ਕਿਵੇਂ ਲਈਏ ਪ੍ਰੀਖਿਆ ‘ਚ ਜ਼ਿਆਦਾ ਨੰਬਰ
ਹਰੇਕ ਵਿਦਿਆਰਥੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਜ਼ਿਆਦਾ ਅੰਕ ਪ੍ਰਾਪਤ ਕਰੇ ਬੀਤੇ ਸਾਲਾਂ ਦੀ ਪ੍ਰੀਖਿਆ ‘ਤੇ ਦ੍ਰਿਸ਼ਟੀ ਪਾਉਣ ‘ਤੇ ਪਤਾ ਲੱਗਿਆ ਕਿ ਹਰ ਸਾਲ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਪ੍ਰਤੀਸ਼ਤ ਘਟਿਆ ਹੈ, ਵਧਿਆ ਨਹੀਂ ਇਸ ਡਿੱਗਦੇ ਪੱਧਰ ‘ਤੇ ਵਿਚਾਰ ਕਰਨ ‘ਤੇ ਇਸ ਦੇ ਤਿੰੰਨ ਕਾਰਨ ਸਾਹਮਣੇ ਆਉਂਦੇ ਹਨ
- ਅਧਿਆਪਕਾਂ ਵੱਲੋਂ ਪ੍ਰੀਖਿਆ ਦਾ ਵਿਹਾਰਕ ਗਿਆਨ ਨਾ ਦਿੱਤਾ ਜਾਣਾ
- ਵਿਦਿਆਰਥੀਆਂ ਦੀ ਪ੍ਰੀਖਿਆ ਦੀ ਤਿਆਰੀ ਤੇ ਉਸ ਪ੍ਰਤੀ ਲਾਪਰਵਾਹੀ ਦੀ ਮਾਨਸਿਕਤਾ
- ਵਿਦਿਆਰਥੀਆਂ ਦੀ ਬੈਠਕ ਸਮਰੱਥਾ ਤੇ ਲੇਖਨ ਸਮਰੱਥਾ ਲੋੜੀਂਦੀ ਨਾ ਹੋਣਾ
ਕੋਈ ਵੀ ਵਿਦਿਆਰਥੀ ਉਪਰੋਕਤ ਕਾਰਨਾਂ ਤੇ ਰੁਕਾਵਟਾਂ ਨੂੰ ਦੂਰ ਕਰਕੇ ਜ਼ਿਆਦਾ ਅੰਕ ਪ੍ਰਾਪਤ ਕਰ ਸਕਦਾ ਹੈ
Table of Contents
ਇਸ ਦੇ ਲਈ ਹੇਠ ਲਿਖਿਆਂ ਬਿੰਦੂਆਂ ‘ਤੇ ਧਿਆਨ ਦਿਓ ਤਾਂ ਜ਼ਰੂਰ ਹੀ ਪ੍ਰੀਖਿਆ ‘ਚ ਚੰਗੇ ਅੰਕ ਪ੍ਰਾਪਤ ਹੋਣਗੇ
ਪ੍ਰੀਖਿਆ ਸਬੰਧੀ ਵਿਹਾਰਕ ਗਿਆਨ:-
ਜ਼ਿਆਦਾਤਰ ਵਿਦਿਆਰਥੀਆਂ ਨੂੰ ਪ੍ਰੀਖਿਆ ਸਬੰਧੀ ਵਿਹਾਰਕ ਗਿਆਨ ਨਹੀਂ ਹੁੰਦਾ ਕਾਰਨ ਇਹ ਹੈ ਕਿ ਅਧਿਆਪਕ ਵੀ ਇਸ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ ਜਦਕਿ ਵਿਦਿਆਰਥੀ ਨੂੰ ਵਿਹਾਰਕ ਗਿਆਨ ਹੋਣਾ ਅਤਿ ਜ਼ਰੂਰੀ ਹੈ ਉੱਤਰ ਪੁਸਤਕ ਪੇਜ਼ ਇੱਕ ‘ਤੇ ਦਿੱਤੀਆਂ ਗਈਆਂ ਸਾਰੀਆਂ ਯੋਗ ਜਗ੍ਹਾਵਾਂ ਸਾਫ-ਸਾਫ਼ ਭਰੀਆਂ ਜਾਣੀਆਂ ਚਾਹੀਦੀਆਂ ਹਨ
