monsoon-showers-cool-the-body-and-mind

ਤਨ-ਮਨ ਨੂੰ ਠਾਰਦੀਆਂ ਮਾਨਸੂਨੀ ਫੁਹਾਰਾਂ monsoon-showers-cool-the-body-and-mind

ਕਦੇ ਰਿਮਝਿਮ ਹਲਕੀ ਫੁਹਾਰ, ਕਦੇ ਹਿਲੋਰੇ ਖਾਂਦੀਆਂ ਘਟਾਵਾਂ ਦਾ ਖੂਬ ਵਰ੍ਹਨਾ ਅਤੇ ਉਸ ਤੋਂ ਬਾਅਦ ਕੁਦਰਤ ਦਾ ਨਿੱਖਰ ਜਾਣਾ, ਸਭ ਦੇ ਮਨ ਨੂੰ ਖੂਬ ਭਾਉਂਦਾ ਹੈ ਕੁਦਰਤ ਦੀ ਸੁੰਦਰਤਾ ਮਨ ਮੋਹ ਲੈਂਦੀ ਹੈ ਸੱਚਮੁੱਚ, ਉੱਪਰ ਵਾਲੇ ਤੋਂ ਵੱਡਾ ਕੋਈ ਚਿੱਤਰਕਾਰ ਨਹੀਂ! ਨੀਲੇ ਆਕਾਸ਼ ‘ਚ ਇੰਦਰ ਧਨੁੱਸ਼ ਦੇਖ ਕੇ ਜਿੰਨੇ ਬੱਚੇ ਖੁਸ਼ ਹੁੰਦੇ ਹਨ, ਓਨੇ ਹੀ ਹਰ ਉਮਰ ਦੇ ਲੋਕ ਇਹ ਮੌਸਮ ਸਾਰਿਆਂ ਦੇ ਤਨ-ਮਨ ਨੂੰ ਤਾਜ਼ਗੀ ਦਾ ਅਹਿਸਾਸ ਕਰਵਾਉਂਦਾ ਹੈ

ਧੁੱਪ ਨੇ ਸਭ ਕੁਝ ਲੁੱਟ ਲਿਆ ਸੀ ਉਸ ਦਾ! ਬੇਨੂਰ ਹੋ ਗਈ ਸੀ ਉਸ ਦੀ ਦੁਨੀਆ! ਸੁੱਕ ਗਏ ਸਨ ਬਾਗ-ਬਗੀਚੇ ਤੇ ਤਾਲ-ਤਲਈਆਂ ਅਤੇ ਤਨਹਾਈ ਦੇ ਪਹਿਲੂ ‘ਚ ਖਵਾਬੀਦਾ ਸਨ ਖਵਾਇਸ਼ਾਂ ਦੀ ਤਪਦੀ ਪਗਡੰਡੀ! ਅੱਜ ਰਾਤ ਜਦੋਂ ਅਸਮਾਨ ‘ਚ ਕੈਦ ਮੀਂਹ ਉੱਤਰ ਆਇਆ ਜ਼ਮੀਨ ਤੇ ਤਾਂ ਖਿੜ ਖਿੜਾ ਕੇ ਹੱਸ ਪਈ ਮੁਰਝਾਈ ਮਿੱਟੀ, ਬੂੰਦਾਂ ਦੀ ਸਰਗੋਸ਼ੀ ਤੋਂ! ਕਾਫੀ ਦਿਨਾਂ ਬਾਅਦ ਇਹ ਸ਼ਹਿਰ ਭਿੱਜਿਆ-ਭਿੱਜਿਆ ਲੱਗਿਆ! ਅਸਮਾਨ ਨੇ ਕੁਝ ਪਲਾਂ ਲਈ ਆਪਣਾ ਕਪਾਟ ਕੀ ਖੋਲ੍ਹਿਆ, ਪੁਰਾਣੀਆਂ ਯਾਦਾਂ ਦੀਆਂ ਕੁਝ ਬੂੰਦਾਂ ਜ਼ਮੀਨ ‘ਤੇ ਟਪਕ ਪਈਆਂ ਕੰਕਰੀਟ ਦੇ ਇਸ ਜੰਗਲ ਤੋਂ 1400 ਕਿਲੋਮੀਟਰ ਦੂਰ ਕਸਬੇ ਦੀ ਕੱਚੀ ਪਗਡੰਡੀ ‘ਤੇ ਤੇਜ਼ ਮੀਂਹ ‘ਚ ਖੜ੍ਹਾ ਰਹਿੰਦਾ ਸੀ

