ਆਧੁਨਿਕ ਤਕਨੀਕੀ ਦੇ ਇਸ ਦੌਰ ’ਚ ਇਨਸਾਨ ਜਿੰਨੇ ਸਾਧਨ ਜੁਟਾ ਰਹੇ ਹਨ, ਜੀਵਨ ਦਾ ਰੁਝੇਵਾਂ ਉਨ੍ਹਾਂ ਹੀ ਵਧਦਾ ਜਾ ਰਿਹਾ ਹੈ ਮੋਬਾਇਲ ਦਾ ਰੋਲ ਵੀ ਅਹਿਮ ਹੋ ਗਿਆ ਹੈ ਕੋਈ ਵੀ ਵਿਅਕਤੀ ਮੋਬਾਇਲ ਤੋਂ ਇੱਕ ਪਲ ਲਈ ਵੀ ਦੂਰ ਨਹੀਂ ਹੋਣਾ ਚਾਹੁੰਦਾ ਜ਼ਰੂਰਤ ਤੋਂ ਜ਼ਿਆਦਾ ਦਿਖਾਵਟ ਦਾ ਸਿੰਬਲ ਬਣਦਾ ਇਹ ਮੋਬਾਇਲ ਆਮ ਜਨਜੀਵਨ ਦੇ ਨਾਲ-ਨਾਲ ਬੱਚਿਆਂ ਲਈ ਖਤਰੇ ਤੋਂ ਖਾਲੀ ਨਹੀਂ ਹੈ ਮੋਬਾਇਲ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਦੇ ਬੋਧਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜੀਵਨ ’ਚ ਆ ਰਹੀਆਂ। (Chat Per Chat Views)
ਇਨ੍ਹਾਂ ਸਮੱਸਿਆਵਾਂ ਨੂੰ ਪੇਸ਼ ਕਰਦਾ ਇੱਕ ਗੀਤ ‘ਚੈਟ ਪੇ ਚੈਟ’ ਲਾਂਚ ਕੀਤਾ ਹੈ ਇਸ ਗੀਤ ’ਚ ਪੂਜਨੀਕ ਗੁਰੂ ਜੀ ਨੇ ਮੋਬਾਇਲ ਅਤੇ ਡਿਜ਼ੀਟਲ ਗੈਜੇਟਸ ਦੇ ਸਰੀਰ ਤੇ ਪੈਣ ਵਾਲੇ ਬੁਰੇ ਪ੍ਰਭਾਵ ਦੇ ਬਾਰੇ ’ਚ ਦੱਸਿਆ ਹੈ ਇਸ ਗੀਤ ਨੇ ਯੂਟਿਊਬ ’ਤੇ ਧੂਮ ਧੁੰਮਾਂ ਪਾ ਰੱਖੀਆਂ ਹਨ ਲਾਂਚਿੰਗ ਦੇ ਪਹਿਲਾ ਤਿੰਨ ਦਿਨ ਦਿਨਾਂ ’ਚ ਇਸ ਗੀਤ ਦੇ ਵਿਊਜ 1 ਕਰੋੜ ਤੋਂ (10 ਮਿਲੀਅਨ) ਪਾਰ ਹੋ ਗਏ ਅਤੇ ਇਹ ਸਿਲਸਿਲਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਸਮੇਤ ਹੋਰ ਵਰਗ ਨੂੰ ਇਹ ਗਾਣਾ ਬਹੁਤ ਪਸੰਦ ਆ ਰਿਹਾ ਹੈ ਪੂਜਨੀਕ ਗੁਰੂ ਜੀ ਵੱਲੋਂ ਸ਼ਾਨਦਾਰ ਸ਼ਬਦਾਂ ’ਚ ਪਿਰੋਇਆ, ਸੰਗੀਤਬੱਧ ਅਤੇ ਸਵਰਬੱਧ ਸਾਂਗ ਨੂੰ ਹਰ ਉਮਰ ਵਰਗ ਦੇ ਲੋਕ ਬੜੇ ਚਾਅ ਨਾਲ ਸੁਣ ਰਹੇ ਹਨ। (Chat Per Chat Views)
ਪੂਜਨੀਕ ਗੁਰੂ ਜੀ ਨੇ ਗੀਤ ਜਰੀਏ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਦੇ ਚੈਟਿੰਗ ਅਤੇ ਵੀਡਿਓ ਗੇਮ ’ਚ ਲਗਾਤਾਰ ਰੁੱਝੇ ਰਹਿਣ ਨਾਲ ਮੋਟਾਪਾ, ਅੱਖਾਂ ਦੀ ਕਮਜ਼ੋਰੀ ਅਤੇ ਬੁਰੀਆਂ ਆਦਤਾਂ ਵਧ ਰਹੀਆਂ ਹਨ ਆਪਜੀ ਨੇ ਦੱਸਿਆ ਕਿ ਮੋਬਾਇਲ ਸਟੱਡੀ ਲਈ ਚੰਗਾ ਹੈ, ਜੇਕਰ ਇਸਦਾ ਸਦਉਪਯੋਗ ਕੀਤਾ ਜਾਵੇ ਮਾਤਾ-ਪਿਤਾ ਨੂੰ ਚਾਹੀਦਾ ਕਿ ਉਹ ਮੋਬਾਇਲ ’ਚ ਰਾਮ-ਨਾਮ ਨਾਲ ਜੁੜੀਆਂ ਗੱਲਾਂ ਬੱਚਿਆਂ ਨੂੰ ਦੱਸਣ ਪੂਜਨੀਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਸੱਦਾ ਦਿਤਾ ਸੀ ਕਿ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਦੋ ਘੰਟੇ ਡਿਜ਼ੀਟਲ ਵਰਤ ਰੱਖ ਕੇ ਆਪਣੇ ਪਰਿਵਾਰ ਨੂੰ ਸਮਾਂ ਦੇਵੋ ਅਤੇ ਭਗਵਾਨ ਦੇ ਨਾਂਅ ਦਾ ਜਾਪ ਕਰੋ ਅਜਿਹਾ ਕਰਨ ਨਾਲ ਜਿੱਥੇ ਆਤਮਿਕ ਸ਼ਾਂਤੀ ਮਿਲੇਗੀ, ਉੱਥੇ ਪਰਿਵਾਰਿਕ ਰਿਸ਼ਤੇ ਵੀ ਮਜ਼ਬੂਤ ਹੋਣਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕਾਂ ਨੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਗੀਤ ‘ਜਾਗੋ ਦੁਨੀਆਂ ਦੇ ਲੋਕੋ’ ‘ਸਾਡੀ ਨਿੱਤ ਦੀਵਾਲੀ’ ਅਤੇ ‘ਪਾਪ ਛੁਪਾਕੇ ਪੁੰਨ ਦਿਖਾਕੇ’ ਨੂੰ ਭਰਪੂਰ ਪਿਆਰ ਦਿੱਤਾ ਹੈ। (Chat Per Chat Views)