ਟੀਵੀ ਯੁੱਗ ਦੀ ਦੇਣ ਗੈਸਟ੍ਰਿਕ ਟ੍ਰਬਲ (gastric problem) ਅੱਜ ਤੋਂ ਵੀਹ ਸਾਲ ਪਹਿਲਾਂ ਗੈਸਟ੍ਰਿਕ ਜਾਂ ਅਪੱਚ ਦੀ ਬਿਮਾਰੀ ਦਾ ਅਨੁਪਾਤ ਬਹੁਤ ਘੱਟ ਹੋਇਆ ਕਰਦਾ ਸੀ ਬਹੁਤ ਘੱਟ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਸਨ ਪਰ ਅੱਜ ਤਾਂ ਚੌਦਾਂ ਸਾਲ ਦੇ ਲੜਕੇ-ਲੜਕਿਆਂ ਕੀ, ਛੋਟੇ ਬੱਚੇ ਵੀ ਗੈਸ, ਅਪੱਚ ਜਾਂ ਗੈਸਟ੍ਰਿਕ ਤੋਂ ਪ੍ਰੇਸ਼ਾਨ ਰਹਿੰਦੇ ਹਨ ਇਹ ਸਮੱਸਿਆ ਸਾਡੇ ਰੋਜ਼ਾਨਾ ਜੀਵਨ ਚਰਚਾ ’ਤੇ ਨਿਰਭਰ ਕਰਦੀ ਹੈ ਸਾਡੇ ਜੀਵਨ ’ਚੋਂ ਕਸਰਤ ਜਾਂ ਸੈਰ ਤਾਂ ਖ਼ਤਮ ਹੋ ਚੁੱਕੀ ਹੈ। ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਇਲਾਵਾ ਇੱਕ ਆਮ ਵਿਅਕਤੀ ਕਾਫੀ ਸਮਾਂ ਟੀ. ਵੀ. ਦੇਖਦੇ ਹੋਏ ਬਿਤਾਉਂਦਾ ਹੈ ਬੱਚੇ ਤਾਂ ਹੋਰ ਵੀ ਜ਼ਿਆਦਾ ਸਮਾਂ ਟੀ.ਵੀ. ਦੇਖਦੇ ਹਨ।
ਇਸ ਨਾਲ ਉਨ੍ਹਾਂ ਦੀ ਗਲਤ ਜੀਵਨਸ਼ੈਲੀ, ਅਣਉੱਚਿਤ ਅਤੇ ਭਾਰੀ ਭੋਜਨ ਦਾ ਖਾਣਾ, ਸਭ ਦਾ ਬੋਝ ਪੇਟ ’ਤੇ ਪੈਂਦਾ ਹੈ ਇਸ ਨਾਲ ਪਾਚਣ ਰਸ ਪੂਰੀ ਤਰ੍ਹਾਂ ਨਹੀਂ ਬਣਦੇ ਅਤੇ ਭਾਰੀ ਭੋਜਨ ਬੋਝ ਬਣ ਕੇ ਗੈਸ ਪੈਦਾ ਕਰਦਾ ਹੈ। ਭੋਜਨ ਨਾੜੀ ਦੇ ਹੇਠਾਂ ਪੇਟ ਦਾ ਭੋਜਨ ਜਦੋਂ ਫਿਰ ਭੋਜਨ ਨਲੀ ’ਚ ਆਵੇ ਤਾਂ ਛਾਤੀ ’ਚ ਜਲਣ ਜਾਂ ਅਪੱਚ ਮਹਿਸੂਸ ਹੁੰਦੀ ਹੈ ਪੇਟ ਦੇ ਉੱਪਰੀ ਹਿੱਸੇ ਨੂੰ ਕਾਰਡੀਅਕ ਪਾਰਟ ਕਹਿੰਦੇ ਹਨ ਅਤੇ ਇਸ ’ਚ ਗੈਸ ਰਹਿੰਦੀ ਹੈ ਇਹ ਗੈਸ ਕਾਰਬਨਡਾਈਆਕਸਾਈਡ ਜਾਂ ਹਾਈਡ੍ਰੋਜਨ ਸਲਫਾਈਡ ਹੋ ਸਕਦੀ ਹੈ।
