ਵਾਤਾਵਰਣ ਸ਼ੁੱਧ ਰੱਖਣ ਲਈ ਰੋਜ਼ ਜਗਾਓ ਇੱਕ ਦੀਵਾ -ਨਵੀਂ ਮੁਹਿੰਮ: 145 ਵਾਂ ਭਲਾਈ ਕਾਰਜ
ਦੇਸ਼ ਨੂੰ ਵਾਤਾਵਰਣ ਦੀ ਸੁਰੱਖਿਆ ’ਚ ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ ਵਰਗੀ ਮਹਾਂਮੁਹਿੰਮ ਦੀ ਸੌਗਾਤ ਦੇਣ ਵਾਲੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੁਣ ਦੇਸ਼ ਦੀ ਪੁਰਾਤਨ ਵਿਰਾਸਤ ਯਾਨੀ ਹਵਨ ਸਮੱਗਰੀ ਅਤੇ ਘਿਓ ਨਾਲ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਤਹਿਤ ਸਵੇਰੇ-ਸ਼ਾਮ ਆਪਣੇ ਘਰਾਂ ’ਚ ਦੀਵੇ ਜਗਾਉਣ ਦਾ ਪ੍ਰਣ ਲਿਆ ਹੈ
ਪਾਵਨ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਸੱਦੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਦੇ ਹੋਏ ਸਾਧ-ਸੰਗਤ ਨੇ ਇਹ ਸੰਕਲਪ ਲਿਆ ਪੂਜਨੀਕ ਗੁਰੂ ਜੀ ਨੇ ਬਰਨਾਵਾ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ ’ਚ ਆਪਣੇ ਪਾਵਨ ਕਰ-ਕਮਲਾਂ ਨਾਲ 9 ਦੀਵੇ ਪ੍ਰਜੱਵਲਿਤ ਕਰ ਕੇ ਵਾਤਾਵਰਣ ਦੀ ਸੁਰੱਖਿਆ ਦੀ ਇਸ ਅਨੋਖੀ ਮੁਹਿੰਮ ਦੀ ਸ਼ੁਰੂਆਤ ਕੀਤੀ
ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਫਰਮਾਇਆ ਕਿ 3 ਦੀਵੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਅਤੇ 3-3 ਦੀਵੇ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਮਸਤਾਨਾ ਜੀ ਧਾਮ ਸਰਸਾ ’ਚ ਸਥਾਪਿਤ ਹੋਣਗੇ ਅਤੇ ਇਹ ਅਖੰਡ ਜੋਤੀ ਦੀ ਤਰ੍ਹਾਂ ਹਮੇਸ਼ਾ ਜਗਮਗਾਉਂਦੇ ਰਹਿਣਗੇ ਇਹ ਕੰਮ ਹੁਣ ਡੇਰਾ ਸੱਚਾ ਸੌਦਾ ਦੀ ਮਾਨਵਤਾ ਭਲਾਈ ਦੇ 145ਵੇਂ ਕਾਰਜ ਦੇ ਰੂਪ ’ਚ ਸਥਾਪਿਤ ਹੋ ਗਿਆ ਹੈ
ਸਾਧ-ਸੰਗਤ ਵੱਲੋਂ ਅਖੰਡ ਜੋਤ ਜਗਾਉਣ ਦਾ ਪ੍ਰਣ ਕਰਨ ਦੇ ਉਪਰੰਤ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਸ ਤਰ੍ਹਾਂ ਨਾਲ ਇਹ ਅਖੰਡ ਦੀਵੇ ਜਗਦੇ ਰਹਿਣਗੇ ਤਾਂ ਮਾਲਕ ਤੁਹਾਡੇ ਘਰਾਂ ’ਚ ਖੁਸ਼ੀਆਂ ਜ਼ਰੂਰ ਭੇਜਣਗੇ ਅਤੇ ਉਨ੍ਹਾਂ ਦੀਵਿਆਂ ਦੀ ਖੁਸ਼ਬੂ ਨਾਲ ਤੁਹਾਡੀਆਂ ਬੁਰਾਈਆਂ ਵੀ ਭੱਜ ਜਾਣਗੀਆਂ
ਵਾਤਾਵਰਣ ਨਾਲ ਬੈਕਟੀਰੀਆ, ਵਾਇਰਸ ਭੱਜ ਜਾਣਗੇ ਅਤੇ ਉਹ ਸ਼ੁੱਧ ਹੋਵੇਗਾ ਗੁਰੂਕੁਲ ’ਚ ਦਿਨ ਦੀ ਸ਼ੁਰੂਆਤ ਘਿਓ ਅਤੇ ਤੇਲ ਦੇ ਦੀਵੇ ਜਗਾ ਕੇ ਜਾਂ ਯੱਗ ਦੀ ਆਹੂਤੀ ਦੇ ਕੇ ਕੀਤੀ ਜਾਂਦੀ ਸੀ
ਇਹ ਵੀ ਇੱਕ ਤਰ੍ਹਾਂ ਨਾਲ ਯੱਗ ਦੀ ਆਹੂਤੀ ਹੈ ਜੇਕਰ ਤੁਸੀਂ ਦੀਵਾ ਜਗਾ ਕੇ ਮਾਲਕ ਦੇ ਨਾਮ ਦਾ ਜਾਪ ਕਰੋਂਗੇ ਤਾਂ ਹੋਰ ਵਧੀਆ ਮਹਿਸੂਸ ਹੋਵੇਗਾ ਅਤੇ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ ਜ਼ਿਕਰਯੋਗ ਹੈ ਕਿ ਇਹ ਅਖੰਡ ਦੀਵੇ ਘਿਓ ਜਾਂ ਤੇਲ ਨਾਲ ਜਗਾਏ ਜਾ ਸਕਦੇ ਹਨ