ਠੰਢ ਦਾ ਮਜ਼ਾ ਲਓ, ਪਰ ਸਰਦੀ-ਜ਼ੁਕਾਮ ਦੀਆਂ ਪ੍ਰੇਸ਼ਾਨੀਆਂ ਤੋਂ ਬਚੋਂ (Enjoy winter) ਸਰਦੀ-ਜ਼ੁਕਾਮ ਇੱਕ ਅਜਿਹੀ ਬਿਮਾਰੀ ਹੈ ਜੋ ਕਿਸੇ ਵੀ ਮੌਸਮ ’ਚ ਕਿਸੇ ਵੀ ਸਮੇਂ ਹੋ ਸਕਦੀ ਹੈ ਕਈ ਵਾਰ ਇਹ ਸਮੱਸਿਆ ਐਨੀ ਗੰਭੀਰ ਹੋ ਜਾਂਦੀ ਹੈ ਕਿ ਡਾਕਟਰ ਕੋਲ ਜਾਣ ’ਤੇ ਵੀ ਤੁਰੰਤ ਰਾਹਤ ਨਹੀਂ ਮਿਲਦੀ ਸਰਦੀ ਜ਼ੁਕਾਮ ਨੂੰ ਰੋਕਣ ਲਈ ਨਿੱਤ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ ਅਤੇ ਨਵੀਆਂ-ਨਵੀਆਂ ਦਵਾਈਆਂ ਦੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ ਪਰ ਹਾਲੇ ਤੱਕ ਕੋਈ ਸਫਲ ਦਵਾਈ ਅਜਿਹੀ ਨਹੀਂ ਬਣ ਸਕੀ ਹੈ ਜੋ ਸਟੀਕ ਅਤੇ ਕਾਰਗਰ ਹੋਵੇ ਲੱਛਣਾਂ ਦੇ ਆਧਾਰ ’ਤੇ ਹੀ ਸਰਦੀ ਜ਼ੁਕਾਮ ਦਾ ਇਲਾਜ ਕੀਤਾ ਜਾਂਦਾ ਹੈ। ਸਰਦੀ-ਜ਼ੁਕਾਮ ਹੁੰਦੇ ਹੀ ਨੱਕ ’ਚੋਂ ਪਾਣੀ ਆਉਣਾ, ਲਗਾਤਾਰ ਛਿੱਕਾਂ ਆਉਣਾ, ਹਲਕਾ ਬੁਖਾਰ, ਗਲੇ ’ਚ ਖਰਾਸ਼।
ਅੱਖਾਂ ’ਚ ਭਾਰੀਪਣ, ਅੱਖਾਂ ’ਚੋਂ ਪਾਣੀ ਵਗਣਾ, ਸਿਰ ’ਚ ਦਰਦ, ਗਲੇ ’ਚ ਦਰਦ ਆਦਿ ਦੀਆਂ ਸ਼ਿਕਾਇਤਾਂ ਹੋ ਜਾਂਦੀਆਂ ਹਨ ਕਈ ਵਾਰ ਇਸ ਦੇ ਚੱਲਦਿਆਂ ਕਾਫੀ ਬੁਖਾਰ ਵੀ ਹੋ ਜਾਂਦਾ ਹੈ ਅਤੇ ਪੂਰੇ ਸਰੀਰ ’ਚ ਦਰਦ ਉੱਠਣ ਲੱਗਦਾ ਹੈ। ਹਾਲਾਂਕਿ ਜ਼ੁਕਾਮ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸੱਤ ਦਿਨਾਂ ’ਚ ਆਪਣੇ-ਆਪ ਠੀਕ ਹੋ ਜਾਂਦਾ ਹੈ ਪਰ ਜਿਸ ਨੂੰ ਇਹ ਜ਼ੁਕਾਮ ਹੋ ਜਾਂਦਾ ਹੈ, ਉਹ ਜ਼ਲਦੀ ਤੋਂ ਜ਼ਲਦੀ ਇਸ ਤੋਂ ਨਿਜ਼ਾਤ ਪਾਉਣਾ ਚਾਹੁੰਦਾ ਹੈ ਨੱਕ ’ਚੋਂ ਵਗਦੇ ਪਾਣੀ ਅਤੇ ਛਿੱਕਾਂ ਤੋਂ ਪ੍ਰੇਸ਼ਾਨ ਵਿਅਕਤੀ ਕੁਝ ਵੀ ਉਪਾਅ ਕਰਨ ਨੂੰ ਤਿਆਰ ਰਹਿੰਦਾ ਹੈ ਕਦੇ-ਕਦੇ ਇਸ ਕਾਰਨ ਨੱਕ ਅਤੇ ਗਲਾ ਸੁੱਕ ਵੀ ਜਾਂਦਾ ਹੈ।
