ਹਰਦੀਪ ਸਿੰਘ ਨੇ ਮੋਟੇ ਅਨਾਜ ਦੀ ਖੇਤੀ ਤੋਂ ਕਮਾਇਆ ਮੋਟਾ ਮੁਨਾਫ਼ਾ – ਸੁਖਜੀਤ ਮਾਨ, ਮਾਨਸਾ
ਕੋਧਰਾ, ਕੁਟਕੀ, ਕੰਗਣੀ, ਰਾਗੀ ਅਤੇ ਸਵਾਂਕ ਇਹ ਨਾਂਅ ਵਰਤਮਾਨ ਨੌਜਵਾਨ ਪੀੜ੍ਹੀ ਲਈ ਬੇਸ਼ੱਕ ਅਨਜਾਣ ਹਨ, ਪਰ ਬਜ਼ੁਰਗਾਂ ਲਈ ਇਹ ਵਰਦਾਨ ਅਤੇ ਤੰਦਰੁਸਤੀ ਦਾ ਖ਼ਜ਼ਾਨਾ ਰਹੇ ਹਨ ਸਿਹਤ ਪ੍ਰਤੀ ਸੁਚੇਤ ਲੋਕ ਜਿਨ੍ਹਾਂ ਖੁਰਾਕੀ ਪਦਾਰਥਾਂ ਨੂੰ ਹੁਣ ‘ਮੋਟੇ ਅਨਾਜ’ ਜਾਂ ‘ਮਿਲੇਟ’ ਕਹਿ ਕੇ ਖਰੀਦਦੇ ਹਨ, ਉਹ ਕੋਧਰਾ, ਕੁਟਕੀ ਅਤੇ ਕੰਗਣੀ ਆਦਿ ਦੇ ਹੀ ਨਵੇਂ ਨਾਂਅ ਹਨ ਹੁਣ ਇਨ੍ਹਾਂ ਪੁਰਾਤਨ ਵਿਰਾਸਤੀ ਫਸਲਾਂ ਦੀ ਖੇਤੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਪਿੰਡ ਜਟਾਣਾ ਖੁਰਦ ਦੀ ਮਿੱਟੀ ’ਚ ਪਲਿਆ-ਵਧਿਆ ਹਰਦੀਪ ਸਿੰਘ ਜਟਾਣਾ
ਡਬਲ ਐੱਮਏ, ਬੀਐੱਡ ਤੱਕ ਪੜਿ੍ਹਆ ਇਹ ਕਿਸਾਨ ਮੋਟੇ ਅਨਾਜ ਦੀ ਖੇਤੀ ਹੀ ਨਹੀਂ ਕਰ ਰਿਹਾ, ਸਗੋਂ ਇਸ ਦੀ ਮਾਰਕੀਟਿੰਗ ਦਾ ਜਿੰਮਾ ਵੀ ਖੁਦ ਸੰਭਾਲ ਰਿਹਾ ਹੈ, ਜਿਸ ਨਾਲ ਉਸ ਦੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋਈ ਹੈ ਵਰਤਮਾਨ ’ਚ ਖਿਆਲਾ ਕਲਾਂ ’ਚ ਰਹਿਣ ਵਾਲੇ ਤਰੱਕੀਸ਼ੀਲ ਕਿਸਾਨ ਹਰਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਉਸਨੇ ਸਾਲ 2018 ’ਚ ‘ਵ੍ਹੀਟ ਗਰਾਸ’ (ਕਣਕ ਦੇ ਜੂਸ) ਤੋਂ ਸ਼ੁਰੂਆਤ ਕੀਤੀ ਸੀ ਵ੍ਹੀਟ ਗਰਾਸ ਦੇ ਚੰਗੇ ਨਤੀਜੇ ਮਿਲਣ ਨਾਲ ਜਦੋਂ ਲੋਕਾਂ ਨੂੰ ਚੰਗੀ ਸਿਹਤ ਦਾ ਅਹਿਸਾਸ ਹੋਣ ਲੱਗਾ ਤਾਂ ਉਸਨੇ ਸਿਹਤਵਰਧਕ ਅਤੇ ਘਰੇਲੂ ਫਸਲਾਂ ਨੂੰ ਅਪਣਾਇਆ ਇਸਦੇ ਨਾਲ ਹੀ ਉਸਨੇ ਗੰਨਾ, ਕੋਧਰਾ, ਕੁਟਕੀ, ਕੰਗਣੀ, ਰਾਗੀ, ਮੂੰਗਫਲੀ, ਕਾਲੀ ਅਤੇ ਪੀਲੀ ਸਰ੍ਹੋਂ, ਛੋਲੇ ਅਤੇ ਮੋਠ ਦੀ ਖੇਤੀ ਸ਼ੁੁਰੂ ਕੀਤੀ
Table of Contents
ਸ਼ੁਰੂਆਤੀ ਪ੍ਰੇਸ਼ਾਨੀ ਨੇ ਮਜ਼ਬੂਤ ਬਣਾਇਆ, ਤਾਂ ਹੀ ਮਿਲੀ ਸਫ਼ਲਤਾ
