ਸ਼ਿਸ਼ ਦੀ ਦਿਲੀ ਇੱਛਾ ਪੂਰੀ ਕੀਤੀ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਮਾਤਾ ਪ੍ਰਕਾਸ਼ ਇੰਸਾਂ ਪਤਨੀ ਸ੍ਰੀ ਗੁਲਜ਼ਾਰੀ ਲਾਲ ਨਿਵਾਸੀ, ਮੰਡੀ ਡੱਬਵਾਲੀ ਜ਼ਿਲ੍ਹਾ ਸਰਸਾ ਤੋਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਣਨ ਕਰਦੀ ਹੋਈ ਲਿਖਦੀ ਹੈ:-
ਸੰਨ 1952 ’ਚ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਾਨੂੰ (ਪਤੀ-ਪਤਨੀ ਨੂੰ) ਆਪਣੀ ਅਪਾਰ ਰਹਿਮਤ ਪ੍ਰਦਾਨ ਕਰਦੇ ਹੋਏ ਨਾਮ ਦੀ ਅਨਮੋਲ ਦਾਤ ਬਖ਼ਸ਼ੀ ਉਪਰੋਕਤ ਘਟਨਾ ਸੰਨ 1958 ਦੀ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉਨ੍ਹੀਂ ਦਿਨੀਂ ਸਤਿਸੰਗ ਫ਼ਰਮਾਉਣ ਲਈ ਮਲੋਟ ਗਏ ਹੋਏ ਸਨ ਉਸ ਸਮੇਂ ਇੱਕ ਬਜ਼ੁਰਗ ਝਿਉਰ ਸਾਡੇ ਘਰ ਪੀਣ ਵਾਲਾ ਪਾਣੀ ਪਾਉਂਦਾ ਹੁੰਦਾ ਸੀ ਉਸਨੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਉਸ ਨੇ ਮੈਨੂੰ ਕਿਹਾ ਕਿ ਭੈਣ! ਸਾਈਂ ਮਸਤਾਨਾ ਜੀ ਮਲੋਟ ਆਏ ਹੋਏ ਹਨ, ਰਾਤ ਨੂੰ ਉੱਥੇ ਸਤਿਸੰਗ ਹੈ, ਇਸ ਲਈ ਮੈਂ ਜਲਦੀ ਨਾਲ ਪਾਣੀ ਪਾ ਰਿਹਾ ਹਾਂ?
ਕਿਉਂਕਿ ਮੈਂ ਸਤਿਸੰਗ ਸੁਣਨ ਲਈ ਮਲੋਟ ਜਾਣਾ ਹੈ ਉਸ ਨੇ ਸਾਨੂੰ ਵੀ ਸਤਿਸੰਗ ’ਤੇ ਜਾਣ ਲਈ ਕਿਹਾ ਕਿ ਭੈਣ ਜੀ, ਤੁਸੀਂ ਵੀ ਮਲੋਟ ਸਤਿਸੰਗ ’ਤੇ ਚੱਲੋ ਮੈਂ ਕਿਹਾ ਕਿ ਮੈਥੋਂ ਨਹੀਂ ਜਾਇਆ ਜਾਂਦਾ ਮੇਰੇ ਤਿੰਨ ਛੋਟੇ-ਛੋਟੇ ਬੱਚੇ ਹਨ, ਰਾਤ ਨੂੰ ਇਨ੍ਹਾਂ ਦੀ ਸਾਰ-ਸੰਭਾਲ ਮੁਸ਼ਕਿਲ ਹੈ ਪਰ ਅਸਲ ’ਚ ਮੈਂ ਸਤਿਸੰਗ ’ਤੇ ਜਾਣਾ ਚਾਹੁੰਦੀ ਸੀ ਸਤਿਸੰਗ ’ਤੇ ਜਾਣ ਲਈ ਮੇਰੀ ਤੜ੍ਹਫ ਇੰਨੀ ਵੱਧ ਗਈ ਸੀ ਕਿ ਮੇਰਾ ਦਿਲ ਕਰੇ ਕਿ ਮੈਂ ਹੁਣੇ ਹੀ ਕਿਸੇ ਤਰੀਕੇ ਬੇਪਰਵਾਹ ਸਾਈਂ ਮਸਤਾਨਾ ਜੀ ਦੇ ਸਤਿਸੰਗ ’ਚ ਪਹੁੰਚ ਜਾਵਾਂ ਉਸ ਸਮੇਂ ਹਨੇ੍ਹਰਾ ਹੋ ਰਿਹਾ ਸੀ ਅਤੇ ਜਾਣ ਦਾ ਵੀ ਕੋਈ ਸਾਧਨ ਨਹੀਂ ਸੀ ਮੇਰੇ ਦਿਲ ’ਚ ਖਿਆਲ ਆਇਆ ਕਿ ਜੇਕਰ ਮੈਂ ਪੰਛੀ ਹੁੰਦੀ ਤਾਂ ਉੱਡ ਕੇ ਚਲੀ ਜਾਂਦੀ
ਉਸੇ ਦਿਨ ਸ਼ਾਮ ਵੇਲੇ ਜਦੋਂ ਕੁਝ-ਕੁਝ ਹਨੇ੍ਹਰਾ ਸੀ, ਪੂਜਨੀਕ ਸ਼ਹਿਨਸ਼ਾਹ ਜੀ ਨੇ ਮੁੱਖ ਪ੍ਰੇਮੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਫ਼ਰਮਾਇਆ ਕਿ ਇੱਥੇ ਸਤਿਸੰਗ ਕਰਕੇ ਦੋ ਘੰਟੇ ਡੱਬਵਾਲੀ ’ਚ ਰੁਕਾਂਗੇ ਸਾਈਂ ਜੀ ਪ੍ਰੇਮੀਆਂ ਨੂੰ ਮੁਖਾਤਿਬ ਹੋ ਕੇ ਪੁੱਛਣ ਲੱਗੇ ਕਿ ਕਿੱਥੇ ਰੁਕੋਗੇ? ਗਿਆਨੀ ਦਲੀਪ ਸਿੰਘ ਜੀ (ਉਸ ਸਮੇਂ ਭਜਨ ਮੰਡਲੀ ਦੇ ਰਾਗੀ ਜੀ) ਨੇ ਕਿਹਾ ਕਿ ਸਾਈਂ ਜੀ, ਆਪਣੇ ਘਰ ਰੁਕ ਜਾਵਾਂਗੇ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ ਕਿ ਉੱਥੇ ਗੱਡੀਆਂ ਚੀਕਾਂ ਮਾਰਦੀਆਂ ਹਨ, ਸਾਡਾ ਧਿਆਨ ਨਹੀਂ ਲੱਗਦਾ ਗਿਆਨੀ ਦਲੀਪ ਸਿੰਘ ਜੀ ਦਾ ਘਰ ਉਸ ਸਮੇਂ ਰੇਲਵੇ ਸਟੇਸ਼ਨ ਦੇ ਕੋਲ ਹੁੰਦਾ ਸੀ
ਫਿਰ ਡੱਬਵਾਲੀ ਵਾਲੇ ਪ੍ਰੇਮੀ ਬਨਵਾਰੀ ਲਾਲ (ਜੋ ਮੇਰਾ ਜੇਠ ਸੀ) ਨੇ ਕਿਹਾ ਕਿ ਮੇਰੇ ਭਰਾ ਗੁਲਜਾਰੀ ਲਾਲ ਦੇ ਘਰ ਰੁਕ ਜਾਵਾਂਗੇ, ਤਾਂ ਸ਼ਹਿਨਸ਼ਾਹ ਜੀ ਨੇ ਤੁਰੰਤ ਹੀ ਮਨਜ਼ੂਰੀ ਦੇ ਦਿੱਤੀ ਅਤੇ ਬਨਵਾਰੀ ਲਾਲ ਨੂੰ ਉਸ ਸਮੇਂ ਕਹਿ ਦਿੱਤਾ ਕਿ ਤੁਸੀਂ ਹੁਣੇ ਜਾਓ ਅਤੇ ਉੱਥੇ ਪ੍ਰਬੰਧ ਕਰੋ ਅਸੀਂ ਇੱਥੋਂ ਸਤਿਸੰਗ ਤੋਂ ਬਾਅਦ ਦੋ ਘੰਟੇ ਆਰਾਮ ਕਰਕੇ ਚੱਲਾਂਗੇ ਮੇਰੇ ਜੇਠ ਬਨਵਾਰੀ ਲਾਲ ਨੇ ਸਾਡੇ ਘਰ ਪਹੁੰਚ ਕੇ ਸ਼ਹਿਨਸ਼ਾਹ ਜੀ ਦੇ ਆਗਮਨ ਸਬੰਧੀ ਸਾਰੀ ਗੱਲ ਸਾਨੂੰ ਦੱਸੀ ਅਸੀਂ ਤੁਰੰਤ ਇੱਕ ਕਮਰਾ ਖਾਲੀ ਕਰਕੇ, ਪੂਜਨੀਕ ਸਾਈਂ ਜੀ ਦੇ ਰੁਕਣ ਦਾ ਹਰ ਸੰਭਵ ਪ੍ਰਬੰਧ ਕਰ ਦਿੱਤਾ
ਸਵੇਰੇ ਚਾਰ ਵਜੇ ਦੇ ਕਰੀਬ ਜੀਪ ਦੀ ਲਾਈਟ ਸਾਡੇ ਘਰ ਪਈ ਮੈਂ ਭੱਜ ਕੇ ਜੀਪ ਅੱਗੇ ਜਾ ਖੜ੍ਹੀ ਪੂਜਨੀਕ ਸ਼ਹਿਨਸ਼ਾਹ ਜੀ ਕਰੀਬ ਅੱਠ ਵਜੇ ਸਵੇਰੇ ਸਾਡੇ ਪਰਿਵਾਰ ਨੂੰ ਅੰਦਰ ਬੁਲਾ ਕੇ ਮਿਲੇ ਸਾਨੂੰ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਤੇ ਖੁਸ਼ੀਆਂ ਪ੍ਰਦਾਨ ਕੀਤੀਆਂ ਜਿਉਂ ਹੀ ਸ਼ਹਿਰ ਦੀ ਬਾਕੀ ਸਾਧ-ਸੰਗਤ ਨੂੰ ਪੂਜਨੀਕ ਸਾਈਂ ਜੀ ਦੇ ਸ਼ੁੱਭ ਆਗਮਨ ਦਾ ਪਤਾ ਲੱਗਿਆ ਤਾਂ ਸੰਗਤ ਹੁੰਮ-ਹੁੰਮਾ ਕੇ ਸਾਡੇ ਘਰ ਆਉਣ ਲੱਗੀ ਪੂਜਨੀਕ ਸ਼ਹਿਨਸ਼ਾਹ ਜੀ ਨੇ ਇਸ ਤਰ੍ਹਾਂ ਦਿਨ ਭਰ ਖੁਸ਼ੀਆਂ ਵੰਡੀਆਂ ਪੂਜਨੀਕ ਬੇਪਰਵਾਹ ਜੀ ਨੇ ਉਸੇ ਰਾਤ ਡੱਬਵਾਲੀ ’ਚ ਸਤਿਸੰਗ ਵੀ ਫ਼ਰਮਾਇਆ ਉਸ ਤੋਂ ਬਾਅਦ ਅਗਲੇ ਦਿਨ ਸਰਸਾ ਦਰਬਾਰ ਲਈ ਰਵਾਨਾ ਹੋਏ
ਕੋਈ ਇੰਨੀ ਕਪਲਨਾ ਵੀ ਨਹੀਂ ਕਰ ਸਕਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਪੂਜਨੀਕ ਸਾਈਂ ਜੀ ਆਪਣੇ ਸ਼ਿਸ਼ ’ਤੇ ਐਨੀ ਦਇਆ-ਰਹਿਮਤ ਕਰ ਸਕਦੇ ਹਨ ਪੂਜਨੀਕ ਸਾਈਂ ਜੀ ਦਾ ਸਤਿਸੰਗ ਸੁਣਨ ਦੀ ਮੇਰੀ ਬਹੁਤ ਹੀ ਪ੍ਰਬਲ ਇੱਛਾ ਸੀ, ਪਰ ਛੋਟੇ ਬੱਚਿਆਂ ਕਾਰਨ ਮੈਂ ਮਜ਼ਬੂਰ ਸੀ, ਜਾ ਨਹੀਂ ਸਕਦੀ ਸੀ ਸੱਚੇ ਸਾਈਂ ਜੀ ਨੇ ਮੇਰੀ ਦਿਲੀ ਪੁਕਾਰ ਸੁਣੀ ਆਪਣੀ ਦਇਆ ਮਿਹਰ ਦੀ ਵਰਖਾ ਕਰਨ ਲਈ ਪੂਜਨੀਕ ਸ਼ਹਿਨਸ਼ਾਹ ਜੀ ਖੁਦ ਸਾਡੇ ਘਰ ਪਧਾਰੇ ਐਸੀ ਦਇਆ-ਰਹਿਮਤ ਕਿ ਅਸੀਂ ਅਨਜਾਣ ਜੀਵ ਅਜਿਹਾ ਸੋਚ ਵੀ ਨਹੀਂ ਸਕਦੇ ਮੈਂ ਆਪਣੇ ਸਤਿਗੁਰੂ ਦੇ ਪਰ-ਉਪਕਾਰਾਂ ਦਾ ਬਦਲਾ ਜਨਮਾਂ-ਜਨਮਾਂ ਤੱਕ ਵੀ ਨਹੀਂ ਚੁਕਾ ਸਕਦੀ, ਧੰਨ-ਧੰਨ ਹੀ ਕਹਿੰਦੀ ਹਾਂ