ਇਹ ਗੈਸਾਂ ਦਿਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਤੇ ਦਿਲ ਦੀ ਧੜਕਨ ਵਧ ਜਾਂਦੀ ਹੈ ਇਨ੍ਹਾਂ ਨਾਲ ਦਿਲ ਘਬਰਾਉਂਦਾ ਹੈ ਵਿਅਕਤੀ ਨੂੰ ਅਜਿਹਾ ਲੱਗਦਾ ਹੈ ਕਿ ਹਾਰਟ ਟ੍ਰਬਲ ਹੋ ਗਈ ਹੋਵੇ, ਕਿਉਂਕਿ ਦਿਲ ਦੀ ਧੜਕਨ ਵਧ ਜਾਂਦੀ ਹੈ ਡੱਕਾਰ ਵੀ ਆਉਂਦੇ ਹਨ ਘਬਰਾਹਟ ਵਧ ਜਾਂਦੀ ਹੈ ਲੋਕ ਇਸਨੂੰ ਦਿਲ ਦੀ ਬਿਮਾਰੀ ਸਮਝ ਕੇ ਹਸਪਤਾਲ ਤੱਕ ’ਚ ਭਰਤੀ ਹੋ ਜਾਂਦੇ ਹਨ ਪੇਟ ’ਚ ਹਾਈਡ੍ਰੋਕਲੋਰਿਕ ਐਸਿਡ ਤਾਂ ਹੁੰਦਾ ਹੈ ਇਸ ਦੀ ਮਾਤਰਾ ਵਧ ਜਾਣ ਨਾਲ ਸਮੱਸਿਆਵਾਂ ਹੁੰਦੀਆਂ ਹਨ ਬਦਹਜ਼ਮੀ ਬੇਤਰਤੀਬ, ਬੇਤਹਾਸ਼ਾ, ਬੇਵਕਤ ਖਾਣ ਨਾਲ ਹੁੰਦੀ ਹੈ ਵਿਆਹ-ਸ਼ਾਦੀ ’ਚ ਤਾਂ ਕੁਝ ਲੋਕ ਹੱਦ ਕਰ ਦਿੰਦੇ ਹਨ ਅਜਿਹਾ ਲੱਗਦਾ ਹੈ ਕਿ ਉਹ ਹਫਤੇ ਦਾ ਭੋਜਨ ਇੱਕ ਹੀ ਵਾਰ ਖਾ ਲੈਂਦੇ ਹਨ ਪੁਰਸ਼ ਹੋਵੇ ਜਾਂ ਔਰਤ, ਭਾਰੀ ਭੋਜਨ ਖਾਣ ਨਾਲ ਪੇਟ ਦਾ ਵਧਣਾ ਵਿਅਕਤੀਤੱਵ ’ਤੇ ਕਰੜਾ ਵਾਰ ਕਰਦਾ ਹੈ।
ਕਈ ਲੋਕ ਦੁੱਧ ਨਹੀਂ ਪਚਾ ਸਕਦੇ ਉਨ੍ਹਾਂ ਨੂੰ ਦੁੱਧ ਪੀਣ ਨਾਲ ਗੈਸ ਬਣਦੀ ਹੈ ਅਜਿਹੇ ਲੋਕ ਦਹੀਂ ਦੀ ਵਰਤੋਂ ਕਰਨ ਦਹੀ ਨਾਲ ਗੈਸ ਨਹੀਂ ਬਣੇਗੀ। ਕੋਈ ਵੀ ਰੋਗ ਹੋਵੇ, ਡਾਕਟਰ ਤੋਂ ਉਸ ਬਾਰੇ ਸਲਾਹ ਲੈਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਤਾਂ ਡਾਕਟਰ ਕੋਲ ਉਦੋਂ ਜਾਂਦੇ ਹਨ ਜਦੋਂ ਰੋਗ ਜ਼ਿਆਦਾ ਵਧ ਜਾਂਦਾ ਹੈ ਪਹਿਲਾਂ ਉਹ ਹਿੰਗ ਅਜ਼ਵਾਇਨ ਦੇ ਟੋਟਕੇ ਕਰਦੇ ਰਹਿੰਦੇ ਹਨ। ਦਵਾਈ ਨਾਲ ਆਪਣੀ ਜੀਵਨਸ਼ੈਲੀ, ਰੂਟੀਨ ਅਤੇ ਖਾਣ-ਪੀਣ ’ਚ ਵੀ ਤਬਦੀਲੀ ਲਿਆਓ ਇਲਾਜ ਨਾਲੋਂ ਪਰਹੇਜ਼ ਬਿਹਤਰ ਹੁੰਦਾ ਹੈ ਉਹ ਚੀਜ਼ਾਂ ਜਿਨ੍ਹਾਂ ਨਾਲ ਤੁਹਾਨੂੰ ਗੈਸ ਬਣਦੀ ਹੈ, ਤਿਆਗ ਦਿਓ। ਸੌਣ ਦਾ ਢੰਗ ਬਦਲੋ ਸਿਰ ਉੱਚਾ ਰੱਖੋ ਖੱਬੇ ਪਾਸੇ ਪਾਸਾ ਲੈ ਕੇ ਸੌਂਵੋ ਨਸ਼ੀਲੀਆਂ ਵਸਤੂਆਂ ਜਿਵੇਂ ਤੰਬਾਕੂ, ਸ਼ਰਾਬ ਅਤੇ ਸਿਗਰਟ ਤਿਆਗੋ।
ਖਾਣ-ਪੀਣ ’ਚ ਬਦਲਾਅ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਲੈ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ
- ਹਰ ਰੋਜ਼ ਦੋ ਤੋਂ ਤਿੰਨ ਕਿਲੋਮੀਟਰ ਸੈਰ ਕਰਕੇ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।
- ਰਾਤ ਦਾ ਭੋਜਨ 6 ਤੋਂ 7 ਵਜੇ ਤੱਕ ਕਰ ਲਓ।
- ਟੀ.ਵੀ. ਸਾਹਮਣੇ ਘੱਟ ਤੋਂ ਘੱਟ ਬੈਠੋ ਵਜ਼ਨ ਨਾ ਵਧਣ ਦਿਓ ਜ਼ਿਆਦਾ ਚਰਬੀ ਨੂੰ ਕਸਰਤ ਕਰਕੇ ਅਤੇ ਸੰਤੁਲਿਤ, ਭੋਜਨ ਖਾ ਕੇ ਘੱਟ ਕਰੋ।
- ਵਿਆਹ-ਸ਼ਾਦੀ, ਪਾਰਟੀ, ਦਾਅਵਤਾਂ ’ਚ ਸੰਯਮ ਨਾਲ ਭੋਜਨ ਖਾਓ ਹਰ ਤਰ੍ਹਾਂ ਦੇ ਭੋਜਨ ਦਾ ਸਵਾਦ ਨਾ ਲਓ।
- ਫੈਟੀ ਭੋਜਨ ਅਤੇ ਭਾਰੀ ਭੋਜਨ ਘੱਟ ਖਾਓ।
- ਚਿਕਨਾਈ ਬਿਨਾਂ ਭੋਜਨ, ਰੋਸਟੇਡ ਅਤੇ ਗਰਿੱਲਡ ਭੋਜਨ ਖਾਓ।
- ਭੋਜਨ ਭੁੱਖ ਤੋਂ ਘੱਟ ਖਾਓ ਪੇਟ ਭਰ ਕੇ ਨਾ ਖਾਓ ਜਿਉਣ ਲਈ ਖਾਓ, ਖਾਣ ਲਈ ਨਾ ਜੀਓ।
- ਰੇਸ਼ੇਦਾਰ ਭੋਜਨ ਦਾ ਸੇਵਨ ਵੱਧ ਤੋਂ ਵੱਧ ਕਰੋ ਤਾਂ ਕਿ ਕਬਜ਼ ਨਾ ਹੋਵੇ।
- ਚਾਹ, ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ ਚਾਹ ਪੀਣ ਤੋਂ ਪਹਿਲਾਂ ਪਾਣੀ ਪੀਓ ਚਾਹ ਖਾਲੀ ਪੇਟ ਨਾ ਪੀਓ।
- ਭੋਜਨ ਦੇ ਨਾਲ-ਨਾਲ ਪਾਣੀ ਨਾ ਪੀਓ ਇਸ ਨਾਲ ਪਾਚਕ ਰਸ ਪਤਲੇ ਪੈ ਜਾਂਦੇ ਹਨ ਅਤੇ ਪਾਚਣ ’ਚ ਮੁਸ਼ਕਿਲ ਹੁੰਦੀ ਹੈ ਪਾਣੀ ਭੋਜਨ ਤੋਂ ਅੱਧਾ ਘੰਟਾ ਬਾਅਦ ਪੀਓ।
- ਦਿਨ ’ਚ 4 ਲੀਟਰ ਪਾਣੀ ਪੀਓ ਮਿਰਚ, ਮਸਾਲੇ ਘੱਟ ਲਓ।
-ਵਜਿੰਦਰ ਕੋਹਲੀ