ਹਵਾਈ ਸੈਨਾ ਦੇ ਜਾਂਬਾਜ ਜੋ ਫਰਾਂਸ ਤੋਂ ਸਵਦੇਸ਼ ਲਿਆਏ ਰਾਫੇਲ
ਹਵਾਈ ਸੈਨਾ ਦਿਵਸ (8 ਅਕਤੂਬਰ)
8 ਅਕਤੂਬਰ 1932 ਨੂੰ ਹਵਾਈ ਸੈਨਾ ਦੀ ਸਥਾਪਨਾ ਕੀਤੀ ਗਈ ਸੀ, ਇਸ ਲਈ ਹਰ ਸਾਲ 8 ਅਕਤੂਬਰ ਹਵਾਈ ਸੈਨਾ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਹਵਾਈ ਸੈਨਾ ਸ਼ਾਨਦਾਰ ਪਰੇਡ ਅਤੇ ਏਅਰ ਸ਼ੋਅ ਕਰਦੀ ਹੈ ਆਜ਼ਾਦੀ ਤੋਂ ਪਹਿਲਾਂ ਹਵਾਈ ਸੈਨਾ ਨੂੰ ਰਾਇਲ ਇੰਡੀਅਨ ਏਅਰ ਫੋਰਸ ਕਿਹਾ ਜਾਂਦਾ ਸੀ ਇੱਕ ਅਪਰੈਲ 1933 ਨੂੰ ਹਵਾਈ ਸੈਨਾ ਦੇ ਪਹਿਲੇ ਦਸਤੇ ਦਾ ਗਠਨ ਹੋਇਆ ਸੀ, ਜਿਸ ‘ਚ 6 ਆਰਏਐੱਫ-ਟਰੇਂਡ ਅਫਸਰ ਅਤੇ 19 ਹਵਾਈ ਸਿਪਾਹੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਭਾਰਤੀ ਹਵਾਈ ਸੈਨਾ ਨੇ ਦੂਜੇ ਵਿਸ਼ਵ ਯੁੱਧ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਆਜ਼ਾਦੀ ਤੋਂ ਬਾਅਦ ਇਸ ‘ਚੋਂ ਰਾਇਲ ਸ਼ਬਦ ਹਟਾ ਕੇ ਸਿਰਫ਼ ਇੰਡੀਅਨ ਏਅਰ ਫੋਰਸ ਕਰ ਦਿੱਤਾ ਗਿਆ
ਪੰਜ ਰਾਫੇਲ ਨੇ ਫਰਾਂਸ ਦੇ ਮੇਰੀਗਨੇਕ ਤੋਂ ਭਾਰਤ ਲਈ ਭਰੀ ਸੀ ਉੱਡਾਨ ਪਾਇਲਟਾਂ ਦੇ ਦਲ ਦੀ ਅਗਵਾਈ ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਕੀਤੀ ਅੰਬਾਲਾ ‘ਚ ਭਾਰਤੀ ਹਵਾਈ ਸੈਨਾ ਦਾ ਏਅਰਬੇਸ ਉਨ੍ਹਾਂ ਸੁਨਹਿਰੇ ਪਲਾਂ ਦਾ ਗਵਾਹ ਬਣਿਆ ਜਦੋਂ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੇ ਭਾਰਤੀ ਜ਼ਮੀਨ ਨੂੰ ਛੂਹਿਆ ਹਵਾਈ ਸੈਨਾ ਦੇ 7 ਜਾਂਬਾਜ ਪਾਇਲਟ ਇਨ੍ਹਾਂ ਜਹਾਜ਼ਾਂ ਨੂੰ ਫਰਾਂਸ ਤੋਂ 7,000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇੱਥੇ ਲਿਆਏ ਇਨ੍ਹਾਂ ਪਾਇਲਟਾਂ ਦਾ ਭਾਰਤੀ ਹਵਾਈ ਸੈਨਾ ਪ੍ਰਮੁੱਖ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਸਵਾਗਤ ਕੀਤਾ ਇਨ੍ਹਾਂ ਪੰਜ ਰਾਫੇਲਾਂ ਨੇ ਦੱਖਣੀ ਫਰਾਂਸ ਦੇ ਮੈਰੀਗਨੇਕ ਤੋਂ ਭਾਰਤ ਲਈ ਉੱਡਾਨ ਭਰੀ ਅਤੇ ਵਿੱਚ ਇੱਕ ਸਟਾੱਪਓਵਰ ਲੈਣ ਤੋਂ ਬਾਅਦ ਇੱਥੇ ਪਹੁੰਚੇ
Table of Contents
ਗਰੁੱਪ ਕੈਪਟਨ ਹਰਕੀਰਤ ਸਿੰਘ
ਪਾਇਲਟਾਂ ਦੇ ਦਲ ਦੀ ਅਗਵਾਈ ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਕੀਤੀ ਉਹ 17 ਸਕਵਾੱਰਡਨ ਦੇ ਕਮਾਂਡਿੰਗ ਅਫਸਰ ਹਨ ਜਿਸ ਨੂੰ ਗੋਲਡਨ ਏਰੋਜ਼ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇਹ ਸਕਵਾਰਡਨ ਅੰਬਾਲਾ ਏਅਰਬੇਸ ‘ਤੇ ਤੈਨਾਤ ਹੈ ਅਤੇ ਪੱਛਮੀ ਕਮਾਂਡ ਦਾ ਹਿੱਸਾ ਹੈ ਗਰੁੱਪ ਕੈਪਟਨ ਸਿੰਘ ਨੂੰ 2008 ‘ਚ ਸ਼ੌਰਿਆ ਚੱਕਰ ਨਾਲ ਨਵਾਜ਼ਿਆ ਗਿਆ ਉਹ ਮਿਗ-21 ਬਾਈਸਨ ਦੀ ਉੱਡਾਨ ‘ਤੇ ਸਨ ਜਦੋਂ ਉਨ੍ਹਾਂ ਐਮਰਜੰਸੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਉਨ੍ਹਾਂ ਨੇ ਨਾ ਸਿਰਫ਼ ਆਪਣੇ ਏਅਰਕਰਾਫਟ ਨੂੰ ਬਚਾਇਆ ਸਗੋਂ ਇਹ ਤੈਅ ਕੀਤਾ ਕਿ ਕਿਸੇ ਜਾਨ ਦਾ ਨੁਕਸਾਨ ਨਾ ਹੋਵੇ 2001 ‘ਚ ਹਵਾਈ ਸੈਨਾ ‘ਚ ਕਮਿਸ਼ਨ. ਲੈਣ ਵਾਲੇ ਗਰੁੱਪ ਕੈਪਟਨ ਸਿੰਘ ਨਵੀਂ ਰਾਫੇਲ ਸਕਵਾਰਡਨ ਤੋਂ ਪਹਿਲਾਂ ਕਮਾਡਿੰਗ ਅਫਸਰ ਹਨ ਗਰੁੱਪ ਕੈਪਟਨ ਸਿੰਘ ਦੇ ਪਿਤਾ ਵੀ ਸੈਨਾ ‘ਚ ਰਹੇ ਅਤੇ ਲੈਫਟੀਨੈਂਟ ਕਰਨਲ ਦੀ ਪੋਸਟ ‘ਤੇ ਰਿਟਾਇਰ ਹੋਏ, ਉਨ੍ਹਾਂ ਦੀ ਪਤਨੀ ਵੀ ਹਵਾਈ ਸੈਨਾ ‘ਚ ਸਰਵਿੰਗ ਅਫਸਰ ਹਨ
ਵਿੰਗ ਕਮਾਂਡਰ ਅਭਿਸ਼ੇਕ ਤ੍ਰਿਪਾਠੀ:
