ਮੰਗਣ ਦਾ ਰੁਝਾਨ ਆਤਮਘਾਤੀ ਹੈ
ਮੰਗਣ ਦਾ ਰੁਝਾਨ ਸਦਾ ਤੋਂ ਅਹਿੱਤਕਾਰੀ ਕਿਹਾ ਗਿਆ ਹੈ ਇਸ ਲਈ ਸਾਡੇ ਸੱਭਿਆਚਾਰ ’ਚ ਤਿਆਗ ਦਾ ਖਾਸ ਮਹੱਤਵ ਦਰਸਾਇਆ ਗਿਆ ਹੈ ਮੰਗਣ ਨਾਲ ਮਨੁੱਖ ਸਭ ਕੁਝ ਗੁਆ ਦਿੰਦਾ ਹੈ ਪਰ ਤਿਆਗ ਨਾਲ ਸਭ ਪ੍ਰਾਪਤ ਹੁੰਦਾ ਹੈ ਈਸ਼ਵਰ ਮਨੁੱਖ ਨੂੰ ਯੋਗਤਾ ਦੇ ਅਨੁਸਾਰ ਖੁਦ ਹੀ ਦਿੰਦਾ ਹੈ ਇਸ ਲਈ ਮੰਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮੰਗਣਾ ਸੌਖਾ ਨਹੀਂ ਬਹੁਤ ਔਖਾ ਕੰਮ ਹੈ ਮੰਗਣ ਦੀ ਸਥਿਤੀ ਆ ਜਾਣ ’ਤੇ ਇੱਕ ਸਵੈਮਾਣ ਵਾਲਾ ਮਨੁੱਖ ਪਤਾ ਨਹੀਂ ਕਿੰਨੀਆਂ ਮੌਤਾਂ ਮਰਦਾ ਹੈ ਈਸ਼ਵਰ ਮਨੁੱਖ ਨੂੰ ਬਿਨਾਂ ਮੰਗੇ ਹੀ ਮਾਲੋਮਾਲ ਕਰ ਦਿੰਦਾ ਹੈ ਕੁਝ ਲੋਕਾਂ ਦਾ ਰੁਝਾਨ ਹੀ ਮੰਗਣ ਦਾ ਹੁੰਦਾ ਹੈ ਭਾਵ ਉਹ ਮੰਗਣ ਵਾਲੇ ਸੁਭਾਅ ਦੇ ਹੁੰਦੇ ਹਨ
ਉਹ ਮੰਗ ਕੇ ਹੀ ਆਪਣਾ ਜੀਵਨ ਨਿਰਵਾਹ ਕਰਦੇ ਹਨ ਸਾਰਾ ਸਮਾਂ ਉਨ੍ਹਾਂ ਨੇ ਕੁਝ ਨਾ ਕੁਝ ਮੰਗਣਾ ਹੀ ਹੁੰਦਾ ਹੈ ਕੁਝ ਵਿਅਕਤੀ ਲਾਪ੍ਰਵਾਹ ਸੁਭਾਅ ਦੇ ਹੁੰਦੇ ਹਨ ਇਸ ਲਈ ਉਨ੍ਹਾਂ ਕੋਲ ਜ਼ਰੂਰੀ ਚੀਜ਼ਾਂ ਦੀ ਕਮੀ ਬਣੀ ਰਹਿੰਦੀ ਹੈ ਇਸ ਲਈ ਉਨ੍ਹਾਂ ਨੂੰ ਮੰਗਣਾ ਹੀ ਪੈਂਦਾ ਹੈ ਕੋਈ ਕਿੰਨਾ ਵੀ ਤ੍ਰਿਸਕਾਰ ਕਿਉਂ ਨਾ ਕਰੇ, ਉਹ ਚੀਕਨੇ ਘੜੇ ਬਣੇ ਰਹਿੰਦੇ ਹਨ ਇਸੇ ਤਰ੍ਹਾਂ ਲਾਲਚੀ ਵਿਅਕਤੀ ਵੀ ਕੁਝ ਨਾ ਕੁਝ ਪਾਉਣ ਦੀ ਕਾਮਨਾ ਕਰਦਾ ਰਹਿੰਦਾ ਹੈ ਇਸ ਲਈ ਉਹ ਸਦਾ ਅਤ੍ਰਿਪਤ ਹੀ ਰਹਿੰਦਾ ਹੈ ਉਸ ਕੋਲ ਕਿੰਨਾ ਹੀ ਕਿਉਂ ਨਾ ਹੋਵੇ, ਉਸ ਦੀ ਨਜ਼ਰ ’ਚ ਉਹ ਘੱਟ ਹੀ ਰਹਿੰਦਾ ਹੈ ਇਸ ਲਈ ਉਹ ਸਦਾ ਹੋਰ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ ਮਨੁੱਖ ਨੂੰ ਕਿਸੇ ਤੋਂ ਕੁਝ ਪਾਉਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਜਦੋਂ ਉਸ ਦੀ ਉਮੀਦ ਪੂਰੀ ਨਹੀਂ ਹੁੰਦੀ, ਤਾਂ ਮਨੁੱਖ ਦੁਖੀ ਰਹਿੰਦਾ ਹੈ
‘ਬ੍ਰਹਮਪੁਰਾਣ’ ਵਿਚ ਇਸ ਵਿਸ਼ੇ ’ਤੇ ਵਿਚਾਰ ਪ੍ਰਗਟ ਕਰਦੇ ਹੋਏ ਵਿਆਸ ਜੀ ਨੇ ਕਿਹਾ ਹੈ-
ਦੇਹੀਤਿ ਵਚਨਦ੍ਵਾਰਾ ਦੇਹਸਥਾ ਪੰਚ ਦੇਵਤਾ:
ਤੱਤਕਸ਼ਨਾਦੇਵ ਲੀਯੰਤੇ ਧੀਸ੍ਰੀਹੀਸ਼ਾਂਤੀਕੀਰਤਿਯ:
ਅਰਥਾਤ ‘ਕੁਝ ਦਿਓ’ ਇਹ ਬਚਨ ਕਹਿੰਦੇ ਹੀ ਸਰੀਰ ’ਚ ਵਿਦਮਾਨ ਪੰਜ ਦੇਵਤਾ ਤੁਰੰਤ ਸਰੀਰ ਨੂੰ ਛੱਡ ਕੇ ਚਲੇ ਜਾਂਦੇ ਹਨ- ਬੁੱਧੀ, ਸ਼ਰਮ, ਲੱਛਮੀ, ਨੂਰ ਅਤੇ ਪ੍ਰਸਿੱਧੀ ਕਹਿਣ ਦਾ ਅਰਥ ਇਹ ਹੈ ਕਿ ਜਦੋਂ ਮਨੁੱਖ ਕਿਸੇ ਤੋਂ ਕੁਝ ਮੰਗਣ ਲਈ ਜਾਂਦਾ ਹੈ ਤਾਂ ਉਸ ਦਾ ਦਿਮਾਗ, ਉਸ ਦਾ ਵਿਵੇਕ ਉਸ ਦਾ ਸਾਥ ਛੱਡ ਦਿੰਦੇ ਹਨ ਮੰਗਣ ਵਾਲੇ ਨੂੰ ਸ਼ਰਮ ਤਿਆਗ ਦਿੰਦੀ ਹੈ ਲੱਛਮੀ ਉਸ ਤੋਂ ਨਾਰਾਜ਼ ਹੋ ਜਾਂਦੀ ਹੈ ਮਨੁੱਖ ਉਸ ਸਮੇਂ ਆਪਣਾ ਨੂਰ ਗੁਆ ਦਿੰਦਾ ਹੈ ਅਤੇ ਉਸ ਦੀ ਪ੍ਰਸਿੱਧੀ ਮੰਨੋ ਕਿਤੇ ਗੁਆਚ ਜਿਹੀ ਜਾਂਦੀ ਹੈ ਭਾਵ ਮੰਗਣਾ ਕਿਸੇ ਵੀ ਤਰ੍ਹਾਂ ਕੋਈ ਫਾਇਦੇ ਦਾ ਸੌਦਾ ਨਹੀਂ, ਉਸ ਨਾਲ ਮਨੁੱਖ ਨੂੰ ਨੁਕਸਾਨ ਹੁੰਦਾ ਹੈ
ਮਨੁੱਖ ਨੂੰ ਜੇਕਰ ਕੁਝ ਚਾਹੀਦਾ ਹੈ ਤਾਂ ਉਸ ਨੂੰ ਸਦਾ ਪਰਮ ਪਿਤਾ ਪਰਮਾਤਮਾ ਤੋਂ ਹੀ ਮੰਗਣਾ ਚਾਹੀਦਾ ਹੈ ਉਹੀ ਇੱਕ ਅਜਿਹਾ ਹੈ ਜੋ ਬਿਨਾਂ ਮੰਗੇ ਹੀ ਸਭ ਦੀਆਂ ਝੋਲੀਆਂ ਭਰਦਾ ਰਹਿੰਦਾ ਹੈ ਸੰਸਾਰ ਦੇ ਲੋਕ ਤਾਂ ਮੰਗਣ ’ਤੇ ਦੁਤਕਾਰ ਸਕਦੇ ਹਨ, ਨਾ ਦੇਣ ਦੇ ਸੌ ਬਹਾਨੇ ਬਣਾ ਸਕਦੇ ਹਨ, ਪਰ ਉਸ ਪਰਮੇਸ਼ਵਰ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ ਜਾਵੇ ਤਾਂ ਉਹ ਵਿਅਰਥ ਨਹੀਂ ਜਾਂਦੀ ਦੇਰ-ਸਵੇਰ ਉਹ ਮਨੁੱਖ ਦੀ ਕਾਮਨਾ ਪੂਰੀ ਕਰ ਹੀ ਦਿੰਦਾ ਹੈ ਮਨੁੱਖ ਨੂੰ ਇਸ ਲਈ ਸਦਾ ਉਸ ਦੀ ਸ਼ਰਨ ’ਚ ਹੀ ਜਾਣਾ ਚਾਹੀਦਾ ਹੈ
ਜਿਸ ਤਰ੍ਹਾਂ ਭੌਤਿਕ ਜਗਤ ਦੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਮੰਗਣ ਅਤੇ ਨਾ ਮੰਗਣ ’ਤੇ ਵੀ, ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ, ਉਸੇ ਤਰ੍ਹਾਂ ਉਹ ਈਸ਼ਵਰ ਵੀ ਆਪਣੇ ਬੱਚਿਆਂ ਨੂੰ ਕਦੇ ਨਿਰਾਸ਼ ਨਹੀਂ ਕਰਦਾ ਉਹ ਸਦਾ ਹੀ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਦਾ ਹੈ ਉਹੀ ਇੱਕੋ-ਇੱਕ ਮਨੁੱਖ ਦਾ ਆਸਰਾ ਹੈ, ਉਸ ਦੀ ਸ਼ਰਨ ’ਚ ਹੀ ਜਾਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਉਹ ਕਿਸੇ ਨਾਲ ਚਰਚਾ ਕਰਕੇ ਮਨੁੱਖ ਨੂੰ ਅਪਮਾਨਿਤ ਨਹੀਂ ਕਰਦਾ
ਜਿੱਥੋਂ ਤੱਕ ਹੋ ਸਕੇ, ਮੰਗਣ ਦੇ ਰੁਝਾਨ ਨੂੰ ਟਾਲਣਾ ਚਾਹੀਦਾ ਹੈ ਇਸ ਨੂੰ ਆਦਤ ਤਾਂ ਕਦੇ ਨਹੀਂ ਬਣਾਉਣਾ ਚਾਹੀਦਾ ਯਤਨ ਇਹੀ ਕਰਨਾ ਚਾਹੀਦਾ ਹੈ ਕਿ ਈਸ਼ਵਰ ਨੇ ਜਿੰਨਾ ਦਿੱਤਾ ਹੈ, ਜੋ ਵੀ ਦਿੱਤਾ ਹੈ, ਉਸੇ ’ਚ ਸਬਰ ਕਰਨਾ ਸਿੱਖ ਜਾਓ ਉਸ ਮਾਲਕ ਦਾ ਸ਼ੁਕਰ ਕਰਦੇ ਹੋਏ, ਸਦਾ ਉਸੇ ’ਚ ਆਪਣਾ ਜੀਵਨ ਬਤੀਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ
-ਚੰਦਰ ਪ੍ਰਭਾ ਸੂਦ