Jaggery is the elixir of winter in punjabi

ਸਰਦ ਰੁੱਤ ਦਾ ਅੰਮ੍ਰਿਤ ਹੈ ਗੁੜ Jaggery is the elixir of winter in punjabi
ਆਯੁਰਵੇਦ ਗਰੰਥਾਂ ਅਨੁਸਾਰ, ‘ਗੁੜ’ ’ਚ ਸਿਰਫ਼ ਮਿਠਾਸ ਹੀ ਨਹੀਂ, ਸਗੋਂ ਇਸ ’ਚ ਪਿੱਤਨਾਸ਼ਕ, ਖੂਨ ਸੋਧਕ, ਪ੍ਰਮੇਹ ਨਾਸ਼ਕ, ਥਕਾਵਟ ਲਾਹੁਣ ਵਾਲਾ ਆਦਿ ਕਈ ਗੁਣ ਹਨ ‘ਰਾਜਨਿਘੰਟੂ’ ਨਾਂਅ ਦੇ ਆਯੁਰਵੇਦਿਕ ਗਰੰਥ ਅਨੁਸਾਰ, ‘ਗੁੜ ਦਿਲ ਲਈ ਲਾਭਕਾਰੀ ਤ੍ਰਿਦੋਸ਼ਨਾਸ਼ਕ, ਖਾਰਸ਼ ਆਦਿ ਚਮੜੀ ਰੋਗ ਨਾਸ਼ਕ ਅਤੇ ਮਲ-ਮੂਤਰ ਦੇ ਕਈ ਦੋਸ਼ਾਂ ਨੂੰ ਵੀ ਖਤਮ ਕਰਨ ਵਾਲਾ ਹੁੰਦਾ ਹੈ’

ਹਰੀਤਿ ਰਿਸ਼ੀ ਵੱਲੋਂ ਰਚੇ ਗਏ ਗਰੰਥ ‘ਹਰੀਤਿ- ਸੰਹਿਤਾ’ ਦੇ ਅਨੁਸਾਰ, ‘ਗੁੜ’ ਟੀਬੀ, ਖਾਂਸੀ, ਅਲਸਰ, ਕਮਜ਼ੋਰੀ, ਪੀਲੀਆ ਅਤੇ ਖੂਨ ਦੀ ਕਮੀ (ਅਨੀਮੀਆ) ਆਦਿ ਕਈ ਰੋਗਾਂ ਨੂੰ ਖਤਮ ਕਰਨ ਵਾਲਾ ਪਦਾਰਥ ਹੈ’ ਜਣੇਪੇ ਤੋਂ ਬਾਅਦ ਔਰਤਾਂ ਦੇ ਸਰੀਰ ’ਚ ਮੁੜ ਸ਼ਕਤੀ ਸੰਚਾਰ ਲਈ ਗੁੜ ਅਤੇ ਮੇਵੇ ਦੇ ਲੱਡੂ ਜਾਂ ਗੁੜ ਨਾਲ ਅਲਸੀ ਦਾ ਲੱਡੂ ਦਿੱਤਾ ਜਾਂਦਾ ਹੈ

ਗੁੜ ਸਿਰਫ਼ ਪੋਸ਼ਣ ਹੀ ਨਹੀਂ ਕਰਦਾ, ਸਗੋਂ ਸਰੀਰ ਨੂੰ ਰੋਗਾਂ ਨਾਲ ਲੜਨ ਯੋਗ ਵੀ ਬਣਾਉਂਦਾ ਹੈ ਇਹ ਬੱਚਿਆਂ ਦੇ ਸੋਕਾ ਰੋਗ ’ਚ ਵੀ ਲਾਭਦਾਇਕ ਹੈ ਗੁੜ ’ਚ ਮੌਜ਼ੂਦ ਭਰਪੂਰ ਮਾਤਰਾ ’ਚ ਵਿਟਾਮਿਨ ‘ਏ’ ਅੰਧਰਾਤਾ, ਪੇਚਿਸ, ਤਪਦਿਕ, ਜਲੋਦਰ, ਅੰਤੜੀਆਂ ਦੀ ਸੋਜ, ਦੰਦ, ਗਲ ਤੇ ਫੇਫੜਿਆਂ ਦੇ ਰੋਗਾਂ ਲਈ ਵੀ ਲਾਭਕਾਰੀ ਹੈ ਗੁੜ ’ਚ ਮੌਜ਼ੂਦ ‘ਬੀ’ ਕੰਪਲੈਕਸ, ਸਰੀਰਕ ਕਮਜ਼ੋਰੀ, ਦਿਲ ਦੀ ਕਮਜ਼ੋਰੀ, ਫੇਫੜੇ, ਗੁਰਦੇ ਅਤੇ ਪਾਚਣ ਕਿਰਿਆ ਦੀ ਕਮਜੋਰੀ ਅਤੇ ਸਨਾਯੂੰ ਸਬੰਧੀ ਰੋਗਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ

ਸਰਦ ਰੁੱਤ ’ਚ ਗੁੜ ਤੇ ਤਿਲ ਦੇ ਲੱਡੂ ਤੇ ਗੱਚਕ ਖਾਣ ਨਾਲ ਸਰੀਰ ਤੰਦਰੁਸਤ ਤੇ ਨਿਰੋਗ ਰਹਿੰਦਾ ਹੈ ਅਤੇ ਜੁਕਾਮ, ਖਾਂਸੀ ਆਦਿ ਰੋਗ ਨਹੀਂ ਹੁੰਦੇ ਠੰਢ ਤੋਂ ਸੁਰੱਖਿਆ ਲਈ ਗੁੜ ਦੀ ਚਾਹ ਉੱਤਮ ਮੰਨੀ ਜਾਂਦੀ ਹੈ ਉੱਬਲਦੇ ਹੋਏ ਪਾਣੀ ’ਚ ਕਾਲੀ ਮਿਰਚ ਅਤੇ ਸੌਂਠ ਨੂੰ ਚੌਥਾਈ ਚਮਚ ਪੀਸ ਕੇ ਪਾਓ ਅਤੇ ਕੁਝ ਦੇਰ ਬਾਅਦ ਪੁਰਾਣੇ ਗੁੜ ਦੀ ਇੱਕ ਛੋਟੀ ਡਲੀ, ਲਗਭਗ ਵੀਹ ਗ੍ਰਾਮ, ਪਾ ਦਿਓ ਜਦੋਂ ਗੁੜ ਘੁਲ ਜਾਵੇ ਤਾਂ ਚਾਰ ਪੱਤੀਆਂ ਤੁਲਸੀ ਦੀਆਂ ਪਾ ਕੇ ਲਾਹ ਕੇ ਪੁਣ ਲਓ ਗੁੜ ਦੀ ਇਹ ਚਾਹ ਤੁਹਾਡਾ ਸਰਦੀ ਤੋਂ ਪੂਰਾ ਬਚਾਅ ਕਰੇਗੀ ਤੁਹਾਨੂੰ ਜੁਕਾਮ ਹੋ ਗਿਆ ਹੈ, ਨੱਕ ਵਗਣ ਲੱਗਾ ਹੈ, ਸਿਰਦਰਦ ਹੋਣ ਲੱਗਿਆ ਹੈ ਤਾਂ ਉਸ ਸਥਿਤੀ ’ਚ ਜਲਦੀ ਅਰਾਮ ਪਹੁੰਚਾਉਣ ਲਈ ਗੁੜ ਦੀ ਇਹ ਚਾਹ ਚਮਤਕਾਰੀ ਸਿੱਧ ਹੋਵੇਗੀ

Also Read:  ਸਿਹਤਮੰਦ ਰਹਿ ਕੇ ਮਜ਼ਾ ਲਓ ਮਾਨਸੂਨ ਦਾ

ਗੁੜ ਆਟਾ ਪਾਪੜੀ

ਭੋਜਨ ਤੋਂ ਬਾਅਦ ਗੁੜ ਅਤੇ ਤਿਲ ਦੇ ਬਣੇ ਲੱਡੂ, ਗੁੜ ਅਤੇ ਤਿਲ ਦੀ ਬਣੀ ਪਾਪੜੀ, ਗੱਚਕ ਆਦਿ ਜਾਂ ਗੁੜ ਨਾਲ ਬਣੇ ਵੱਖ-ਵੱਖ ਪਦਾਰਥਾਂ ਨੂੰ ਖਾਣ ਨਾਲ ਭੋਜਨ ਪਚ ਜਾਂਦਾ ਹੈ ਭਾਰਾ ਭੋਜਨ ਵੀ ਛੇਤੀ ਪਚ ਜਾਂਦਾ ਹੈ ਸਵੇਰੇ ਨਾਸ਼ਤੇ ’ਚ ਗੁੜ ਦਾ ਹਲਵਾ ਖਾਣ ਨਾਲ ਸਰੀਰਕ ਵਾਧੇ ਦੇ ਨਾਲ ਚਿਹਰੇ ’ਤੇ ਨਵਾਂ ਨਿਖਾਰ ਆ ਜਾਂਦਾ ਹੈ

