ਅਮਰੀਕਾ ਛੱਡ ਮੁਹਾਲੀ ’ਚ ਸ਼ੁਰੂ ਕੀਤੀ ਕੁਦਰਤੀ ਖੇਤੀ
ਪੰਜਾਬ ਦੇ ਮੁਹਾਲੀ ’ਚ ਰਹਿਣ ਵਾਲੇ 57 ਸਾਲ ਦੇ ਕਿਸਾਨ ਚਰਨਦੀਪ ਸਿੰਘ ਸਾਲ 2015 ਤੋਂ ਆਪਣੀ ਸੱਤ ਏਕੜ ਜ਼ਮੀਨ ’ਤੇ ਕੁਦਰਤੀ ਖੇਤੀ ਕਰ ਰਹੇ ਹਨ ਉਹ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸਗੋਂ 17 ਪਰਿਵਾਰਾਂ ਤੱਕ ਸਿਹਤਮੰਦ ਅਤੇ ਜੈਵਿਕ ਖਾਣਾ ਪਹੁੰਚਾ ਰਹੇ ਹਨ ਨਾਲ ਹੀ, ਉਨ੍ਹਾਂ ਦੇ ਖੇਤਾਂ ’ਚ ਪੰਛੀਆਂ ਨੂੰ ਵੀ ਭਰਪੂਰ ਦਾਣਾ-ਪਾਣੀ ਮਿਲਦਾ ਹੈ ਇਸ ਲਈ ਪਿਛਲੇ ਤਿੰਨ-ਚਾਰ ਸਾਲਾਂ ’ਚ ਉਨ੍ਹਾਂ ਦੇ ਖੇਤਾਂ ’ਚ ਆਉਣ ਵਾਲੇ, ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਗਿਣਤੀ ਵਧੀ ਹੈ, ਜੋ ਨਾ ਸਿਰਫ਼ ਉਨ੍ਹਾਂ ਦੇ ਖੇਤਾਂ ’ਚ ਕੀਟ-ਪ੍ਰਬੰਧਨ ਲਈ ਸਗੋਂ ਵਾਤਾਵਰਨ ਲਈ ਵੀ ਅਨੁਕੂਲ ਹੈ
ਸਾਲ 2008 ’ਚ ਅਮਰੀਕਾ ਤੋਂ ਆਪਣੇ ਵਤਨ ਵਾਪਸ ਆਏ, ਚਰਨਦੀਪ ਸਿੰਘ ਦੇ ਪਰਿਵਾਰ ’ਚ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਖੇਤੀ ਕਰਨੀ ਸ਼ੁਰੂ ਕਰਨਗੇ ਉਨ੍ਹਾਂ ਦੇ ਪਿਤਾ ਫੌਜ ’ਚ ਸਨ ਅਤੇ ਆਪਣੀ ਪੜ੍ਹਾਈ ਤੋਂ ਬਾਅਦ, ਚਰਨਦੀਪ ਅਮਰੀਕਾ ਚਲੇ ਗਏ ਉੱਥੇ ਉਨ੍ਹਾਂ ਨੇ ਕੁਝ ਕੰਪਨੀਆਂ ’ਚ ਬਤੌਰ ਕੰਸਲਟੈਂਟ ਕੰਮ ਕੀਤਾ ਪਰ, ਇੱਕ ਸਮੇਂ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੇਸ਼ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਰਹਿਣ ਦਾ ਫੈਸਲਾ ਕੀਤਾ ਅਤੇ ਵਤਨ ਵਾਪਸ ਆਉਣ ਤੋਂ ਲਗਭਗ ਪੰਜ ਸਾਲ ਬਾਅਦ, ਉਨ੍ਹਾਂ ਨੇ ਤੈਅ ਕੀਤਾ ਕਿ ਉਹ ਕੁਦਰਤੀ ਖੇਤੀ ਕਰਨਗੇ
ਉਹ ਕਹਿੰਦੇ ਹਨ, ‘ਆਪਣਾ ਖਾਣਾ ਸਿਹਤਮੰਦ ਤਰੀਕਿਆਂ ਨਾਲ ਉਗਾਉਣ ਦੀ ਪ੍ਰੇਰਨਾ ਮੈਨੂੰ ਮੇਰੀ ਪਤਨੀ ਤੋਂ ਮਿਲੀ ਉਨ੍ਹਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਅਸੀਂ ਜ਼ਹਿਰ ਖਾ ਰਹੇ ਹਾਂ ਅਤੇ ਸਿਰਫ਼ ਮੁਨਾਫੇ ਬਾਰੇ ਹੀ ਸੋਚ ਰਹੇ ਹੋ ਜਦੋਂ ਮੈਂ ਆਪਣੇ ਆਸ-ਪਾਸ ਦੀ ਸਥਿਤੀ ’ਤੇ ਗੌਰ ਕੀਤਾ ਤਾਂ ਲੱਗਿਆ ਕਿ ਉਨ੍ਹਾਂ ਦੀ ਗੱਲ ਬਿਲਕੁਲ ਸਹੀ ਹੈ ਇਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਖੁਦ ਖੇਤੀ ਕਰਾਂਗਾ ਸਾਡੀ ਸੱਤ ਏਕੜ ਦੀ ਪਰਿਵਾਰਕ ਜ਼ਮੀਨ ਹੈ, ਜਿਸ ਨੂੰ ਅਸੀਂ ਦੂਜਿਆਂ ਨੂੰ ਠੇਕੇ ’ਤੇ ਦਿੰਦੇ ਸੀ ਪਰ, ਫਿਰ ਅਸੀਂ 2013 ਤੋਂ ਇਸ ਨੂੰ ਠੇਕੇ ’ਤੇ ਦੇਣਾ ਬੰਦ ਕਰ ਦਿੱਤਾ’ ਸਾਲ 2013 ਤੋਂ 2015 ਤੱਕ ਉਨ੍ਹਾਂ ਨੇ ਆਪਣੇ ਖੇਤ ਨੂੰ ਬਿਲਕੁਲ ਖਾਲੀ ਰੱਖਿਆ ਅਤੇ ਫਿਰ ਇਸ ’ਚ ਖੇਤੀ ਸ਼ੁਰੂ ਕੀਤੀ
Table of Contents
ਜੰਗਲ ਮਾਡਲ ਨਾਲ ਕਰਦੇ ਹਨ ਖੇਤੀ
ਸਾਲ 2015 ਤੋਂ ਉਨ੍ਹਾਂ ਨੇ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਤੈਅ ਕੀਤਾ ਕਿ ਉਹ ਕੁਦਰਤੀ ਢੰਗ ਨਾਲ ਆਪਣੇ ਖੇਤਾਂ ’ਚ ਖਾਧ ਜੰਗਲ ਵਿਕਸਤ ਕਰਨਗੇ ਉਨ੍ਹਾਂ ਨੇ ਕੁਝ ਇਸ ਤਰ੍ਹਾਂ ਨਾਲ ਖੇਤੀ ਕਰਨ ਦਾ ਫੈਸਲਾ ਕੀਤਾ ਕਿ ਉਨ੍ਹਾਂ ਨੂੰ ਕੋਈ ਕੈਮੀਕਲ ਨਾਲ ਬਣੀ ਖਾਦ ਨਾ ਦੇਣੀ ਪਵੇ ਉਨ੍ਹਾਂ ਦੇ ਖੇਤ ਆਪਣੇ ਆਪ ’ਚ ਫੈਲਣ ਤੇ ਆਪਣਾ ਸੰਤੁਲਨ ਬਣਾ ਕੇ ਰੱਖਣ ਇਸ ਦੇ ਲਈ, ਉਨ੍ਹਾਂ ਨੇ ਕਣਕ, ਚੌਲ, ਦਾਲ ਵਰਗੀਆਂ ਫਸਲਾਂ ਦੇ ਨਾਲ-ਨਾਲ, ਆਪਣੇ ਖੇਤਾਂ ’ਚ ਫਲਾਂ ਦੇ ਦਰੱਖਤ ਲਾਏ ਨਾਲ ਹੀ, ਉਹ ਮੌਸਮੀ ਸਬਜ਼ੀਆਂ ਵੀ ਉਗਾਉਂਦੇ ਹਨ
ਉਨ੍ਹਾਂ ਨੇ ਦੱਸਿਆ, ‘‘ਮੈਂ ਸਾਰੀਆਂ ਫਸਲਾਂ ਦੇਸੀ ਬੀਜਾਂ ਨਾਲ ਲਾਈਆਂ ਹਨ ਮੇਰੇ ਖੇਤ ਦੀਆਂ ਮੁੱਖ ਫਸਲਾਂ, ਕਣਕ ਅਤੇ ਚੌਲ ਹਨ ਮੈਂ ਚਾਰ ਕਿਸਮ ਦੇ ਚੌਲ ਉਗਾਉਂਦਾ ਹਾਂ, ਜਿਨ੍ਹਾਂ ’ਚ ਬਾਸਮਤੀ ਤੋਂ ਇਲਾਵਾ, ਲਾਲ ਅਤੇ ਕਾਲੇ ਚੌਲ ਵੀ ਸ਼ਾਮਲ ਹਨ ਇਸ ਤੋਂ ਇਲਾਵਾ, ਮੈਂ ਮੂੰਗ, ਅਰਹਰ, ਮਸਰ ਅਤੇ ਮੋਠ ਵਰਗੀਆਂ ਪੰਜ ਕਿਸਮਾਂ ਦੀਆਂ ਦਾਲਾਂ ਵੀ ਉਗਾਉਂਦਾ ਹਾਂ ਮੈਂ ਇੱਥੇ ਕਈ ਮੌਸਮੀ ਸਬਜ਼ੀਆਂ ਵੀ ਲਾਈਆਂ ਹਨ ਜਿਨ੍ਹਾਂ ’ਚ ਕੱਦੂ, ਪੇਠਾ, ਟਮਾਟਰ, ਲਸਣ, ਗੰਢਾ, ਧਨੀਆ, ਹਰੀ ਮਿਰਚ ਆਦਿ ਸ਼ਾਮਲ ਹਨ ਨਾਲ ਹੀ, ਮੈਂ ਸਰ੍ਹੋਂ, ਮੂੰਗਫਲੀ ਅਤੇ ਹਲਦੀ ਵੀ ਉਗਾਉਂਦਾ ਹਾਂ ਮੈਂ ਆਪਣੇ ਖੇਤਾਂ ’ਚ ਸੌਂਫ, ਅਜਵਾਇਨ, ਜ਼ੀਰਾ ਅਤੇ ਕਲੌਂਜੀ ਵੀ ਲਾਈ ਹੋਈ ਹੈ
ਚਰਨਦੀਪ ਸਿੰਘ ਨੇ ਆਪਣੇ ਖੇਤਾਂ ’ਚ ਮਾਲਟਾ, ਸੰਤਰਾ, ਨਿੰਬੂ, ਕਿੰਨੂੰ, ਅਨਾਰ, ਮੌਸਮੀ, ਪਪੀਤਾ, ਆੜੂ, ਚੀਕੂ, ਲੀਚੀ, ਕੇਲੇ ਅਤੇ ਨਾਸ਼ਪਾਤੀ ਆਦਿ ਫਲ ਲਾਏ ਹੋਏ ਹਨ ਉਹ ਦੱਸਦੇ ਹਨ ਕਿ ਕਣਕ ਤੋਂ ਉਹ ਆਟਾ ਅਤੇ ਮੈਦਾ ਬਣਾਉਂਦੇ ਹਨ ਕੱਚੀ ਹਲਦੀ ਨੂੰ ਪ੍ਰੋਸੈੱਸ ਕਰਕੇ ਹਲਦੀ ਪਾਊਡਰ, ਮੂੰਗਫਲੀ ਤੋਂ ਪੀਨਟ ਬਟਰ ਅਤੇ ਸਰੋ੍ਹਂ ਨਾਲ ਮਸਟਰਡ ਸਾੱਸ ਬਣਾ ਲੈਂਦੇ ਹਨ
ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਇਲਾਵਾ ਉਹ ਹੋਰ 17 ਪਰਿਵਾਰਾਂ ਨੂੰ ਆਟਾ, ਚੌਲ, ਫਲ ਅਤੇ ਸਬਜ਼ੀਆਂ ਪਹੁੰਚਾਉਂਦੇ ਹਨ ਉਨ੍ਹਾਂ ਨੇ ਦੱਸਿਆ, ‘ਇਹ 17 ਪਰਿਵਾਰਾਂ ਦੇ ਲੋਕ, ਸਿੱਧੇ ਸਾਡੀ ਫਰਮ ਨਾਲ ਜੁੜੇ ਹੋਏ ਹਨ ਆਟਾ, ਚੌਲ ਤੋਂ ਇਲਾਵਾ, ਹੋਰ ਮਸਾਲੇ, ਫਲ ਅਤੇ ਸਬਜ਼ੀਆਂ ਵੀ ਇਹ ਸਾਡੇ ਤੋਂ ਹੀ ਖਰੀਦਦੇ ਹਨ ਇਸ ਤੋਂ ਇਲਾਵਾ, ਜੋ ਵੀ ਉੱਪਜ ਬਚਦੀ ਹੈ, ਅਸੀਂ ਚੰਡੀਗੜ੍ਹ ’ਚ ਹਫ਼ਤੇ ਦੇ ਜੈਵਿਕ ਬਾਜ਼ਾਰ ’ਚ ਜਾ ਕੇ ਵੇਚਦੇ ਹਾਂ ਉੱਥੋਂ ਵੀ ਸਾਡੇ ਨਾਲ 20 ਤੋਂ ਜ਼ਿਆਦਾ ਰੈਗੂਲਰ ਗਾਹਕ ਜੁੜੇ ਹੋਏ ਹਨ’
ਚੰਡੀਗੜ੍ਹ ’ਚ ਰਹਿਣ ਵਾਲੀ ਰੁਚਿਕਾ ਗਰਗ ਦੱਸਦੀ ਹੈ, ‘ਸ਼ਹਿਰ ’ਚ ਲੱਗਣ ਵਾਲੀ ਇੱਕ ਆਰਗੈਨਿਕ ਮਾਰਕਿਟ ’ਚ, ਸਾਡੀ ਮੁਲਾਕਾਤ ਚਰਨਦੀਪ ਜੀ ਨਾਲ ਹੋਈ ਸੀ ਪਿਛਲੇ ਇੱਕ ਸਾਲ ਤੋਂ ਅਸੀਂ ਉਨ੍ਹਾਂ ਤੋਂ ਹੀ ਸਬਜ਼ੀਆਂ, ਸਰੋ੍ਹਂ ਦਾ ਤੇਲ ਅਤੇ ਮਸਾਲੇ ਆਦਿ ਖਰੀਦ ਰਹੇ ਹਾਂ ਸਭ ਕੁਝ ਇੱਕਦਮ ਸਿਹਤਮੰਦ ਅਤੇ ਕੁਦਰਤੀ ਖਰੀਦ ਰਹੇ ਹਾਂ ਖਾਣੇ ਦੇ ਸੁਆਦ ਤੋਂ ਹੀ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਬਾਜ਼ਾਰ ਤੋਂ ਕਿੰਨਾ ਵੱਖ ਹੈ ਅਸੀਂ ਉਨ੍ਹਾਂ ਦੇ ਖੇਤਾਂ ਦਾ ਵੀ ਦੌਰਾ ਕੀਤਾ ਹੈ ਅਤੇ ਹੁਣ ਸਾਨੂੰ ਪਤਾ ਹੈ ਕਿ ਉਨ੍ਹਾਂ ਦੇ ਇੱਥੇ ਜੋ ਵੀ ਆਉਂਦਾ ਹੈ, ਉਹ ਸਾਡੇ ਪਰਿਵਾਰ ਲਈ ਚੰਗਾ ਹੈ ਸਬਜ਼ੀਆਂ ਹੋਣ ਜਾਂ ਫਲ, ਉਹ ਸਭ ਕੁਝ ਇੱਕਦਮ ਤਾਜ਼ਾ ਡਿਲੀਵਰ ਕਰਾਉਂਦੇ ਹਨ’
ਕਮਾਈ ਬਾਰੇ ਚਰਨਦੀਪ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਦਾ ਸਾਲਾਨਾ ਖਰਚ ਜਿੰਨਾ ਹੈ, ਉਸ ਤੋਂ ਜ਼ਿਆਦਾ ਉਨ੍ਹਾਂ ਦੀ ਆਮਦਨੀ ਹੋ ਜਾਂਦੀ ਹੈ ਕਦੇ ਜ਼ਿਆਦਾ ਮੁਨਾਫ਼ਾ ਹੁੰਦਾ ਹੈ ਤਾਂ ਕਦੇ ਘੱਟ, ਪਰ ਉਨ੍ਹਾਂ ਦੇ ਪਰਿਵਾਰ ਲਈ ਲੋਂੜੀਦਾ ਰਹਿੰਦਾ ਹੈ ‘ਜਦੋਂ ਮੈਂ ਖੇਤੀ ਸ਼ੁਰੂ ਕੀਤੀ ਤਾਂ ਮੈਨੂੰ ਇੱਕਦਮ ਤੋਂ ਉਤਪਾਦਨ ਨਹੀਂ ਮਿਲਣ ਲੱਗਿਆ ਸੀ ਇਸ ’ਚ ਕੁਝ ਸਮਾਂ ਲੱਗਿਆ ਕਿਉਂਕਿ, ਮੈਂ ਆਪਣੀ ਖੇਤੀ ’ਚ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ ਸੀ ਲਗਭਗ ਦੋ-ਢਾਈ ਸਾਲ ਬਾਅਦ, ਉਤਪਾਦਨ ਵਧਣਾ ਸ਼ੁਰੂ ਹੋਇਆ ਅਤੇ ਹੁਣ ਲਗਭਗ ਸਾਰੀਆਂ ਫਸਲਾਂ ਤੋਂ ਚੰਗੀ ਉਪਜ ਮਿਲ ਰਹੀ ਹੈ ਪਰ, ਪਿਛਲੇ ਤਿੰਨ ਸਾਲਾਂ ਤੋਂ ਉਤਪਾਦਨ ਚੰਗਾ ਹੋ ਰਿਹਾ ਹੈ
ਉਨ੍ਹਾਂ ਨੇ ਦੱਸਿਆ, ‘ਮੈਂ ਆਪਣੇ ਖੇਤਾਂ ’ਚ ਕਾਫ਼ੀ ਵਰਤੋਂ ਵੀ ਕਰਦਾ ਹਾਂ ਜਿਵੇਂ ਮੈਂ ਤਿੰਨ ਪਹਾੜੀ ਦਾਲ-ਨੌਰੰਗੀ, ਕੁਲਥੀ ਅਤੇ ਕਾਲੀ ਭੱਠ ਦੀ ਦਾਲ ਨੂੰ ਖੇਤ ਦੇ ਇੱਕ ਛੋਟੇ ਜਿਹੇ ਹਿੱਸੇ ’ਚ ਲਾਇਆ ਸੀ ਜਿਸ ਨਾਲ ਮੈਨੂੰ ਨੌਰੰਗੀ ਅਤੇ ਕਾਲੀ ਭੱਠ ਦੀ ਦਾਲ ’ਚ ਬਹੁਤ ਚੰਗਾ ਉਤਪਾਦਨ ਮਿਲਿਆ ਅਤੇ ਹੁਣ ਇਨ੍ਹਾਂ ਨੂੰ ਖੇਤ ਦੇ ਵੱਡੇ ਹਿੱਸੇ ’ਚ ਲਾਇਆ ਜਾ ਸਕਦਾ ਹੈ’
