ਫੂਡ ਸਾਇੰਸ ’ਚ ਬਣਾਓ ਕਰੀਅਰ ਸੰਤੁਲਿਤ ਡਾਈਟ ਦੇ ਮਹੱਤਵ ਤੋਂ ਤਾਂ ਹਰ ਕੋਈ ਵਾਕਫ਼ ਹੈ ਪਰ ਆਪਣੀ ਉਮਰ, ਸਰੀਰਕ ਸਮਰੱਥਾ, ਕੰਮ ਦੀ ਪ੍ਰਕਰਤੀ ਅਤੇ ਦਿਨ ਦੇ ਰੂਟੀਨ ਦੇ ਹਿਸਾਬ ਨਾਲ ਡਾਈਟ ਕਿਵੇਂ ਹੋਣੀ ਚਾਹੀਦੀ ਹੈ,
ਇਸ ਸਬੰਧੀ ਜ਼ਿਆਦਾਤਰ ਲੋਕ ਅਣਜਾਣ ਹਨ ਸਹੀ ਡਾਈਟ ਨਾਲ ਜੁੜੀਆਂ ਸਾਡੀਆਂ ਸ਼ੰਕਾਵਾਂ ਦੂਰ ਕਰਦੇ ਹਨ ਡਾਈਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਜੇਕਰ ਤੁਸੀਂ ਹੈਲਦੀ ਲਾਈਫ ਸਟਾਇਲ ਦੇ ਨਾਲ ਰੋਮਾਂਚਕ ਕਰੀਅਰ ਚਾਹੁੰਦੇ ਹੋ ਤਾਂ ਇਹ ਫੂਡ ਸਾਇੰਸ ਜਾਂ ਟੈਕਨਾਲੋਜੀ ਤੁਹਾਡੇ ਲਈ ਵਧੀਆ ਹੈ ਲੋਕਾਂ ਦੀ ਬਦਲੀ ਜੀਵਨਸ਼ੈਲੀ ਅਤੇੇ ਖਾਣ-ਪੀਣ ਦੀਆਂ ਖਰਾਬ ਆਦਤਾਂ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੀ ਸਿਹਤ ’ਤੇ ਪੈਂਦਾ ਹੈ ਇਸ ਲਈ ਹੁਣ ਤਾਂ ਵੈਸੇ ਵੀ ਕੋਵਿਡ-19 ਮਹਾਂਮਾਰੀ ਤੋਂ ਬਾਅਦ ਲੋਕਾਂ ’ਚ ਡਾਈਟ ਨੂੰ ਲੈ ਕੇ ਜਾਗਰੂਕਤਾ ਵਧੀ ਹੈ ਹਾਲਾਂਕਿ ਡਾਈਟ ਹਰ ਵਿਅਕਤੀ ਦੇ ਸਰੀਰ ਤੇ ਤਾਪਮਾਨ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਨਿਰਧਾਰਤ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਅਕਸਰ ਲੋਕਾਂ ’ਚ ਡਰ ਰਹਿੰਦਾ ਹੈ ਜੇਕਰ ਤੁਹਾਨੂੰ ਵੀ ਫੂਡ ਸਾਇੰਸ ਅਤੇ ਨਿਊਟ੍ਰੀਸ਼ਨ ’ਚ ਰੁਚੀ ਹੈ ਤਾਂ ਤੁਸੀਂ ਇਸ ’ਚ ਕਰੀਅਰ ਪਲਾਨ ਕਰ ਸਕਦੇ ਹੋ
Table of Contents
ਫੂਡ ਸਾਇੰਸ ਅਤੇ ਟੈਕਨਾਲੋਜੀ ਦੀ ਜ਼ਰੂਰਤ:
ਸਾਰੇ ਕਿਸਮ ਦੇ ਜੀਵਨ ਲਈ ਆਹਾਰ ਜਾਂ ਫੂਡ ਬਹੁਤ ਜ਼ਰੂਰੀ ਹਨ, ਮਨੁੱਖ ਨੂੰ ਜਿਉਂਦਾ ਰਹਿਣ ਲਈ ਫੂਡ ਦੀ ਜ਼ਰੂਰਤ ਹਮੇਸ਼ਾ ਰਹਿੰਦੀ ਹੈ ਰਹਿਣ ਲਈ ਕਿਸੇ ਥਾਂ, ਕੱਪੜੇ, ਐਜ਼ੂਕੇਸ਼ਨ ਅਤੇ ਹੈਲਥ ਕੇਅਰ ਵਾਂਗ ਹੀ ਫੂਡ ਵੀ ਮਨੁੱਖ ਲਈ ਇੱਕ ਬੁਨਿਆਦੀ ਜ਼ਰੂਰਤ ਹੈ ਜ਼ਿਆਦਾਤਰ ਫੂਡ ਆਈਟਮਾਂ ਮੁੱਖ ਤੌਰ ’ਤੇ ਜਾਨਦਾਰ ਜਾਂ ਜੈਵਿਕ ਹੁੰਦੇ ਹਨ, ਇਸ ਲਈ ਫੂਡ ਆਈਟਮਾਂ ਦੀ ਪ੍ਰੋਸੈਸਿੰਗ, ਹਾਰਵੈਸਟਿੰਗ, ਡਿਸਟ੍ਰੀਬਿਊਸ਼ਨ, ਸਟੋਰੇਜ਼ ਅਤੇ ਪ੍ਰੀਪਰੇਸ਼ਨ ਨਾਲ ਜੁੜੇ ਸਾਰੇ ਕੰਮ ਬਹੁਤ ਮੁਸ਼ਕਲ ਹੁੰਦੇ ਹਨ
ਫੂਡ ਟੈਕਨਾਲੋਜੀ ਤਹਿਤ ਫੂਡ ਪ੍ਰੋਸੈੈੱਸ ਨੂੰ ਸਮਝਣ ਅਤੇ ਪੂਰੀ ਪ੍ਰੋਸੈੱਸ ਦੌਰਾਨ ਵੱਖ-ਵੱਖ ਪ੍ਰੋਬਲਮਾਂ ਨੂੰ ਹੱਲ ਕਰਨ ਲਈ ਵਿਆਪਕ ਜਾਣਕਾਰੀ ਅਤੇ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ ਫੂਡ ਸਾਈਟਿਸਟ ਦਾ ਕੰਮ ਇਨੋਵੇਟਿਵ ਪੈਕੇਜ਼ਿੰਗ ਦੇ ਨਾਲ ਪ੍ਰਚੂਰ ਮਾਤਰਾ ’ਚ ਫੂਡ ਆਈਟਮਾਂ ਨੂੰ ਸੁਰੱਖਿਅਤ ਅਤੇ ਨਿਊਟ੍ਰਸ਼ੀਅਸ ਬਣਾਉਣਾ ਵੀ ਹੁੰਦਾ ਹੈ, ਇਸ ਲਈ ਫੂਡ ਸਾਈਟਿਸਟਸ ਫੂਡ ਰਿਸੋਰਸੇਜ਼ ਦੇ ਬਿਹਤਰੀਨ ਇਸਤੇਮਾਲ ਦੇ ਨਾਲ ਹੀ ਇਨ੍ਹਾਂ ਰਿਸੋਰਸੇਜਾਂ ਦੇ ਘੱਟ ਤੋਂ ਘੱਟ ਵੇਸਟੇਜ ਲਈ ਆਪਣਾ ਮਹੱਤਵਪੂਰਨ ਯੋਗਦਾਨ ਦਿੰਦੇ ਹਨ
ਭਵਿੱਖ ਦੀਆਂ ਸੰਭਾਵਨਾਵਾਂ:
ਤੁਸੀਂ ਸਰਕਾਰੀ ਖੇਤਰ ਅਤੇ ਸਿਹਤ ਖੇਤਰ ’ਚ ਕੰਮ ਕਰ ਰਹੇ ਸੰਸਥਾਨਾਂ ’ਚ ਆਪਣਾ ਕਰੀਅਰ ਬਣਾ ਸਕਦੇ ਹੋ ਆਮ ਤੌਰ ’ਤੇ ਇਸ ਫੀਲਡ ’ਚ ਚਾਰ ਤਰ੍ਹਾਂ ਦੇ ਨਿਊਟ੍ਰੀਸ਼ਨਿਸਟ ਕੰਮ ਕਰਦੇ ਹਨ
ਕਲੀਨਿਕਲ ਨਿਊਟ੍ਰੀਸ਼ਨਿਸਟ:
ਇਹ ਹਸਪਤਾਲ, ਆਊਟਪੇਸ਼ੈਂਟ ਕਲੀਨਿਕਸ ਅਤੇ ਨਰਸਿੰਗ ਹੋਮ ’ਚ ਕੰਮ ਕਰਦੇ ਹਨ ਇਸ ’ਚ ਤੁਹਾਨੂੰ ਰੋਗੀਆਂ ਦੀਆਂ ਬਿਮਾਰੀਆਂ ਦੇ ਹਿਸਾਬ ਨਾਲ ਉਨ੍ਹਾਂ ਦਾ ਡਾਈਟ ਚਾਰਟ ਪਲਾਨ ਕਰਨਾ ਹੋਵੇਗਾ
