Happy Diwali

Happy Diwali ਜਗਾਓ ਗਿਆਨ ਦਾ ਦੀਵਾ -ਆਦਮੀ ਮਿੱਟੀ ਦੇ ਦੀਵੇ ’ਚ ਮੋਹ ਦੀ ਵੱਟੀ ਅਤੇ ਪਰਉਪਕਾਰ ਦਾ ਤੇਲ ਪਾ ਕੇ ਉਸ ਨੂੰ ਬਾਲਦੇ ਹੋਏ ਸੱਭਿਆਚਾਰ ਨੂੰ ਮਾਣ ਅਤੇ ਸਨਮਾਨ ਦਿੰਦਾ ਹੈ, ਕਿਉਂਕਿ ਦੀਵਾ ਭਲੇ ਹੀ ਮਿੱਟੀ ਦਾ ਹੋਵੇ ਪਰ ਉਹ ਸਾਡੇ ਜਿਉਣ ਦਾ ਆਦਰਸ਼ ਹੈ, ਸਾਡੇ ਜੀਵਨ ਦੀ ਦਿਸ਼ਾ ਹੈ, ਸੰਸਕਾਰਾਂ ਦੀ ਸਿੱਖਿਆ ਹੈ, ਸੰਕਲਪ ਦੀ ਪ੍ਰੇਰਨਾ ਹੈ ਅਤੇ ਟੀਚੇ ਤੱਕ ਪਹੁੰਚਣ ਦਾ ਜ਼ਰੀਆ ਹੈ ਦੀਵਾਲੀ ਮਨਾਉਣ ਦੀ ਸਾਰਥਿਕਤਾ ਉਦੋਂ ਹੈ, ਜਦੋਂ ਅੰਦਰ ਦਾ ਹਨੇ੍ਹਰਾ ਦੂਰ ਹੋਵੇ ਸਾਡੇ ਅੰਦਰ ਅਗਿਆਨ ਦਾ ਹਨੇ੍ਹਰਾ ਛਾਇਆ ਹੋਇਆ ਹੈ ਉਹ ਗਿਆਨ ਦੀ ਰੌਸ਼ਨੀ ਨਾਲ ਹੀ ਮਿਟ ਸਕਦਾ ਹੈ

ਗਿਆਨ ਦੁਨੀਆਂ ਦਾ ਸਭ ਤੋਂ ਵੱਡਾ ਚਾਨਣ ਦਾ ਦੀਵਾ ਹੈ ਜਦੋਂ ਗਿਆਨ ਦਾ ਦੀਵਾ ਜਗਦਾ ਹੈ ਤਾਂ ਅੰਦਰ ਅਤੇ ਬਾਹਰ ਦੋਵੇਂ ਪ੍ਰਕਾਸ਼ਮਾਨ ਹੋ ਜਾਂਦੇ ਹਨ ਹਨੇ੍ਹਰੇ ਦਾ ਸਾਮਰਾਜ ਖੁਦ-ਬ-ਖੁਦ ਖ਼ਤਮ ਹੋ ਜਾਂਦਾ ਹੈ ਗਿਆਨ ਦੀ ਰੌਸ਼ਨੀ ਸਿਰਫ਼ ਅੰਦਰ ਦੇ ਹਨ੍ਹੇਰੇ ਮੋਹ-ਅਚੇਤਤਾ ਨੂੰ ਮਿਟਾਉਣ ਲਈ ਹੀ ਨਹੀਂ, ਸਗੋਂ ਲਾਲਚ ਅਤੇ ਮੋਹ ਦੇ ਸਿੱਟੇ ਵਜੋਂ ਪੈਦਾ ਹੋਈਆਂ ਵਾਤਾਵਰਣ ਪ੍ਰਦੂਸ਼ਣ ਅਤੇ ਅਨੈਤਿਕਤਾ ਵਰਗੀਆਂ ਬਾਹਰੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਜ਼ਰੂਰੀ ਹੈ। ਮੋਹ ਦੇ ਹਨ੍ਹੇਰੇ ਨੂੰ ਦੂਰ ਕਰਨ ਲਈ, ਧਰਮ ਦਾ ਦੀਵਾ ਜਗਾਉਣਾ ਹੋਵੇਗਾ ਜਿੱਥੇ ਧਰਮ ਦਾ ਸੂਰਜ ਚੜ੍ਹ ਗਿਆ, ਉੱਥੇ ਹਨੇ੍ਹਰਾ ਟਿਕ ਨਹੀਂ ਸਕਦਾ।

ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਲਈ ਜ਼ਰੂਰੀ ਹੈ ਕਿ ਦੀਵੇ ਬਾਹਰ ਦੇ ਹੀ ਨਹੀਂ ਸਗੋਂ ਅੰਦਰੂਨੀ ਦੀਵੇ ਵੀ ਜਗਾਏ ਜਾਣ। ਕਿਉਂਕਿ ਦੀਵਾ ਕਿਤੇ ਵੀ ਜਗੇ ਰੌਸ਼ਨੀ ਦਿੰਦਾ ਹੈ। ਦੀਵੇ ਦਾ ਸੰਦੇਸ਼ ਹੈ- ਸਾਨੂੰ ਜ਼ਿੰਦਗੀ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ,  ਜ਼ਿੰਦਗੀ ਨੂੰ ਪਰਿਵਰਤਨ ਦੇਈਏ, ਕਿਉਂਕਿ ਭੱਜਣ ਨਾਲ ਵਿਅਕਤੀ ’ਤੇ ਕਾਇਰਤਾ ਦਾ ਦਾਗ ਲੱਗ ਜਾਂਦਾ ਹੈ, ਜਦੋਂਕਿ ਬਦਲਾਅ ਵਿੱਚ, ਵਿਕਾਸ ਦੀਆਂ ਸੰਭਾਵਨਾਵਾਂ ਜੀਵਨ ਦੀਆਂ ਸਾਰਥਕ ਦਿਸ਼ਾਵਾਂ ਲੱਭ ਲੈਂਦੀਆਂ ਹਨ। ਅਸਲ ’ਚ ਦੀਵਾ ਉਨ੍ਹਾਂ ਲੋਕਾਂ ਲਈ ਵੀ ਚੁਣੌਤੀ ਹੈ ਜੋ ਨਿਕੰਮੇ, ਆਲਸੀ, ਵਿਹਲੇ, ਦਿਸ਼ਾਹੀਣ ਅਤੇ ਚਰਿੱਤਰਹੀਣ ਬਣ ਕੇ ਸਫਲਤਾ ਦੀਆਂ ਉੱਚਾਈਆਂ ਦੇ ਸੁਫਨੇ ਦੇਖਦੇ ਹਨ। ਜਦੋਂਕਿ ਦੀਵਾ ਕਮਜ਼ੋਰੀਆਂ ਨੂੰ ਮਿਟਾ ਕੇ ਨਵੀਂ ਜੀਵਨਸ਼ੈਲੀ ਦੀ ਸ਼ੁਰੂਆਤ ਦਾ ਸੰਕਲਪ ਹੈ।

ਕਰੋ ਆਤਿਸ਼ਬਾਜੀ ਤੋਂ ਬੱਚਿਆਂ ਦੀ ਸੁਰੱਖਿਆ

ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਦੀਵਾਲੀ ’ਚ ਖੁਸ਼ੀ ਦਾ ਇਜ਼ਹਾਰ ਪਟਾਕੇ ਚਲਾ ਕੇ ਕੀਤਾ ਜਾਂਦਾ ਹੈ ਦੀਵਾਲੀ ’ਚ ਸਭ ਪਟਾਕੇ ਚਲਾਉਣ ’ਚ ਮਸਤ ਰਹਿੰਦੇ ਹਨ ਪਰ ਕਦੇ-ਕਦੇ ਪਟਾਕੇ ਚਲਾਉਣ ’ਚ ਜੇਕਰ ਅਣਗਹਿਲੀ ਹੋ ਜਾਂਦੀ ਹੈ ਤਾਂ ਦੀਵਾਲੀ ਦੀਆਂ ਸਾਰੀਆਂ ਖੁਸ਼ੀਆਂ ਗਮ ’ਚ ਬਦਲ ਜਾਂਦੀਆਂ ਹਨ ਇਸ ਲਈ ਇਹ ਮਾਪਿਆਂ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਬੱਚੇ ਆਤਿਸ਼ਬਾਜੀ ਚਲਾਉਣ ਤਾਂ ਉਹ ਬੱਚੇ ਨੂੰ ਇਕੱਲਾ ਨਾ ਛੱਡਣ ਸਗੋਂ ਪੂਰੀ ਤਰ੍ਹਾਂ ਮੁਸ਼ਤੈਦ ਰਹਿਣ ਕਿ ਕਿਤੇ ਬੱਚੇ ਕੋਈ ਅਣਗਹਿਲੀ ਨਾ ਵਰਤਣ

Also Read:  ਅੱਖਾਂ ਦਾ ਸੁਰੱਖਿਆ ਕਵਚ ਵੀ ਹੈ ਚਸ਼ਮਾ

ਆਤਿਸ਼ਬਾਜੀ ਖੁਸ਼ੀ ਦਾ ਇਜ਼ਹਾਰ ਹੈ, ਪਰ ਕਈ ਨੌਜਵਾਨ ਆਤਿਸ਼ਬਾਜੀ ਦੇ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਕਲਾਬਾਜ਼ੀ ਸ਼ੁਰੂ ਕਰ ਦਿੰਦੇ ਹਨ ਬੱਸ ਇੱਥੋਂ ਹੀ ਹਾਦਸਿਆਂ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਕਈ ਵਾਰ ਬੱਚੇ ਇਨ੍ਹਾਂ ਨੌਜਵਾਨਾਂ ਦੀ ਰੀਸ ਕਰਨ ’ਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਆਤਿਸ਼ਬਾਜੀ ਕਾਰਨ ਹਰ ਸਾਲ ਦੀਵਾਲੀ ’ਤੇ ਕਈ ਬੱਚਿਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ

ਸਾਨੂੰ ਹਮੇਸ਼ਾ ਧਿਆਨ ਦੇੇਣਾ ਚਾਹੀਦਾ ਹੈ ਕਿ ਬੱਚੇ ਕਦੇ ਵੀ ਜ਼ਿਆਦਾ ਆਵਾਜ਼ ਕਰਨ ਵਾਲੇ ਪਟਾਕੇ ਨਾ ਚਲਾਉਣ ਇਸੇ ਤਰ੍ਹਾਂ ਫੁੱਲਝੜੀ ਚਲਾਉਣ ਤੋਂ ਬਾਅਦ ਆਪਣੇ-ਆਪ ਨੂੰ ਅਤੇ ਬੱਚਿਆਂ ਨੂੰ ਵੱਡੇ ਪਟਾਕਿਆਂ ਤੋਂ ਦੂਰ ਹੀ ਰੱਖੋ ਕਦੇ-ਕਦੇ ਬੱਚੇ ਇਸ ਨੂੰ ਆਪਸ ’ਚ ਸਿਰ ’ਤੇ ਘੁਮਾਉਣ ਲੱਗਦੇ ਹਨ ਇਹ ਵੀ ਖ਼ਤਰਨਾਕ ਰੁਝਾਨ ਹੈ ਇਸ ਤੋਂ ਵੀ ਬਚਣਾ ਚਾਹੀਦਾ ਹੈ ਇਸ ਨਾਲ ਅੱਗ ਫੜਨ ਜਾਂ ਫੈਲਣ ਦਾ ਖ਼ਤਰਾ ਬਣਿਆ ਰਹਿੰੰਦਾ ਹੈ

ਬੱਚਿਆਂ ਲਈ ਤਾਂ ਦੀਵਾਲੀ ਦਾ ਮੁੱਖ ਆਕਰਸ਼ਣ ਪਟਾਕੇ ਹੀ ਹੁੰਦੇ ਹਨ, ਇਸ ਲਈ ਇਹ ਵੀ ਸੰਭਵ ਨਹੀਂ ਹੈ ਕਿ ਬੱਚੇ ਪਟਾਕੇ ਨਾ ਚਲਾਉਣ ਪਰ ਥੋੜ੍ਹੀ ਜਿਹੀ ਸਾਵਧਾਨੀ ਜਾਂ ਚੌਕਸੀ ਵਰਤੀ ਜਾਵੇ

