ਨਮਨ ਸ਼ਹੀਦੀ ਦਿਵਸ 23 ਮਾਰਚ india celebrates shaheed diwas on 23 march
ਭਾਰਤ ਜਦੋਂ ਵੀ ਆਪਣੇ ਅਜ਼ਾਦ ਹੋਣ ’ਤੇ ਮਾਣ ਮਹਿਸੂਸ ਕਰਦਾ ਹੈ ਤਾਂ ਉਸ ਦਾ ਸਿਰ ਉਨ੍ਹਾਂ ਮਹਾਂਪੁਰਸ਼ਾਂ ਲਈ ਹਮੇਸ਼ਾ ਝੁਕਦਾ ਹੈ ਜਿਨ੍ਹਾਂ ਨੇ ਦੇਸ਼ ਪ੍ਰੇਮ ਦੇ ਰਾਹ ’ਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਦੇਸ਼ ਦੇ ਸਵਤੰਤਰਤਾ ਸੰਗਰਾਮ ’ਚ ਹਜ਼ਾਰਾਂ ਅਜਿਹੇ ਨੌਜਵਾਨ ਸਨ
ਜਿਨ੍ਹਾਂ ਨੇ ਤਾਕਤ ਦੇ ਦਮ ’ਤੇ ਆਜ਼ਾਦੀ ਦਿਵਾਉਣ ਦੀ ਮਿਥੀ ਤੇ ਕ੍ਰਾਂਤਕਾਰੀ ਕਹਾਏ ਭਾਰਤ ’ਚ ਜਦੋਂ ਵੀ ਕ੍ਰਾਂਤੀਕਾਰੀਆਂ ਦਾ ਨਾਂਅ ਲਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਨਾਂਅ ਸ਼ਹੀਦ ਭਗਤ ਸਿੰਘ ਦਾ ਹੀ ਆਉਂਦਾ ਹੈ ਸ਼ਹੀਦ ਭਗਤ ਸਿੰਘ ਨੇ ਹੀ ਦੇਸ਼ ਦੇ ਨੌਜਵਾਨਾਂ ’ਚ ਊਰਜਾ ਦਾ ਅਜਿਹਾ ਗੁਬਾਰ ਭਰਿਆ ਕਿ ਵਿਦੇਸ਼ੀ ਹਕੂਮਤ ਨੂੰ ਇਨ੍ਹਾਂ ਤੋਂ ਡਰ ਲੱਗਣ ਲੱਗਿਆ ਹੱਥ ਜੋੜ ਕੇ ਬਿਨੈ ਕਰਨ ਦੀ ਜਗ੍ਹਾ ਲੋਹੇ ਨਾਲ ਲੋਹਾ ਲੈਣ ਦੀ ਅੱਗ ਦੇ ਨਾਲ ਆਜ਼ਾਦੀ ਦੀ ਲੜਾਈ ’ਚ ਲੜਨ ਵਾਲੇ ਭਗਤ ਸਿੰਘ ਦੀ ਦਿਲੇਰੀ ਦੀਆਂ ਕਹਾਣੀਆਂ ਅੱਜ ਵੀ ਸਾਡੇ ਅੰਦਰ ਦੇਸ਼ਭਗਤੀ ਦਾ ਜੋਸ਼ ਭੜਕਾਉਂਦੀਆਂ ਹਨ
ਭਗਤ ਸਿੰਘ ਦਾ ਜਨਮ 27 ਸਤੰਬਰ, 1907 ਨੂੰ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ’ਚ ਬੰਗਾ ਪਿੰਡ (ਪਾਕਿਸਤਾਨ) ’ਚ ਹੋਇਆ ਸੀ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਉਨ੍ਹਾਂ ਦੇ ਦੋ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਅੰਗਰੇਜ਼ੀ ਹਕੂਮਤ ਖਿਲਾਫ਼ ਹੋਣ ਕਾਰਨ ਜੇਲ੍ਹ ’ਚ ਬੰਦ ਸਨ ਇਹ ਇੱਕ ਅਨੋਖਾ ਸੰਯੋਗ ਹੀ ਸੀ ਕਿ ਜਿਸ ਦਿਨ ਭਗਤ ਸਿੰਘ ਪੈਦਾ ਹੋਏ ਉਨ੍ਹਾਂ ਦੇ ਪਿਤਾ ਅਤੇ ਚਾਚੇ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਇਸ ਸ਼ੁੱਭ ਘੜੀ ਦੇ ਮੌਕੇ ’ਤੇ ਭਗਤ ਸਿੰਘ ਦੇ ਘਰ ’ਚ ਖੁਸ਼ੀ ਹੋਰ ਵੀ ਵਧ ਗਈ ਸੀ
