How to Improve Common Sense

ਡਿਵੈਲਪ ਕਰੋ ਕਾਮਨ ਸੈਂਸ – How to Develop Common Sense in Punjabi ਇਹ ਮੰਨਿਆ ਜਾਂਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਪੰਜ ਪ੍ਰਤੀਸ਼ਤ ਦਿਮਾਗ ਦੀ ਹੀ ਵਰਤੋਂ ਕਰ ਸਕਦੇ ਹਾਂ ਬਾਕੀ 95 ਪ੍ਰਤੀਸ਼ਤ ਦਿਮਾਗ ਅਣਵਰਤਿਆ ਹੀ ਰਹਿੰਦਾ ਹੈ ਜੇਕਰ ਅਸੀਂ ਬਾਕੀ ਦਿਮਾਗ ਵੀ ਵਰਤੀਏ ਤਾਂ ਕਈ ਮੂਰਖਤਾਈਆਂ ਤੋਂ ਬਚ ਜਾਵਾਂਗੇ ਹਰ ਕੰਮ ਸੋਚ ਕੇ ਕਰੀਏ, ਹਰ ਗੱਲ ਸੋਚ ਕੇ ਕਰੀਏ ਤਾਂ ਅਸੀਂ ਅਕਲਮੰਦ ਕਹਾਵਾਂਗੇ ਜੇਕਰ ਅਸੀਂ ਥੋੜ੍ਹੀ ਦੂਰਦਰਸ਼ਿਤਾ ਦਾ ਧਿਆਨ ਰੱਖ ਕੇ ਜੀਵਨ ਗੁਜ਼ਾਰੀਏ ਤਾਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚ ਜਾਵਾਂਗੇ

How to Improve Common Sense

  • ਜੇਕਰ ਅਸੀਂ ਦੂਜਿਆਂ ਦੇ ਤਜ਼ਰਬਿਆਂ ਤੋਂ ਸਿੱਖ ਕੇ ਉਹ ਗਲਤੀਆਂ ਨਾ ਕਰੀਏ ਤਾਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚ ਜਾਵਾਂਗੇ ਕਾਮਨ ਸੈਂਸ ਦਾ ਅਰਥ ਤਾਂ ਇਹੀ ਹੈ ਕਿ ਹਰ ਕੰਮ ’ਚ ਅਸੀਂ ਆਪਣੀ ਸੋਚ ਜਾਂ ਆਪਣੀ ਅਕਲ ਦੀ ਵਰਤੋਂ ਕਰੀਏ
  • ਕਿਹਾ ਗਿਆ ਹੈ ਕਿ ਚੰਗੇ ਵਿਚਾਰ ਕਿਸੇ ਕੰਧ ’ਤੇ ਵੀ ਲਿਖੇ ਹੋਣ ਤਾਂ ਉਹ ਪੜ੍ਹ ਕੇ ਜੀਵਨ ’ਚ ਉਤਾਰ ਲੈਣੇ ਚਾਹੀਦੇ ਹਨ ਮਿੱਤਰਤਾ ਅਕਲਮੰਦ ਲੋਕਾਂ ਨਾਲ ਹੀ ਕਰੋ ਉਨ੍ਹਾਂ ਦੇ ਤਜ਼ਰਬਿਆਂ ਤੋਂ ਸਿੱਖੋ