ਅਚਾਨਕ ਨੱਕ ’ਚੋਂ ਪਾਣੀ ਵਗਣਾ ਅਤੇ ਅਚਾਨਕ ਨੱਕ ਸੁੱਕ ਜਾਣਾ ਬਹੁਤ ਹੀ ਤਕਲੀਫ਼ ਦਿੰਦਾ ਹੈ। ਆਯੁਰਵੇਦ ਅਨੁਸਾਰ ਕੁਝ ਅਜਿਹੇ ਘਰੇਲੂ ਉਪਾਅ ਹਨ ਜਿਨ੍ਹਾਂ ਜ਼ਰੀਏ ਸਰਦੀ-ਜ਼ੁਕਾਮ ਦੀ ਗੰਭੀਰ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ ਉਂਝ ਤਾਂ ਆਯੁਰਵੇਦ ਦਾ ਇਹ ਵੀ ਕਹਿਣਾ ਹੈ ਕਿ ਸਰਦੀ ਦੇ ਮੌਸਮ ’ਚ ਠੰਢੇ ਪਦਾਰਥਾਂ ਦਾ ਸੇਵਨ ਨਾ ਕੀਤਾ ਜਾਵੇ, ਪ੍ਰਦੂਸ਼ਣ ਤੋਂ ਬਚਿਆ ਜਾਵੇ, ਸਿਗਰਟਨੋਸ਼ੀ ਤੋਂ ਬਚਿਆ ਜਾਵੇ ਅਤੇ ਧੂੜ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾਵੇ ਇਸ ਮੌਸਮ ’ਚ ਦਹੀਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।
Table of Contents
ਸਰਦੀ-ਜ਼ੁਕਾਮ ਤੋਂ ਬਚਣ ਦੇ ਹੇਠ ਲਿਖੇ ਆਯੁਰਵੈਦਿਕ ਇਲਾਜਾਂ ਨੂੰ ਅਸਾਨੀ ਨਾਲ ਕੀਤਾ ਜਾ ਸਕਦਾ ਹੈ।
- ਜੇਕਰ ਸਰਦੀ-ਜ਼ੁਕਾਮ ਜ਼ੋਰਾਂ ’ਤੇ ਹੈ ਅਰਥਾਤ ਸਰੀਰ ’ਚ ਦਰਦ ਹੈ, ਗਲੇ ’ਚ ਖਰਾਸ਼ ਹੈ, ਨਾਲ ਹੀ ਨੱਕ ’ਚੋਂ ਪਾਣੀ ਵੀ ਵਗ ਰਿਹਾ ਹੋਵੇ ਤਾਂ ਸੁੰਢ ਨੂੰ ਕੋਸੇ ਪਾਣੀ ’ਚ ਮਿਲਾ ਕੇ ਪੇਸਟ ਬਣਾ ਕੇ ਨੱਕ ’ਤੇ ਲਾਉਣ ਨਾਲ ਆਰਾਮ ਮਿਲਦਾ ਹੈ।
- ਗਰਮ ਪਾਣੀ ’ਚ ਇੱਕ ਸਾਫ ਸੂਤੀ ਕੱਪੜਾ ਭਿਉਂ ਕੇ ਤੇ ਨਿਚੋੜ ਕੇ ਨੱਕ ਅਤੇ ਮੱਥੇ ’ਤੇ ਰੱਖਣ ਨਾਲ ਆਰਾਮ ਪਹੁੰਚਦਾ ਹੈ।
- ਦੋ ਕੱਪ ਪਾਣੀ ’ਚ ਇੱਕ ਚੌਥਾਈ ਛੋਟਾ ਚਮਚ ਸੁੰਢ, ਪੰਜ ਤੁਲਸੀ ਦੇ ਪੱਤੇ, ਥੋੜ੍ਹੀ ਜਿਹੀ ਦਾਲਚੀਨੀ, ਪੰਜ ਛੋਟੀ ਪਿਪਲ ਅਤੇ ਥੋੜ੍ਹਾ ਜਿਹਾ ਗੁੜ ਮਿਲਾ ਕੇ ਉਬਾਲ ਲਓ ਜਦੋਂ ਇਹ ਚੰਗੀ ਤਰ੍ਹਾਂ ਉੱਬਲ ਜਾਵੇ ਤਾਂ ਚਾਹ ਵਾਂਗ ਸਿਪ-ਸਿਪ ਕਰਕੇ ਪੀਣ ਨਾਲ ਸਰਦੀ ਜ਼ੁਕਾਮ ’ਚ ਲਾਭ ਮਿਲਦਾ ਹੈ।