ਕਮਿਊਨਿਟੀ ਨਿਊਟ੍ਰੀਸ਼ਨਿਸਟ:
ਇਹ ਸਰਕਾਰੀ ਸਿਹਤ ਏਜੰਸੀਆਂ, ਹੈਲਥ ਐਂਡ ਫਿਟਨੈੱਸ ਕਲੱਬਾਂ ਅਤੇ ਡੇ-ਕੇਅਰ ਸੈਂਟਰਾਂ ’ਚ ਕੰਮ ਕਰਦੇ ਹਨ ਇਸ ਖੇਤਰ ’ਚ ਕਿਸੇ ਵਿਅਕਤੀ ਵਿਸ਼ੇਸ਼ ਲਈ ਕੰਮ ਨਾ ਕਰਕੇ ਪੂਰੇ ਭਾਈਚਾਰੇ ’ਤੇ ਫੋਕਸ ਕੀਤਾ ਜਾਂਦਾ ਹੈ
ਮੈਨੇਜਮੈਂਟ ਨਿਊਟ੍ਰੀਸ਼ਨਿਸਟ:
ਇਹ ਨਿਊਟ੍ਰੀਸ਼ਨਿਸਟ ਕਲੀਨਿਕਲ ਅਤੇ ਫੂਡ ਸਾਇੰਸ ਐਕਸਪਰਟ ਹੁੰਦੇ ਹਨ ਇਹ ਵੱਡੇ ਸੰਸਥਾਨਾਂ ’ਚ ਕੰਮ ਕਰਨ ਵਾਲੇ ਐਕਸਪਰਟਾਂ ਦਾ ਮੈਨੇਜਮੈਂਟ ਕਰਦੇ ਹਨ ਇਸ ਤੋਂ ਇਲਾਵਾ ਇਨ੍ਹਾਂ ਨੂੰ ਨਿਊਟ੍ਰੀਸ਼ਨਿਸਟਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ
ਨਿਊਟ੍ਰੀਸ਼ਨ ਐਡਵਾਈਜ਼ਰ:
ਇਹ ਐਕਸਪਰਟਾਂ ਬਿਨਾਂ ਕਿਸੇ ਸੰਸਥਾਨ ਨਾਲ ਜੁੜੇ, ਕਿਸੇ ਡਾਕਟਰ ਵਾਂਗ ਆਪਣੀ ਆਜ਼ਾਦ ਪੈ੍ਰਕਟਿਸ ਕਰਦੇ ਹਨ ਅਤੇ ਲੋਕਾਂ ਨੂੰ ਨਿਊਟ੍ਰੀਸ਼ਨ ਨਾਲ ਜੁੜੀ ਸਲਾਹ ਅਤੇ ਮਾਰਗਦਰਸ਼ਨ ਦਿੰਦੇ ਹਨ ਇਸ ਤਰ੍ਹਾਂ ਦੀ ਫ੍ਰੀਲਾਂਸਿੰਗ ’ਚ ਵੀ ਚੰਗੀਆਂ ਸੰਭਾਵਨਾਵਾਂ ਹਨ
ਕੁਝ ਹੋਰ ਖੇਤਰ:
- ਫੂਡ ਟੈਕਨਾਲੋਜਿਸਟ
- ਪ੍ਰੋਡਕਟ/ਪ੍ਰੋਸੈੱਸ ਡਵੈਲਪਮੈਂਟ ਸਾਈਟਿਸਟ
- ਕੁਆਲਿਟੀ ਮੈਨੇਜ਼ਰ
- ਰੈਗੂਲੇਟਰੀ ਅਫੇਅਰਸ ਆਫਿਸਰ
- ਸਾਈਟਿਫਿਕ ਲੈਬੋਰੇਟਰੀ ਟੈਕਨਸ਼ੀਅਨ
- ਟੈਕਨੀਕਲ ਬ੍ਰੇਵਰ
ਯੋਗਤਾ:
ਇਸ ਖੇਤਰ ’ਚ ਭਰਪੂਰ ਮੌਕੇ ਉਪਲੱਬਧ ਹਨ ਇਸ ’ਚ ਕਰੀਅਰ ਬਣਾਉਣ ਲਈ ਭੌਤਿਕੀ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗਣਿਤ ਜਾਂ ਹੋਮ ਸਾਇੰਸ ’ਚ 12ਵੀਂ ਪਾਸ ਹੋਣਾ ਜ਼ਰੂਰੀ ਹੈ ਇਸ ਤੋਂ ਬਾਅਦ ਫੂਡ ਸਾਇੰਸ, ਕੈਮਿਸਟਰੀ ਜਾਂ ਮਾਈਕ੍ਰੋਬਾਇਓਲੋਜ਼ੀ ’ਚ ਬੈਚੂਲਰ ਡਿਗਰੀ ਕਰ ਸਕਦੇ ਹੋ ਇਹ ਕੋਰਸ ਚਾਰ ਸਾਲ ਦਾ ਹੁੰਦਾ ਹੈ ਬੈਚੂਲਰ ਡਿਗਰੀ ਕਰਨ ਤੋਂ ਬਾਅਦ ਫੂਡ ਕੈਮਿਸਟਰੀ, ਮੈਨਿੂਫੈਕਚਰਿੰਗ ਪ੍ਰੋਸੈੱਸ ਅਤੇ ਹੋਰ ਖੇਤਰਾਂ ’ਚ ਐਡਵਾਂਸ ਡਿਗਰੀ ਵੀ ਕਰ ਸਕਦੇ ਹੋ
ਇਸ ਤੋਂ ਇਲਾਵਾ ਡਾਈਟੈਟਿਕਸ ਐਂਡ ਨਿਊਟ੍ਰੀਸ਼ਨ ਅਤੇ ਫੂਡ ਸਾਇੰਸ ਐਂਡ ਪਬਲਿਕ ਹੈਲਥ ਨਿਊਟ੍ਰੀਸ਼ਨ ’ਚ ਡਿਪਲੋਮਾ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਗ੍ਰੈਜ਼ੂਏਸ਼ਨ ਕੋਰਸ ਪੂਰਾ ਕਰ ਲਿਆ ਹੈ ਤਾਂ ਤੁਸੀਂ ਉਪਰੋਕਤ ਵਿਸ਼ਿਆਂ ’ਚ ਐੱਮਐੱਮਸੀ ਵੀ ਕਰ ਸਕਦੇ ਹੋ ਇਸ ਖੇਤਰ ’ਚ ਸੋਧ-ਅਧਿਐਨ ਕਰਨ ਦੀ ਵੀ ਕਾਫ਼ੀ ਗੁੰਜਾਇਸ਼ ਹੈ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਖੇਤਰ ’ਚ ਮੌਕੇ ਵੀ ਬਹੁਤ ਮਿਲਦੇ ਹਨ
ਦਾਖਲ ਪ੍ਰੀਖਿਆਵਾਂ:
ਆਲ ਇੰਡੀਆ ਜੁਆਇੰਟ ਇੰਟਰੈਂਸ ਐਗਜ਼ਾਮ ਦੇ ਕੇ ਉਮੀਦਵਾਰ ਫੂਡ ਟੈਕਨਾਲੋਜੀ ਅਤੇ ਬਾਇਓ ਕੈਮੀਕਲ ਸਾਇੰਸ ’ਚ ਸਰਕਾਰੀ ਕਾਲਜਾਂ ਤੋਂ ਬੀਟੈੱਕ ਦੀ ਡਿਗਰੀ ਕਰ ਸਕਦੇ ਹਨ ਨਾਲ ਹੀ, ਆਈਆਈਟੀ ’ਚ ਦਾਖਲਾ ਪਾਉਣ ਲਈ ਜੇਈਈ ਮੈਨ ਅਤੇ ਜੇਈਈ ਐਡਵਾਂਸ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ ਗੇਟ ਫੂਡ ਟੈਕਨਾਲੋਜੀ ਇੰਟਰੈਂਸ ਐਗਜਾਮ ਜ਼ਰੀਏ ਆਈਆਈਐੱਸਸੀ ਬੈਂਗਲੁਰੂ ’ਚ ਦਾਖਲਾ ਮਿਲੇਗਾ ਇਸ ਤੋਂ ਇਲਾਵਾ ਸਾਰੇ ਨਿੱਜੀ ਸੰਸਥਾਨ ਆਪਣੇ ਪੱਧਰ ’ਤੇ ਦਾਖਲਾ ਪ੍ਰੀਖਿਆਵਾਂ ਕਰਵਾਉਂਦੇ ਹਨ
ਜ਼ਰੂਰੀ ਕੌਸ਼ਲ:
- ਇਨ੍ਹਾਂ ਪੇਸ਼ੇਵਰਾਂ ਨੂੰ ਖਾਧ ਵਿਗਿਆਨ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਸ ਦਾ ਸੰਚਾਲਨ ਉਤਪਾਦਨ ਪ੍ਰਕਿਰਿਆ ਦੇ ਦੌਰਾਨ ਕਰਨ ਦੀ ਕੁਸ਼ਲਤਾ ਵੀ ਹੋਣੀ ਚਾਹੀਦੀ ਹੈ
- ਇਨ੍ਹਾਂ ਪੇਸ਼ੇਵਰਾਂ ਨੂੰ ਬਿਜ਼ਨੈੱਸ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਇਨ੍ਹਾਂ ਦਾ ਵਿਸ਼ਲੇਸ਼ਣਾਤਮਕ ਅਤੇ ਗਣਿਤ ਦਾ ਗਿਆਨ ਵੀ ਚੰਗਾ ਹੋਣਾ ਚਾਹੀਦਾ ਹੈ
- ਇਨ੍ਹਾਂ ਪੇਸ਼ੇਵਰਾਂ ’ਚ ਆਤਮਵਿਸ਼ਵਾਸ ਦੀ ਕਮੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਨ੍ਹਾਂ ਨੂੰ ਜ਼ਿਆਦਾਤਰ ਸਮਾਂ ਆਜ਼ਾਦ ਤੌਰ ’ਤੇ ਕੰਮ ਕਰਨਾ ਪੈਂਦਾ ਹੈ
- ਇਨ੍ਹਾਂ ਪੇਸ਼ੇਵਰਾਂ ਨੂੰ ਖਾਧ ਪਦਾਰਥ ਦਾ ਕਾਫੀ ਅਧਿਐਨ ਕਰਨਾ ਪੈਂਦਾ ਹੈ, ਇਸ ਲਈ ਇਨ੍ਹਾਂ ਦੀ ਕੰਪਿਊਟਰ ਸਕਿੱਲ ਅਤੇ ਨਵੀਂ ਤਕਨੀਕ ਦੇ ਨਾਲ ਕੰਮ ਕਰਨ ਦੀ ਸਮਰੱਥਾ ਵੀ ਬਿਹਤਰ ਹੋਣੀ ਚਾਹੀਦੀ ਹੈ
- ਇਨ੍ਹਾਂ ਪੇਸ਼ੇਵਰਾਂ ’ਚ ਧਿਆਨ ਕੇਂਦਰਿਤ ਕਰਨ ਦੀ ਚੰਗੀ ਸਮਰੱਥਾ ਹੋਣੀ ਚਾਹੀਦੀ ਹੈ ਤਾਂ ਕਿ ਭੋਜਨ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਜਾਣਕਾਰੀਆਂ ਵੀ ਇਨ੍ਹਾਂ ਦੀ ਨਜ਼ਰ ਤੋਂ ਨਾ ਬਚਣ
- ਸਿਹਤਮੰਦ, ਸੁਰੱਖਿਆ ਅਤੇ ਸਾਫ਼-ਸਫਾਈ ਬਾਰੇ ਵੀ ਖਾਸ ਜਾਣਕਾਰੀ ਹੋਣਾ ਜ਼ਰੂਰੀ ਹੈ
- ਇਨ੍ਹਾਂ ਪੇਸ਼ੇਵਰਾਂ ਨੂੰ ਉਤਪਾਦਨਕਰਤਾਵਾਂ ਲਈ ਕੰਮ ਕਰਨਾ ਹੁੰਦਾ ਹੈ ਅਤੇ ਅਜਿਹੇ ’ਚ ਉਨ੍ਹਾਂ ਦੇ ਨਾਲ ਲਗਾਤਾਰ ਸੰਪਰਕ ’ਚ ਵੀ ਰਹਿਣਾ ਪੈਂਦਾ ਹੈ, ਇਸ ਲਈ ਇਨ੍ਹਾਂ ਦਾ ਸੰਵਾਦ-ਕੌਸ਼ਲ ਵੀ ਚੰਗਾ ਹੋਣਾ ਚਾਹੀਦਾ ਹੈ ਇਨ੍ਹਾਂ ਪੇਸ਼ੇਵਰਾਂ ਕੋਲ ਟੀਮ ’ਚ ਕੰਮ ਕਰਨ ਦੀ ਚੰਗੀ ਸਮਰੱਥਾ ਹੋਣੀ ਚਾਹੀਦੀ ਹੈ
ਜ਼ਿੰਮੇਵਾਰੀਆਂ:
- ਫੂਡ ਲੈਬÇਲੰਗ ਲਈ ਸਹੀ ਪੋਸ਼ਕ ਤੱਤਾਂ ਦੀ ਜਾਣਕਾਰੀ ਦੇਣੀ ਹੋਵੇਗੀ
- ਖਾਧ ਪਦਾਰਥਾਂ ਨੂੰ ਤਾਜ਼ਾ ਸੁਰੱਖਿਅਤ ਅਤੇ ਆਕਰਸ਼ਕ ਬਣਾਏ ਰੱਖਣ ਦੇ ਤਰੀਕਿਆਂ ਦੀ ਖੋਜ ਕਰਨੀ ਪੈਂਦੀ ਹੈ
- ਖਾਣਾ ਬਣਾਉਣ ਦੌਰਾਨ ਲੱਗਣ ਵਾਲਾ ਸਮਾਂ ਅਤੇ ਪੈਸਿਆਂ ਦੀ ਬੱਚਤ ਕਰਨ ਲਈ ਤਰੀਕੇ ਲੱਭਣ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ
- ਰੋਜ਼ਾਨਾ ਦੇ ਕੰਮਾਂ ’ਚ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਕਰਨੀ ਪੈਂਦੀ ਹੈ
- ਨਵੀਂ ਸਮੱਗਰੀ ਦੇ ਨਾਲ ਵਰਤੋਂ ਕਰਨਾ ਅਤੇ ਨਵੇਂ ਖਾਧ ਪਦਾਰਥਾਂ ਦਾ ਨਿਰਮਾਣ ਕਰਨਾ ਵੀ ਇਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ
- ਇਨ੍ਹਾਂ ਨੂੰ ਲੈਬ ’ਚ ਪ੍ਰਯੋਗ ਕਰਨਾ ਅਤੇ ਸੈਂਪਲ ਉਤਪਾਦ ਤਿਆਰ ਕਰਨਾ ਪੈਂਦਾ ਹੈ
- ਪ੍ਰੋਡਕਸ਼ਨ ਦੀ ਪ੍ਰਕਿਰਿਆ ਨਾਲ ਡਿਜ਼ਾਈਨਿੰਗ ਕਰਨਾ ਅਤੇ ਮਸ਼ੀਨ ਦੀ ਜਾਂਚ ਕਰਨਾ ਵੀ ਇਨ੍ਹਾਂ ਦੇ ਜਿੰਮੇ ਹੁੰਦਾ ਹੈ
- ਇਨ੍ਹਾਂ ਪੇਸ਼ੇਵਰਾਂ ਨੂੰ ਇੰਜੀਨੀਅਰ, ਪ੍ਰੋਡਕਸ਼ਨ ਅਤੇ ਮਾਰਕਟਿੰਗ ਦੇ ਮਾਹਿਰਾਂ ਨਾਲ ਮਿਲ ਕੇ ਉਤਪਾਦ ਦੇ ਨਿਰਮਾਣ ’ਚ ਆ ਰਹੀ ਕਿਸੇ ਵੀ ਸਮੱਸਿਆ ਦਾ ਹੱਲ ਕਰਨਾ ਪੈਂਦਾ ਹੈ
- ਉਤਪਾਦ ਦੇ ਨਿਰਮਾਣ ਤੋਂ ਪਹਿਲਾਂ ਇਸ ’ਚ ਇਸਤੇਮਾਲ ਕੀਤੀ ਜਾ ਰਹੀ ਸਮੱਗਰੀ ਦੀ ਜਾਂਚ ਅਤੇ ਨਿਗਰਾਨੀ ਕਰਨਾ ਵੀ ਇਨ੍ਹਾਂ ਦੇ ਜ਼ਿੰਮੇ ਹੁੰਦਾ ਹੈ
- ਕਈ ਫੂਡ ਸਾਈਟਿਸਟ ਪ੍ਰੋਸੈਸਿੰਗ ਪਲਾਂਟ ’ਚ ਕੁਆਲਿਟੀ ਕੰਟਰੋਲ ਦਾ ਕੰਮ ਕਰਦੇ ਹਨ ਪੂਰੀ ਨਿਰਮਾਣ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਵੀ ਇਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ
- ਇਨ੍ਹਾਂ ਦਾ ਕੰਮ ਉਤਪਾਦਨ ਦੇ ਨਿਰਮਾਣ ਦਾ ਸ਼ੈਡਿਊਲ ਬਣਾਉਣਾ ਅਤੇ ਸਾਫ-ਸਫਾਈ ਲਈ ਵਿਵਸਥਾ ਤਿਆਰ ਕਰਨਾ ਹੁੰਦਾ ਹੈ
ਇਸ ਖੇਤਰ ’ਚ ਸ਼ੁਰੂਆਤ ਕਰਨ ’ਤੇ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੱਕ ਆਮਦਨ ਮਿਲ ਸਕਦੀ ਹੈ ਪੰਜ ਸਾਲ ਦਾ ਅਨੁਭਵ ਲੈਣ ਤੋਂ ਬਾਅਦ 5 ਤੋਂ 6.4 ਲੱਖ ਰੁਪਏ ਸਾਲਾਨਾ ਤੱਕ ਦਾ ਪੈਕਜ਼ ਮਿਲ ਜਾਂਦਾ ਹੈ ਜਿਵੇਂ-ਜਿਵੇਂ ਅਨੁਭਵ ਵਧਦਾ ਹੈ, ਆਮਦਨ ਵੀ 9 ਤੋਂ 18 ਲੱਖ ਰੁਪਏ ਤੱਕ ਸਾਲਾਨਾ ਹੋ ਸਕਦੀ ਹੈ ਇਸ ਖੇਤਰ ’ਚ ਅਗਲੇ 10 ਸਾਲ ਤੱਕ ਨੌਕਰੀਆਂ ’ਚ ਸੱਤ ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ ਫੂਡ ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ’ਚ ਲੋਕਾਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਇਸ ’ਚ ਕਰੀਅਰ ਬਣਾਉਣਾ ਬਿਹਤਰ ਬਦਲ ਹੋ ਸਕਦਾ ਹੈ
ਪ੍ਰਾਈਵੇਟ ਜਾੱਬ:
ਪ੍ਰਾਈਵੇਟ ਸੈਕਟਰ ਕਈ ਸੰਗਠਨ ਫੂਡ ਟੈਕਨਾਲੋਜੀ ’ਚ ਬੀਟੈੱਕ ਗ੍ਰੈਜ਼ੂਏਸਨ ਨੂੰ ਰਿਕਰੂਟ ਕਰਦੇ ਹਨ ਅਮੂਲ, ਕੈਡਬਰੀ, ਬ੍ਰਿਟਾਨੀਆ, ਨੈਸਲੇ ਵਰਗੀਆਂ ਕੰਪਨੀਆਂ ਫੂਡ ਟੈਕਨਾਲੋਜੀ ਦੇ ਪ੍ਰੋਫੈਸ਼ਨਲਾਂ ਨੂੰ ਜਾੱਬ ਮੁਹੱਈਆ ਕਰਵਾਉਂਦੀ ਹੈ ਐਂਟਰੀ ਲੈਵਲ ਦੇ ਪ੍ਰੋਫੈਸ਼ਨਲਾਂ ਨੂੰ ਸ਼ੁਰੂ ’ਚ 6 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਾਇਰ ਗ੍ਰੇੇਡਸ ’ਚ ਪ੍ਰਮੋਟ ਕਰ ਦਿੱਤਾ ਜਾਂਦਾ ਹੈ ਟ੍ਰੇਨਿੰਗ ਪੀਰੀਅਡ ’ਚ ਕੈਂਡੀਡੇਟਾਂ ਨੂੰ ਰੁਪਏ 15000/- ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਂਦੀ ਹੈ