  • ਜੋ ਵੀ ਕਹੋ, ਸੋਚ ਕੇ ਕਹੋ ਜੋ ਕਹੋ ਉਹ ਕਰੋ ਕਰਨ ਤੋਂ ਪਹਿਲਾਂ ਸੋਚੋ ਤਾਂ ਕਿ ਬਾਅਦ ’ਚ ਤੁਹਾਨੂੰ ਪਛਤਾਉਣਾ ਨਾ ਪਵੇ ਜੋ ਸੰਕਲਪ ਕਰੋ, ਉਸਦਾ ਵਿਕਲਪ ਨਾ ਲੱਭੋ ਸੰਕਲਪ ਪੂਰਾ ਕਰਨ ਦਾ ਆਤਮ-ਵਿਸ਼ਵਾਸ ਡਿਵੈਲਪ ਕਰੋ
  • ਕਦੇ ਤੁਹਾਡੇ ਨੁਕਸਾਨ ਹੋਵੇ, ਜੇਬ੍ਹ ਕੱਟੀ ਜਾਵੇ, ਤੁਸੀਂ ਠੱਗੇ ਜਾਓ ਆਪਣੀ ਨਿੱਜੀ ਪ੍ਰੇਸ਼ਾਨੀ ਬਾਰੇ ਦੂਜਿਆਂ ਨੂੰ ਨਾ ਦੱਸੋ ਕਿਉਂਕਿ ਤੁਸੀਂ ਇਸ ਕਾਰਨ ਮਜ਼ਾਕ ਦੇ ਪਾਤਰ ਬਣ ਸਕਦੇ ਹੋ ਕਦੇ ਭੁੱਲ ਕੇ ਵੀ ਗੁੱਸੇ ’ਚ ਮੂੰਹ ’ਚੋਂ ਗਲਤ ਗੱਲ ਨਾ ਕੱਢੋ ਘੱਟ ਬੋਲੋ, ਜ਼ਿਆਦਾ ਸੁਣੋ
  • ਜਦੋਂ ਤੱਕ ਅਗਲਾ ਪੈਰ ਜੰਮ ਨਾ ਜਾਵੇ, ਉਦੋਂ ਤੱਕ ਪਿਛਲਾ ਪੈਰ ਜਮਾਈ ਰੱਖੋ ਚੁੱਕੋ ਨਾ ਇਹ ਨਿਯਮ ਜੀਵਨ ਦੇ ਹਰ ਖੇਤਰ ’ਚ ਲਾਗੂ ਕਰੋ ਦੂਜੇ ਸਥਾਨ ਦੀ ਪ੍ਰੀਖਿਆ ਲਏ ਬਿਨਾਂ ਪਹਿਲਾਂ ਸਥਾਨ ਨਾ ਛੱਡੋ
  • ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਤੋਂ ਸਿਆਣੇ ਲੋਕਾਂ ਤੋਂ ਸਲਾਹ-ਮਸ਼ਵਰਾ ਜ਼ਰੂਰ ਲੈ ਲਓ ਸਭ ਦੀ ਸੁਣ ਕੇ ਫਿਰ ਮਨ ਦੀ ਕਰੋ ਦੂਜਿਆਂ ਦੀ ਸਲਾਹ ਦਾ ਫਾਇਦਾ ਲੈਣਾ ਵੀ ਇੱਕ ਕਲਾ ਹੈ
  • ਅਕਲਮੰਦੀ, ਸਿਆਣਪ ਅਤੇ ਸਮਝਦਾਰੀ ਕਿਤੇ ਬਾਜ਼ਾਰ ’ਚ ਨਹੀਂ ਮਿਲਦੀ ਇਸ ਨੂੰ ਡਿਵੈਲਪ ਕਰਨਾ ਪੈਂਦਾ ਹੈ ਜੋ ਲੋਕ ਦਿਲ ਦੀ ਨਹੀਂ, ਦਿਮਾਗ ਦੀ ਜ਼ਿਆਦਾ ਸੁਣਦੇ ਹਨ, ਉਨ੍ਹਾਂ ਨੂੰ ਅਸੀਂ ਇਤਿਹਾਸ ’ਚ ਥਾਂ ਦਿੰਦੇ ਹਾਂ