ਇਸ ‘ਚ ਗਲਤੀ ਦਾ ਅਧਿਆਪਕ ਦੇ ਦਿਮਾਗ ‘ਤੇ ਉਲਟ ਪ੍ਰਭਾਵ ਪੈਂਦਾ ਹੈ ਵਿਦਿਆਰਥੀਆਂ ਨੂੰ ਉੱਤਰ ਪੁਸਤਕ ਦੇ ਕਾਲਮ ਭਰਦੇ ਸਮੇਂ ਅੰਕਾਂ ਤੇ ਸ਼ਬਦਾਂ ‘ਚ, ਵਿਸ਼ੇ, ਦਿਨ, ਤਾਰੀਖ, ਪ੍ਰਸ਼ਨ ਪੱਤਰ ਸਹੀ ਭਰਨਾ ਚਾਹੀਦਾ ਹੈ
ਪ੍ਰੀਖਿਆ ਪ੍ਰਤੀ ਲਾਪਰਵਾਹੀ ਨਾ ਵਰਤੋਂ:
ਵਿਦਿਆਰਥੀਆਂ ਨੂੰ ਪ੍ਰੀਖਿਆ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਪ੍ਰੀਖਿਆ ਪ੍ਰਤੀ ਲਾਪਰਵਾਹੀ ਦੀ ਮਾਨਸਿਕਤਾ ਖ਼ਤਰਨਾਕ ਹੁੰਦੀ ਹੈ ਵਿਦਿਆਰਥੀਆਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਪ੍ਰਸ਼ਨ ਪੱਤਰ ਦਾ ਫਾਰਮੈਟ ਕਿਹੋ ਜਿਹਾ ਹੋਵੇਗਾ ਭਾਵ ਕੁੱਲ ਕਿੰਨੇ ਪ੍ਰਸ਼ਨ ਹੋਣਗੇ? ਉਨ੍ਹਾਂ ‘ਚੋਂ ਕਿੰਨੇ ਹੱਲ ਕਰਨੇ ਹੋਣਗੇ? ਅੰਕਾਂ ਦੀ ਵੰਡ ਕਿਹੋ ਜਿਹੀ ਹੋਵੇਗੀ?
ਇਸ ਸਭ ਦਾ ਗਿਆਨ ਬੀਤੇ ਸਾਲਾਂ ਦੇ ਪ੍ਰਸ਼ਨ ਪੱਤਰ ਦੇਖ ਕੇ ਜਾਂ ਬਜ਼ਾਰ ‘ਚ ਉਪਲੱਬਧ ਮਾਡਲ ਪੇਪਰਾਂ ਤੋਂ ਹੋ ਸਕਦਾ ਹੈ ਆਪਣੇ ਪਾਠ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਜਿਨ੍ਹਾਂ ਪਾਠਾਂ ‘ਚੋਂ ਜਿਆਦਾ ਪ੍ਰਸ਼ਨ ਆਉਂਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕਰਨਾ ਚਾਹੀਦਾ ਹੈ ਸੀਬੀਐੱਸਈ ‘ਚ ਪਾਠਾਂ ਦਾ ਵੇਰਵਾ ਹੈ ਕਿ ਕਿਸ ਪਾਠ ਤੋਂ ਕਿੰਨੇ ਅੰਕਾਂ ਦੇ ਪ੍ਰਸ਼ਨ ਪੱਤਰ ਆਉਣਗੇ ਇਹ ਗਿਆਨ ਹੋਣਾ ਜ਼ਰੂਰੀ ਹੈ
ਉੱਤਰ ਦੇਣ ਦੀ ਕਲਾ:-
ਅੰਕਾਂ ਦੀ ਪ੍ਰਾਪਤੀ ਉੱਤਰ ਦੇਣ ਦੀ ਕਲਾ ‘ਤੇ ਨਿਰਭਰ ਕਰਦੀ ਹੈ ਪ੍ਰਸ਼ਨ ਦੇ ਸਵਰੂਪ ਨੂੰ ਧਿਆਨ ਰੱਖਦੇ ਹੋਏ ਉੱਤਰ ਲਿਖੋ ਜਿੰਨਾ ਹੋ ਸਕੇ, ਲਿਖੋ ਭਾਵ ਉੱਤਰ ਨੂੰ ਗੈਰ-ਜ਼ਰੂਰਤਮੰਦ ਰੂਪ ਨਾਲ ਵਿਸਥਾਰ ਨਾ ਦਿਓ ਉੱਤਰ ਦੀ ਭਾਸ਼ਾ ਸ਼ੁੱਧ ਤੇ ਲੇਖਣੀ ਵੀ ਠੀਕ ਹੋਣੀ ਚਾਹੀਦੀ ਹੈ ਜਿਵੇਂ ਜੇਕਰ ਲਿਖੋ- ਸੂਰਜ ਪੂਰਬ ‘ਚ ਨਿਕਲੇ, ਪੱਛਮ ‘ਚ ਛੁਪੇ’ ਤਾਂ ਇਹ ਵਾਕਿਆ ਭਾਸ਼ਾ ਵਰਤਨ ਲਿਹਾਜ਼ ਨਾਲ ਗਲਤ ਹੈ
ਹਾਲਾਂਕਿ ਅਨੁਵਾਦ ਠੀਕ ਹੈ ਗੱਲ ਠੀਕ ਹੈ ਪਰ ਨੰਬਰ ਜ਼ਰੂਰ ਹੀ ਕੱਟ ਜਾਣਗੇ ਉੱਤਰ ਲਿਖਦੇ ਸਮੇਂ ਇੱਕ ਗੱਲ ਵਿਸ਼ੇਸ਼ ਧਿਆਨ ਰੱਖੋ ਕਿ ਉੱਤਰ ਪੁਸਤਕ ‘ਚ ਦੋਨਾਂ ਵੱਲ ਇੱਕ-ਇੱਕ ਇੰਚ ਦਾ ਹਾਸ਼ੀਆ ਜ਼ਰੂਰ ਛੱਡੋ ਜਿਸ ਪ੍ਰਸ਼ਨ ਨੂੰ ਤੁਸੀਂ ਹੱਲ ਕਰ ਰਹੇ ਹੋ, ਉਸ ਦਾ ਨੰਬਰ ਹਾਸ਼ੀਏ ‘ਚ ਲਿਖੋ ਜਿਵੇਂ ਤੁਸੀਂ ਤਿੰਨ ਨੰਬਰ ਦਾ ਪ੍ਰਸ਼ਨ ਹੱਲ ਕਰ ਰਹੇ ਹੋ ਤਾਂ ਹਾਸ਼ੀਏ ‘ਚ ਉੱਤਰ ਨੰ. 3 ਲਿਖ ਦਿਓ ਪ੍ਰਸ਼ਨ ਪੱਤਰ ਹੱਲ ਕਰਨਾ ਸ਼ੁਰੂ ਕਰੋ ਜੋ ਪ੍ਰਸ਼ਨ ਨਾ ਆਉਂਦਾ ਹੋਵੇ, ਉਸ ‘ਤੇ ਸਮਾਂ ਬਰਬਾਦ ਨਾ ਕਰੋ ਉਸ ‘ਤੇ ਬਾਅਦ ‘ਚ ਵਿਚਾਰ ਕਰੋ
ਬੈਠਕ ਤੇ ਲੇਖਨ ਸਮਰੱਥਾ:-
ਇਸ ਪੱਖ ਨੂੰ ਵਿਦਿਆਰਥੀ ਅਣਦੇਖਾ ਕਰਦੇ ਰਹਿੰਦੇ ਹਨ ਜਦਕਿ ਇਹ ਇੱਕ ਅਤਿ ਮਹੱਤਵਪੂਰਨ ਬਿੰਦੂ ਹੈ ਆਮ ਤੌਰ ‘ਤੇ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਤਿੰਨ ਘੰਟੇ ਦਾ ਸਮਾਂ ਨਿਰਧਾਰਿਤ ਹੁੰਦਾ ਹੈ ਇਸ ਸਮੇਂ ‘ਚ ਕੁਝ ਵਿਦਿਆਰਥੀ ਪ੍ਰਸ਼ਨ ਪੱਤਰ ਪੂਰਾ ਹੱਲ ਨਹੀਂ ਕਰ ਪਾਉਂਦੇ ਅਤੇ ਛੋਟੇ ਰੂਪ ‘ਚ ਪ੍ਰਸ਼ਨ ਪੱਤਰ ਹੱਲ ਕਰਨ ਦੇ ਕਾਰਨ ਘੱਟ ਅੰਕ ਆਉਂਦੇ ਹਨ
ਬੈਠਕ ਤੇ ਲੇਖਨ ਸਮਰੱਥਾ ਵਿਕਸਤ ਕਰਨ ਲਈ ਅਭਿਆਸ ਦੀ ਜ਼ਰੂਰਤ ਹੈ ਇਸ ਦੇ ਲਈ ਇੱਕ ਮੇਜ਼ ਤੇ ਕੁਰਸੀ ਲਓ ਦਿਨ ‘ਚ ਕਿਸੇ ਵੀ ਸਮੇਂ ਸਹੂਲਤ ਅਨੁਸਾਰ ਜਾਂ ਉਸ ਸਮੇਂ ਜਿਸ ਸਮੇਂ ‘ਤੇ ਭਵਿੱਖ ‘ਚ ਪ੍ਰੀਖਿਆ ਹੋਣੀ ਹੈ (ਸੱਤ ਤੋਂ ਦਸ ਜਾਂ ਦੋ ਤੋਂ ਪੰਜ) ਵਿਦਿਆਰਥੀ ਕੁਰਸੀ ‘ਤੇ ਬੈਠਣ ਅਤੇ ਲਿਖਣਾ ਸ਼ੁਰੂ ਕਰਨ ਪੂਰੇ ਤਿੰਨ ਘੰਟੇ ਲਿਖਦੇ ਰਹਿਣ ਭਲੇ ਹੀ ਕਿਤਾਬ ਤੋਂ ਕਾਪੀ ‘ਚ ਨਕਲ ਕਰਦੇ ਰਹਿਣ ਲਗਾਤਾਰ ਤਿੰਨ ਘੰਟੇ ਬੈਠਣ-ਲਿਖਣ ‘ਚ ਸ਼ੁਰੂ ‘ਚ ਕਾਫ਼ੀ ਤਕਲੀਫ਼ ਹੋਵੇਗੀ ਪਰ ਲਗਭਗ ਇੱਕ ਹਫ਼ਤੇ ‘ਚ ਇਹ ਤੁਹਾਡੀ ਆਦਤ ਬਣ ਜਾਏਗੀ (ਅਜਿਹਾ ਲੇਖਕ ਦਾ ਵੀ ਅਨੁਭਵ ਹੈ) ਹੁਣ ਜਦੋਂ ਤੁਸੀਂ ਤਿੰਨ ਘੰਟੇ ਬੈਠਣ ਲਿਖਣ ਦੀ ਸਮਰੱਥਾ ਪ੍ਰਾਪਤ ਕਰ ਲੈਂਦੇ ਹੋ,
ਤਾਂ ਬੀਤੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਨੂੰ ਸਮੇਂ ਦੇ ਅੰਦਰ ਹੀ ਹੱਲ ਕਰਨ ਦਾ ਯਤਨ ਕਰੋ ਕੁਝ ਦਿਨ ਬਾਅਦ ਤੁਸੀਂ ਖੁਦ ਦੋ ਘੰਟੇ 40 ਮਿੰਟਾਂ ‘ਚ ਹੀ ਪ੍ਰਸ਼ਨ ਪੱਤਰ ਹੱਲ ਕਰਨ ਦੀ ਯੋਗਤਾ ਪ੍ਰਾਪਤ ਕਰ ਲਵੋਗੇ ਜੇਕਰ ਉਪਰੋਕਤ ਬਿੰਦੂਆਂ ‘ਤੇ ਵਿਚਾਰ ਕਰਕੇ ਉਨ੍ਹਾਂ ਨੂੰ ਅਣਦੇਖਿਆ ਨਹੀਂ ਕੀਤਾ ਜਾਏਗਾ ਤਾਂ ਯਕੀਨੀ ਤੌਰ ‘ਤੇ ਜ਼ਿਆਦਾ ਅੰਕ ਪ੍ਰਾਪਤ ਹੋਣਗੇ -ਅਨਿਲ ਸ਼ਰਮਾ ‘ਅਨਿਲ’