ear-phones-should-not-become-killer-phones

ਈਅਰਫੋਨ ਨਾ ਬਣ ਜਾਣ ਕਿਲਰਫੋਨ ear phones should not become killer phones
ਮੋਬਾਇਲ ਅਤੇ ਆਈਪੈਡ ’ਤੇ ਈਅਰਫੋਨ ਨਾਲ ਮਿਊਜ਼ਿਕ ਸੁਣਨ ਦਾ ਚਲਨ ਜਦੋਂ ਤੋਂ ਵਧਿਆ ਹੈ, ਉਦੋਂ ਤੋਂ ਦੁਰਘਟਨਾਵਾਂ ਵੀ ਵਧ ਗਈਆਂ ਹਨ ਚਾਹੇ ਤਾਂ ਹਾਦਸਾ ਜਾਨ ਜਾਣ ਦਾ ਹੋਵੇ, ਐਕਸੀਡੈਂਟ ਦੀ ਹੋਵੇ ਜਾਂ ਕੰਨ ਤੋਂ ਘੱਟ ਸੁਣਾਈ ਦੇਣ ਦੀ ਈਅਰਫੋਨ ਨਾਲ ਮਿਊਜ਼ਿਕ ਸੁਣਨ ਜਾਂ ਗੱਲ ਕਰਨ ਨਾਲ ਹੌਲੀ ਆਵਾਜ ਵੀ ਸਾਫ਼ ਅਤੇ ਤੇਜ਼ ਸੁਣਾਈ ਦਿੰਦੀ ਹੈ

ear-phones-should-not-become-killer-phonesਕਿਉਂਕਿ ਈਅਰਫੋਨ ਕੰਨ ਦੇ ਬਹੁਤ ਕੋਲ ਹੁੰਦੇ ਹਨ ਅਤੇ ਸਾਊਂਡ ਲਾੱਸ ਬਹੁਤ ਘੱਟ ਹੁੰਦਾ ਹੈ ਸਾਊਂਡ ਲਾੱਸ ਘੱਟ ਹੋਣ ਕਾਰਨ ਆਸ-ਪਾਸ ਦੇ ਸ਼ੋਰ ਦੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ, ਜੇਕਰ ਸੁਣਾਈ ਵੀ ਦਿੰਦੀਆਂ ਹਨ ਤਾਂ ਏਨੀਆਂ ਘੱਟ ਕਿ ਸਾਡਾ ਧਿਆਨ ਉਸ ਵੱਲ ਨਹੀਂ ਜਾਂਦਾ ਏਨੇ ’ਚ ਦੁਰਘਟਨਾ ਹੋ ਜਾਂਦੀ ਹੈ ਕਿੰਨੇ ਹੀ ਪੜ੍ਹੇ-ਲਿਖੇ ਲੜਕੇ-ਲੜਕੀਆਂ ਮਿਊਜ਼ਿਕ ਸੁਣਦੇ-ਸੁਣਦੇ ਮੌਤ ਦੀ ਗ੍ਰਿਫ਼ਤ ’ਚ ਆ ਜਾਂਦੇ ਹਨ, ਫਿਰ ਵੀ ਲੋਕ ਸਿੱਖਦੇ ਨਹੀਂ