ਮੈਂ, ਇਸ ਉਮੀਦ ‘ਚ ਕਿ ਉਹ ਇੱਕ ਵਾਰ ਕਹਿ ਦੇਵੇ, ‘ਇੱਧਰ ਆ ਜਾਓ, ਭਿੱਜ ਜਾਓਗੇ’…! ਅਜਿਹੇ ਪਤਾ ਨਹੀਂ ਕਿੰਨੇ ਮੰਜ਼ਰ ਟੁੱਟ ਕੇ ਡਿੱਗ ਪਏ ਹਨ ਅੱਜ ਹੋਰ ਦੱਬਿਆ ਜਾਂਦਾ ਹੈ ਮੇਰਾ ਜਹਿਨ ਯਾਦਾਂ ਦੇ ਬੋਝ ਨਾਲ! ਅਸਮਾਨ ਟੁੱਟ ਕੇ ਵਰਸ ਰਿਹਾ ਹੈ ਇਨ੍ਹਾਂ ਦਿਨਾਂ ‘ਚ ਹੋਰ ਬੱਚੇ… ਕੁਝ ਲੁਕੇ ਹਨ ਬਿਸਤਰ ‘ਚ ਅਤੇ ਕੁਝ ਚਿਪਕੇ ਹਨ ਕੰਪਿਊਟਰ ਨਾਲ! ਇੱਕ ਸਾਡਾ ਬਚਪਨ ਸੀ, ਕਮਬਖ਼ਤ ਮੀਂਹ ਦੇ ਤਾਲ ‘ਤੇ ਰੂਮਾਨੀ ਜਜ਼ਬਾਤ ਇੰਜ ਥਿਰਕਦੇ ਕਿ ਪੂਰਾ ਮੁਹੱਲਾ ਹਿਲਾ ਦਿੰਦੇ ਹੱਥ ਦੇ ਸਹਾਰੇ ਨਾਲ ਚੱਲਦੇ ਸਨ ਸਾਇਕਲ ਦੇ ਟਾਇਰ ਪਤਾ ਨਹੀਂ ਕਿੰਨੀਆਂ ਕਾਗਜ਼ ਦੀਆਂ ਕਿਸ਼ਤੀਆਂ ਡੁੱਬੀਆਂ ਹਨ ਇਸ ਮੀਂਹ ‘ਚ ਪਤਾ ਨਹੀਂ ਕਿੰਨੇ ਕਾਗਜ਼ ਦੇ ਏਅਰੋਪਲੇਨ ਕਰੈਸ਼ ਹੋਏ ਹਨ

