ਚਾਲ੍ਹੀ ਪਾਰ ਵੀ ਰੱਖੋ ਖੁਸ਼ੀਆਂ ਬਰਕਰਾਰ
ਆਖ਼ਰ ਜਵਾਨੀ ਦੀਆਂ ਖੁਸ਼ੀਆਂ 40 ਤੱਕ ਪਹੁੰਚਦੇ-ਪਹੁੰਚਦੇ ਘੱਟ ਕਿਉਂ ਹੋ ਜਾਂਦੀਆਂ ਹਨ? ਇਹ ਸਵਾਲ ਸਾਹਮਣੇ ਹੈ ਅੱਜ ਦੇ ਹਾਲਾਤਾਂ ’ਚ ਔਰਤਾਂ ਅਧਖੜ੍ਹ ਉਮਰ ’ਚ ਥੱਕੀਆਂ-ਥੱਕੀਆਂ ਜਿਹੀਆਂ ਦਿਸਦੀਆਂ ਹਨ ਜ਼ਿਆਦਾਤਰ ਸਿਹਤਮੰਦ ਨਹੀਂ ਰਹਿੰਦੀਆਂ ਹਨ ਉਨ੍ਹਾਂ ਕੋਲ ਆਪਣੇ ਇਲਾਵਾ ਸਭ ਲਈ ਸਮਾਂ ਹੁੰਦਾ ਹੈ ਉਹ ਆਪਣਾ ਖਿਆਲ ਹੀ ਨਹੀਂ ਰੱਖਦੀਆਂ ਮੱਧਵਰਗੀ ਔਰਤਾਂ ’ਚ ਪਰਿਵਾਰ ਦੀ ਸੇਵਾ ਨੂੰ ਹੀ ਮਹਾਨ ਸਮਝਿਆ ਜਾਂਦਾ ਹੈ ਸੇਵਾ ’ਚ ਔਰਤ ਐਨੀ ਰੁੱਝੀ ਰਹਿੰਦੀ ਹੈ ਕਿ ਉਸਨੂੰ ਆਪਣੇ-ਆਪ ਨੂੰ ਸੰਭਾਲਣ ਅਤੇ ਸੰਵਾਰਨ ਦਾ ਮੌਕਾ ਹੀ ਨਹੀਂ ਮਿਲਦਾ, ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਸ਼ਿਕਾਰ ਹੁੰਦੀ ਹੈ ਅਤੇ ਮਾਨਸਿਕ ਤੌਰ ’ਤੇ ਥੱਕ ਜਾਂਦੀ ਹੈ ਅਧਖੜ੍ਹ ਉਮਰ ’ਚ ਔਰਤ ਦੀਆਂ ਸਮਾਜਿਕ ਜਿੰਮੇਵਾਰੀਆਂ ਤਾਂ ਵਧਦੀਆਂ ਹੀ ਹਨ ਕਈ ਚੀਜ਼ਾਂ ’ਚ ਉਲਝੇ ਰਹਿਣ ਕਾਰਨ ਉਸਦੀ ਸਰੀਰਕ ਸਿਹਤ ਵੀ ਵਿਗੜਨ ਲੱਗਦੀ ਹੈ
ਮਜ਼ਬੂਤ ਇੱਛਾ-ਸ਼ਕਤੀ ਅਤੇ ਜਿੰਦਾਦਿਲੀ ਦੇ ਸ਼ਿੰਗਾਰ ਨਾਲ ਅਧਖੜ੍ਹ ਦੀ ਅਵਸਥਾ ਨੂੰ ਵੀ ਖੂਬਸੂਰਤ ਬਣਾਇਆ ਜਾ ਸਕਦਾ ਹੈ ਇਸ ਭੱਜ-ਦੌੜ ਦੇ ਦੌਰ ’ਚ ਕਈ ਔਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉਹ 40 ਦੇ ਨੇੜੇ ਹਨ ਜਾਂ ਜਵਾਨ ਬੱਚਿਆਂ ਦੀਆਂ ਮਾਵਾਂ ਹਨ 45 ਸਾਲ ਦੀ ਪੂਜਾ ਦੋ ਜਵਾਨ ਬੱਚਿਆਂ ਦੀ ਮਾਂ ਹੈ ਉਸਨੂੰ ਦੇਖ ਕੇ ਕੋਈ ਉਸਦੀ ਉਮਰ ਦਾ ਅੰਦਾਜ਼ਾ ਨਹੀਂ ਲਾ ਸਕਦਾ ਕਿਉਂਕਿ ਉਹ ਆਪਣੇ ਰਹਿਣ-ਸਹਿਣ ’ਤੇ ਪੂਰਾ ਧਿਆਨ ਦਿੰਦੀ ਹੈ ਉਸਦੇ ਕੱਪੜੇ, ਵਾਲ ਤੇ ਗਹਿਣਿਆਂ ਦੀ ਚਮਕ ਦੇਖਦੇ ਹੀ ਬਣਦੀ ਹੈ ਉਸਦੇ ਕੱਪੜੇ ਨਵੇਂ ਫੈਸ਼ਨ ਦੇ ਅਨੁਸਾਰ ਹੀ ਸੀਤੇ ਹੋਏ ਹੁੰਦੇ ਹਨ ਕਦੇ-ਕਦੇ ਉਹ ਅਤਿਆਧੁਨਿਕ ਕੱਪੜਿਆਂ ’ਚ ਵੀ ਦਿਖਾਈ ਦਿੰਦੀ ਹੈ ਉਸਦੀ ਖੂਬੀ ਹੈ ਕੱਪੜਿਆਂ ਦੇ ਨਾਲ ਮੇਲ ਖਾਂਦੇ ਗਹਿਣੇ ਅਤੇ ਸੈਂਡਲ ਵਾਲਾਂ ਨੂੰ ਸਮੇਂ-ਸਮੇਂ ’ਤੇ ਕਟਵਾਉਣਾ ਉਸਦਾ ਸ਼ੌਂਕ ਹੈ ਸਿਹਤ ’ਤੇ ਪੂਰਾ ਧਿਆਨ ਦਿੰਦੀ ਹੈ ਉਸਦੀ ਸਕਾਰਾਤਮਕ ਜੀਵਨਸ਼ੈਲੀ ਉਸਨੂੰ ਕੁਝ ਨਾ ਕੁਝ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ ਉਹ ਖੁਦ ਨੂੰ ਵੱਖ-ਵੱਖ ਕੰਮਾਂ ’ਚ ਲਾਈ ਰੱਖਦੀ ਹੈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਣਾ, ਘਰ ਨੂੰ ਸਜਾਉਣਾ ਉਸਨੂੰ ਪਸੰਦ ਹੈ
ਇਸ ਤੋਂ ਉਲਟ 40 ਸਾਲ ਦੀ ਰਾਖੀ ਹੈ ਜਦੋਂ ਵੀ ਕੋਈ ਇਸ ਨੂੰ ਮਿਲਦਾ ਹੈ, ਉਸ ਨੂੰ ਉਦਾਸ ਹੀ ਦੇਖਦਾ ਹੈ ਕਦੇ ਰਿਸ਼ਤੇਦਾਰਾਂ ਨੂੰ ਲੈ ਕੇ, ਤੇ ਕਦੇ ਆਪਣੀ ਬਿਮਾਰੀ ਨੂੰ ਲੈ ਕੇ ਪ੍ਰੇਸ਼ਾਨ ਹੀ ਰਹਿੰਦੀ ਹੈ ਘਰ ’ਚ ਮਹਿਮਾਨ ਆਉਣ ਤਾਂ ਇਸਦੇ ਹੱਥ-ਪੈਰ ਫੁੱਲਣ ਲੱਗਦੇ ਹਨ ਇਸਦੇ ਵੀ ਦੋ ਬੱਚੇ ਜਵਾਨ ਹਨ ਜੋ ਇਸ ਦੀ ਥੋੜ੍ਹੀ-ਬਹੁਤ ਮੱਦਦ ਵੀ ਕਰਦੇ ਹਨ ਉਮਰ ਦੇ ਅਨੁਸਾਰ ਨਾ ਤਾਂ ਉਹ ਖੁਦ ਨੂੰ ਸੰਵਾਰਦੀ ਹੈ ਤੇ ਨਾ ਹੀ ਘਰ ਦਾ ਕੋਈ ਖਾਸ ਧਿਆਨ ਰੱਖਦੀ ਹੈ ਕਦੇ-ਕਦੇ ਘਰ ’ਚ ਖਾਣਾ ਬਣਾਉਣ ਦੀ ਬਜਾਏ ਬਾਜ਼ਾਰੋਂ ਮੰਗਵਾ ਲੈਂਦੀ ਹੈ ਕਦੇ-ਕਦੇ ਅਜਿਹਾ ਖਾਣਾ ਬਣਾਉਂਦੀ ਹੈ ਜਿਸ ਨਾਲ ਦੋਵਾਂ ਸਮਿਆਂ ਦਾ ਕੰਮ ਸਰ ਜਾਵੇ
ਅਧਖੜ੍ਹ ਉਮਰ ਦੀ ਅਵਸਥਾ ਦੀਆਂ ਖੁਸ਼ੀਆਂ ਦੀ ਚਾਬੀ ਤੁਹਾਡੇ ਹੱਥਾਂ ’ਚ ਹੀ ਹੈ ਵਿਅਕਤੀਤੱਵ ’ਤੇ ਧਿਆਨ ਦੇ ਕੇ ਜ਼ਿਆਦਾ ਉਮਰ ’ਚ ਵੀ ਘੱਟ ਉਮਰ ਦਾ ਦਿਸਿਆ ਜਾ ਸਕਦਾ ਹੈ ਇਹ ਸਹੀ ਹੈ ਕਿ ਤੁਸੀਂ ਖੁਦ ਨੂੰ ਜਿਹੋ-ਜਿਹਾ ਮਹਿਸੂਸ ਕਰੋਗੇ ਉਹੋ-ਜਿਹਾ ਹੀ ਦਿਸੋਗੇ ਜੇਕਰ ਤੁਸੀਂ ਆਪਣੇ-ਆਪ ਨੂੰ ਨੌਜਵਾਨ ਸਮਝੋ ਅਤੇ ਪਹਿਨਾਵੇ ’ਤੇ ਉਸਦੇ ਅਨੁਸਾਰ ਧਿਆਨ ਦਿਓ ਅਤੇ ਚੁਸਤ ਮਹਿਸੂਸ ਕਰੋ ਤਾਂ ਸੱਚ ਮੰਨੋ ਤੁਸੀਂ ਨੌਜਵਾਨ ਹੀ ਦਿਸੋਗੇ ਅਤੇ ਤੁਹਾਨੂੰ ਵੀ ਇਸਦਾ ਪੂਰਾ ਅਹਿਸਾਸ ਹੋਵੇਗਾ ਦੂਜੇ ਪਾਸੇ ਜਦੋਂ ਤੁਸੀਂ ਸੋਚੋ ਕਿ ਤੁਹਾਡੀ ਉਮਰ ਢਲ਼ ਰਹੀ ਹੈ, ਜਵਾਨੀ ਲੰਘ ਗਈ ਹੈ ਅਤੇ ਹੁਣ ਖਾਣ-ਪਹਿਨਣ ਦੀ ਉਮਰ ਵੀ ਲੰਘ ਗਈ ਹੈ ਤਾਂ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਦਿਖਾਈ ਦੇਣ ਲੱਗੋਗੇ ਤੁਹਾਨੂੰ ਮਿਲਣ-ਗਿਲਣ ਵਾਲੇ ਵੀ ਤੁਹਾਨੂੰ ਉਸੇ ਤਰ੍ਹਾਂ ਦੇਖਣ ਲੱਗਣਗੇ ਹੁਣ ਤੁਸੀਂ ਆਪਣੇ-ਆਪ ਨੂੰ ਦੇਖੋ ਅਤੇ ਤੈਅ ਕਰੋ ਕਿ ਕੀ ਤੁਹਾਡੀ ਜਵਾਨੀ ਲੰਘ ਚੁੱਕੀ ਹੈ?
