ਉਂਝ ਤਾਂ ਗਰਮੀ ਦਾ ਮੌਸਮ ਤੇਜ਼ ਧੁੱਪ, ਗਰਮ ਹਵਾ ਅਤੇ ਹੀਟ ਸਟਰੋਕ ਦਾ ਮੌਸਮ ਹੁੰਦਾ ਹੈ ਪਰ ਕਈ ਅਜਿਹੀਆਂ ਚੀਜ਼ਾਂ ਵੀ ਹਨ ਜੋ ਇਸ ਮੌਸਮ ਨੂੰ ਖੁਸ਼ਨੁਮਾ ਬਣਾ ਸਕਦੀਆਂ ਹਨ ਜੂਸ, ਕੂਲ ਸ਼ੇਕਸ, ਠੰਢੇ ਪੀਣ ਵਾਲੇ ਪਦਾਰਥ ਅਤੇ ਸਲਾਦ ਆਦਿ ਨਾਲ ਕੁਝ ਫ਼ਲ ਜਿਵੇਂ ਕਿ ਅੰਬ, ਆੜੂ, ਆਲੂ-ਬੁਖਾਰਾ, ਖਰਬੂਜਾ ਅਤੇ ਤਰਬੂਜ ਆਦਿ ਨਾਲ ਗਰਮੀ ’ਚ ਕਾਫੀ ਰਾਹਤ ਮਿਲਦੀ ਹੈ। ਗਰਮੀਆਂ ’ਚ ਸਾਡੇ ਸਰੀਰ ’ਚੋਂ ਜ਼ਿਆਦਾ ਮੁੜ੍ਹਕਾ ਨਿੱਕਲਣ ਕਾਰਨ ਸਰੀਰ ’ਚ ਸੋਡੀਅਮ ਦੀ ਕਮੀ ਹੋ ਜਾਂਦੀ ਹੈ ਅਜਿਹੇ ’ਚ ਪਾਣੀ ਤੋਂ ਇਲਾਵਾ ਠੰਢੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਸਵਾਦ ਦੇ ਨਾਲ-ਨਾਲ ਸਾਡੀ ਸਿਹਤਮੰਦ ਲਈ ਫਾਇਦੇਮੰਦ ਰਹਿੰਦਾ ਹੈ। (Summer)
ਬਾਜ਼ਾਰੂ ਕੋਲਡ ਡਰਿੰਕ ਜ਼ਿਆਦਾ ਮਾਤਰਾ ’ਚ ਪੀਂਦੇ ਰਹਿਣ ਨਾਲ ਮੋਟਾਪਾ ਵਧਦਾ ਹੈ ਬਾਕੀ ਠੰਢੇ ਪੀਣ ਵਾਲੇ ਪਦਾਰਥ ਐਨਾ ਨੁਕਸਾਨ ਨਹੀਂ ਪਹੁੰਚਾਉਂਦੇ ਸਗੋਂ ਉਹ ਤੁਹਾਡੀ ਗਰਮੀ ਨੂੰ ਘੱਟ ਕਰਦੇ ਹਨ ਤੁਸੀਂ ਘਰ ’ਚ ਹੀ ਸੁਆਦਲੇ ਪੀਣ ਵਾਲੇ ਪਦਾਰਥ ਬਣਾ ਕੇ ਆਪਣੇ ਮੈਨਿਊ ਨੂੰ ਸੁਆਦਲਾ ਅਤੇ ਫਾਇਦੇਮੰਦ ਬਣਾ ਸਕਦੇ ਹੋ। ਗਰਮੀ ਦੇ ਮੌਸਮ ’ਚ ਖੁਦ ਨੂੰ ਬਿਲਕੁਲ ਫਿੱਟ ਰੱਖਣਾ ਹੈ ਤਾਂ ਜੂਸ ਅਤੇ ਫਰੂਟ ਸ਼ੇਕ ਇੱਕਦਮ ਸਹੀ ਹੈ ਇਹ ਸਿਹਤ ਵੀ ਵਧਾਉਂਦੇ ਹਨ ਅਤੇ ਸਵਾਦ ਦੀ ਬੇਲ, ਨਿੰਬੂ ਪਾਣੀ, ਛੋਲਿਆਂ ਦਾ ਸੱਤੂ, ਆਮ ਪੰਨਾ, ਜ਼ੀਰੇ ਅਤੇ ਹਿੰਗ ਨਾਲ ਬਣੀ ਲੱਸੀ, ਨਾਰੀਅਲ ਪਾਣੀ, ਖੀਰਾ ਅਤੇ ਪੁਦੀਨੇ ਦਾ ਸੂਪ, ਠੰਡਿਆਈ ਆਦਿ ਵਧੀਆ ਠੰਢੇ ਪੀਣ ਵਾਲੇ ਪਦਾਰਥ ਹਨ। (Summer)
ਇਹ ਵੀ ਪੜ੍ਹੋ : ਪਾਵਨ ਐੱਮਐੱਸਜੀ ਸਤਿਸੰਗ ਭੰਡਾਰਾ – ਸੰਪਾਦਕੀ