ਤਾਂ ਤੁਹਾਡੇ ਬੱਚਿਆਂ ਦੀ ਦੀਵਾਲੀ ਵੀ ਸੁਰੱਖਿਅਤ ਬਣੀ ਰਹਿ ਸਕਦੀ ਹੈ:-

  • ਬੱਚਿਆਂ ਨੂੰ ਕਦੇ ਵੀ ਗਲਤ-ਮਲਤ ਪਟਾਕੇ ਖਰੀਦਣ ਦੀ ਖੁੱਲ੍ਹ ਨਾ ਦਿਓ ਬਿਹਤਰ ਹੋਵੇਗਾ ਕਿ ਮਾਪੇ ਜਾਂ ਪਰਿਵਾਰ ਵਾਲੇ ਖੁਦ ਜਾ ਕੇ ਅਜਿਹੇ ਪਟਾਕੇ ਖਰੀਦਣ ਜੋ ਬੱਚੇ ਆਰਾਮ ਨਾਲ ਚਲਾ ਸਕਣ
  • ਬੱਚਿਆਂ ਨੂੰ ਕਦੇ ਇਕੱਲੇ ਪਟਾਕੇ ਨਾ ਚਲਾਉਣ ਦਿਓ
  • ਪਟਾਕੇ ਚਲਾਉਣ ਲਈ ਲੰਮੇ ਡੰਡੇ ’ਚ ਮੋਮਬੱਤੀ ਬੰਨ੍ਹ ਕੇ ਵਰਤੋ ਬੱਚਿਆਂ ਨੂੰ ਜੇਬ੍ਹ ’ਚ ਮਾਚਿਸ ਜਾਂ ਪਟਾਕੇ ਨਾ ਰੱਖਣ ਦਿਓ
  • ਕਿਸੇ ਪਟਾਕਿਆਂ ਦੀ ਦੁਕਾਨ ਕੋਲ ਕਦੇ ਆਤਿਸ਼ਬਾਜੀ ਨਾ ਚਲਾਓ
  • ਜੇਕਰ ਪਟਾਕਾ ਇੱਕ ਵਾਰ ’ਚ ਨਾ ਚੱਲੇ ਤਾਂ ਉਸਦੇ ਕੋਲ ਜਾ ਕੇ ਉਸ ਦੀ ਜਾਂਚ ਕਰਨ ਦਾ ਯਤਨ ਕਦੇ ਨਾ ਕਰੋ ਇਹ ਅਚਾਨਕ ਚੱਲ ਕੇ ਹਾਦਸੇ ਦਾ ਕਾਰਨ ਬਣ ਸਕਦੇ ਹਨ
  • ਫੁੱਲਝੜੀ ਤੋਂ ਇਲਾਵਾ ਕਿਸੇ ਵੀ ਪਟਾਕੇ ਨੂੰ ਹੱਥ ’ਚ ਫੜ੍ਹ ਕੇ ਨਾ ਚਲਾਓ, ਖਾਸ ਕਰਕੇ ਅਨਾਰ ਨੂੰ ਕਦੇ ਨਹੀਂ ਕਿਉਂਕਿ ਸਭ ਤੋਂ ਜ਼ਿਆਦਾ ਹਾਦਸੇ ਅਨਾਰ ਚਲਾਉਣ ’ਚ ਹੀ ਹੁੰਦੇ ਹਨ
  • ਬੱਚਿਆਂ ਨੂੰ ਸਮਝਾਓ ਕਿ ਉਹ ਪਟਾਕੇ ਚਲਾਉਂਦੇ ਸਮੇਂ ਝੁਕਣ ਨਾ ਕਿਉਂਕਿ ਅਚਾਨਕ ਪਟਾਕਾ ਚੱਲਣ ਨਾਲ ਉਨ੍ਹਾਂ ਦਾ ਚਿਹਰਾ ਸੜ ਸਕਦਾ ਹੈ ਬੱਚਿਆਂ ਨੂੰ ਹੱਥ ’ਚ ਪਟਾਕਾ ਚਲਾਉਣ ਤੋਂ ਵੀ ਰੋਕੋ
  • ਆਤਿਸ਼ਬਾਜੀ ਚਲਾਉਂਦੇ ਸਮੇਂ ਆਸ-ਪਾਸ ਕਿਸੇ ਵੱਡੇ ਭਾਂਡੇ ’ਚ ਪਾਣੀ ਜ਼ਰੂਰ ਰੱਖੋ ਤਾਂ ਕਿ ਲੋੜ ਪੈਣ ’ਤੇ ਅੱਗ ਬੁਝਾਉਣ ਦੇ ਇਹ ਕੰਮ ਆ ਸਕੇ