ਇਹ ਸਭ ਦੇਖਦੇ ਹੋਏ ਭਗਤ ਸਿੰਘ ਦੀ ਦਾਦੀ ਨੇ ਬੱਚੇ ਦਾ ਨਾਂਅ ‘ਭਾਗਾਂ ਵਾਲਾ’ (ਚੰਗੇ ਭਾਗਾਂ ਵਾਲਾ) ਰੱਖਿਆ ਬਾਅਦ ’ਚ ਉਨ੍ਹਾਂ ਨੂੰ ਭਗਤ ਸਿੰਘ ਕਿਹਾ ਜਾਣ ਲੱਗਿਆ ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਅਤੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਆਪਣੇ ਸਾਹਸ ਨਾਲ ਹਲਾਉਣ ਵਾਲੇ ਭਗਤ ਸਿੰਘ ਨੇ ਨੌਜਵਾਨਾਂ ਦੇ ਦਿਲਾਂ ’ਚ ਆਜ਼ਾਦੀ ਦਾ ਜਨੂੰਨ ਭਰਿਆ ਸੀ ਮਹਾਤਮਾ ਗਾਂਧੀ ਨੇ ਜਦੋਂ 1922 ’ਚ ਚੌਰੀਚੌਰਾ ਕਾਂਡ ਤੋਂ ਬਾਅਦ ਅਸਹਿਯੋਗ ਅੰਦੋਲਨ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਤਾਂ ਭਗਤ ਸਿੰਘ ਦਾ ਅਹਿੰਸਾਵਾਦੀ ਵਿਚਾਰਧਾਰਾ ਤੋਂ ਮੋਹਭੰਗ ਹੋ ਗਿਆ ਉਨ੍ਹਾਂ ਨੇ 1926 ’ਚ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ 23 ਮਾਰਚ 1931 ਦੀ ਰਾਤ ਭਗਤ ਸਿੰਘ ਨੂੰ ਸੁਖਦੇਵ ਅਤੇ ਰਾਜਗੁਰੂ ਨਾਲ ਲਾਹੌਰ ਕਾਂਡ ਦੇ ਦੋਸ਼ ’ਚ ਅੰਗਰੇਜ਼ੀ ਸਰਕਾਰ ਨੇ ਫਾਂਸੀ ਦੇ ਦਿੱਤੀ ਇਹ ਮੰਨਿਆ ਜਾਂਦਾ ਹੈ
ਕਿ ਮੌਤ ਦੀ ਸਜ਼ਾ ਲਈ 24 ਮਾਰਚ ਦੀ ਸਵੇਰ ਹੀ ਤੈਅ ਸੀ, ਪਰ ਜਨਤਾ ਦੇ ਰੋਸ ਤੋਂ ਡਰੀ ਸਰਕਾਰ ਨੇ 23-24 ਮਾਰਚ ਦੀ ਅੱਧੀ ਰਾਤ ਹੀ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਇਸ ਤਰ੍ਹਾਂ 23 ਮਾਰਚ ਨੂੰ ਭਾਰਤ ਦੇ ਤਿੰਨ ਮਹਾਨ ਸਪੂਤ ਆਜਾਦੀ ਲਈ ਰੱਸੇ ’ਤੇ ਝੂੁਲ ਕੇ ਸ਼ਹੀਦ ਹੋ ਗਏ
