drink-juice-for-skin-glow

drink-juice-for-skin-glowਚਮੜੀ ਦੀ ਚਮਕ ਲਈ ਪੀਓ ਜੂਸ drink juice for skin glow

ਹੈਲਦੀ ਰਹਿਣ ਲਈ ਫਲਾਂ ਦੇ ਸੇਵਨ ‘ਤੇ ਜ਼ੋਰ ਦਿੱਤਾ ਜਾਂਦਾ ਹੈ ਤਾਜੇ ਮੌਸਮੀ ਫਲ ਸਰੀਰ ਨੂੰ ਭਰਪੂਰ ਵਿਟਾਮਿਨ ਦਿੰਦੇ ਹਨ ਅਤੇ ਰੇਸ਼ਾ ਵੀ ਜੂਸ ਵਿਟਾਮਿਨ ਤਾਂ ਭਰਪੂਰ ਦਿੰਦੇ ਹਨ ਪਰ ਇਸ ‘ਚ ਫਾਈਬਰ ਦੀ ਕਮੀ ਹੁੰਦੀ ਹੈ ਬੁੱਢੇ, ਬੱਚੇ ਅਤੇ ਕਮਜ਼ੋਰ ਲੋਕਾਂ ਨੂੰ ਜੂਸ ਪੀਣ ਲਈ ਡਾਕਟਰ ਸਲਾਹ ਦਿੰਦੇ ਹਨ, ਕਿਉਂਕਿ ਤੁਰੰਤ ਐਨਰਜੀ ਦੀ ਜ਼ਰੂਰਤ ਹੁੰਦੀ ਹੈ

ਉਨ੍ਹਾਂ ਨੂੰ ਬੁੱਢੇ ਲੋਕ ਬਹੁਤ ਸਾਰੇ ਫਲ ਦੰਦਾਂ ਦੇ ਕਮਜ਼ੋਰ ਹੋਣ ਜਾਂ ਬਨਾਵਟੀ ਹੋਣ ਕਾਰਨ ਖਾ ਨਹੀਂ ਸਕਦੇ ਛੋਟੇ ਬੱਚੇ ਵੀ ਫਲ ਨਹੀਂ ਖਾ ਸਕਦੇ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ  ਤਾਜ਼ੇ ਫਲਾਂ ਦਾ ਜੂਸ ਤੁਹਾਨੂੰ ਪੂਰਾ ਲਾਭ ਪਹੁੰਚਾਏਗਾ ਜੇਕਰ ਤੁਸੀਂ ਆਪਣੀ ਚਮੜੀ ਦੀ ਟਾਈਪ ਸਮਝਦੇ ਹੋ ਤਾਂ ਉਸ ਦੇ ਉਲਟ ਫਲਾਂ ਦਾ ਜੂਸ ਲਓ ਤਾਂ ਲਾਭ ਪੂਰਾ ਉੱਠਾ ਸਕਦੇ ਹੋ

ਖੁਸ਼ਕ ਅਤੇ ਝੁਰੜੀਆਂ ਵਾਲੀ ਚਮੜੀ ਦੇ ਲਈ:

ਖੁਸ਼ਕ ਚਮੜੀ ਤੇ ਝੁਰੜੀਆਂ ਜਲਦੀ ਆਉਂਦੀ ਹੈ ਇਸ ਬਾਰੇ ‘ਚ ਜ਼ਿਆਦਾਤਰ ਲੋਕ ਜਾਣਦੇ ਹਨ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਪੀਓ ਗਾਜਰ ਦਾ ਜੂਸ ਗਾਜਰ ‘ਚ ਵਿਟਾਮਿਨ ‘ਏ’ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਦੀ ਹੈ ਅਤੇ ਚਮੜੀ ‘ਤੇ ਝੁਰੜੀਆਂ ਵੀ ਨਹੀਂ ਪੈਂਦੀਆਂ ਗਾਜਰ ‘ਚ ਐਂਟੀ-ਆਕਸੀਡੈਂਟ ਹੋਣ ਕਾਰਨ ਚਮੜੀ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦੇ ਹਨ ਅਤੇ ਉਮਰ ਦੇ ਨਾਲ ਚਮੜੀ ‘ਚ ਵਧਦੇ ਪਿੰਗਮੇਂਟੇਸ਼ਨ ਨੂੰ ਰੋਕਣ ‘ਚ ਵੀ ਕਾਰਗਰ ਹੈ ਖੁਸ਼ਕ ਚਮੜੀ ਲਈ ਵਿਟਾਮਿਨ ‘ਏ’ ਬੇਹੱਦ ਜ਼ਰੂਰੀ ਹੈ

ਨਾਜ਼ੁਕ ਚਮੜੀ ਲਈ:

ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ ਜੋ ਨਾ ਜ਼ਿਆਦਾ ਸਰਦੀ, ਨਾ ਜ਼ਿਆਦਾ ਗਰਮੀ ਬਰਦਾਸ਼ਤ ਕਰ ਸਕਦੇ ਹਨ, ਉਨ੍ਹਾਂ ਨੂੰ ਲੈਮਣ ਜੂਸ ਸ਼ਹਿਦ ਦੇ ਨਾਲ ਲੈਣਾ ਚਾਹੀਦਾ ਹੈ ਇਸ ਨਾਲ ਲੀਵਰ ਦਾ ਡਿਟਾਕਸੀਫਾਈ ਹੁੰਦਾ ਹੈ ਅਤੇ ਚਮੜੀ ‘ਤੇ ਚਮਕ ਬਣੀ ਰਹਿੰਦੀ ਹੈ ਸਵੇਰੇ ਇੱਕ ਗਿਲਾਸ ਗੁਣਗੁਣੇ ਪਾਣੀ ‘ਚ ਅੱਧਾ ਜਾਂ ਇੱਕ ਨਿੰਬੂ ਦਾ ਰਸ ਇੱਕ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ ਇਸ ਨਾਲ ਤੁਹਾਡਾ ਰੰਗ ਵੀ ਸਾਫ਼ ਹੋਵੇਗਾ ਤੁਸੀਂ ਚਾਹੋ ਤਾਂ ਲੈਮਣ ਜੂਸ ‘ਚ ਸ਼ਹਿਦ ਮਿਲਾ ਕੇ ਚਿਹਰੇ ਦੀ ਚਮੜੀ ‘ਤੇ ਵੀ ਲਾ ਸਕਦੇ ਹੋ ਅਤੇ 15 ਤੋਂ 20 ਮਿੰਟ ਬਾਅਦ ਚਿਹਰਾ ਧੋ ਲਓ, ਚਮੜੀ ‘ਚ ਚਮਕ ਬਣੀ ਰਹੇਗੀ

ਤੇਲੀਆ ਚਮੜੀ ਲਈ:

ਚਮੜੀ ਤੇਲੀਆ ਹੈ ਤਾਂ ਕਿੱਲ ਮੁਹਾਸੇ ਹੋਣਗੇ ਹੀ ਤੇਲੀਆ ਚਮੜੀ ਲਈ ਟਮਾਟਰ ਦਾ ਜੂਸ ਪੀਣਾ ਲਾਭਦਾਇਕ ਹੈ ਟਮਾਟਰ ਦਾ ਜੂਸ ਇਨ੍ਹਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਅਲਟਰਾਵਾਇਲੇਅ ਰੇਂਜ ਨਾਲ ਵੀ ਚਮੜੀ ਨੂੰ ਸੁਰੱਖਿਅਤ ਰੱਖੇਗਾ ਟਮਾਟਰ ‘ਚ ਲਾਈਕੋਪੀਨ ਹੋਣ ਕਾਰਨ ਸਰੀਰ ਦੀ ਸਫਾਈ ਵੀ ਹੋ ਜਾਂਦੀ ਹੈ ਜੇਕਰ ਅੰਦਰੂਨੀ ਰੂਪ ਨਾਲ ਸਰੀਰ ਸਾਫ਼ ਰਹੇਗਾ ਤਾਂ ਚਮੜੀ ‘ਚ ਚਮਕ ਬਰਕਰਾਰ ਰਹੇਗੀ

ਦਾਗ ਧੱਬੇ ਵਾਲੀ ਚਮੜੀ ਲਈ:

ਚਮੜੀ ਜੇਕਰ ਸਾਧਾਰਨ ਜਾਂ ਥੋੜ੍ਹੀ ਡ੍ਰਾਈ ਹੈ ਤੇ ਉਸ ‘ਤੇ ਦਾਗ ਧੱਬੇ ਹੋਣ ਤੋਂ ਪ੍ਰੇਸ਼ਾਨ ਹੋ ਤਾਂ ਖੀਰੇ ਦਾ ਜੂਸ ਬਹੁਤ ਲਾਭਦਾਇਕ ਹੈ ਗਰਮੀਆਂ ‘ਚ ਖੀਰੇ ਦਾ ਜੂਸ ਕੂਲ ਵੀ ਰੱਖਦਾ ਹੈ ਤੇ ਚਮੜੀ ‘ਚ ਪਾਣੀ ਦੀ ਕਮੀ ‘ਤੇ ਕੰਟਰੋਲ ਵੀ ਰੱਖਦਾ ਹੈ

ਖੀਰੇ ਦੇ ਜੂਸ ਨਾਲ ਐਲੋਵੀਰਾ ਦਾ ਜੂਸ ਵੀ ਫਾਇਦੇਮੰਦ ਹੈ ਐਲੋਵੀਰਾ ‘ਚ ਤਾਂ ਬਹੁਤ ਸਾਰੇ ਔਸ਼ਧੀ ਗੁਣ ਵੀ ਹੁੰਦੇ ਹਨ ਐਲੋਵੀਰਾ ਦੇ ਜੂਸ ਨਾਲ ਵੀ ਚਮੜੀ ‘ਚ ਕੁਦਰਤੀ ਨਮੀ ਬਣੀ ਰਹਿੰਦੀ ਹੈ ਅਤੇ ਚਮੜੀ ਸੈਲਾਂ ਦੀ ਟੁੱਟ-ਫੁੱਟ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ ਨੀਤੂ ਗੁਪਤਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!