ਇੰਝ ਲਿਆਓ ਜੀਵਨ ’ਚ ਬਹਾਰ:
- ਅਧਖੜ੍ਹ ਅਵਸਥਾ ’ਚ ਮਾਸਿਕ ਧਰਮ ਕਾਰਨ ਔਰਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਔਰਤ ਨੂੰ ਇਹ ਗੱਲ ਧਿਆਨ ’ਚ ਰੱਖਣੀ ਚਾਹੀਦੀ ਹੈ ਕਿ ਇਹ ਕੁਦਰਤ ਦਾ ਚੱਕਰ ਹੈ ਜੋ ਜ਼ਰੂਰੀ ਹੈ ਜੇਕਰ ਤੁਹਾਨੂੰ ਇਸ ਦੌਰਾਨ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਮਹਿਲਾ ਡਾਕਟਰ ਤੋਂ ਸਲਾਹ ਲਓ
- ਸਰੀਰਕ ਕਮਜ਼ੋਰੀ ਮਹਿਸੂਸ ਕਰਨਾ ਅਤੇ ਛੇਤੀ ਥਕਾਵਟ ਮਹਿਸੂਸ ਕਰਨਾ ਕੁਝ ਹੱਦ ਤੱਕ ਤਾਂ ਕੁਦਰਤੀ ਹੈ, ਉਮਰ ਦੇ ਨਾਲ ਜੇਕਰ ਜ਼ਿਆਦਾ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਵੇ ਤਾਂ ਡਾਕਟਰ ਨੂੰ ਦਿਖਾ ਕੇ ਸਹੀ ਵਿਟਾਮਿਨ ਅਤੇ ਤਾਕਤ ਦੀਆਂ ਦਵਾਈਆਂ ਲੈ ਸਕਦੇ ਹੋ
- ਮਨ ਨੂੰ ਭਾਉਣ ਵਾਲੇ ਚੰਗੇ ਕੱਪੜੇ ਪਹਿਨੋ, ਜਿਸ ’ਚ ਤੁਸੀਂ ਚੁਸਤ ਦਿਖਾਈ ਦੇ ਸਕੋ ਕੱਪੜਿਆਂ ਨਾਲ ਮੇਲ ਖਾਂਦੇ ਮੋਤੀਆਂ ਦੇ, ਨਗਾਂ ਦੇ, ਸੋਨੇ-ਚਾਂਦੀ ਦੇ ਗਹਿਣੇ ਪਹਿਨੋ
- ਤੁਸੀਂ ਆਪਣੀਆਂ ਰੁਚੀਆਂ ਨੂੰ ਹੋਰ ਨਿਖਾਰ ਸਕਦੇ ਹੋ ਕਿਉਂਕਿ ਹੁਣ ਤੁਹਾਡੇ ਕੋਲ ਪਹਿਲਾਂ ਤੋਂ ਜ਼ਿਆਦਾ ਸਮਾਂ ਹੈ
- ਕੰਮ ਦੇ ਰੁਝੇਵੇਂ ਦੇ ਨਾਲ-ਨਾਲ ਆਪਣੇ ਵਿਅਕਤੀਤੱਵ ਨੂੰ ਨਿਖਾਰਨ ਦਾ ਵੀ ਪੂਰਾ ਧਿਆਨ ਰੱਖੋ