  • ਕਾਰ, ਸਕੂਟਰ, ਜਨਰੇਟਰ ਜਾਂ ਕਿਸੇ ਬਲਣਸ਼ੀਲ ਪਦਾਰਥ ਕੋਲ ਰੱਖ ਕੇ ਪਟਾਕੇ ਨਾ ਚਲਾਓ ਇਸ ਨਾਲ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ
  • ਰਾਕੇਟ ਚਲਾਉਂਦੇ ਸਮੇਂ ਬੋਤਲ ਦਾ ਇਸਤੇਮਾਲ ਕਰੋ ਬੋਤਲ ’ਚ ਰਾਕੇਟ ਨੂੰ ਸਿੱਧਾ ਖੜ੍ਹਾ ਕਰੋ ਤਾਂ ਕਿ ਉਹ ਸਿੱਧਾ ਅਸਮਾਨ ’ਚ ਜਾਵੇ
  • ਬੱਚੇ ਅਨਾਰ ਆਦਿ ਚਲਾ ਕੇ ਉਸ ਤੋਂ ਨਿੱਕਲਦੀ ਰੌਸ਼ਨੀ ’ਚ ਨੱਚਣ ਲੱਗਦੇ ਹਨ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੋ ਕਿਉਂਕਿ ਕੱਪੜਿਆਂ ’ਤੇ ਪਈ ਇੱਕ ਵੀ ਚੰਗਿਆੜੀ ਮੌਤ ਦਾ ਕਾਰਨ ਬਣ ਸਕਦੀ ਹੈ
  • ਘਰ ’ਚ ਲਿਆਂਦੇ ਗਏ ਪਟਾਕਿਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਕਿਉਂਕਿ ਇਨ੍ਹਾਂ ’ਚ ਲੱਗੇ ਰਸਾਇਣਿਕ ਤੱਤ ਬੱਚਿਆਂ ਦੇ ਮੂੰਹ ’ਚ ਜਾਣ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ
  • ਪਟਾਕੇ ਚਲਾਉਂਦੇ ਸਮੇਂ ਆਸ-ਪਾਸ ਦੇ ਘਰਾਂ ਅਤੇ ਸੁੱਕੀ ਪਰਾਲੀ, ਤੂੜੀ, ਲੱਕੜਾਂ ਆਦਿ ਦੇ ਢੇਰ ਦਾ ਖਿਆਲ ਰੱਖੋ
  • ਛੋਟੇ ਬੱਚੇ ਦੇ ਹੱਥ ’ਚ ਪਟਾਕੇ ਜਾਂ ਫੁੱਲਝੜੀ ਨਾ ਫੜਾਓ ਉਨ੍ਹਾਂ ਨੂੰ ਦੂਰੋਂ ਹੀ ਆਨੰਦ ਲੈਣ ਦਿਓ ਉਤਸ਼ਾਹ ’ਚ ਭੱਜਦੇ ਬੱਚਿਆਂ ਦੇ ਪੈਰ ਸੜੀ ਫੁੱਲਝੜੀ ਦੀ ਗਰਮ ਤਾਰ ’ਤੇ ਆ ਸਕਦੇ ਹਨ, ਇਸ ਲਈ ਬੱਚਿਆਂ ਨੂੰ ਬੂਟ ਪਹਿਨਾ ਕੇ ਰੱਖੋ ਅਤੇ ਗਰਮ ਤਾਰਾਂ ਨੂੰ ਪਾਣੀ ’ਚ ਰੱਖਦੇ ਜਾਓ ਬੱਚਿਆਂ ਨੂੰ ਚੱਕਰੀ ਦੇ ਆਸ-ਪਾਸ ਨੱਚਣ ਨਾ ਦਿਓ ਕਿਉਂਕਿ ਇਸ ਦੀ ਚੰਗਿਆੜੀ ਕੱਪੜੇ ’ਤੇ ਪੈ ਕੇ ਅੱਗ ਫੜ ਸਕਦੀ ਹੈ
Also Read:  ਕੱਚੇ ਅੰਬ ਦੀ ਖੱਟੀ-ਮਿੱਠੀ ਚਟਣੀ