ਡਰਾਈਵਿੰਗ ਦੇ ਨਾਲ ਨਾ ਕਰੋ ਮੋਬਾਇਲ ਫੋਨ ਦਾ ਇਸਤੇਮਾਲ

  • ਡਰਾਈਵਿੰਗ ਕਰਦੇ ਹੋਏ ਮੋਬਾਇਲ ਫੋਨ ’ਤੇ ਗੱਲ ਕਰਨਾ ਸੜਕ ਹਾਦਸਿਆਂ ਨੂੰ ਸੱਦਾ ਦੇਣਾ ਹੈ ਜਦੋੋਂ ਵੀ ਡਰਾਈਵਿੰਗ ਕਰ ਰਹੇ ਹੋ ਤਾਂ ਮੋਬਾਇਲ ’ਤੇ ਗੱਲ ਨਾ ਕਰੋ ਜੇਕਰ ਕੋਈ ਕਾੱਲ ਆਉਂਦੀ ਵੀ ਹੋਵੇ ਤਾਂ ਉਸ ਨੂੰ ਕੱਟ ਦਿਓ ਜਾਂ ਸੜਕ ਦੇ ਇੱਕ ਕਿਨਾਰੇ ’ਤੇ ਸਕੂਟਰ, ਗੱਡੀ ਲਾ ਕੇ ਗੱਲ ਕਰੋ
  • ਸ਼ਰਾਬ ਪੀ ਕੇ ਗੱਡੀ ਚਲਾਉਣਾ ਜਿੰਨਾ ਖ਼ਤਰਨਾਕ ਹੈ ਓਨਾ ਹੀ ਮੋਬਾਇਲ ’ਤੇ ਗੱਲ ਕਰਦੇ ਹੋਏ ਗੱਡੀ ਚਲਾਉਣਾ ਹੈ, ਇਸ ਲਈ ਗੱਡੀ ਚਲਾਉਂਦੇ ਹੋਏ ਮੋਬਾਇਲ ਦੀ ਵਰਤੋਂ ਨਾ ਕਰੋ
  • ਬਹੁਤ ਸਾਰੇ ਲੋਕ ਸੋਚਦੇ ਹਨ ਕਿ ਹੈਂਡ ਫ੍ਰੀ ਈਅਰ ਫੋਨ ਜ਼ਰੀਏ ਮੋਬਾਇਲ ’ਤੇ ਗੱਲ ਕਰਨਾ ਸੁਰੱਖਿਅਤ ਹੈ ਪਰ ਮਾਹਿਰਾਂ ਅਨੁਸਾਰ ਤੁਹਾਡਾ ਧਿਆਨ ਗੱਡੀ ਚਲਾਉਣ ’ਚ ਲਗਭਗ 40 ਫੀਸਦੀ ਵੰਡਿਆ ਜਾਂਦਾ ਹੈ
  • ਫੋਨ ਨਾਲੋਂ ਜ਼ਿਆਦਾ ਐੱਸਐੱਮਐੱਸ ਪੜ੍ਹਨ ਜਾਂ ਕਰਨਾ ਖ਼ਤਰਨਾਕ ਹੈ ਕਿਉਂਕਿ ਐੱਸਐੱਮਐੱਸ ਪੜ੍ਹਦੇ ਅਤੇ ਕਰਦੇ ਸਮੇਂ ਤੁਹਾਨੂੰ ਆਪਣੀਆਂ ਅੱਖਾਂ ਸੜਕ ਤੋਂ ਹਟਾ ਕੇ ਮੋਬਾਇਲ ਦੇ ਸਕ੍ਰੀਨ ’ਤੇ ਲਾਉਣੀਆਂ ਹੁੰਦੀਆਂ ਹਨ ਇਹ ਤਾਂ ਹੋਰ ਵੀ ਖ਼ਤਰਨਾਕ ਸਥਿਤੀ ਹੈ

ਈਅਰਫੋਨ ਦੀ ਵਰਤੋਂ ਇਨ੍ਹਾਂ ਸਥਾਨਾਂ ’ਤੇ ਨਾ ਕਰੋ:-

ਈਅਰਫੋਨ ਲਾ ਕੇ ਗਾਣੇ ਸੁਣਨਾ ਜਾਂ ਗੱਲ ਕਰਨਾ ਮੋਬਾਇਲ ’ਤੇ ਗਲਤ ਨਹੀਂ ਹੈ ਪਰ ਕੁਝ ਸਥਾਨ ਅਜਿਹੇ ਹਨ ਜਿੱਥੇ ਅਸੀਂ ਈਅਰਫੋਨ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਖ਼ਤਰਿਆਂ ’ਚ ਘਿਰ ਸਕਦੇ ਹਾਂ, ਜਿਵੇਂ-