ਚਰਨਦੀਪ ਸਿੰਘ ਆਪਣੇ ਖੇਤਾਂ ’ਚ ਬਚਣ ਵਾਲੇ ਹਰ ਤਰ੍ਹਾਂ ਦੇ ਖੇਤੀ ਅਪਸ਼ਿਸ਼ਟ ਤੋਂ ਖਾਦ ਬਣਾਉਂਦੇ ਹਨ ਅਤੇ ਇਸੇ ਖਾਦ ਨੂੰ ਖੇਤਾਂ ’ਚ ਵਰਤੋਂ ਕਰਦੇ ਹਨ ਇਸ ਤੋਂ ਇਲਾਵਾ, ਉਹ ਆਪਣੇ ਖੇਤਾਂ ’ਚ ਹਰੀ ਖਾਦ ਦਿੰਦੇ ਹਨ ਉਨ੍ਹਾਂ ਨੇ ਦੱਸਿਆ, ‘ਵੱਖ-ਵੱਖ ਮੌਸਮ ਦੀਆਂ ਫਸਲਾਂ ਦੀ ਕਟਾਈ ਅਤੇ ਬਿਜਾਈ ’ਚ ਇੱਕ-ਦੋ ਮਹੀਨੇ ਦਾ ਅੰਤਰਾਲ ਹੁੰਦਾ ਹੈ ਇਸ ਸਮੇਂ ਖੇਤ ਖਾਲੀ ਹੁੰਦੇ ਹਨ ਤਾਂ ਅਸੀਂ ਛੇ-ਸੱਤ ਤਰ੍ਹਾਂ ਦੇ ਅਜਿਹੇ ਪੌਦਿਆਂ ਦੇ ਬੀਜ ਲੈਂਦੇ ਹਾਂ, ਜੋ ਮਿੱਟੀ ਨੂੰ ਵੱਖ-ਵੱਖ ਪੋਸ਼ਕ ਤੱਤ ਦਿੰਦੇ ਹਨ ਇਨ੍ਹਾਂ ਬੀਜਾਂ ਨੂੰ ਅਸੀਂ ਖੇਤ ’ਚ ਲਾ ਦਿੰਦੇ ਹਾਂ ਜਦੋਂ ਇਨ੍ਹਾਂ ’ਚੋਂ ਪੌਦੇ ਨਿਕਲ ਆਉਂਦੇ ਹਨ ਅਤੇ ਥੋੜ੍ਹੇ ਵੱਡੇ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਕੱਟ ਕੇ ਖੇਤ ’ਚ ਹੀ ਪਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ, ਖੇਤੀ ਦੀ ਜੁਤਾਈ ਕਰ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਨਾਲ ਖੇਤਾਂ ਨੂੰ ਹਰੀ ਖਾਦ ਦਿੱਤੀ ਜਾਂਦੀ ਹੈ
ਪੰਛੀ ਕਰਦੇ ਹਨ ਕੀਟ ਪ੍ਰਬੰਧਨ
ਉਹ ਦੱਸਦੇ ਹਨ ਕਿ ਕੀਟ-ਪ੍ਰਬੰਧਨ ਦੇ ਕੁਦਰਤੀ ਤਰੀਕਿਆਂ ਬਾਰੇ , ਜਦੋਂ ਉਨ੍ਹਾਂ ਨੇ ਜਾਣਿਆ ਤਾਂ ਪਤਾ ਚੱਲਿਆ ਕਿ ਪੰਛੀ ਇਸ ’ਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ, ਕਿਸਾਨਾਂ ਦੇ ਦੋਸਤ ਮੰਨੇ ਜਾਣ ਵਾਲੇ ਇਹ ਪੰਛੀ, ਅੱਜ-ਕੱਲ੍ਹ ਖੇਤਾਂ ’ਚ ਦਿਖਾਈ ਹੀ ਨਹੀਂ ਦਿੰਦੇ ਹਨ ਇਸ ਲਈ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਇਨ੍ਹਾਂ ਪੰਛੀਆਂ ਦੇ ਅਨੁਕੂਲ ਬਣਾਉਣ ਬਾਰੇ ਵਿਚਾਰ ਕੀਤਾ ਉਨ੍ਹਾਂ ਨੇ ਦੱਸਿਆ, ‘ਮੇਰੇ ਖੇਤ ਹਰ ਤਰ੍ਹਾਂ ਦੇ ਰਸਾਇਣ ਤੋਂ ਮੁਕਤ ਹਨ ਨਾਲ ਹੀ, ਮੈਂ ਸਿਰਫ਼ ਦੇਸੀ ਬੀਜਾਂ ਨਾਲ ਹੀ ਖੇਤੀ ਕਰਦਾ ਹਾਂ ਪੰਛੀਆਂ ਲਈ ਮੇਰੇ ਖੇਤ ’ਚ ਭਰਪੂਰ ਖਾਣਾ ਰਹਿੰਦਾ ਹੈ ਨਾਲ ਹੀ, ਮੈਂ ਇਨ੍ਹਾਂ ਦੇ ਬੈਠਣ, ਰਹਿਣ ਅਤੇ ਪਾਣੀ ਪੀਣ ਦੀ ਵਿਵਸਥਾ ਵੀ ਕੀਤੀ ਹੈ ਰੁੱਖਾਂ ’ਤੇ ਆਲ੍ਹਣੇ ਲਾਏ ਹਨ ਤਾਂ ਕਿ ਇਹ ਪੰਛੀ ਇਨ੍ਹਾਂ ’ਚ ਰਹਿ ਸਕਣ’
ਉਨ੍ਹਾਂ ਦੇ ਖੇਤ ’ਚ ਅੱਜ 50 ਤੋਂ ਜ਼ਿਆਦਾ ਕਿਸਮ ਦੇ ਪੰਛੀ ਆਉਂਦੇ ਹਨ, ਜਿਨ੍ਹਾਂ ’ਚ ਚੀਲ, ਟੀਲ, ਸਟਰÇਲੰਗ, ਮੈਨਾ, ਪਲੋਵਰ, ਹਾਰਨਬਿਲ ਅਤੇ ਮੋਰ ਆਦਿ ਸ਼ਾਮਲ ਹਨ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਖੇਤਾਂ ’ਚ ਵੱਖ-ਵੱਖ ਰੰਗ ਦੇ ਪੰਛੀ ਦਿਸਣੇ ਸ਼ੁਰੂ ਹੋਏ ਤਾਂ ਉਨ੍ਹਾਂ ਨੇ ਇਨ੍ਹਾਂ ਦੀਆਂ ਤਸਵੀਰਾਂ ਖਿੱਚਣਾ ਸ਼ੁਰੂ ਕੀਤੀਆਂ ਹੌਲੀ-ਹੌਲੀ ਉਨ੍ਹਾਂ ਦੀ ਦਿਲਚਸਪੀ ਇਸ ’ਚ ਵਧਦੀ ਗਈ ਅਤੇ ਉਹ ਚੰਡੀਗੜ੍ਹ ਬਰਡ ਕਲੱਬ ਨਾਲ ਜੁੜ ਗਏ ਕਲੱਬ ਦੇ ਵਹਾਟਸਅੱਪ ਗਰੁੱਪ ’ਚ, ਉਹ ਇਨ੍ਹਾਂ ਪੰਛੀਆਂ ਦੀਆਂ ਤਸਵੀਰਾਂ ਪਾਉਂਦੇ ਅਤੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਸਨ ਅਕਤੂਬਰ 2019 ’ਚ, ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਨੂੰ ਆਪਣੇ ਖੇਤਾਂ ’ਚ ਸੱਦਾ ਦਿੱਤਾ
ਕਲੱਬ ਦੇ ਮੈਂਬਰ, ਅਮਨਦੀਪ ਸਿੰਘ ਦੱਸਦੇ ਹਨ, ‘ਸਾਡਾ ਕਲੱਬ ਕਾਫੀ ਸਮੇਂ ਤੋਂ ਚੰਡੀਗੜ੍ਹ ’ਚ ਪੰਛੀਆਂ ’ਤੇ ਕੰਮ ਕਰ ਰਿਹਾ ਹੈ ਅਸੀਂ ਇੱਥੋਂ ਦੀਆਂ ਪਹਾੜੀਆਂ ਅਤੇ ਖੇਤੀ ਦੇ ਖੇਤਰਾਂ ’ਚ ਜਾ ਕੇ ਦੇਖਦੇ ਹਾਂ ਕਿ ਕਿਹੜਾ-ਕਿਹੜਾ ਪੰਛੀ, ਇਨ੍ਹਾਂ ਇਲਾਕਿਆਂ ’ਚ ਮੌਜ਼ੂਦ ਹੈ ਇਸ ਲਈ ਜਦੋਂ ਚਰਨਦੀਪ ਨੇ ਸਾਨੂੰ ਬੁਲਾਇਆ ਤਾਂ ਅਸੀਂ ਉੱਥੇ ਪਹੁੰਚੇ ਉਨ੍ਹਾਂ ਦੇ ਇੱਥੇ ਅਸੀਂ 70 ਤੋਂ ਜ਼ਿਆਦਾ ਪ੍ਰਜਾਤੀਆਂ ਦੇ ਪੰਛੀ ਦੇਖੇ ਅਤੇ ਸਾਨੂੰ ਇਹ ਦੇਖ ਕੇ ਵੀ ਬਹੁਤ ਖੁਸ਼ੀ ਹੋਈ ਕਿ ਇੱਕ ਕਿਸਾਨ ਦੀਆਂ ਕੋਸ਼ਿਸ਼ਾਂ, ਕੁਦਰਤ ਨੂੰ ਸਹਿਜਣ ’ਚ ਕਿਵੇਂ ਮੱਦਦਗਾਰ ਹੁੰਦੀ ਹੈ ਅਸੀਂ ਦੇਖਿਆ ਕਿ ਉਨ੍ਹਾਂ ਦੇ ਖੇਤਾਂ ਦੇ ਆਸ-ਪਾਸ ਦੇ ਇਲਾਕਿਆਂ ’ਚ ਵੀ ਪੰਛੀ ਕਾਫ਼ੀ ਗਿਣਤੀ ’ਚ ਮੌਜ਼ੂਦ ਸਨ ਕਿਉਂਕਿ ਪੰਛੀਆਂ ਨੂੰ ਉਨ੍ਹਾਂ ਦੇ ਫਾਰਮ ’ਚ ਭਰਪੂਰ ਖਾਣਾ ਮਿਲਦਾ ਹੈ
ਉਹ ਕਹਿੰਦੇ ਹਨ ਕਿ ਪੰਛੀਆਂ ਨੂੰ ਇੱਕ ਸੁਰੱਖਿਅਤ ਮਾਹੌਲ ਚਾਹੀਦਾ ਹੈ, ਜੋ ਚਰਨਦੀਪ ਨੇ ਆਪਣੇ ਖੇਤਾਂ ’ਚ ਬਣਾਇਆ ਹੈ ਉਹ ਇਨ੍ਹਾਂ ਪੰਛੀਆਂ ਨੂੰ ਖਾਣਾ-ਪਾਣੀ ਦੇ ਰਹੇ ਹਨ ਅਤੇ ਬਦਲੇ ’ਚ ਪੰਛੀ ਉਨ੍ਹਾਂ ਦੇ ਖੇਤਾਂ ’ਚ ਕੀਟ-ਪ੍ਰਬੰਧਨ ਅਤੇ ਪਾਲੀਨੇਸ਼ਨ ’ਚ ਮੱਦਦਗਾਰ ਸਾਬਤ ਹੋ ਰਹੇ ਹਨ ਕਿਸਾਨਾਂ ਨੂੰ ਆਪਣੇ ਖੇਤਾਂ ਲਈ, ਅਜਿਹੀਆਂ ਵਿਵਸਥਾਵਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਨਾ ਸਿਰਫ਼ ਪੰਛੀਆਂ ਨੂੰ ਸਿਹਤਮੰਦ ਖਾਣਾ ਮਿਲੇਗਾ ਸਗੋਂ ਵਾਤਾਵਰਨ ਲਈ ਵੀ ਇਹ ਬਿਹਤਰ ਰਹੇਗਾ