- ਆਪਣਾ ਕੁਝ ਸਮਾਂ ਭਗਵਾਨ ਦੇ ਪੂਜਾ-ਪਾਠ ਲਈ ਵੀ ਰੱਖੋ
- ਆਪਣੇ ਸਕੇ-ਸਬੰਧੀਆਂ ਨੂੰ ਕਦੇ-ਕਦਾਈਂ ਲੋੜ ਅਨੁਸਾਰ ਮਿਲਣ ਜਾ ਸਕਦੇ ਹੋ ਅਤੇ ਸੁਵਿਧਾ ਅਨੁਸਾਰ ਉਨ੍ਹਾਂ ਨੂੰ ਆਪਣੇ ਘਰ ਵੀ ਸੱਦ ਸਕਦੇ ਹੋ ਕਦੇ-ਕਦੇ ਰਸੋਈ ਬੱਚਿਆਂ ਦੇ ਹਵਾਲੇ ਕਰਕੇ ਤੁਸੀਂ ਆਪਣੇ ਬਾਕੀ ਕੰਮ, ਜੋ ਕਾਫੀ ਦਿਨਾਂ ਤੋਂ ਰੁਕੇ ਹਨ, ਉਨ੍ਹਾਂ ਨੂੰ ਪੂਰਾ ਕਰ ਸਕਦੇ ਹੋ ਫਿਲਮ ਦੇਖਣ ਜਾਂ ਖਰੀਦਦਾਰੀ ਕਰਨ ਆਪਣੇ ਪਤੀ ਜਾਂ ਸਹੇਲੀ ਨਾਲ ਜਾ ਸਕਦੇ ਹੋ
- ਸਵੇਰੇ-ਸ਼ਾਮ ਸੈਰ ਲਈ ਜਾਓ ਜਿਸ ਨਾਲ ਸਿਹਤ ਵੀ ਬਿਹਤਰ ਹੋਵੇਗੀ ਅਤੇ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ
- ਘਰ ’ਚ ਜੇਕਰ ਨੌਕਰ ਜਾਂ ਨੌਕਰਾਣੀ ਮੱਦਦ ਕਰਨ ਲਈ ਹੈ ਤਾਂ ਤੁਸੀਂ ਹਫਤੇ ’ਚ ਇੱਕ ਦਿਨ ਸਮਾਜ ਸੇਵਾ ਲਈ ਰੱਖੋ
- ਆਪਣੇ ਤਜ਼ਰਬਿਆਂ ਨਾਲ ਦੂਜੇ ਜ਼ਰੂਰਤਮੰਦ ਲੋਕਾਂ ਦੀ ਮੱਦਦ ਕਰ ਸਕਦੇ ਹੋ
- ਟੀ.ਵੀ. ’ਤੇ ਵਧੀਆ ਪ੍ਰੋਗਰਾਮ ਦੇਖ ਕੇ ਆਪਣਾ ਮਨੋਰੰਜਨ ਕਰ ਸਕਦੇ ਹੋ
- ਕਦੇ-ਕਦੇ ਬਿਊਟੀ ਪਾਰਲਰ ’ਚ ਜਾ ਕੇ ਆਪਣੀ ਸੁੰਦਰਤਾ ਨੂੰ ਹੋਰ ਨਿਖਾਰ ਸਕਦੇ ਹੋ ਸਮੇਂ-ਸਮੇਂ ’ਤੇ ਆਪਣੇ ਵਾਲਾਂ ਨੂੰ ਡਾਈ ਕਰਵਾਉਂਦੇ ਰਹੋ ਜਿਸ ਨਾਲ ਤੁਸੀਂ ਆਪਣੀ ਉਮਰ ਤੋਂ ਛੋਟੇ ਦਿਖਾਈ ਦੇ ਸਕਦੇ ਹੋ
-ਖੁੰਜਰੀ ਦੇਵਾਂਗਣ