ਵਿੰਗ ਕਮਾਂਡਰ ਅਭਿਸ਼ੇਕ ਤ੍ਰਿਪਾਠੀ ਰਾਜਸਥਾਨ ਦੇ ਛੋਟੇ ਸ਼ਹਿਰ ਜਾਲੌਰ ਤੋਂ ਹਨ, ਵਿੰਗ ਕਮਾਂਡਰ ਤ੍ਰਿਪਾਠੀ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਦਾ ਸੀਨਾ ਮਾਣ ਨਾਲ ਚੌੜਾ ਹੈ, ਉਨ੍ਹਾਂ ਦੇ ਦੋਸਤ ਦੱਸਦੇ ਹਨ ਕਿ ਉਹ ਬਚਪਨ ‘ਚ ਦੌੜਨ ਅਤੇ ਕੁਸ਼ਤੀ ‘ਚ ਵੀ ਦਾਅ ਅਜਮਾਉਣ ਦੇ ਸ਼ੌਕੀਨ ਰਹੇ ਹਨ 9 ਜਨਵਰੀ 1984 ਨੂੰ ਜਨਮੇ ਵਿੰਗ ਕਮਾਂਡਰ ਤ੍ਰਿਪਾਠੀ ਦੇ ਪਿਤਾ ਬੈਂਕ ‘ਚ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੀ ਮਾਂ ਨੇ ਸੈਲਜ ਟੈਕਸ ਡਿਪਾਰਟਮੈਂਟ ‘ਚ ਕੰਮ ਕੀਤਾ ਜਾਲੌਰ ਦੇ ਲੋਕਾਂ ਦਾ ਕਹਿਣਾ ਹੈ
ਕਿ ਵਿੰਗ ਕਮਾਂਡਰ ਤ੍ਰਿਪਾਠੀ ਦੇ ਮਾਤਾ-ਪਿਤਾ ਆਦਰਸ਼ ਹਨ, ਵਿੰਗ ਕਮਾਂਡਰ ਤ੍ਰਿਪਾਠੀ ਨੂੰ ਬਚਪਨ ‘ਚ ਸਪੋਰਟਸ ਅਤੇ ਕੁਸ਼ਤੀ ਨਾਲ ‘ਦੋ-ਦੋ ਹੱਥ’ ਕਰਾਉਣ ਵਾਲੇ ਦਲਪਤ ਸ਼ਿਵਦੱਤ ਆਰਿਆ ਕਹਿੰਦੇ ਹਨ, ਉਨ੍ਹਾਂ ਦੀ ਪਰਵਰਿਸ਼ ਉਨ੍ਹਾਂ ਦੀ ਸਫਲਤਾ ਅਤੇ ਨਿਮਰਤਾ ਦੀ ਵਜ੍ਹਾ ਹੈ, ਉਹ ਹੁਣ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹਨ ਅਤੇ ਅਜਿਹੇ ਲੋਕਾਂ ਦੇ ਕਰੀਬ ਹਨ, ਜਿਨ੍ਹਾਂ ਨੇ ਬਚਪਨ ‘ਚ ਉਨ੍ਹਾਂ ਦੇ ਜੀਵਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ, ਸਾਰਿਆਂ ਨੂੰ ਉਨ੍ਹਾਂ ‘ਤੇ ਮਾਣ ਹੈ
ਵਿੰਗ ਕਮਾਂਡਰ ਮਨੀਸ਼ ਸਿੰਘ
ਵਿੰਗ ਕਮਾਂਡਰ ਮਨੀਸ਼ ਸਿੰਘ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਬਕਵਾ ਨਾਲ ਤਾਲੁਕ ਰੱਖਦੇ ਹਨ, ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਨੇ ਫੌਜ ‘ਚ ਸੇਵਾਵਾਂ ਦਿੱਤੀਆਂ, ਇਸੇ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਸੈਨਿਕ ਸਕੂਲ ‘ਚ ਦਾਖਲਾ ਲਿਆ ਅਤੇ ਫਿਰ ਨੈਸ਼ਨਲ ਡਿਫੈਂਸ ਅਕੈਡਮੀ ਪਹੁੰਚੇ, ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ‘ਚ 2003 ‘ਚ ਕਮੀਸ਼ਨ ਮਿਲਿਆ ਉਨ੍ਹਾਂ ਨੂੰ ਰਾਫੇਲ ਦੀ ਟ੍ਰੇਨਿੰਗ ਲਈ ਫਰਾਂਸ ਭੇਜੇ ਜਾਣਾ ਅਤੇ ਉਨ੍ਹਾਂ ਦੇ ਫਰਾਂਸ ਤੋਂ ਜਹਾਜ਼ ਨੂੰ ਸਵਦੇਸ਼ ਲਿਆਉਣ ਨੂੰ ਲੈ ਕੇ ਪੂਰੇ ਪਿੰਡ ‘ਚ ਉਤਸ਼ਾਹ ਦਾ ਮਾਹੌਲ ਹੈ ਵਿੰਗ ਕਮਾਂਡਰ ਮਨੀਸ਼ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਹਰ ਕੋਈ ਉਨ੍ਹਾਂ ਦੇ ਬੇਟੇ ਨੂੰ ਲੈ ਕੇ ਮਾਣ ਕਰ ਰਿਹਾ ਹੈ
ਵਿੰਗ ਕਮਾਂਡਰ ਮਨੀਸ਼ ਸਿੰਘ ਦੇ ਪਿਤਾ ਮਦਨ ਸਿੰਘ ਕਹਿੰਦੇ ਹਨ, ਇੱਕ ਬੱਚੇ ਦੇ ਰੂਪ ‘ਚ ਉਹ ਇੱਕ ਜਹਾਜ਼ ਨੂੰ ਉੱਡਦਾ ਹੋਇਆ ਦੇਖਦਾ ਸੀ ਅਤੇ ਕਹਿੰਦਾ ਸੀ ਕਿ ਇੱਕ ਦਿਨ ਉਹ ਅਜਿਹਾ ਹੀ ਕਰੇਗਾ, ਸਾਨੂੰ ਖੁਸ਼ੀ ਹੈ ਕਿ ਉਸ ਨੇ ਆਪਣੇ ਸੁਫਨੇ ਨੂੰ ਪੂਰਾ ਕੀਤਾ ਹੈ ਵਿੰਗ ਕਮਾਂਡਰ ਮਨੀਸ਼ ਸਿੰਘ ਦੀ ਮਾਂ ਉਰਮਿਲਾ ਦੇਵੀ ਕਹਿੰਦੀ ਹੈ, ਸਰਹੱਦਾਂ ‘ਤੇ ਤਨਾਅ ਦੀ ਗੱਲ ਸੁਣਨਾ ਕਦੇ-ਕਦੇ ਡਰਾਵਨਾ ਹੁੰਦਾ ਹੈ, ਪਰ ਪੂਰੇ ਦੇਸ਼ ਦੀਆਂ ਪ੍ਰਾਰਥਨਾਵਾਂ ਨਾ ਸਿਰਫ਼ ਉਨ੍ਹਾਂ ਦੇ ਬੇਟੇ ਨੂੰ ਸਗੋਂ ਭਾਰਤ ਦੀਆਂ ਫੌਜਾਂ ‘ਚ ਸਾਰੇ ਵੀਰਾਂ ਨੂੰ ਮਹਿਫੂਜ਼ ਰੱਖੇਗੀ ਜਦੋਂ ਤੋਂ ਉਹ ਪ੍ਰੀਖਣ ਲਈ ਫਰਾਂਸ ਭੇਜਿਆ ਗਿਆ ਸੀ, ਅਸੀਂ ਪ੍ਰਾਰਥਨਾ ਕਰ ਰਹੇ ਸੀ ਕਿ ਉਸ ਨੂੰ ਰਾਫੇਲ ਨੂੰ ਭਾਰਤ ਲਿਆਉਣ ਲਈ ਚੁਣਿਆ ਜਾਵੇ
ਗਰੁੱਪ ਕੈਪਟਨ ਰੋਹਿਤ ਕਟਾਰੀਆ