ਗੁੜ ਅਤੇ ਕਣਕ ਦੇ ਆਟੇ ਨਾਲ ਰਬੜੀ ਬਣਾ ਕੇ ਖਾਣ ਨਾਲ ਸਰੀਰ ’ਚ ਨਵੇਂ ਜੀਵਨ ਦਾ ਸੰਚਾਰ ਹੋ ਜਾਂਦਾ ਹੈ ਇਸ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਬਦਾਮ, ਮੇਵਾ ਆਦਿ ਵੀ ਮਿਲਾਇਆ ਜਾ ਸਕਦਾ ਹੈ ਕਿਸੇ ਵੀ ਕਾਰਨ ਜੀਅ (ਦਿਲ) ਮਚਲਾਉਂਦਾ ਹੋਵੇ, ਚੱਕਰ ਆਉਂਦੇ ਹੋਣ ਤਾਂ ਗੁੜ ਦੇ ਪਾਣੀ ’ਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਤੁਰੰਤ ਲਾਭ ਹੁੰਦਾ ਹੈ ਸਰਦੀ ਨਾਲ ਜਾਂ ਹੋਰ ਕਿਸੇ ਵੀ ਕਾਰਨ ਗਲ਼ਾ ਖਰਾਬ ਹੋ ਜਾਣ, ਗਲ਼ਾ ਬੈਠ ਜਾਣ, ਆਵਾਜ਼ ਦਬ ਜਾਣ ’ਤੇ ਦੋ ਦਾਣੇ ਕਾਲੀ ਮਿਰਚ, (ਗੋਲਾਕੀ), ਪੰਜਾਹ ਗ੍ਰਾਮ ਗੁੜ ਨਾਲ ਖਾਣ ’ਤੇ ਗਲ਼ੇ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਹਨ

20 ਗ੍ਰਾਮ ਗੁੜ ਦੀ ਚਾਸ਼ਨੀ ’ਚ ਇੱਕ ਚੂੰਢੀ ਕੇਸਰ ਉਬਾਲ ਕੇ, ਸੌਣ ਤੋਂ ਇੱਕ ਘੰਟਾ ਪਹਿਲਾਂ ਰੋਜ਼ਾਨਾ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਨਾਲ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਪਤਲਾ ਦਸਤ ਲੱਗਣ ਅਤੇ ਤੇਜ਼ ਬੁਖਾਰ ਕਾਰਨ ਸਰੀਰ ’ਚ ਪਾਣੀ ਦੀ ਕਮੀ ਹੋਣ ਤੇ ਗੁੜ ਦੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਪਿਆਉਣ ਨਾਲ ਤੁਰੰਤ ਰਾਹਤ ਮਿਲਦੀ ਹੈ ਜਿਨ੍ਹਾਂ ਨੂੰ ਸੂਰਜ ਨਿੱਕਲਣ ਤੋਂ ਪਹਿਲਾਂ ਸਿਰਦਰਦ ਹੁੰਦਾ ਹੈ, ਉਨ੍ਹਾਂ ਨੂੰ ਸਵਰੇ ਥੋੜ੍ਹੇ ਜਿਹੇ ਗੁੜ ’ਚ ਗਾਂ ਦਾ ਘਿਓ ਮਿਲਾ ਕੇ ਖਵਾਉਣ ਨਾਲ ਚਮਤਕਾਰੀ ਲਾਭ ਹੁੰਦਾ ਹੈ

Also Read:  ਵਿਸ਼ਵ ਸਿਹਤ ਸੰਗਠਨ ਦੀ ਕਮਾਨ ਹੁਣ ਭਾਰਤ ਦੇ ਹੱਥ

ਆਮ ਖੰਘ ’ਚ ਗੁੜ ’ਚ ਪੀਸੀ ਕਾਲੀ ਮਿਰਚ ਨੂੰ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਦਿਨ ’ਚ ਦੋ-ਤਿੰਨ ਵਾਰ ਚੂਸਦੇ ਰਹਿਣ ਨਾਲ ਖੰਘ ਦੂਰ ਹੋ ਜਾਂਦੀ ਹੈ ਸੁੱਕੀ ਖਾਂਸੀ ਜਾਂ ਸਾਹ ਦੀ ਬਿਮਾਰੀ ’ਚ ਗੁੜ ’ਚ ਸਰ੍ਹੋਂ ਦਾ ਤੇਲ ਮਿਲਾ ਕੇ ਚੱਟਣ ਨਾਲ ਲਾਭ ਹੁੰਦਾ ਹੈ ਦਵਾਈ ਵਜੋਂ ਵਰਤਣ ਲਈ ਪੁਰਾਣਾ ਗੁੜ ਹੀ ਲੈਣਾ ਚਾਹੀਦਾ ਹੈ

ਸਾਵਧਾਨੀਆਂ

ਗਰਭ ਅਵਸਥਾ ’ਚ ਗੁੜ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਖੂਨ ਸਬੰਧੀ ਰੋਗਾਂ ’ਚ ਅਤੇ ਖੂਨ ਵਗਣ ਦੀ ਸਥਿਤੀ ’ਚ ਵੀ ਗੁੜ ਦੀ ਵਰਤੋਂ ਨਾ ਕੀਤੀ ਜਾਵੇ ਇੱਕੋ ਵੇਲੇ ਵੱਧ ਮਾਤਰਾ ’ਚ ਅਤੇ ਦੁੱਧ ਨਾਲ ਗੁੜ ਨਹੀਂ ਖਾਣਾ ਚਾਹੀਦਾ
-ਅਨੰਦ ਕੁਮਾਰ ਅਨੰਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