ਇਸ ਮੌਸਮ ‘ਚ! ਪੁਰਾਣੀਆਂ ਯਾਦਾਂ ਨੂੰ ਭੱਠੇ ਵਾਂਗ ਭੁੰਨ ਕੇ ਖਾਣ ਲਈ ਕਿੰਨਾ ਵਧੀਆ ਹੁੰਦਾ ਹੈ ਇਹ ਬਰਸਾਤ ਦਾ ਮੌਸਮ ਉੱਫ! ਕਾਲੇ ਬੱਦਲਾਂ ਦੀ ਇਹ ਝਿਲਮਿਲ ਟਪਕਣ… ਇਹ ਮੀਂਹ ਗਿੱਲਾ ਕਰ ਜਾਂਦਾ ਹੈ ਅਹਿਸਾਸਾਂ ਦੇ ਸੁੱਕੇ ਲਿਬਾਸ ਨੂੰ ਯਾਦ ਹੈ ਤੈਨੂੰ ਉਹ ਦਿਨ, ਜਦੋਂ ਅਸੀਂ ਸਕੂਲ ਤੋਂ ਨਿਕਲਦੇ ਹੀ ਚਲੇ ਜਾਂਦੇ ਸੀ ਸਾਈਕਲਿੰਗ ਰੇਸ ਲਈ ਅਤੇ ਫਿਰ ਮੇਰੀ ਜਿੱਤ ਤੋਂ ਬਾਅਦ ਤੁਸੀਂ ਅਕਾਸ਼ ‘ਚ ਮੁੱਠੀ ਮੀਚ ਕੇ ਰੌਲਾ ਪਾਉਂਦੇ ‘ਬੱਲੇ…ਬੱਲੇ…’ ਉਸ ਦਿਨ ਵੀ ਤੇਜ਼ ਮੀਂਹ ਪੈ ਰਿਹਾ ਸੀ ਗਿੱਲੀ ਪਗਡੰਗੀ ‘ਤੇ ਤਿਲ੍ਹਕਣ ਕੁਝ ਜ਼ਿਆਦਾ ਹੀ ਸੀ ਅਸੀਂ ਸਕੂਲ ਤੋਂ ਛੁੱਟ ਚੁੱਕੇ ਸਾਂ ਰੇਸ ਸ਼ੁਰੂ ਹੋ ਗਈ ਸੀ ਹਮੇਸ਼ਾ ਵਾਂਗ ਤੁਸੀਂ ਪਿਛਲੀ ਸੀਟ ‘ਤੇ ਬੈਠੇ ਰੌਲਾ ਪਾ ਰਹੇ ਸੀ ‘ਕਮ ਆੱਨ…ਕਮ ਆੱਨ’ ਅਤੇ ਸਭ ਨੂੰ ਚੀਰਦਾ ਹੋਇਆ ਮੈਂ ਅੱਗੇ ਨਿਕਲ ਆਇਆ ਸੀ ਮੈਂ ਜਿੱਤ ਚੁੱਕਿਆ ਸੀ!

ਦਰਅਸਲ, ਇਹ ਸਾਰੀਆਂ ਭਾਵਨਾਵਾਂ ਹਰ ਕਿਸੇ ਦੇ ਮਨ ‘ਚ ਹੁੰਦੀਆਂ ਹਨ ਇਕੱਲਾ ਮੈਂ ਹੀ ਅਜਿਹਾ ਨਹੀਂ ਹਾਂ ਜਿਸ ਦਾ ਬਚਪਨ ਅਜਿਹੀ ਹੀ ਯਾਦਗਾਰ ਵਰਖਾ ਦੇ ਨਾਲ ਬੀਤਿਆ! ਪਤਾ ਨਹੀਂ ਕਿੰਨੇ ਹੀ ਅਜਿਹੇ ਲੋਕ ਹਨ, ਜੋ ਆਪਣੇ ਸਮੇਂ ਦੀ ਬਰਸਾਤ ਦੀ ਮਸਤੀ ਨੂੰ ਯਾਦ ਕਰਕੇ ਅੱਜ ਖੁਸ਼ੀ-ਖੁਸ਼ੀ ਨਾਲ ਝੂੰਮ ਉੱਠਦੇ ਹਨ! ਆਖਰ ਹੋਣ ਵੀ ਕਿਉਂ ਨਾ! ਸਾਉਣ ਦਾ ਮੌਸਮ ਸਾਰਿਆਂ ਨੂੰ ਭਾਉਂਦਾ ਹੈ ਝੁਲਸਾ ਦੇਣ ਵਾਲੀ ਗਰਮੀ ਅਤੇ ਹੁੰਸਮ ਤੋਂ ਬਾਅਦ ਸਾਉਣ ਦੀ ਠੰਡੀ ਹਵਾ ਸਭ ਨੂੰ ਮਸਤ ਬਣਾ ਦਿੰਦੀ ਹੈ