ਗਰੁੱਪ ਕੈਪਟਨ ਰੋਹਿਤ ਕਟਾਰੀਆ ਵੀ ਉਨ੍ਹਾਂ ਪਾਇਲਟਾਂ ਦੇ ਬੈਚ ‘ਚ ਸ਼ਾਮਲ ਹਨ ਜੋ ਰਾਫੇਲ ਨੂੰ ਫਰਾਂਸ ਤੋਂ ਭਾਰਤ ਲੈ ਕੇ ਆਏ ਉਹ ਹਰਿਆਣਾ ਦੇ ਗੁਰੂਗ੍ਰਾਮ ਦੇ ਬਸਈ ਪਿੰਡ ਨਾਲ ਨਾਤਾ ਰੱਖਦੇ ਹਨ ਉਨ੍ਹਾ ਦੇ ਪਿਤਾ ਵੀ ਫੌਜ ‘ਚ ਅਧਿਕਾਰੀ ਰਹੇ ਹਨ ਕਰਨਲ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਗਰੁੱਪ ਕੈਪਟਨ ਕਟਾਰੀਆ ਦੇ ਪਿਤਾ ਸੈਨਿਕ ਸਕੂਲ ਦੇ ਪ੍ਰਿੰਸੀਪਲ ਰਹੇ ਗਰੁੱਪ ਕੈਪਟਨ ਕਟਾਰੀਆ ਦੀਆਂ ਉਪਲੱਬਧੀਆਂ ਨੂੰ ਸੁਣ ਕੇ ਉਨ੍ਹਾਂ ਦੇ ਪਿੰਡ ‘ਚ ਨੌਜਵਾਨਾਂ ‘ਚ ਜੋਸ਼ ਦੇਖਦੇ ਹੀ ਬਣਦਾ ਹੈ ਇਹ ਨੌਜਵਾਨ ਪਾਇਲਟ ਨੂੰ ਆਪਣਾ ਰੋਲ ਮਾਡਲ ਦੱਸਦੇ ਹਨ ਗਰੁੱਪ ਕੈਪਟਨ ਰੋਹਿਤ ਕਟਾਰੀਆ ਦੇ ਦਾਦਾ, ਪੋਤੇ ਦੀ ਉਪਲੱਬਧੀ ਨੂੰ ਲੈ ਕੇ ਗੌਰਵਮਈ ਹਨ ਉਹ ਕਹਿੰਦੇ ਹਨ,
ਉਹ ਹਮੇਸ਼ਾ ਬੱਚੇ ਦੇ ਰੂਪ ‘ਚ ਕਰਤੱਵ ਕਰਨ ਦੇ ਸ਼ੌਕੀਨ ਸਨ ਅਤੇ ਹੁਣ ਉਹ ਅਸਲ ‘ਚ ਹਵਾ ‘ਚ ਕੁਝ ਕਰਤੱਵ ਕਰ ਰਿਹਾ ਹੈ ਰਾਫੇਲ ਦੇ ਆਗਮਨ ਨਾਲ ਭਾਰਤੀ ਹਵਾਈ ਸੈਨਾ ਦੀਆਂ ਯੁੱਧ ਸਮਰੱਥਾਵਾਂ ‘ਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਨਾਲ ਹੀ ਹਵਾਈ ਸੈਨਾ ਨਾਲ ਜੁੜਨ ਲਈ ਯੁਵਾਸ਼ਕਤੀ ਨੂੰ ਪ੍ਰੇਰਿਤ ਵੀ ਕਰਨਗੇ ਇਹ ਹੀਰੋ ਦੂਜੇ ਪਾਇਲਟਾਂ ਨੂੰ ਵੀ ਟ੍ਰੇਨਿੰਗ ਦੇਣ ‘ਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਹ ਗੌਰਵਗਾਥਾ ਇਸੇ ਤਰ੍ਹਾਂ ਅੱਗੇ ਵਧਦੀ ਜਾਵੇਗੀ ਰਾਫੇਲ ਦੀ ਕੀਰਤੀ ਨਾਲ ਜੁੜੇ ਇਹ ਕੁਝ ਚਿਹਰੇ ਹਨ, ਪਰ ਪਰਦੇ ਦੇ ਪਿੱਛੇ ਵੀ ਕਈ ਹੋਰ ਹਨ ਜੋ ਭਾਰਤ ਦੀ ਹਵਾਈਸੈਨਾ ਦੀ ਇਸ ਨਵੀਂ ਤਾਕਤ ਨੂੰ ਜਲਦੀ ਤੋਂ ਜਲਦੀ ਐਕਸ਼ਨ ‘ਚ ਲਿਆਉਣ ‘ਚ ਦਿਨ-ਰਾਤ ਲੱਗੇ ਹੋਏ ਹਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.