  • ਤੁਸੀਂ ਥੋੜ੍ਹੀ ਜਿਹੀ ਸਮਝਦਾਰੀ ਨਾਲ ਆਪਣੀ ਬਦਕਿਸਮਤੀ ਨੂੰ ਖੁਸ਼ਕਿਸਮਤੀ ’ਚ ਬਦਲਣ ਦੀ ਸਮਰੱਥਾ ਪ੍ਰਾਪਤ ਕਰ ਸਕਦੇ ਹੋ ਆਪਣੀ ਗਲਤੀ ਨੂੰ ਸਮਝ ਕੇ ਮੰਨ ਲੈਣਾ, ਠੀਕ ਕਰਨਾ ਅਕਲਮੰਦੀ ਦਾ ਖ਼ਜ਼ਾਨਾ ਹੈ ਜ਼ੁਬਾਨ ਛੋਟੀ ਅਤੇ ਕੰਨ ਲੰਮੇ ਰੱਖੋ ਆਦਮੀ ਦਾ ਦਿਮਾਗ ਉਸ ਦੇ ਚਿੱਟੇ ਵਾਲਾਂ ’ਚ ਨਹੀਂ, ਸੋਚ ਦੀ ਸ਼ਕਤੀ ਅਤੇ ਕੰਮ ਕਰਨ ਦੀ ਕਲਾ ’ਚ ਹੁੰਦਾ ਹੈ
  • ਹੋ ਸਕੇ ਤਾਂ ਤੁਸੀਂ ਆਪਣੇ ਮਾਲਕ ਖੁਦ ਬਣੋ ਆਪਣੇ ਫੈਸਲੇ ਲੈਣ ਲਈ ਦੂਜਿਆਂ ’ਤੇ ਨਿਰਭਰ ਨਾ ਰਹੋ ਆਪਣਾ ਰਿਮੋਟ ਆਪਣੇ ਹੱਥਾਂ ’ਚ ਰੱਖੋ ਜਦੋਂ ਕੋਈ ਕੰਮ ਤੁਹਾਡੇ ਵਿਚਾਰਾਂ ਅਤੇ ਅਸੂਲਾਂ ਦੇ ਉਲਟ ਤੁਹਾਨੂੰ ਕਰਨਾ ਪਵੇ ਤਾਂ ਤੁਸੀਂ ਉਸ ਲਈ ਇਨਕਾਰ ਕਰਨ ਦੇ ਪੂਰੇ ਹੱਕਦਾਰ ਹੋ ਉਲਟ ਕੰਮ ਕਰਨ ਲਈ ਆਪਣੇ-ਆਪ ਨੂੰ ਮਜ਼ਬੂਰ ਨਾ ਕਰੋ
  • ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੱਸੇ ਨਾ ਹੋ ਜਾਓ, ਪ੍ਰੇਸ਼ਾਨ ਨਾ ਹੋਵੋ, ਕਾਹਲੇ ਨਾ ਪੈ ਜਾਓ ਲੋਕ ਕੀ ਕਹਿਣਗੇ, ਇਸ ਦੀ ਪਰਵਾਹ ਕੀਤੇ ਬਿਨਾਂ ਜੋ ਚੰਗਾ ਹੈ, ਉਹ ਕਰੋ ਜੋ ਸਹੀ ਨਹੀਂ ਹੈ ਉਸ ਨੂੰ ਤਿਆਗ ਦਿਓ ਜੇਕਰ ਤੁਸੀਂ ਆਪਣਾ 50 ਪ੍ਰਤੀਸ਼ਤ ਸਮਾਂ ਚੰਗਾ ਬਿਤਾਉਂਦੇ ਹੋ, ਦਿਮਾਗ ਦੀ ਵਰਤੋਂ ਕਰਦੇ ਹੋ, ਸੋਚ-ਸਮਝ ਕੇ ਹਰ ਕੰਮ ਕਰਦੇ ਹੋ ਤਾਂ ਤੁਸੀਂ ਸੱਚਮੁੱਚ ਜੀਨੀਅਸ ਅਤੇ ਇੰਟੈਲੀਜੈਂਟ ਵਿਅਕਤੀਤੱਵ ਦੇ ਮਾਲਕ ਹੋ -ਵਜਿੰਦਰ ਕੋਹਲੀ ਗੁਰਦਾਸਪੁਰੀ
Also Read:  ਸੰਤ ਜਗਤ ਵਿੱਚ ਆਉਂਦੇ, ਹੈ ਰੂਹਾਂ ਦੀ ਪੁਕਾਰ ਸੁਣ ਕੇ ਜੀ | ਪਵਿੱਤਰ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