ਟ੍ਰੇਨਿੰਗ ਪੀਰੀਅਡ ਪੂਰਾ ਹੋਣ ਤੋਂ ਬਾਅਦ ਕੈਂਡੀਡੇਟਾਂ ਦੀ ਜਾੱਬ ਪੁਜ਼ੀਸ਼ਨ ਦੇ ਆਧਾਰ ’ਤੇ ਉਨ੍ਹਾਂ ਦੀ ਸੈਲਰੀ ਵਧਾਈ ਜਾਂਦੀ ਹੈ
ਫੀਲਡ ਨਾਲ ਸਬੰਧਿਤ ਕੋਰਸ:
- ਬੀਐੱਸਸੀ ਫੂਡ ਸਾਇੰਸ ਐਂਡ ਟੈਕਨਾਲੋਜੀ
- ਐੱਮਐੱਸਸੀ ਫੂਡ ਐਂਡ ਨਿਊਟ੍ਰੀਸ਼ਨ
- ਬੀਟੈੱਕ ਫੂਡ ਪ੍ਰੋਸੈਸਿੰਗ ਐਂਡ ਫੂਡ ਟੈਕਨਾਲੋਜੀ
- ਬੀਐੱਸਸੀ ਇੰਨ ਹੋਮ ਸਾਇੰਸ
- ਐੱਮਐੱਸਸੀ ਬਾਇਓ ਟੈਕਨਾਲੋਜੀ
- ਐੱਮਟੈੱਕ ਇੰਨ ਫੂਡ ਟੈਕਨਾਲੋਜੀ
- ਐੱਮਟੈੱਕ ਇੰਨ ਫੂਡ ਐਂਡ ਨਿਊਟ੍ਰੀਸ਼ਨ
- ਸਰਟੀਫਿਕੇਟ ਕੋਰਸ ਇੰਨ ਫੂਡ ਪ੍ਰੋਸੈਸਿੰਗ ਐਂਡ ਪ੍ਰੀਜਰਵੇਸ਼ਨ
- ਡਿਪਲੋਮਾ ਇੰਨ ਫੂਡ ਪ੍ਰੋਸੈਸਿੰਗ
- ਡਿਪਲੋਮਾ ਇੰਨ ਫੂਡ ਪੀ੍ਰਜਰਵੇਸ਼ਨ
- ਡਿਪਲੋਮਾ ਇਨ ਫੂਡ ਪੀ੍ਰਜਰਵੇਸ਼ਨ ਐਂਡ ਟੈਕਨਾਲੋਜੀ
- ਪੀਐੱਚਡੀ ਇੰਨ ਫੂਡ ਪ੍ਰੀਜਰਵੇਸ਼ਨ
- ਪੀਐੱਚਡੀ ਇੰਨ ਬਾਇਓ ਟੈਕਨਾਲੋਜੀ
ਪ੍ਰਮੁੱਖ ਸੰਸਥਾਨ:
- ਸੈਂਟਰਲ ਫੂਡ ਟੈਕਨਾਲੋਜੀਕਲ ਰਿਸਰਚ ਇੰਸਟੀਚਿਊਟ
- ਇੰਡੀਅਨ ਇੰਸਟੀਚਿਊਟ ਆਫ਼ ਕਰਾਪ ਪ੍ਰੋਸੈਸਿੰਗ ਟੈਕਨਾਲੋਜੀ
- ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ
- ਰਾਜਸਥਾਨ ਟੈਕਨੀਕਲ ਯੂਨੀਵਰਸਿਟੀ, ਕੋਟਾ
- ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ
- ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ
- ਐੱਸਆਰਐੱਮ ਯੂਨੀਵਰਸਿਟੀ
- ਅੰਨਾ ਯੂਨੀਵਰਸਿਟੀ
- ਪਾਂਡੇਚੇਰੀ ਯੂਨੀਵਰਸਿਟੀ
- ਆਈਆਈਟੀ ਖੜਗਪੁਰ