ਸ਼ਹੀਦੀ ਦਿਵਸ ’ਤੇ ਜਾਣੋ ਭਗਤ ਸਿੰਘ ਦੇ ਮਹਾਨ ਵਿਚਾਰ:
- ਬੰਬ ਅਤੇ ਪਿਸਤੌਲ ਨਾਲ ਕ੍ਰਾਂਤੀ ਨਹੀਂ ਆਉਂਦੀ, ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਸ਼ਾਨ ’ਤੇ ਤੇਜ਼ ਹੁੰਦੀ ਹੈ
- ਅਲੋਚਨਾ ਅਤੇ ਆਜ਼ਾਦ ਵਿਚਾਰ, ਇਹ ਦੋਵੇਂ ਕ੍ਰਾਂਤੀਕਾਰੀ ਸੋਚ ਦੇ ਦੋ ਅਹਿਮ ਲੱਛਣ ਹਨ
- ਰਾਖ ਦੇ ਹਰ ਇੱਕ ਕਣ ਮੇਰੀ ਗਰਮੀ ਤੋਂ ਗਤੀਮਾਨ ਹਨ, ਮੈਂ ਇੱਕ ਅਜਿਹਾ ਪਾਗਲ ਹਾਂ ਜੋ ਜੇਲ੍ਹ ’ਚ ਆਜ਼ਾਦ ਹਾਂ
- ਪ੍ਰੇਮੀ ਪਾਗਲ ਅਤੇ ਕਵੀ ਇੱਕ ਹੀ ਚੀਜ਼ ਨਾਲ ਬਣੇ ਹੁੰਦੇ ਹਨ ਅਤੇ ਦੇਸ਼ਭਗਤਾਂ ਨੂੰ ਅਕਸਰ ਲੋਕ ਪਾਗਲ ਕਹਿੰਦੇ ਹਨ
- ਜ਼ਿੰਦਗੀ ਤਾਂ ਸਿਰਫ਼ ਆਪਣੇ ਮੋਢਿਆਂ ’ਤੇ ਜੀਅ ਜਾਂਦੀ ਹੈ, ਦੂਜਿਆਂ ਦੇ ਮੋਢਿਆਂ ’ਤੇ ਤਾਂ ਸਿਰਫ਼ ਜਨਾਜੇ ਉਠਾਏ ਜਾਂਦੇ ਹਨ
- ਵਿਅਕਤੀਆਂ ਨੂੰ ਕੁਚਲ ਕੇ ਵੀ ਤੁਸੀਂ ਉਨ੍ਹਾਂ ਦੇ ਵਿਚਾਰ ਨਹੀਂ ਮਾਰ ਸਕਦੇ ਹੋ
- ਆਮ ਤੌਰ ’ਤੇ ਲੋਕ ਚੀਜ਼ਾਂ ਵਰਗੇ ਹਨ ਉਸ ਦੇ ਆਦੀ ਹੋ ਜਾਂਦੇ ਹਨ ਬਦਲਾਅ ਦੇ ਵਿਚਾਰ ਨਾਲ ਹੀ ਉਨ੍ਹਾਂ ਦੀ ਪੈਰ ਕੰਬਭ ਲਗਦੇ ਹਨ ਇਸ ਬੇਜਾਨ ਹੋਣ ਦੀ ਭਾਵਨਾ ਨੂੰ ਕ੍ਰਾਂਤੀਕਾਰੀ ਭਾਵਨਾ ਨਾਲ ਬਦਲਣ ਦੀ ਦਰਕਾਰ ਹੈ
- ਉਹ ਮੇਰਾ ਕਤਲ ਕਰ ਸਕਦੇ ਹਨ, ਮੇਰੇ ਵਿਚਾਰਾਂ ਦਾ ਨਹੀਂ ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ, ਪਰ ਮੇਰੇ ਜਜ਼ਬੇ ਨੂੰ ਨਹੀਂ
- ਜੇਕਰ ਬਹਿਰਿਆਂ ਨੂੰ ਆਪਣੀ ਗੱਲ ਸੁਣਾਉਣੀ ਹੈ ਤਾਂ ਆਵਾਜ਼ ਨੂੰ ਜ਼ੋਰਦਾਰ ਹੋਣਾ ਹੋਵੇਗਾ, ਜਦੋਂ ਅਸੀਂ ਬੰਬ ਸੁੱਟਿਆ ਤਾਂ ਸਾਡਾ ਉਦੇਸ਼ ਕਿਸੇ ਨੂੰ ਮਾਰਨਾ ਨਹੀਂ ਸੀ ਅਸੀਂ ਅੰਗਰੇਜ਼ੀ ਹਕੂਮਤ ’ਤੇ ਬੰਬ ਸੁੱਟਿਆ ਸੀ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਅਤੇ ਉਸ ਨੂੰ ਆਜ਼ਾਦ ਕਰਨਾ ਚਾਹੀਦਾ ਹੈ