  • ਸੜਕ ਪਾਰ ਕਰਦੇ ਸਮੇਂ ਜਾਂ ਸੜਕ ਦੇ ਕਿਨਾਰੇ ਚੱਲਦੇ ਸਮੇਂ
  • ਗੱਡੀ ਚਲਾਉਂਦੇ ਸਮੇਂ
  • ਸਟੇਸ਼ਨ, ਬੱਸ ਸਟਾੱਪ, ਹਵਾਈ ਅੱਡੇ ’ਤੇ
  • ਗੱਡੀ ਪਾਰਕ ਕਰਦੇ ਸਮੇਂ ਜਾਂ ਪਾਰਕਿੰਗ ਸਾਈਟ ’ਤੇ
  • ਮਾੱਲ ਜਾਂ ਹੋਰ ਭੀੜ-ਭਾੜ ਵਾਲੇ ਸਥਾਨਾਂ ’ਤੇ
  • ਕੰਨਟ੍ਰਕਸ਼ਨ ਸਾਇਟਾਂ ’ਤੇ
  • ਪੁਲ ’ਤੇ, ਪੁਲ ਦੇ ਹੇਠਾਂ ਜਾਂ ਪੁਲ ਖ਼ਤਮ ਹੋਣ ਦੇ ਆਸ-ਪਾਸ
  • ਕੋਈ ਵੀ ਜ਼ਰੂਰੀ ਕੰਮ ਕਰਦੇ ਸਮੇਂ
  • ਜਦੋਂ ਤੁਸੀਂ ਮੋਬਾਇਲ ’ਤੇ ਗਾਣੇ ਸੁਣ ਰਹੇ ਹੋ ਜਾਂ ਦੂਜਿਆਂ ਨਾਲ ਗੱਲ ਕਰ ਰਹੇ ਹੋ ਤਾਂ ਵਾਲਿਊਮ ਹਲਕਾ ਰੱਖੋ
  • ਦੋ ਘੰਟੇ ਤੋਂ ਜ਼ਿਆਦਾ ਈਅਰਫੋਨ ਕੰਨ ’ਤੇ ਨਾ ਲਾ ਕੇ ਰੱਖੋ, ਜੇਕਰ ਲੰਮੇ ਸਮੇਂ ਤੱਕ ਲਾਉਣਾ ਵੀ ਹੈ ਤਾਂ ਥੋੜ੍ਹਾ ਇੰਟਰਵਲ ’ਤੇ ਕੰਨਾਂ ਨੂੰ ਆਰਾਮ ਦਿਓ
  • ਰਾਤ ਨੂੰ ਜੇਕਰ ਤੁਸੀਂ ਈਅਰਫੋਨ ਵਰਤੋਂ ਕਰਕੇ ਗੱਲ ਕਰ ਰਹੇ ਹੋ ਜਾਂ ਮਿਊਜ਼ਿਕ ਸੁਣ ਰਹੇ ਹੋ ਤਾਂ ਉਨ੍ਹਾਂ ਨੂੰ ਕੱਢ ਕੇ ਰੱਖ ਦਿਓ, ਫਿਰ ਸੌਣ ਜਾਓ ਨਹੀਂ ਤਾਂ ਕੰਨਾਂ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ
  • ਅਜਿਹੇ ਈਅਰਫੋਨ ਦੀ ਚੋਣ ਕਰੋ ਜੋ ਕੰਨਾਂ ਦੇ ਅੰਦਰ ਜ਼ਿਆਦਾ ਨਾ ਜਾਣ ਸਗੋਂ ਬਾਹਰੀ ਹਿੱਸੇ ਤੱਕ ਹੀ ਰਹਿਣ
  • ਵਿੱਚ-ਵਿੱਚ ਦੀ ਸਿੰਗਲ ਈਅਰਫੋਨ ਦੀ ਵੀ ਵਰਤੋਂ ਕਰ ਸਕਦੇ ਹੋ

ਈਅਰਫੋਨ ਨਾਲ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਤੋਂ ਬਚੋ:-

  • ਈਅਰਫੋਨ ਅਤੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਤੁਹਾਡੀ ਸੁਣਨ ਦੀ ਸਮਰੱਥਾ ’ਤੇ ਪ੍ਰਭਾਵ ਪਾ ਸਕਦਾ ਹੈ
  • ਫੁੱਲ ਵਾਲਿਊਮ ਨਾਲ ਮਿਊਜ਼ਿਕ ਨਾ ਸੁਣੋ ਇਸ ਨਾਲ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਜੇਕਰ ਮਿਊਜ਼ਿਕ ਸੁਣਨਾ ਵੀ ਹੈ 10 ਤੋਂ 50 ਫੀਸਦੀ ਵਾਲਿਊਮ ’ਤੇ ਹੀ ਸੁਣੋ
  • ਲਗਾਤਾਰ ਆਈਪੈਡ ’ਤੇ ਮਿਊਜ਼ਿਕ ਨਾ ਸੁਣੋ ਜ਼ਿਆਦਾ ਤੋਂ ਜ਼ਿਆਦਾ 60 ਮਿੰਟ ਤੱਕ ਸੁਣੋ ਅਤੇ ਵਾਲਿਊਮ ਵੀ 60 ਫੀਸਦੀ ਤੋਂ ਜ਼ਿਆਦਾ ਨਾ ਰੱਖੋ
    -ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!