ਸਾਡੇ ਰਿਵਾਇਤੀ ਪੀਣ ਵਾਲੇ ਪਦਾਰਥ ਜਿਵੇਂ ਕਿ ਛੋਲਿਆਂ ਦਾ ਸਤੂ ਅਤੇ ਲੱਸੀ ਆਦਿ ’ਚ ਜ਼ਿਆਦਾ ਇਲੈਕਟ੍ਰੋਲਾਈਟਸ ਅਤੇ ਮਿਨਰਲ ਆਦਿ ਹੁੰਦੇ ਹਨ। ਪਾਣੀ ਤੋਂ ਬਿਹਤਰ ਤਾਂ ਗਰਮੀਆਂ ’ਚ ਕੁਝ ਹੈ ਹੀ ਨਹੀਂ ਪਾਣੀ ਸਾਡੇ ਸਰੀਰ ਨੂੰ ਰਿਹਾਈਡ੍ਰੇਟ ਕਰਦਾ ਹੈ ਇਸ ਲਈ ਗਰਮੀ ’ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਪਾਣੀ ਤੋਂ ਇਲਾਵਾ ਕੁਝ ਹੋਰ ਠੰਢੇ ਪੀਣ ਵਾਲੇ ਪਦਾਰਥ ਜਿਵੇਂ ਠੰਢੇ ਸੂਪ, ਤਾਜ਼ੇ ਫਲਾਂ ਦਾ ਰਸ ਗਰਮੀ ’ਚ ਤਾਜ਼ਗੀ ਦਿੰਦੇ ਹਨ ਚੂੰਢੀ ਕੁ ਨਮਕ, ਕਾਲਾ ਨਮਕ ਅਤੇ ਚਾਟ ਮਸਾਲੇ ਨਾਲ ਤਾਂ ਇਨ੍ਹਾਂ ਦਾ ਸੇਵਨ ਸਵਾਦ ਤਾਂ ਵਧਾਉਂਦਾ ਹੀ ਹੈ ਨਾਲ ਹੀ ਪੇਟ ਲਈ ਵੀ ਫਾਇਦੇਮੰਦ ਰਹਿੰਦਾ ਹੈ ਇਸ ਤੋਂ ਇਲਾਵਾ ਗ੍ਰੀਨ ਟੀ, ਜੀਰਾ, ਧਨੀਆ-ਪਾਣੀ ਆਦਿ ਗਰਮੀ ਤਾਂ ਘੱਟ ਕਰਦੇ ਹੀ ਹਨ, ਨਾਲ ਹੀ ਵਜ਼ਨ ਵੀ ਘੱਟ ਕਰਦੇ ਹਨ। (Summer)
ਸਰੀਰ ਦੀ ਰੋਗ ਰੋਕੂ ਸਮਰੱਥਾ ਵੀ ਗਰਮੀਆਂ ’ਚ ਘੱਟ ਹੋ ਜਾਂਦੀ ਹੈ ਇਸ ਮੌਸਮ ’ਚ ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ’ਚ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਆਪਣੇ ਖਾਣ-ਪੀਣ ’ਤੇ ਧਿਆਨ ਦੇਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਅਜਿਹੇ ’ਚ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਨਿੰਬੂ, ਧਨੀਆ, ਘੀਆ ਅਤੇ ਲਸਣ ਦਾ ਸੇਵਨ ਫਾਇਦੇਮੰਦ ਹੁੰਦਾ ਹੈ ਇਹ ਸਾਰੇ ਐਂਟੀ-ਆਕਸੀਡੈਂਟ ਹੁੰਦੇ ਹਨ ਜਿਸ ਨਾਲ ਹਰ ਤਰ੍ਹਾਂ ਦੇ ਮਿਨਰਲ, ਵਿਟਾਮਿਨ ਤੇ ਪਾਣੀ ਦੀ ਪੂਰਤੀ ਹੋ ਜਾਂਦੀ ਹੈ। ਖੀਰਾ, ਤਰਬੂਜ, ਖਰਬੂਜਾ, ਸੰਤਰਾ, ਮੌਸਮੀ, ਸ਼ਹਿਤੂਤ ਆਦਿ ਕੁਝ ਅਜਿਹੇ ਫਲ ਹਨ ਜੋ ਸਰੀਰ ਨੂੰ ਗਰਮੀ ਦੇ ਮੌਸਮ ’ਚ ਰਾਹਤ ਦਿੰਦੇ ਹਨ ਇਨ੍ਹਾਂ ਦੀ ਵਰਤੋਂ ਚਾਟ, ਸਲਾਦ, ਸੂਪ ਜਾਂ ਚਟਣੀ ਆਦਿ ’ਚ ਕਰਕੇ ਆਪਣੇ ਭੋਜਨ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਗਰਮੀਆਂ ’ਚ ਜ਼ਿਆਦਾ ਤਲੇ-ਭੁੱਜੇ ਅਤੇ ਮਸਾਲੇਦਾਰ ਮਿਰਚ-ਮਸਾਲੇ ਵਾਲੇ ਭੋਜਨ ਤੋਂ ਪਰਹੇਜ਼ ਕਰੋ।
ਠੰਢੇ ਅਤੇ ਹੈਲਦੀ ਪਦਾਰਥ | Summer
- ਪੁਦੀਨਾ:- ਚੰਗੀ ਖੁਸ਼ਬੂ ਅਤੇ ਫਲੈਵਰ ਲਈ ਇਸ ਨੂੰ ਜਾਣਿਆ ਜਾਂਦਾ ਹੈ ਪਰ ਪੇਟ ਅਤੇ ਪਾਚਣ ਕਿਰਿਆ ਲਈ ਇਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਪੁਦੀਨੇ ਵਾਲੀ ਚਾਹ ਨਾਲ ਤਾਜ਼ਗੀ ਮਿਲਦੀ ਹੈ ਇਸ ਨਾਲ ਰੋਗ ਰੋਕੂ ਸਮਰੱਥਾ ਵਧਦੀ ਹੈ ਅਤੇ ਪਾਚਣ ਕਿਰਿਆ ਸਹੀ ਰਹਿੰਦੀ ਹੈ।
- ਬੇਲ:- ਗਰਮੀਆਂ ’ਚ ਨਾ ਸਿਰਫ ਲੂ ਤੋਂ ਬਚਾਉਂਦਾ ਹੈ ਸਗੋਂ ਭੁੱਖ ਵੀ ਵਧਾਉਂਦਾ ਹੈ ਇਹ ਪਾਚਣ ਕਿਰਿਆ ਲਈ ਬੇਹੱਦ ਫਾਇਦੇਮੰਦ ਹੈ ਬੇਲ ’ਚ 60 ਪ੍ਰਤੀਸ਼ਤ ਪਾਣੀ ਹੁੰਦਾ ਹੈ ਜੋ ਕਿ ਗਰਮੀ ਦੀ ਮਾਰ ਤੋਂ ਬਚਾਉਣ ’ਚ ਬੇੇਹੱਦ ਸਹਾਇਕ ਹੈ ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ-ਬੀ ਕੰਪਲੈਕਸ, ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਵੀ ਹੁੰਦਾ ਹੈ।
- ਕੱਚਾ ਅੰਬ: ਇਹ ਸਵਾਦ ’ਚ ਖੱਟਾ ਹੁੰਦਾ ਹੈ ਪਰ ਇਸ ’ਚ ਵਿਟਾਮਿਨ ਸੀ ਭਰਪੂਰ ਮਾਤਰਾ ’ਚ ਹੁੰਦਾ ਹੈ ਇਹ ਭੁੱਖ ਵੀ ਵਧਾਉਂਦਾ ਹੈ ਤੇ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ।
ਸ਼ਿਖਾ ਚੌਧਰੀ