰਟ ਖੁੱਲ੍ਹੇ ਹੀ ਪਕਾ ਲਓ,
ਤਾਂਕਿ ਮਸ਼ਰੂਮ ਨਰਮ ਹੋ ਜਾਣ ਥੋੜ੍ਹੇ ਜਿਹੇ ਮਸ਼ਰੂਮ (1/4 ਹਿੱਸਾ ਮਸ਼ਰੂਮ) ਕੜਾਹੀ ਵਿੱਚ ਸਾਬਤ ਟੁਕੜੇ ਛੱਡ ਦਿਓ ਅਤੇ 3/4 ਹਿੱਸਾ ਮਸ਼ਰੂਮ ਦੇ ਟੁਕੜੇ ਮਿਕਸਰ ਜਾਰ ਵਿੱਚ ਪਾਓ ਅਤੇ ਹਲਕੇ ਦਰਦਰੇ ਪੀਸ ਲਓ ਪਿਸੇ ਮਸ਼ਰੂਮ ਉਸੇ ਕੜਾਹੀ ਵਿੱਚ ਪਾ ਦਿਓ, ਜਿਸ ਵਿੱਚ ਸਾਬਤ ਟੁਕੜੇ ਹਨ 2 ਕੱਪ ਪਾਣੀ ਪਾਓ, ਉਬਾਲ ਆਉਣ ਤੋਂ ਬਾਅਦ ਕੌਰਨ ਫਲੋਰ ਨੂੰ 2-3 ਟੇਬਲ ਸਪੂਨ ਪਾਣੀ ਵਿੱਚ ਗੁਠਲੀਆਂ ਖਤਮ ਹੋਣ ਤੱਕ ਘੋਲੋ ਅਤੇ ਸੂਪ ਵਿੱਚ ਮਿਲਾ ਦਿਓ ਸੂਪ ਨੂੰ 2-3 ਮਿੰਟ ਉੱਬਲਣ ਦਿਓ, ਇੱਕ ਟੇਬਲ ਸਪੂਨ ¬ਕ੍ਰੀਮ ਪਾ ਦਿਓ, ਗੈਸ ਬੰਦ ਕਰ ਦਿਓ ਅਤੇ 2 ਛੋਟੇ ਚਮਚ ਨਿੰਬੂ ਦਾ ਰਸ ਪਾ ਕੇ ਮਿਲਾ ਦਿਓ
ਬਹੁਤ ਹੀ ਚੰਗਾ ਮਸ਼ਰੂਮ ਦਾ ਸੂਪ ਬਣ ਕੇ ਤਿਆਰ ਹੈ ਸੂਪ ਨੂੰ ਪਿਆਲੇ ਵਿੱਚ ਪਾਓ, ¬ਕ੍ਰੀਮ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਗਰਮਾ ਗਰਮ ਪੀਓ































