- ਇੱਕ ਭਾਂਡੇ ’ਚ ਪਾਣੀ ਉੱਬਾਲ ਕੇ ਨਮਕ ਮਿਲਾ ਲਓ ਜਦੋਂ ਪਾਣੀ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਨਾਲ ਗਰਾਰੇ ਕਰੋ ਬੰਦ ਗਲਾ ਖੁੱਲ੍ਹ ਜਾਂਦਾ ਹੈ।
- ਇੱਕ ਵੱਡੇ ਭਾਂਡੇ ’ਚ ਪਾਣੀ ਉਬਾਲ ਕੇ ਉਸ ’ਚੋਂ ਨਿੱਕਲਣ ਵਾਲੀ ਭਾਫ ਨੂੰ ਨੱਕ ਜ਼ਰੀਏ ਖਿੱਚੋ ਇਸ ਨਾਲ ਜ਼ੁਕਾਮ ’ਚ ਜ਼ਰੂਰ ਲਾਭ ਹੋਵੇਗਾ।
- ਆਪਣੇ ਭੋਜਨ ’ਚ ਅਦਰਕ ਦੀ ਵਰਤੋਂ ਬਹੁਤਾਤ ਨਾਲ ਕਰੋ ਚਾਹ, ਸਬਜੀ, ਦਾਲ, ਸਲਾਦ ਆਦਿ ਦੇ ਰੂਪ ’ਚ ਅਦਰਕ ਨੂੰ ਲੈਂਦੇ ਰਹਿਣ ਨਾਲ ਜ਼ੁਕਾਮ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।
- ਵਿਟਾਮਿਨ ਸੀ ਦੀ ਵਰਤੋਂ ਨਾਲ ਜ਼ੁਕਾਮ ਨੂੰ ਕਾਬੂ ’ਚ ਰੱਖਿਆ ਜਾ ਸਕਦਾ ਹੈ ਇਸ ਲਈ ਆਪਣੇ ਭੋਜਨ ਨਾਲ ਵਿਟਾਮਿਨ ਸੀ ਦੀ ਵਰਤੋਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।
- ਕੱਚੇ ਲਸਣ ਦੀਆਂ ਦੋ-ਤਿੰਨ ਤੁਰ੍ਹੀਆਂ ਨੂੰ ਰੋਜ਼ ਖਾਂਦੇ ਰਹਿਣ ਨਾਲ ਸਰਦੀ-ਜ਼ੁਕਾਮ ’ਤੇ ਲਗਾਮ ਲਾਈ ਜਾ ਸਕਦੀ ਹੈ ਬਾਸੀ ਮੂੰਹ ਲਸਣ ਦੀਆਂ ਤੁਰ੍ਹੀਆਂ ਨੂੰ ਖਾਂਦੇ ਰਹਿਣ ਨਾਲ ਸਰੀਰ ’ਚ ਪ੍ਰਤੀਰੋਧਕ ਸਮਰੱਥਾ ਦਾ ਵਾਧਾ ਹੁੰਦਾ ਹੈ।
- ਅਜ਼ਵਾਇਨ ਵੀ ਸਰਦੀ-ਜ਼ੁਕਾਮ ’ਚ ਬਹੁਤ ਲਾਭਕਾਰੀ ਹੁੰਦੀ ਹੈ ਇਸਦੇ ਬੀਜ਼ਾਂ ਨੂੰ ਰਗੜ ਕੇ ਇੱਕ ਪਤਲੇ ਸਾਫ ਸੂਤੀ ਕੱਪੜੇ ’ਚ ਬੰਨ੍ਹ ਕੇ ਸੌਣ ਤੋਂ ਪਹਿਲਾਂ ਸੁੰਘਦੇ ਰਹਿਣ ਨਾਲ ਬਹੁਤ ਲਾਭ ਮਿਲਦਾ ਹੈ।