ਕਦੇ ਰਿਮਝਿਮ ਹਲਕੀ ਫੁਹਾਰ, ਕਦੇ ਹਿਲੋਰੇ ਖਾਂਦੀਆਂ ਘਟਾਵਾਂ ਦਾ ਖੂਬ ਵਰ੍ਹਨਾ ਅਤੇ ਉਸ ਤੋਂ ਬਾਅਦ ਕੁਦਰਤ ਦਾ ਨਿੱਖਰ ਜਾਣਾ, ਸਭ ਦੇ ਮਨ ਨੂੰ ਖੂਬ ਭਾਉਂਦਾ ਹੈ ਕੁਦਰਤ ਦੀ ਸੁੰਦਰਤਾ ਮਨ ਮੋਹ ਲੈਂਦੀ ਹੈ ਸੱਚਮੁੱਚ, ਉੱਪਰ ਵਾਲੇ ਤੋਂ ਵੱਡਾ ਕੋਈ ਚਿੱਤਰਕਾਰ ਨਹੀਂ! ਨੀਲੇ ਆਕਾਸ਼ ‘ਚ ਇੰਦਰ ਧਨੁੱਸ਼ ਦੇਖ ਕੇ ਜਿੰਨੇ ਬੱਚੇ ਖੁਸ਼ ਹੁੰਦੇ ਹਨ, ਓਨੇ ਹੀ ਹਰ ਉਮਰ ਦੇ ਲੋਕ ਇਹ ਮੌਸਮ ਸਾਰਿਆਂ ਦੇ ਤਨ-ਮਨ ਨੂੰ ਤਾਜ਼ਗੀ ਦਾ ਅਹਿਸਾਸ ਕਰਾਉਂਦਾ ਹੈ ਅਜਿਹਾ ਕੋਈ ਵੀ ਨਹੀਂ ਹੋਵੇਗਾ, ਜੋ ਇਸ ਮੌਸਮ ‘ਚ ਖੁਸ਼ ਨਾ ਹੋਵੇ!

ਉਂਜ ਤਾਂ ਇੱਕ ਸਾਲ ‘ਚ ਭਾਰਤੀ ਪਰੰਪਰਾ ਅਨੁਸਾਰ ਮੁੱਖ ਤੌਰ ‘ਤੇ ਛੇ ਰੁੱਤਾਂ ਹੁੰਦੀਆਂ ਹਨ, ਪਰ ਮੁੱਖ ਤਿੰਨ ਰੁੱਤਾਂ ਹੀ ਸਾਡੇ ਸਾਰਿਆਂ ਦੇ ਦਿਲੋ ਦਿਮਾਗ ‘ਚ ਰਹਿੰਦੀਆਂ ਹਨ- ਗਰਮੀ, ਵਰਖਾ ਅਤੇ ਠੰਡ! ਹਰ ਰੁੱਤ ਜੀਵਨ ਦੇ ਉਸ ਸੱਚ ਨੂੰ ਪ੍ਰਦਰਸ਼ਿਤ ਕਰਦੀ ਹੈ ਜਿਸ ਨੂੰ ਜਾਣਦੇ ਤਾਂ ਅਸੀਂ ਸਭ ਹਾਂ, ਪਰ ਸਮਝਣ ਦਾ ਯਤਨ ਬਹੁਤ ਘੱਟ ਲੋਕ ਕਰਦੇ ਹਨ ਅਤੇ ਉਹ ਸੱਚ ਹੈ ‘ਜੀਵਨ-ਚੱਕਰ’! ਇੱਥੇ ਕੁਝ ਵੀ ਸਥਾਈ ਨਹੀਂ ਹੈ ਸਭ ਕੁਝ ਸਮੇਂ ਦੇ ਚੱਕਰ ਨਾਲ ਤਬਦੀਲ ਹੁੰਦਾ ਰਹਿੰਦਾ ਹੈ ਮਨੁੱਖ ਮਨ ਸੁੱਖ-ਦੁੱਖ, ਉਦਾਸੀ-ਖੁਸ਼ੀ ਅਤੇ ਪ੍ਰੇਮ-ਦੂਵੈਸ਼ ਹੋਰ ਪਤਾ ਨਹੀਂ ਕਿੰਨੀਆਂ ਭਾਵਨਾਵਾਂ ਨੂੰ ਆਪਣੇ ਅੰਦਰ ਸਮੇਟੇ ਹੋਏ ਹਾਂ ਉਂਜ ਹੀ ਕੁਦਰਤ ਵੀ ਸ਼ੀਤਲਤਾ, ਠੰਡਕ, ਖੁਸ਼ਕ ਸਾਰਿਆਂ ਨੂੰ ਆਪਣੇ ਅੰਦਰ ਸਮੇਟ ਕੇ ਸੰਤੁਲਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ

ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਜੇਕਰ ਸੂਰਜ ਦੀਆਂ ਤਿੱਖੀਆਂ ਕਿਰਨਾਂ ਧਰਤੀ ਦੀ ਪਰਤ ਨੂੰ ਜਰਜ਼ਰ ਕਰ ਦਿੰਦੀਆਂ ਹਨ, ਤਾਂ ਉਹੀ ਤਪਸ਼ ਵਰਖਾ ਦੀਆਂ ਬੂੰਦਾਂ ‘ਚ ਤਬਦੀਲ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਅਸੀਂ ਵੀ ਜਦੋਂ-ਜਦੋਂ ਜੀਵਨ ਦੀਆਂ ਕਠੋਰ ਪ੍ਰੀਖਿਆਵਾਂ ਤੋਂ ਤਪਸ਼ ਮਹਿਸੂਸ ਕਰਨ ਲੱਗਦੇ ਹਾਂ, ਮਨ ਉਦਾਸ ਅਤੇ ਵਿੱਖਰ ਜਾਂਦਾ ਹੈ ਅਤੇ ਕਿਤੇ ਸ਼ੀਤਲਤਾ ਨਹੀਂ ਮਿਲਦੀ ਤਾਂ ਮੰਨ ਲਓ ਕਿ ਤਮਸ ਹੋਰ ਵਧੇਗੀ ਪਰ ਵਧਦੀ ਤਮਸ ਨੂੰ ਵਰਖਾ ਦੀਆਂ ਉਨ੍ਹਾਂ ਬੂੰਦਾਂ ਨੂੰ ਸੱਦਾ ਹੈ,

ਜਿੱਥੇ ਬੱਦਲਾਂ ਦੇ ਵਰ੍ਹਨ ਤੋਂ ਪਹਿਲਾਂ ਹਵਾਵਾਂ ਵੀ ਆਪਣੇ ਸਾਹਾਂ ਨੂੰ ਰੋਕ ਲੈਂਦੀਆਂ ਹਨ ਸਾਡਾ ਸਾਰਿਆਂ ਦੀ ਜੀਵਨ ਯਾਤਰਾ ‘ਚ ਪਤਾ ਨਹੀਂ ਕਿੰਨੇ ਸੰਘਰਸ਼ ਹਨ ਜੋ ਸਾਨੂੰ ਕਮਜ਼ੋਰ ਕਰ ਦਿੰਦੇ ਹਨ ਪਰ ਬਜਾਇ ਨਿਰਾਸ਼ ਹੋਣ ਦੇ ਇਹ ਸਮਝੋ ਕਿ ਇਹ ਸੰਕੇਤ ਹਨ ਸਫਲਤਾ ਦੇ ਅਤੇ ਤੁਹਾਡੀਆਂ ਕੋਸ਼ਿਸਾਂ ਤੋਂ ਬਾਅਦ ਉਮੀਦਾਂ ਦੇ ਪਰਿਪੂਰਨ ਹੋ ਦੇ! ਵਰਖਾ ਰੁੱਤ ਹਰ ਵਾਰ ਇੱਕ ਸੰਦੇਸ਼ ਲੈ ਕੇ ਆਉਂਦੀ ਹੈ ਅਤੇ ਉਹ ਸੰਦੇਸ਼ ਹੈ ‘ਆਪਣੀ ਧਰਤੀ ਨੂੰ ਵੀ ਪਿਆਰ ਕਰੋ! ਕੁਝ ਪਲ ਉਸ ਨੂੰ ਵੀ ਦਿਓ! ਜਨ-ਜਨ ਦਾ ਜੀਵਨ ਨਿਹਾਲ ਕਰੋ! ‘ ਕੁਝ ਸਮਝੋ ਤੁਸੀਂ? ਕੀ ਅਸੀਂ ਨਹੀਂ ਜਾਣਦੇ ਹਾਂ ਕਿ ਕਿਤੇ ਏਨੀ ਬਰਸਾਤ ਹੈ ਕਿ ਘਰ ਉੱਜੜ ਰਹੇ ਹਨ

ਅਤੇ ਕਿਤੇ ਇੱਕ-ਇੱਕ ਬੂੰਦ ਨੂੰ ਤਰਸਦੀਆਂ ਅੱਖਾਂ! ਅਜਿਹਾ ਕਿਉਂ? ਕਿਉਂਕਿ ਅਸੀਂ ਆਪਣੀ ਧਰਤੀ ਦਾ ਧਿਆਨ ਰੱਖਿਆ ਹੀ ਨਹੀਂ! ਹਜ਼ਾਰਾਂ ਦਰੱਖਤ ਕੱਟੇ! ਧਰਤੀ ਦੀਆਂ ਜੜਾਂ ਨੂੰ ਖੋਖਲਾ ਕਰ ਦਿੱਤਾ! ਪਰ ਹਾਲੇ ਵੀ ਦੇਰ ਨਹੀਂ ਹੋਈ ਹੈ ਕੁਝ ਬੀਜ ਨੰਨ੍ਹੇ ਹੱਥਾਂ ‘ਚ ਰੱਖ ਕੇ ਉਸ ਨੂੰ ਧਰਤੀ ‘ਚ ਬੀਜ ਕੇ ਦੇਖੋ! ਬਰਸਾਤ ਦਾ ਪਾਣੀ ਕਿਵੇਂ ਉਨ੍ਹਾਂ ਦਾ ਪੋਸ਼ਣ ਕਰਦਾ ਹੈ

ਅਤੇ ਫਿਰ ਮਿਲੇਗੀ ਸੰਘਣੇ ਰੁੱਖਾਂ ਦੀ ਛਾਂ, ਉਨ੍ਹਾਂ ਦੇ ਫਲ ਅਤੇ ਨਿਰਮਲ ਵਾਤਾਵਰਨ ਯਕੀਨ ਮੰਨੋ ਕੁਦਰਤ ਨੂੰ ਤੁਸੀਂ ਜੋ ਦਿਓਗੇ, ਉਹੀ ਤੁਹਾਨੂੰ ਵਾਪਸ ਕਰੇਗੀ ਚਾਹ ਦੀਆਂ ਚੁਸਕੀਆਂ ਦੇ ਨਾਲ ਅਸੀਂ ਕੁਦਰਤ ਦੀ ਗੋਦ ‘ਚ ਜਾਣਾ ਭੁੱਲ ਚੁੱਕੇ ਹਾਂ, ਇਹ ਰੁੱਤ ਪੁਕਾਰ ਰਹੀ ਹੈ ਕਿ ਆਓ, ਮੇਰੇ ਨਜ਼ਦੀਕ ਆਓ ਅਤੇ ਦੇਖੋ ਕਿ ਜੀਵਨ ਕਿੰਨਾ ਸੁੰਦਰ ਹੈ …ਤਾਂ ਚੱਲੋ ਵਰਖਾ ਦੀਆਂ ਬੂੰਦਾਂ ‘ਚ ਡੁੱਬਣ ਅਤੇ ਸੁਹਾਵਣੇ ਮੌਸਮ ਦਾ ਆਨੰਦ ਲਈਏ…
-ਅਮਿਤ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!