ਇਨ੍ਹਾਂ ਫਸਲਾਂ ਦੀ ਪੈਦਾਵਾਰ ਤੋਂ ਬਾਅਦ ਇਨ੍ਹਾਂ ਤੋਂ ਪ੍ਰੋਡੈਕਟ ਤਿਆਰ ਕਰਨ ’ਚ ਸ਼ੁਰੂ-ਸੁਰੂ ’ਚ ਥੋੜ੍ਹੀ ਪ੍ਰੇਸ਼ਾਨੀ ਆਈ, ਪਰ ਫਿਰ ਇਸ ਦਾ ਹੱਲ ਲੱਭ ਕੇ ਪ੍ਰੋਡਕਟਸ ਵੀ ਖੁਦ ਤਿਆਰ ਕੀਤੇ, ਜੋ ਪਿੰਡ ਖਿਆਲਾ ਕਲਾਂ ਦੇ ‘ਮਲਵਈ ਸਟੋਰ’ ’ਤੇ ਵੇਚੇ ਜਾ ਰਹੇ ਹਨ ਇਸਦੇ ਨਾਲ ਹੀ ਇੱਕ ਹੀ ਸਮੇਂ ’ਚ ਖੇਤੀ ਜ਼ਮੀਨ ਤੋਂ ਕਈ ਫਸਲਾਂ ਲੈਣ ਦਾ ਵੀ ਤਜ਼ਰਬਾ ਹਾਸਲ ਕੀਤਾ, ਜਿਵੇਂ ਗੰਨੇ ਦੀ ਕਾਸ਼ਤ ਦੇ ਨਾਲ-ਨਾਲ ਉਸ ’ਚ ਮਿਰਚ ਅਤੇ ਹਲਦੀ ਦੀ ਬਿਜਾਈ ਕੀਤੀ, ਜਿਸ ’ਚ ਸਫ਼ਲਤਾ ਮਿਲੀ ਇਸ ਖੇਤੀ ਅਤੇ ਮਾਰਕੀਟਿੰਗ ਆਦਿ ਦੇ ਜ਼ਰੀਏ ਕਰੀਬ ਦੋ ਦਰਜ਼ਨ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਜਟਾਣਾ ਨੇ ਦੱਸਿਆ ਕਿ ਖੇਤੀ ਉਨ੍ਹਾਂ ਨੂੰ ਵਿਰਾਸਤ ’ਚ ਮਿਲੀ ਹੈ ਇਸ ਲਈ ਇਹ ਛੱਡੀ ਨਹੀਂ ਜਾ ਸਕਦੀ, ਸਗੋਂ ਸ਼ੌਂਕ ਨਾਲ ਕਰਦੇ ਹਾਂ ਉਂਜ ਯੋਗਤਾ ਦੇ ਆਧਾਰ ’ਤੇ ਉਹ ਪਿੰਡ ਖਿਆਲਾ ਕਲਾਂ ’ਚ ਆਪਣਾ ਪ੍ਰਾਈਵੇਟ ਸਕੂਲ ਅਤੇ ਪਿੰਡ ਮਾਖਾ ’ਚ ਈਟੀਟੀ ਕਾਲਜ ਵੀ ਨਾਲ-ਨਾਲ ਚਲਾ ਰਹੇ ਹਨ
ਗੁੁੜ ਬੈਂਕ’ ਨਾਲ ਖਪਤਕਾਰਾਂ ਨੂੰ ਦੋਹਰਾ ਲਾਭ
ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਿਵਾਇਤੀ ਤਰੀਕੇ ਨਾਲ ਤਿਆਰ ਕੀਤੇ ਗਏ ਗੁੜ ਅਤੇ ਸ਼ੱਕਰ ਦੀ ਵਿਦੇਸ਼ਾਂ ’ਚ ਵੀ ਵਿਕਰੀ ਹੁੰਦੀ ਹੈ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆ ਆਦਿ ਦੇਸ਼ਾਂ ’ਚ ਜੋ ਪੰਜਾਬੀ ਰਹਿੰਦੇ ਹਨ, ਉਹ ਗੁੜ-ਸ਼ੱਕਰ ਦੀ ਖਰੀਦ ਕਰਦੇ ਹਨ ਕੁਝ ਲੋਕ ਭਾਰਤ ਆਉਣ ’ਤੇ ਖੁਦ ਖਰੀਦ ਕੇ ਲੈ ਜਾਂਦੇ ਹਨ ਅਤੇ ਹੋਰਾਂ ਦੀ ਮੰਗ ’ਤੇ ਵਿਦੇਸ਼ਾਂ ’ਚ ਭੇਜ ਦਿੱਤਾ ਜਾਂਦਾ ਹੈ ਉਨ੍ਹਾਂ ਨੇ ‘ਗੁੜ ਬੈਂਕ’ ਵੀ ਬਣਾਇਆ ਹੋਇਆ ਹੈ, ਜਿੱਥੇ ਲੋਕ ਇੱਕ ਵਾਰ ਇਕੱਠਾ ਗੁੜ ਖਰੀਦ ਕੇ ਜਮ੍ਹਾ ਕਰਵਾ ਦਿੰਦੇ ਹਨ ਤੇ ਬਾਅਦ ’ਚ ਲੋੜ ਅਨੁਸਾਰ ਲੈ ਕੇ ਜਾਂਦੇ ਹਨ ਹਰਦੀਪ ਸਿੰਘ ਨੇ ਵਿਦੇਸ਼ ਜਾਣ ਨੂੰ ਕਾਹਲੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ’ਚ ਜਾਣ ਦੀ ਬਜਾਏ ਆਪਣੇ ਹੀ ਦੇਸ਼ ਅਤੇ ਸੂਬੇ ’ਚ ਰਹਿ ਕੇ ਖੇਤੀ ਦੇ ਨਾਲ-ਨਾਲ ਕਈ ਤਰ੍ਹਾਂ ਦੇ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ, ਜਿਸ ਨਾਲ ਸਿਰਫ ਮੁਨਾਫ਼ਾ ਹੀ ਨਹੀਂ ਮਿਲੇਗਾ, ਸਗੋਂ ਤੁਸੀਂ ਲੋਕਾਂ ਨੂੰ ਰੁਜਗਾਰ ਦੇਣ ਦੇ ਕਾਬਲ ਵੀ ਬਣੋਗੇ