- ਇੱਕ ਗਲਾਸ ਗਰਮ ਦੁੱਧ ’ਚ ਇੱਕ ਛੋਟਾ ਚਮਚ ਪੀਸੀ ਹਲਦੀ ਅਤੇ ਸ਼ੱਕਰ ਮਿਲਾ ਕੇ ਸੌਣ ਤੋਂ ਪਹਿਲਾਂ ਸਿਪ-ਸਿਪ ਕਰਕੇ ਪੀਣ ਨਾਲ ਸਰਦੀ ਜ਼ੁਕਾਮ ’ਚ ਰਾਹਤ ਮਿਲਦੀ ਹੈ ਇਸ ’ਚ ਇੱਕ ਚਮਚ ਸ਼ਹਿਦ ਮਿਲਾ ਲੈਣ ਨਾਲ ਹੋਰ ਜ਼ਿਆਦਾ ਲਾਭ ਮਿਲਦਾ ਹੈ।
- ਇੱਕ ਕੱਪ ਦੁੱਧ ’ਚ ਦੋ ਕੱਪ ਪਾਣੀ ਮਿਲਾ ਕੇ ਇਸ ’ਚ ਸੱਤ ਕਾਲੀਆਂ ਮਿਰਚਾਂ ਅਤੇ ਸੱਤ ਤੁਲਸੀ ਦੇ ਪੱਤਿਆਂ ਨੂੰ ਮਿਲਾ ਕੇ ਉਬਾਲ ਲਓ ਹਲਕੇ ਕੋਸੇ ਪਾਣੀ ਨਾਲ ਜੁਕਾਮ ’ਚ ਲਾਭ ਮਿਲਦਾ ਹੈ।
- ਤਿੰਨ-ਚਾਰ ਪੱਤੇ ਕੇਸਰ ਨੂੰ ਪੰਜ-ਛੇ ਬੂੰਦਾਂ ਪਾਣੀ ’ਚ ਮਿਲਾ ਕੇ ਇੱਕ ਘੰਟੇ ਤੱਕ ਰੱਖ ਦਿਓ ਇਸ ਮਿਸ਼ਰਣ ਨੂੰ ਗਰਮ ਦੁੱਧ ’ਚ ਮਿਲਾ ਕੇ ਪੀਣ ਨਾਲ ਸਰਦੀ-ਜ਼ੁਕਾਮ ’ਚ ਲਾਭ ਮਿਲਦਾ ਹੈ ਕੇਸਰ ਮਿਲਣ ਨਾਲ ਦੁੱਧ ਦਾ ਰੰਗ ਬਦਲਦਾ ਹੈ, ਇਸ ਲਈ ਘਬਰਾਉਣਾ ਨਹੀਂ ਚਾਹੀਦਾ।
- ਕੇਸਰ ਨੂੰ ਹਲਕੇ ਕੋਸੇ ਪਾਣੀ ’ਚ ਮਿਲਾ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ ਨੱਕ, ਮੱਥੇ, ਛਾਤੀ ਅਤੇ ਹੱਥਾਂ ਦੀਆਂ ਤਲੀਆਂ ’ਤੇ ਦਿਨ ’ਚ ਦੋ-ਤਿੰਨ ਵਾਰ ਮਲ਼ੋ ਇਸ ਨਾਲ ਸਰਦੀ-ਜ਼ੁਕਾਮ ’ਚ ਰਾਹਤ ਮਿਲਦੀ ਹੈ।
-ਪਰਮਾਨੰਦ ਪਰਮ
ਜ਼ੁਕਾਮ ਤੋਂ ਬਚਣ ਲਈ ਪੂਜਨੀਕ ਪਿਤਾ ਜੀ ਦੇ ਬਚਨ
- ਕਣਕ ਜਾਂ ਛੋਲਿਆਂ ਦੇ ਦਾਣੇ ਦੇ ਆਕਾਰ ਦੀ ਕੱਚੀ ਹੱਲਦੀ ਨੂੰ ਖਾਲੀ ਪੇਟ ਚਬਾਓ।
- ਨਾਹੁੰਦੇ ਸਮੇਂ ਗਰਮ ਪਾਣੀ ਮੁੰਹ ’ਚ ਰੱਖੋ।
- ਨਿੰਬੂ ਦੇ ਰਸ ਦੀਆਂ ਤਿੰਨ ਬੁੰਦਾਂ ਨੱਕ ’ਚ ਪਾਉਣ ਨਾਲ ਵੀ ਜ਼ੁਕਾਮ ਤੋੋਂ ਰਾਹਤ ਮਿਲਦੀ ਹੈ।
- ਕਿਸ਼ਮਿਸ਼ ਤੇ ਛੁਹਾਰਿਆਂ ਨੂੰ ਦੁੱਧ ’ਚ ਉਬਾਲ ਕੇ ਪੀਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ।