Mawa Peda

Mawa Peda ਸਮੱਗਰੀ

  • ਅੱਧਾ ਕਿੱਲੋ ਮਾਵਾ (ਖੋਆ)
  • 500 ਗ੍ਰਾਮ ਬੂਰਾ
  • 10-12 ਛੋਟੀਆਂ ਇਲਾਇਚੀਆਂ
  • 3-4 ਚਮਚ ਘਿਓ ਜਾਂ ਅੱਧਾ ਕੱਪ ਦੁੱਧ

Mawa Peda ਤਰੀਕਾ:

ਕੜਾਹੀ ’ਚ ਮਾਵਾ ਪਾ ਕੇ ਭੁੰਨ੍ਹ ਲਓ ਮਾਵਾ ਭੁੰਨ੍ਹਦੇ ਸਮੇਂ ਕੜਛੀ ਨਾਲ ਹਿਲਾਉਂਦੇ ਰਹੋ ਤਾਂ ਕਿ ਕੜਾਹੀ ਦੇ ਨਾਲ ਮਾਵਾ ਚਿਪਕੇ ਨਾ ਜਦੋਂ ਮਾਵਾ ਹਲਕਾ ਭੂਰਾ ਹੋਣ ਲੱਗੇ ਤਾਂ ਉਸ ’ਚ ਥੋੜ੍ਹਾ-ਥੋੜ੍ਹਾ ਦੁੱਧ ਜਾਂ ਘਿਓ ਪਾ ਕੇ ਮਿਲਾਉਂਦੇ ਰਹੋ ਅਤੇ ਉਦੋਂ ਤੱਕ ਭੁੰਨ੍ਹਦੇ ਰਹੋ, ਜਦੋਂ ਤੱਕ ਮਾਵੇ ਦਾ ਰੰਗ ਭੂਰਾ ਨਾ ਹੋ ਜਾਵੇ ਮਾਵਾ ਭੂਰਾ ਹੋਣ ’ਤੇ ਗੈਸ ਬੰਦ ਕਰ ਦਿਓ ਮਾਵਾ ਠੰਢਾ ਹੋਣ ਲਈ ਰੱਖੋ ਹੁਣ ਉਸ ’ਚ ਬੂਰਾ ਅਤੇ ਛੋਟੀ ਇਲਾਇਚੀ ਦੇ ਦਾਣੇ ਕੱਢ ਕੇ ਪੀਸੋ ਤੇ ਚੰਗੀ ਤਰ੍ਹਾਂ ਮਿਲਾ ਲਓ।

ਹੁਣ ਤੁਸੀਂ ਕਿਸੇ ਪਲੇਟ ’ਚ 100 ਗ੍ਰਾਮ ਦੇ ਕਰੀਬ ਬੂਰਾ ਪਾਓ ਤੇ ਮਾਵੇ ਦੇ ਨਿੰਬੂ ਦੇ ਆਕਾਰ ਦੇ ਪੇੜੇ ਬਣਾ ਕੇ ਪਲੇਟ ’ਚ ਚੰਗੀ ਤਰ੍ਹਾਂ ਬੂਰਾ ਪੇੜੇ ਦੇ ਚਾਰੇ ਪਾਸੇ ਲਾਓ ਅਤੇ ਹਵਾ ’ਚ ਸੁੱਕਣ ਲਈ ਰੱਖ ਦਿਓ ਲਓ, ਖੋਏ ਦੇ ਸਵਾਦਿਸਟ ਪੇੜੇ ਤਿਆਰ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