ਹਾਦਸੇ ਦੀ ਸਥਿਤੀ ’ਚ ਮੁੱਢਲਾ ਇਲਾਜ

  • ਸੜੇ ਹੋਏ ਜਾਂ ਸੱਟ ਲੱਗੇ ਹਿੱਸੇ ਨੂੰ ਠੰਢੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਦਿੱਤਾ ਜਾਵੇ ਤਾਂ ਕਿ ਸਤ੍ਹਾ ਦੀ ਗਰਮੀ ਖ਼ਤਮ ਹੋ ਜਾਵੇ ਨਹੀਂ ਤਾਂ ਇਹ ਸਰੀਰ ਦੇ ਨਾਜ਼ੁਕ ਤੰਤੂਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ
  • ਸਰੀਰ ਦੀ ਸੜੀ ਸਤ੍ਹਾ ਨੂੰ ਚੰਗੀ ਤਰ੍ਹਾਂ ਸਾਫ ਕਰਕੇ ‘ਸੋਫਰਾਮਾਈਸਿਨ’ ਜਾਂ ਹੋਰ ਕੋਈ ਕੋਲਡ ਕ੍ਰੀਮ ਲਾਉਣ ਨਾਲ ਤੁਰੰਤ ਆਰਾਮ ਮਿਲਦਾ ਹੈ
  • ਜੇਕਰ ਸੱਟ ਲੱਗਣ ਜਾਂ ਸੜਨ ਨਾਲ ਹੱਥ ਜ਼ਖ਼ਮੀ ਹੋ ਜਾਣ, ਤਾਂ ਸਾਫ ਪਾਣੀ ਨਾਲ ਜਖ਼ਮ ਸਾਫ ਕਰਨ ਤੋਂ ਬਾਅਦ ਹੱਥਾਂ ਨੂੰ ਉਪਰ ਚੁੱਕ ਕੇ ਰੱਖੋ ਇਸ ਨਾਲ ਦਰਦ ਅਤੇ ਸੋਜ ਦੋਵੇਂ ਘੱਟ ਹੁੰਦੇ ਹਨ
  • ਚਿਹਰੇ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ ਉਪਰੋਕਤ ਜ਼ਰੂਰੀ ਮੁੱਢਲੇ ਇਲਾਜ ਤੋਂ ਬਾਅਦ ਨੇੜਲੇ ਹਸਪਤਾਲ ’ਚ ਮਰੀਜ਼ ਨੂੰ ਲੈ ਕੇ ਜਾਓ ਅਤੇ ਅੱਖਾਂ ਦੀ ਜਾਂਚ ਕਰਵਾ ਲਓ ਇਹ ਜ਼ਰੂਰੀ ਹੈ
  • ਸੜੀ ਜਾਂ ਵੱਢੀ ਸੱਟ ਕਰਕੇ ਟੈਟਨੈੱਸ ਦਾ ਟੀਕਾ ਲਵਾਉਣਾ ਮੁੱਢਲੇ ਇਲਾਜ ਦਾ ਅੰਗ ਹੈ
  • ਪਟਾਕੇ ਚਲਾਉਂਦੇ ਸਮੇਂ ਨਾਰੀਅਲ ਤੇਲ, ਬਰਨੌਲ, ਪਾਣੀ, ਬਾਲੂ, ਕੰਬਲ ਜਾਂ ਰਜਾਈ ਵਰਗੀਆਂ ਚੀਜ਼ਾਂ ਨਾਲ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਹਾਦਸਾ ਹੋਣ ’ਤੇ ਕਾਬੂ ਪਾਇਆ ਜਾ ਸਕੇ
  • ਪਟਾਕੇ ਚਲਾਓ ਜ਼ਰੂਰ ਪਰ ਵਧੇਰੇ ਸਾਵਧਾਨੀ ਨਾਲ ਤਾਂ ਕਿ ਦੀਵਾਲੀ ਦਾ ਆਨੰਦ ਗਮ ’ਚ ਨਾ ਬਦਲੇ
    -ਆਨੰਦ ਕੁਮਾਰ ਅਨੰਤ